Viral Video: ਭੜਕੇ ਹੋਏ ਹਾਥੀ ਨੇ ਕੀਤਾ ਅਟੈਕ, ਸ਼ਖਸ ਨੇ ਚਲਾਇਆ ਅਜਿਹਾ ‘ਜਾਦੂ’, ਪਿੱਛੇ ਭੱਜ ਗਿਆ ਜਾਨਵਰ

tv9-punjabi
Published: 

24 Mar 2025 19:30 PM

Viral Video: ਹਾਥੀ ਨਾਲ ਸਬੰਧਤ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ, ਜਿਸਨੂੰ ਇੰਸਟਾਗ੍ਰਾਮ 'ਤੇ @safari.travel.ideas ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ ਅਤੇ ਯੂਜ਼ਰਸ ਨੇ ਲੋਕਾਂ ਨੂੰ ਪੁੱਛਿਆ, ਜੇਕਰ ਤੁਸੀਂ ਅਜਿਹੀ ਸਥਿਤੀ ਵਿੱਚ ਹੁੰਦੇ ਤਾਂ ਤੁਸੀਂ ਕੀ ਕਰਦੇ? ਇਹ ਵੀਡੀਓ ਅਫਰੀਕਾ ਦੇ ਇਕ ਜੰਗਲ ਵਿੱਚ ਰਿਕਾਰਡ ਕੀਤਾ ਗਿਆ ਹੈ।

Viral Video: ਭੜਕੇ ਹੋਏ ਹਾਥੀ ਨੇ ਕੀਤਾ ਅਟੈਕ, ਸ਼ਖਸ ਨੇ ਚਲਾਇਆ ਅਜਿਹਾ ਜਾਦੂ, ਪਿੱਛੇ ਭੱਜ ਗਿਆ ਜਾਨਵਰ
Follow Us On

ਹਾਥੀ ਨੂੰ ਜਾਨਵਰਾਂ ਵਿੱਚ ‘Gentlemen’ ਕਿਹਾ ਜਾਂਦਾ ਹੈ, ਪਰ ਜੇ ਇਸਨੂੰ ਬਿਨਾਂ ਵਜ੍ਹਾ ਭੜਕਾਇਆ ਜਾਵੇ, ਤਾਂ ਜੰਗਲ ਵਿੱਚ ਇਸ ਤੋਂ ਵੱਧ ਖ਼ਤਰਨਾਕ ਅਤੇ ਸ਼ਕਤੀਸ਼ਾਲੀ ਕੋਈ ਜੀਵ ਨਹੀਂ ਹੁੰਦਾ। ਜੇਕਰ ਕੋਈ ਗੁੱਸੇ ਵਿੱਚ ਆਏ ਹਾਥੀਆਂ ਨੂੰ ਮਿਲਦਾ ਹੈ, ਤਾਂ ਕਿਸੇ ਵੀ ਭਿਆਨਕ ਸ਼ਿਕਾਰੀ ਜਾਨਵਰ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ, ਸ਼ੇਰ ਤਾਂ ਦੂਰ ਦੀ ਗੱਲ। ਹਾਥੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ, ਜਿਸ ਨੇ ਨੇਟੀਜ਼ਨਾਂ ਨੂੰ ਹੈਰਾਨ ਕਰ ਦਿੱਤਾ ਹੈ। ਕਿਉਂਕਿ, ਗੁੱਸੇ ਵਿੱਚ ਆਏ ਹਾਥੀ ਦੇ ਹਮਲੇ ਦੌਰਾਨ ਹੱਥ ਹਿਲਾ ਕੇ ਇਕ ਵਿਅਕਤੀ ਜੋ ਵੀ ਕਰਦਾ ਹੈ ਉਹ ਜਾਦੂ ਤੋਂ ਘੱਟ ਨਹੀਂ ਹੈ!

