OMG: ਏਅਰ ਇੰਡੀਆ ਦੀ ਫਲਾਈਟ ‘ਚ ਯਾਤਰੀ ਨੂੰ ਪਰੋਸੇ ਗਏ ਖਾਣੇ ‘ਚ ਮਿਲਿਆ ਕਾਕਰੋਚ, ਖਾਣ ਤੋਂ ਬਾਅਦ ਮਾਂ-ਪੁੱਤ ਦੀ ਸਿਹਤ ਖਰਾਬ
Shocking News: ਨਵੀਂ ਦਿੱਲੀ ਤੋਂ ਨਿਊਯਾਰਕ ਜਾ ਰਹੀ ਏਅਰ ਇੰਡੀਆ ਦੀ ਫਲਾਈਟ 'ਚ ਯਾਤਰੀਆਂ ਨੂੰ ਦਿੱਤੇ ਗਏ ਖਾਣੇ 'ਚ ਕਾਕਰੋਚ ਮਿਲਿਆ। ਯਾਤਰੀ ਨੇ ਇਸ ਦੀ ਸ਼ਿਕਾਇਤ ਏਅਰਲਾਈਨ ਅਧਿਕਾਰੀਆਂ ਨੂੰ ਕੀਤੀ ਹੈ। ਜਿਸ ਤੋਂ ਬਾਅਦ ਏਅਰ ਇੰਡੀਆ ਨੇ ਇਸ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ।
ਏਅਰ ਇੰਡੀਆ ਦੇ ਇੱਕ ਯਾਤਰੀ ਨੇ ਦਿੱਲੀ ਤੋਂ ਨਿਊਯਾਰਕ ਜਾਣ ਵਾਲੀ ਫਲਾਈਟ ਵਿੱਚ ਪਰੋਸੇ ਜਾਣ ਵਾਲੇ ਆਮਲੇਟ ਵਿੱਚ ਕਾਕਰੋਚ ਮਿਲਣ ਦੀ ਸ਼ਿਕਾਇਤ ਕੀਤੀ ਹੈ। ਇਸ ਦੇ ਨਾਲ ਹੀ ਏਅਰ ਇੰਡੀਆ ਨੇ ਕਿਹਾ ਹੈ ਕਿ ਉਸ ਨੇ ਇਹ ਮਾਮਲਾ ਹੋਰ ਜਾਂਚ ਲਈ ਕੇਟਰਿੰਗ ਸੇਵਾ ਪ੍ਰਦਾਤਾ ਕੋਲ ਉਠਾਇਆ ਹੈ। ਇਸ ਘਟਨਾ ‘ਤੇ ਚਿੰਤਾ ਜ਼ਾਹਰ ਕਰਦੇ ਹੋਏ ਏਅਰ ਇੰਡੀਆ ਦੇ ਬੁਲਾਰੇ ਨੇ ਇਕ ਬਿਆਨ ‘ਚ ਕਿਹਾ, ”ਅਸੀਂ 17 ਸਤੰਬਰ 2024 ਨੂੰ ਦਿੱਲੀ ਤੋਂ JFK ਜਾਣ ਵਾਲੀ AI 101 ਫਲਾਈਟ ‘ਚ ਉਸ ਨੂੰ ਪਰੋਸੇ ਗਏ ਖਾਣੇ ਦੇ ਸੰਬੰਧ ‘ਚ ਇਕ ਯਾਤਰੀ ਦੁਆਰਾ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਗਈ ਜਾਣਕਾਰੀ ਤੋਂ ਜਾਣੂ ਹਾਂ। ਕਿਹਾ ਗਿਆ ਹੈ ਕਿ ਇਸ ਵਿੱਚ ਕਾਕਰੋਚ ਪਾਏ ਗਏ ਹਨ।
