Viral Video: GPS ਟਰੈਕਰ ਨੇ ਖੋਲ੍ਹਿਆ ਪਤਨੀ ਦਾ ਰਾਜ, ਝੂਠ ਬੋਲ ਕੇ ਨਿਕਲੀ ਸੀ ਘਰੋਂ ਬਾਹਰ, ਹੁਣ ਸਾਹਮਣੇ ਆਇਆ ਸੱਚ

Updated On: 

18 Dec 2025 11:33 AM IST

Amritsar Woman Caught by Husband Viral Video : ਹਾਲ ਹੀ ਵਿੱਚ ਅੰਮ੍ਰਿਤਸਰ ਤੋਂ ਐਕਸਟ੍ਰਾ ਮੈਰਿਟਲ ਅਫੇਅਰ ਦੀ ਕਹਾਣੀ ਸਾਹਮਣੇ ਆਈ ਹੈ। ਇੱਕ ਪਤਨੀ ਆਪਣੇ ਪਤੀ ਨੂੰ ਧੋਖਾ ਦੇ ਰਹੀ ਸੀ। ਜਦੋਂ ਪਤੀ ਨੂੰ ਸ਼ੱਕ ਹੋਇਆ ਤਾਂ ਉਸਨੇ ਉਸਦੇ ਸਕੂਟੀ 'ਤੇ ਜੀਪੀਐਸ ਲਗਾਇਆ, ਅਤੇ ਇਸ ਤੋਂ ਬਾਅਦ ਕੁਝ ਅਜਿਹੀ ਸੱਚਾਈ ਸਾਹਮਣੇ ਆਈ, ਜਿਸਨੇ ਉਸਨੂੰ ਪੂਰੀ ਤਰ੍ਹਾਂ ਤੋੜ ਦਿੱਤਾ।

Viral Video: GPS ਟਰੈਕਰ ਨੇ ਖੋਲ੍ਹਿਆ ਪਤਨੀ ਦਾ ਰਾਜ, ਝੂਠ ਬੋਲ ਕੇ ਨਿਕਲੀ ਸੀ ਘਰੋਂ ਬਾਹਰ, ਹੁਣ ਸਾਹਮਣੇ ਆਇਆ ਸੱਚ

Image Credit source: Social Media

Follow Us On

Amritsar Husband Caught Wife Viral Video: ਇਨ੍ਹੀਂ ਦਿਨੀਂ, ਐਕਸਟ੍ਰਾ ਮੈਰਿਟਲ ਅਫੇਅਰਸ ਦੇ ਕਿੱਸੇ ਕੁਝ ਜਿਆਦਾ ਹੀ ਸੁਣਨ ਨੂੰ ਮਿਲ ਰਹੇ ਹਨ। ਹਾਲ ਹੀ ਵਿੱਚ ਅੰਮ੍ਰਿਤਸਰ ਤੋਂ ਇੱਕ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਪਤੀ ਨੇ ਆਪਣੀ ਪਤਨੀ ਨੂੰ ਕਿਸੇ ਹੋਰ ਆਦਮੀ ਨਾਲ ਰੰਗੇ ਹੱਥੀਂ ਫੜਨ ਦਾ ਦਾਅਵਾ ਕੀਤਾ ਹੈ। ਇਸ ਪੂਰੀ ਘਟਨਾ ਬਾਰੇ ਕਮਾਲ ਦੀ ਗੱਲ ਇਹ ਹੈ ਕਿ ਸੱਚਾਈ ਇੱਕ ਸਧਾਰਨ ਸ਼ੱਕ ਕਾਰਨ ਨਹੀਂ, ਸਗੋਂ ਸਕੂਟੀ ‘ਤੇ ਲੱਗੇ ਜੀਪੀਐਸ ਟਰੈਕਰ ਕਾਰਨ ਸਾਹਮਣੇ ਆਈ ਹੈ। ਰਿਪੋਰਟਾਂ ਦੇ ਅਨੁਸਾਰ, ਅੰਮ੍ਰਿਤਸਰ ਦੇ ਇੱਕ ਵਪਾਰੀ ਰਵੀ ਨੇ ਕਿਹਾ ਕਿ ਉਸਦੀ ਪਤਨੀ ਹਿਮਾਨੀ ਇੱਕ ਦਿਨ ਦੁਪਹਿਰ 3:30 ਵਜੇ ਘਰੋਂ ਨਿਕਲੀ ਸੀ।