@safari.travel.ideas ਨਾਮ ਦੇ ਇੰਸਟਾਗ੍ਰਾਮ ਪੇਜ ‘ਤੇ ਸ਼ੇਅਰ ਕੀਤਾ ਗਿਆ ਇਹ ਵੀਡੀਓ ਇੰਟਰਨੈੱਟ ‘ਤੇ ਬਹੁਤ ਹਲਚਲ ਮਚਾ ਰਿਹਾ ਹੈ। ਯੂਜ਼ਰ ਨੇ ਵੀਡੀਓ ਸ਼ੇਅਰ ਕੀਤੀ ਅਤੇ ਲੋਕਾਂ ਤੋਂ ਪੁੱਛਿਆ, ਜੇਕਰ ਤੁਸੀਂ ਅਜਿਹੀ ਸਥਿਤੀ ਵਿੱਚ ਹੁੰਦੇ, ਤਾਂ ਤੁਸੀਂ ਕੀ ਕਰਦੇ? ਇਹ ਵੀਡੀਓ ਅਫਰੀਕਾ ਦੇ ਇਕ ਜੰਗਲ ਵਿੱਚ ਰਿਕਾਰਡ ਕੀਤਾ ਗਿਆ ਹੈ। ਇਸ ਵੀਡੀਓ ਨੂੰ ਸਭ ਤੋਂ ਪਹਿਲਾਂ @wildtrails.in ਵੱਲੋਂ ਸੇਅਰ ਕੀਤਾ ਗਿਆ ਹੈ।

ਵਾਇਰਲ ਵੀਡੀਓ ਦੀ ਸ਼ੁਰੂਆਤ ਵਿੱਚ ਤੁਸੀਂ ਇਕ ਵਿਅਕਤੀ ਨੂੰ ਟੋਪੀ ਪਹਿਨੇ ਜੰਗਲ ਵਿੱਚ ਨਦੀ ਦੇ ਕੰਢੇ ਕਿਤੇ ਜਾਂਦੇ ਹੋਏ ਦੇਖ ਸਕਦੇ ਹੋ, ਜਦੋਂ ਕਿ ਨੇੜੇ ਹੀ ਇਕ ਝਾੜੀ ਦੇ ਪਿੱਛੇ ਇਕ ਵੱਡਾ ਹਾਥੀ ਵੀ ਖੜ੍ਹਾ ਦਿਖਾਈ ਦੇ ਰਿਹਾ ਹੈ। ਅਗਲੇ ਹੀ ਪਲ ਹਾਥੀ ਝਾੜੀਆਂ ਵਿੱਚੋਂ ਬਾਹਰ ਆਉਂਦਾ ਹੈ ਅਤੇ ਆਦਮੀ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਹ ਦ੍ਰਿਸ਼ ਸੱਚਮੁੱਚ ਡਰਾਉਣਾ ਹੈ।

ਇਹ ਵੀ ਪੜ੍ਹੋ- ਕੁੜੀ ਨੇ ਰੱਖ ਲਿਆ ਅਜਿਹਾ ਨਾਮ, 16 ਸਾਲ ਬਾਅਦ ਵੀ ਨਹੀਂ ਬਣ ਸਕਿਆ ਪਾਸਪੋਰਟ

ਇੱਕ ਯੂਜ਼ਰ ਨੇ ਕਮੈਂਟ ਕੀਤਾ, ਸਾਨੂੰ ਇਸ ਆਦਮੀ ਦੀ ਹਿੰਮਤ ਦੀ ਤਾਰੀਫ ਕਰਨੀ ਚਾਹੀਦੀ ਹੈ। ਅਜਿਹੀ ਸਥਿਤੀ ਵਿੱਚ ਵੀ, ਉਹ ਬਿਲਕੁਲ ਨਹੀਂ ਡਰਿਆ ਅਤੇ ਆਪਣੇ ਦਿਮਾਗ ਦਾ ਇਸਤੇਮਾਲ ਕਰ ਕੇ ਉਸਨੇ ਹਾਥੀ ਦੇ ਗੁੱਸੇ ਨੂੰ ਸ਼ਾਂਤ ਕੀਤਾ। ਇਕ ਹੋਰ ਯੂਜ਼ਰ ਨੇ ਕਿਹਾ, ਜੇ ਮੈਂ ਉੱਥੇ ਹੁੰਦਾ ਤਾਂ ਮੈਂ ਜ਼ਰੂਰ ਉੱਥੋਂ ਭੱਜ ਜਾਂਦਾ। ਇੱਕ ਹੋਰ ਯੂਜ਼ਰ ਨੇ ਲਿਖਿਆ, ਇਸ ਨੂੰ ਕਹਿੰਦੇ ਹਨ Professional.