Ajab-Gajab: ਕੁੜੀ ਕਿਰਾਏ ਤੇ ਰਹੀ ਹੈ ਆਪਣਾ ਅੱਧਾ ਬੈੱਡ, ਪੜ੍ਹ ਲਓ ਸ਼ਰਤਾਂ !
Half Bed on Rent: ਕੈਨੇਡਾ ਦੇ ਟੋਰਾਂਟੋ ਚ ਰਹਿਣ ਵਾਲੀ ਆਨਿਆ ਏਟਿੰਗਰ (Anya Ettinger) ਇਨ੍ਹੀਂ ਦਿਨੀਂ ਇਸ ਲਈ ਸੁਰਖੀਆਂ ਚ ਹੈ ਕਿਉਂਕਿ ਜਿਸ ਬੈੱਡ ਤੇ ਉਹ ਸੌਂਦੀ ਹੈ, ਉਸ ਦਾ ਅੱਧਾ ਹਿੱਸਾ ਕਿਰਾਏ ਤੇ ਦਿੱਤਾ ਹੋਇਆ ਹੈ ਅਤੇ ਇਸ ਦਾ ਕਿਰਾਇਆ ਇੰਨਾ ਜ਼ਿਆਦਾ ਰੱਖਿਆ ਹੈ ਕਿ ਲੋਕ ਇਸ ਬਾਰੇ ਜਾਣ ਕੇ ਹੈਰਾਨ ਰਹਿ ਜਾਂਦੇ ਹਨ।
ਟਰਾਂਟੋ, 20 ਨਵੰਬਰ-ਇਹ ਖ਼ਬਰ ਪੜਕੇ ਤੁਸੀ ਯਕੀਨਨ ਹੀ ਹੈਰਾਨ ਹੋ ਜਾਓਗੇ ਕਦੇ ਤੁਸੀਂ ਅਜਿਹਾ ਕੋਈ ਸਖ਼ਸ ਦੇਖਿਆ ਹੈ ਜਿਸਨੇ ਆਪਣਾ ਅੱਧਾ ਬੈੱਡ ਕਿਰਾਏ ਤੇ ਦੇ ਰੱਖਿਆ ਹੋਵੇ, ਜੀ ਹਾਂ ਕੈਨੇਡਾ ਦੇ ਟਰਾਂਟੋ ਦੀ ਰਹਿਣ ਵਾਲੀ ਆਨਿਆ ਇੰਟੀਗਰ ਨਾਮ ਦੀ ਲੜਕੀ ਆਪਣਾ ਅੱਧਾ ਬੈੱਡ ਕਿਰਾਏ ਤੇ ਦੇਕੇ ਚੰਗੇ ਪੈਸੇ ਕਮਾ ਰਹੀ ਹੈ, ਇੰਟੀਗਰ ਆਪਣੇ ਕਮਰੇ ਵਿੱਚ ਕਵੀਨ ਸਾਇਜ਼ ਦਾ ਬੈੱਡ ਇਸਤੇਮਾਲ ਕਰਦੀ ਹੈ ਜਿਸ ਵਿੱਚੋਂ ਉਹ ਅੱਧਾ ਕਿਰਾਏ ਤੇ ਦੇ ਦਿੰਦੀ ਹੈ ਜਿਸ ਨਾਲ ਉਸ ਨੂੰ ਕਮਾਈ ਹੋ ਜਾਂਦੀ ਹੈ, ਆਪਣੀ ਅਜਿਹੀ ਵੱਖਰੀ ਯੋਜਨਾ ਕਰਕੇ ਹੁਣ ਆਨਿਆ ਇੰਟੀਗਰ ਚਰਚਾਵਾਂ ਦਾ ਵਿਸ਼ਾ ਬਣ ਗਈ ਹੈ
ਕੀ ਕਹਿੰਦੀ ਹੈ ਆਨਿਆ ਇੰਟੀਗਰ
ਆਪਣੀ ਇਸ ਆਫ਼ਰ ਬਾਰੇ ਇੰਟੀਗਰ ਕਹਿੰਦੀ ਹੈ ਕਿ ਉਸਦੇ ਅੱਧੇ ਬੈੱਡ ਦਾ ਹਿੱਸਾ ਕੋਈ ਵੀ ਇਨਸਾਨ ਲੈ ਸਕਦਾ ਹੈ, ਅਜਿਹਾ ਕਰਨ ਲਈ ਬੈੱਡ ਲੈਣ ਵਾਲਿਆਂ ਨੂੰ ਇੰਟੀਗਰ ਦੀਆਂ ਕੁੱਝ ਸ਼ਰਤਾਂ ਨੂੰ ਵੀ ਮੰਨਣਾ ਪਵੇਗਾ, ਸ਼ੋਸਲ ਮੀਡੀਆ ਤੇ ਪੋਸਟ ਸਾਂਝੀ ਕਰਦਿਆਂ ਉਸਨੇ ਕਿਹਾ ਹੈ ਕਿ ਉਸ ਨੂੰ ਬੈਡਮੈਟ ਦੀ ਤਲਾਸ਼ ਹੈ, ਇੰਟੀਗਰ ਕਹਿੰਦੀ ਹੈ ਕਿ ਟਰਾਂਟੋ ਹੁਣ ਐਨਾ ਮਹਿੰਗਾ ਸ਼ਹਿਰ ਹੋ ਚੁੱਕਿਆ ਹੈ ਕਿ ਆਮ ਆਦਮੀ ਲਈ ਇੱਕ ਕਮਰਾ ਲੈਣਾ ਵੀ ਮੁਸ਼ਕਿਲ ਹੈ ਅਤੇ ਐਨੀ ਮਹਿੰਗਾਈ ਵਿੱਚ ਐਨਾ ਖ਼ਰਚ ਚੁੱਕਣਾ ਮੁਸ਼ਕਿਲ ਹੈ. ਇਸ ਲਈ ਉਸ ਨੂੰ ਉਮੀਦ ਹੈ ਕਿ ਉਸ ਦੀ ਇਹ ਇਹ ਆਫ਼ਰ ਕਾਮਯਾਬ ਹੋਵੇਗੀ।
ਕੀ ਹਨ ਇੰਟੀਗਰ ਦੀਆਂ ਸ਼ਰਤਾਂ ?
ਆਨਿਆ ਇੰਟੀਗਰ ਦੀਆਂ ਸ਼ਰਤਾਂ ਵਿੱਚ ਸਭਤੋਂ ਪਹਿਲੀ ਸ਼ਰਤ ਇਹ ਹੈ ਕਿ ਉਸਦੇ ਬੈੱਡ ਦਾ ਹਿੱਸਾ ਲੈਣ ਵਾਲੀ ਕੋਈ ਲੜਕੀ ਹੀ ਹੋਣੀ ਚਾਹੀਦੀ ਹੈ। ਨਾਲ ਹੀ ਰਹਿਣ ਵਾਲੀ ਲੜਕੀ ਨੂੰ ਘੱਟੋਂ ਘੱਟ ਇੱਕ ਸਾਲ ਤੱਕ ਉਸ ਨਾਲ ਰਹਿਣਾ ਹੋਵੇਗਾ, ਇਸ ਤੋਂ ਇਲਾਵਾ ਬੈੱਡ ਵਰਤਣ ਲਈ ਉਸ ਨੂੰ 75 ਹਜ਼ਾਰ ਰੁਪਏ ਮਹੀਨਾ ਕਿਰਾਇਆ ਦੇਣਾ ਹੋਵੇਗਾ।