ਯਾਤਰੀ ਨੇ ‘ਐਕਸ’ ‘ਤੇ ਇਕ ਪੋਸਟ ‘ਚ ਕਿਹਾ ਕਿ ਦਿੱਲੀ ਤੋਂ ਨਿਊਯਾਰਕ ਜਾਣ ਵਾਲੀ ਫਲਾਈਟ ‘ਚ ਪਰੋਸੇ ਗਏ ਆਮਲੇਟ ‘ਚ ਕਾਕਰੋਚ ਮਿਲਿਆ ਹੈ। “ਜਦੋਂ ਸਾਨੂੰ ਇਹ ਅਹਿਸਾਸ ਹੋਇਆ, ਮੇਰੇ ਦੋ ਸਾਲ ਦੇ ਬੱਚੇ ਨੇ ਅੱਧੇ ਤੋਂ ਵੱਧ ਆਮਲੇਟ ਖਾ ਲਿਆ ਸੀ, ਨਤੀਜੇ ਵਜੋਂ, ਉਹ ਬੀਮਾਰ ਹੋ ਗਿਆ” । ਯਾਤਰੀ ਨੇ ਫਲਾਈਟ ਦੌਰਾਨ ਪਰੋਸੇ ਗਏ ਖਾਣੇ ਦੀਆਂ ਚੀਜ਼ਾਂ ਦੀ ਇੱਕ ਛੋਟੀ ਵੀਡੀਓ ਅਤੇ ਤਸਵੀਰ ਵੀ ਸਾਂਝੀ ਕੀਤੀ, ਉਸਨੇ ਪੋਸਟ ਵਿੱਚ ਏਅਰ ਇੰਡੀਆ, ਰੈਗੂਲੇਟਰ ਡੀਜੀਸੀਏ ਅਤੇ ਮੰਤਰੀ ਕੇ ਰਾਮਮੋਹਨ ਨਾਇਡੂ ਨੂੰ ਟੈਗ ਕੀਤਾ ਅਤੇ ਕਿਹਾ ਕਿ ਉਸਨੇ 17 ਸਤੰਬਰ ਨੂੰ ਦਿੱਲੀ ਤੋਂ ਨਿਊਯਾਰਕ ਲਈ ਉਡਾਣ ਭਰੀ ਸੀ। 15-ਘੰਟੇ ਦੀ ਉਡਾਣ ਦੇ ਸ਼ੁਰੂ ਵਿੱਚ ਮੈਨੂੰ ਸਭ ਤੋਂ ਪਹਿਲਾਂ ਨਾਸ਼ਤਾ ਦਿੱਤਾ ਗਿਆ ਸੀ, ਆਮਲੇਟ ਵਿੱਚ ਇੱਕ ਕਾਕਰੋਚ ਸੀ।
View this post on Instagram
ਇਹ ਵੀ ਪੜ੍ਹੋ- ਬੱਚੇ ਨੂੰ ਬਚਾਉਣ ਲਈ ਸ਼ੇਰ ਨਾਲ ਭੀੜੀ ਮਾਂ, ਭਾਲੂ ਅਤੇ ਬਾਘ ਦੀ ਲੜਾਈ ਦਾ ਵੀਡੀਓ ਇੰਟਰਨੈੱਟ ਤੇ ਵਾਇਰਲ
ਇਹ ਵੀ ਪੜ੍ਹੋ
ਏਅਰ ਇੰਡੀਆ ਦੇ ਇਕ ਬਿਆਨ ਵਿਚ ਬੁਲਾਰੇ ਨੇ ਕਿਹਾ ਕਿ ਕੰਪਨੀ ਉਪਰੋਕਤ ਮਾਮਲੇ ਵਿਚ ਯਾਤਰੀਆਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਲੈ ਕੇ ਚਿੰਤਤ ਹੈ ਅਤੇ ਇਸ ਮਾਮਲੇ ਨੂੰ ਕੇਟਰਿੰਗ ਸੇਵਾ ਪ੍ਰਦਾਤਾ ਕੋਲ ਉਠਾਇਆ ਹੈ। ਬੁਲਾਰੇ ਨੇ ਕਿਹਾ, “ਅਸੀਂ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਮੁੜ ਤੋਂ ਰੋਕਣ ਲਈ ਲੋੜੀਂਦੀ ਕਾਰਵਾਈ ਕਰਾਂਗੇ।”