OMG: ਔਰਤ ਦੇ ਗਰਭ ਵਿੱਚ ਬੱਚਾ ਵੀ ਨਿਕਲਿਆ ਪ੍ਰੇਗਨੈਂਟ, ਅਲਟਰਾਸਾਊਂਡ ਦੇਖ ਕੇ ਡਾਕਟਰਾਂ ਦੇ ਵੀ ਉੱਡੇ ਹੋਸ਼

tv9-punjabi
Updated On: 

29 Jan 2025 18:24 PM

Ajab-Gajab:ਮਹਾਰਾਸ਼ਟਰ ਦੇ ਬੁਲਢਾਣਾ ਵਿੱਚ, ਇੱਕ ਗਰਭਵਤੀ ਔਰਤ ਵਿੱਚ 'ਭਰੂਣ ਵਿੱਚ ਭਰੂਣ' ਵਾਲੀ ਸਥਿਤੀ ਸਾਹਮਣੇ ਆਈ ਹੈ, ਜਿਸਨੂੰ ਦੇਖ ਕੇ ਡਾਕਟਰ ਵੀ ਹੈਰਾਨ ਹਨ। ਡਾਕਟਰਾਂ ਨੇ ਦੱਸਿਆ ਕਿ ਦੁਨੀਆ ਵਿੱਚ ਹੁਣ ਤੱਕ ਸਿਰਫ਼ 200 ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਸਿਰਫ਼ 10-15 ਮਾਮਲੇ ਹੀ ਭਾਰਤ ਚੋਂ ਸਾਹਮਣੇ ਆਏ ਹਨ। ਹੁਣ ਔਰਤ ਨੂੰ ਛਤਰਪਤੀ ਸੰਭਾਜੀ ਨਗਰ ਮੈਡੀਕਲ ਸੈਂਟਰ ਰੈਫਰ ਕਰ ਦਿੱਤਾ ਗਿਆ ਹੈ।

OMG: ਔਰਤ ਦੇ ਗਰਭ ਵਿੱਚ ਬੱਚਾ ਵੀ ਨਿਕਲਿਆ ਪ੍ਰੇਗਨੈਂਟ, ਅਲਟਰਾਸਾਊਂਡ ਦੇਖ ਕੇ ਡਾਕਟਰਾਂ ਦੇ ਵੀ ਉੱਡੇ ਹੋਸ਼

OMG: ਔਰਤ ਦੇ ਗਰਭ 'ਚ ਬੱਚਾ ਵੀ ਨਿਕਲਿਆ ਪ੍ਰੇਗਨੈਂਟ

Follow Us On

ਮਹਾਰਾਸ਼ਟਰ ਦੇ ਬੁਲਢਾਣਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਗਰਭਵਤੀ ਔਰਤ ਦੀ ਅਲਟਰਾਸਾਊਂਡ ਰਿਪੋਰਟ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ। ਰਿਪੋਰਟ ਵਿੱਚ ਖੁਲਾਸਾ ਹੋਇਆ ਕਿ ਔਰਤ ਦੇ ਅੰਦਰ ‘ਭਰੂਣ ਵਿੱਚ ਭਰੂਣ’ ਦੀ ਸਥਿਤੀ ਪਾਈ ਗਈ, ਯਾਨੀ ਕਿ ਔਰਤ ਦੇ ਗਰਭ ਵਿੱਚ ਜਿਹੜਾ ਬੱਚਾ ਹੈ, ਉਸ ਬੱਚੇ ਦੇ ਪੇਟ ਵਿੱਚ ਵੀ ਇੱਕ ਭਰੂਣ ਹੈ। ਔਰਤ ਨੂੰ ਡਿਲੀਵਰੀ ਲਈ ਛਤਰਪਤੀ ਸੰਭਾਜੀ ਨਗਰ ਰੈਫਰ ਕਰ ਦਿੱਤਾ ਗਿਆ ਹੈ।

ਬੁਲਢਾਣਾ ਵਿੱਚ ਰਹਿਣ ਵਾਲੀ ਇੱਕ 32 ਸਾਲਾ ਗਰਭਵਤੀ ਔਰਤ ਆਪਣੀ ਨਿਯਮਤ ਜਾਂਚ ਲਈ ਬੁਲਢਾਣਾ ਜ਼ਿਲ੍ਹਾ ਹਸਪਤਾਲ ਗਈ। ਉਹ 8 ਮਹੀਨੇ ਅਤੇ 3 ਹਫ਼ਤਿਆਂ ਦੀ ਗਰਭਵਤੀ ਹੈ। 35 ਹਫ਼ਤਿਆਂ ਦੀ ਗਰਭਵਤੀ ਔਰਤ ਦੇ ਭਰੂਣ ਦੇ ਅੰਦਰ ਇੱਕ ਵਿਗੜਿਆ ਹੋਇਆ ਭਰੂਣ ਹੁੰਦਾ ਹੈ। ਡਾਕਟਰ ਪ੍ਰਸਾਦ ਅਗਰਵਾਲ ਨੇ ਦੱਸਿਆ ਕਿ ਦੁਨੀਆ ਵਿੱਚ ਬਹੁਤ ਘੱਟ ਮਾਮਲੇ ਹਨ ਜਿੱਥੇ ਕਿਸੇ ਔਰਤ ਵਿੱਚ ਅਜਿਹੀ ਸਥਿਤੀ ਪਾਈ ਜਾਂਦੀ ਹੈ। ਇਸੇ ਕਰਕੇ ਡਾਕਟਰ ਵੀ ਇਸ ਮਾਮਲੇ ਨੂੰ ਲੈ ਕੇ ਹੈਰਾਨ ਹਨ।