ਉਹ ਆਮ ਤੌਰ ‘ਤੇ ਫੋਨ ਨਾਲ ਕੁਨੈਕਟ ਰਹਿੰਦੇ ਹਨ, ਪਰ ਉਸ ਦਿਨ ਉਸਨੇ ਲੰਬੇ ਸਮੇਂ ਤੱਕ ਉਸਨੇ ਉਨ੍ਹਾਂ ਦੇ ਫੋਨ ਦਾ ਜਵਾਬ ਨਹੀਂ ਦਿੱਤਾ। ਰਵੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ 15 ਤੋਂ 20 ਵਾਰ ਕਾਲ ਕੀਤੀ, ਪਰ ਹਰ ਵਾਰ ਫੋਨ ਬੰਦ ਮਿਲਿਆ ਜਾਂ ਜਵਾਬ ਨਾ ਦਿੱਤਾ ਗਿਆ। ਇਸ ਨਾਲ ਉਨ੍ਹਾਂ ਦਾ ਸ਼ੱਕ ਹੋਰ ਵੀ ਡੂੰਘਾ ਹੋ ਗਿਆ। ਰਵੀ ਨੇ ਦੱਸਿਆ ਕਿ ਉਨ੍ਹਾਂਨੂੰ ਆਪਣੀ ਪਤਨੀ ਦੇ ਵਿਵਹਾਰ ‘ਤੇ ਪਹਿਲਾਂ ਹੀ ਸ਼ੱਕ ਸੀ। ਉਨ੍ਹਾਂਨੇ ਕੁਝ ਸਮਾਂ ਪਹਿਲਾਂ ਆਪਣੀ ਪਤਨੀ ਦੀ ਸਕੂਟੀ ‘ਤੇ GPS ਟਰੈਕਰ ਲਗਾਇਆ ਸੀ। ਜਦੋਂ ਉਨ੍ਹਾਂ ਨੂੰ ਕਾਫ਼ੀ ਸਮੇਂ ਤੱਕ ਫੋਨ ਤੋਂ ਕੋਈ ਜਵਾਬ ਨਹੀਂ ਮਿਲਿਆ, ਤਾਂ ਉਨ੍ਹਾਂਨੇ GPS ਟਰੈਕਰ ਦੀ ਵਰਤੋਂ ਕਰਕੇ ਲੋਕੇਸ਼ਨ ਦੀ ਜਾਂਚ ਕੀਤੀ।

ਕਿੱਥੇ ਸੀ ਲੋਕੇਸ਼ਨ?

ਲੋਕੇਸ਼ਨ ਕਿਸੇ ਹੋਟਲ ਦੀ ਦਿਖਾ ਰਹੀ ਸੀ… ਸ਼ੱਕ ਪੱਕਾ ਹੋਣ ਤੇ ਰਵੀ ਖੁਦ ਉੱਥੇ ਪਹੁੰਚ ਗਏ। ਰਵੀ ਦੇ ਅਨੁਸਾਰ, ਹੋਟਲ ਪਹੁੰਚਣ ‘ਤੇ, ਉਨ੍ਹਾਂ ਨੇ ਆਪਣੀ ਪਤਨੀ ਨੂੰ ਕਿਸੇ ਹੋਰ ਆਦਮੀ ਨਾਲ ਦੇਖਿਆ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਉਹ ਪਲ ਸੀ ਜਦੋਂ ਉਨ੍ਹਾਂ ਦੇ ਸਾਰੇ ਸ਼ੱਕ ਸੱਚ ਹੋ ਗਏ। ਇਸ ਘਟਨਾ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ। ਰਵੀ ਨੇ ਕਿਹਾ ਕਿ ਉਨ੍ਹਾਂਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂਨੂੰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂਨੇ ਇਹ ਵੀ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਜਿਹਾ ਕੁਝ ਵਾਪਰਿਆ ਹੈ।

ਉਨ੍ਹਾਂਦੇ ਅਨੁਸਾਰ, 2018 ਵਿੱਚ ਵੀ ਅਜਿਹੀ ਹੀ ਘਟਨਾ ਵਾਪਰੀ ਸੀ। ਉਸ ਸਮੇਂ ਦੋਵਾਂ ਪਰਿਵਾਰਾਂ ਨੇ ਇਸ ਮਾਮਲੇ ‘ਤੇ ਗੱਲਬਾਤ ਕੀਤੀ ਅਤੇ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ, ਜੋੜੇ ਨੇ ਇਕੱਠੇ ਰਹਿਣ ਦਾ ਫੈਸਲਾ ਕੀਤਾ।

ਵਾਇਰਲ ਹੋ ਗਿਆ ਵੀਡੀਓ

ਹਾਲਾਂਕਿ, ਰਵੀ ਕਹਿੰਦੇ ਹਨ ਕਿ ਇਸ ਵਾਰ ਹਾਲਾਤ ਪੂਰੀ ਤਰ੍ਹਾਂ ਬਦਲ ਗਏ ਹਨ ਅਤੇ ਉਨ੍ਹਾਂ ਨੂੰ ਹੁਣ ਇਸ ਰਿਸ਼ਤੇ ਨੂੰ ਜਾਰੀ ਰੱਖਣਾ ਸੰਭਵ ਨਹੀਂ ਲੱਗਦਾ। ਇਸ ਪੂਰੇ ਮਾਮਲੇ ਨਾਲ ਸਬੰਧਤ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ, ਰਵੀ ਖੁਦ ਪੂਰੀ ਕਹਾਣੀ ਸੁਣਾ ਰਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂਨੇ 2010 ਵਿੱਚ ਹਿਮਾਨੀ ਨਾਲ ਵਿਆਹ ਕੀਤਾ ਸੀ। ਵੀਡੀਓ ਵਿੱਚ, ਰਵੀ ਬਹੁਤ ਭਾਵੁਕ ਦਿਖਾਈ ਦੇ ਰਹੇ ਹਨ ਅਤੇ ਕਈ ਵਾਰ ਰੋਣ ਵੀ ਲੱਗਦੇ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂਨੇ ਇਸ ਰਿਸ਼ਤੇ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਹੁਣ ਉਨ੍ਹਾਂਦੇ ਕੋਲ ਕੋਈ ਵਿਕਲਪ ਨਹੀਂ ਹੈ।

ਇਹ ਵੀਡੀਓ ਪੱਤਰਕਾਰ ਦੀਪਿਕਾ ਨਾਰਾਇਣ ਭਾਰਦਵਾਜ ਦੁਆਰਾ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਸਾਂਝਾ ਕੀਤਾ ਗਿਆ ਸੀ। ਉਨ੍ਹਾਂਨੇ ਵੀਡੀਓ ਦੇ ਨਾਲ ਆਪਣੀ ਨਿੱਜੀ ਰਾਏ ਵੀ ਸਾਂਝੀ ਕੀਤੀ। ਦੀਪਿਕਾ ਦਾ ਮੰਨਣਾ ਹੈ ਕਿ ਭਵਿੱਖ ਵਿੱਚ, ਇੱਕ ਪਤਨੀ ਆਪਣੇ ਪਤੀ ਵਿਰੁੱਧ ਦਾਜ ਉਤਪੀੜਨ ਦਾ ਕੇਸ ਦਰਜ ਕਰ ਸਕਦੀ ਹੈ ਅਤੇ ਗੁਜ਼ਾਰਾ ਭੱਤਾ ਪ੍ਰਾਪਤ ਕਰ ਸਕਦੀ ਹੈ। ਉਨ੍ਹਾਂ ਦੀਆਂ ਟਿੱਪਣੀਆਂ ਨੇ ਸੋਸ਼ਲ ਮੀਡੀਆ ‘ਤੇ ਇੱਕ ਗਰਮ ਬਹਿਸ ਛੇੜ ਦਿੱਤੀ ਹੈ। ਅੰਮ੍ਰਿਤਸਰ ਦੀ ਇਹ ਘਟਨਾ ਇੱਕ ਵਾਰ ਫਿਰ ਰਿਸ਼ਤਿਆਂ ਵਿੱਚ ਵਿਸ਼ਵਾਸ, ਤਕਨਾਲੋਜੀ ਦੀ ਵੱਧ ਰਹੀ ਵਰਤੋਂ ਅਤੇ ਸੋਸ਼ਲ ਮੀਡੀਆ ਦੀ ਭੂਮਿਕਾ ਬਾਰੇ ਸਵਾਲ ਖੜ੍ਹੇ ਕਰਦੀ ਹੈ।

ਇੱਥੇ ਦੇਖੋ ਵੀਡੀਓ