ਦੁਨੀਆ ਭਰ ਤੋਂ ਸਿਰਫ਼ 200 ਮਾਮਲੇ ਆਏ

ਹੁਣ ਤੱਕ ਦੁਨੀਆ ਭਰ ਤੋਂ 200 ਅਜਿਹੇ ਹੈਰਾਨ ਕਰਨ ਵਾਲੇ ਮਾਮਲੇ ਸਾਹਮਣੇ ਆਏ ਹਨ, ਜਿੱਥੇ ਔਰਤਾਂ ਵਿੱਚ ਇਹ ਸਥਿਤੀ ਦੇਖੀ ਗਈ ਹੈ। ਇਸ ਤਰ੍ਹਾਂ ਦੀ ਸਥਿਤੀ ਪੰਜ ਲੱਖ ਔਰਤਾਂ ਵਿੱਚੋਂ ਇੱਕ ਔਰਤ ਵਿੱਚ ਦੇਖੀ ਜਾਂਦੀ ਹੈ। ਡਾ: ਪ੍ਰਸਾਦ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਅਲਟਰਾਸਾਊਂਡ ਕੀਤਾ ਤਾਂ ਇੱਕ ਅਸਧਾਰਨ ਸਥਿਤੀ ਦੇਖੀ ਗਈ। ਵਿਕਸਿਤ ਹੋ ਰਹੇ ਭਰੂਣ ਦੇ ਪੇਟ ਵਿੱਚ ਇੱਕ ਭਰੂਣ ਵਰਗੀ ਬਣਤਰ ਦੇਖੀ ਗਈ। ਡਾਕਟਰ ਨੇ ਕਿਹਾ ਕਿ ਉਹ ਖੁਦ ਇਹ ਦੇਖ ਕੇ ਹੈਰਾਨ ਰਹਿ ਗਏ।

ਭਾਰਤ ਵਿੱਚ ਸਿਰਫ਼ 10 ਤੋਂ 15 ਕੇਸ

ਇਸ ਤੋਂ ਬਾਅਦ, ਡਾ. ਪ੍ਰਸਾਦ ਅਗਰਵਾਲ ਨੇ ਆਪਣੇ ਸਾਥੀ ਡਾਕਟਰਾਂ ਨਾਲ ਇਸ ਮਾਮਲੇ ਨੂੰ ਲੈ ਕੇ ਆਪਣੇ ਖਦਸ਼ੇ ਬਾਰੇ ਗੱਲ ਕੀਤੀ। ਜਦੋਂ ਉਨ੍ਹਾਂ ਨੇ ਰੇਡੀਓਲੋਜਿਸਟ ਡਾਕਟਰ ਸ਼ਰੂਤੀ ਥੋਰਾਟ ਨੂੰ ਇਹ ਸਥਿਤੀ ਦਿਖਾਈ, ਤਾਂ ਉਨ੍ਹਾਂ ਨੇ ਵੀ ਇਸਦੀ ਪੁਸ਼ਟੀ ਕੀਤੀ। ਉਨ੍ਹਾਂਨੇ ਇਸ ਮਾਮਲੇ ‘ਤੇ ਹੋਰ ਡਾਕਟਰਾਂ ਤੋਂ ਰਾਏ ਲਈ ਅਤੇ ਔਰਤ ਨੂੰ ਡਿਲੀਵਰੀ ਲਈ ਛਤਰਪਤੀ ਸੰਭਾਜੀ ਨਗਰ ਦੇ ਇੱਕ ਮੈਡੀਕਲ ਸੈਂਟਰ ਵਿੱਚ ਰੈਫਰ ਕਰ ਦਿੱਤਾ। ਦੁਨੀਆ ਵਿੱਚ ਰਿਪੋਰਟ ਕੀਤੇ ਗਏ 200 ਅਜਿਹੇ ਮਾਮਲਿਆਂ ਵਿੱਚੋਂ, ਭਾਰਤ ਵਿੱਚ ਸਿਰਫ਼ 10 ਤੋਂ 15 ਮਾਮਲੇ ਹੀ ਰਿਪੋਰਟ ਕੀਤੇ ਗਏ ਹੋਣਗੇ।