AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਪੈਦਲ ਜਾ ਰਿਹਾ ਸੀ ਆਦਮੀ, ਫਿਰ ਅਚਾਨਕ ਸਾਹਮਣੇ ਆ ਗਿਆ ਬਾਘ, ਫਿਰ ਕੀ ਹੋਇਆ… IFS ਨੇ ਸ਼ੇਅਰ ਕੀਤੀ ਵੀਡੀਓ

ਇਹ ਵੀਡੀਓ ਜਿਮ ਕਾਰਬੇਟ ਨੈਸ਼ਨਲ ਪਾਰਕ ਦੇ ਆਸਪਾਸ ਦਾ ਦੱਸਿਆ ਜਾ ਰਿਹਾ ਹੈ। ਇੱਕ ਵਿਅਕਤੀ ਪੈਦਲ ਕਿਤੇ ਜਾ ਰਿਹਾ ਸੀ ਕਿ ਇੱਕ ਬਾਘ ਉਸ ਦੇ ਸਾਹਮਣੇ ਆ ਗਿਆ। ਇਸ ਤੋਂ ਬਾਅਦ ਜੋ ਕੁਝ ਵੀ ਹੋਇਆ, ਉਸ ਨੂੰ ਦੇਖ ਕੇ ਲੋਕਾਂ 'ਚ ਹਾਹਾਕਾਰ ਮੱਚ ਗਈ। IFS ਪ੍ਰਵੀਨ ਕਾਸਵਾਨ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ।

ਪੈਦਲ ਜਾ ਰਿਹਾ ਸੀ ਆਦਮੀ, ਫਿਰ ਅਚਾਨਕ ਸਾਹਮਣੇ ਆ ਗਿਆ ਬਾਘ, ਫਿਰ ਕੀ ਹੋਇਆ... IFS ਨੇ ਸ਼ੇਅਰ ਕੀਤੀ ਵੀਡੀਓ
tv9-punjabi
| Updated On: 08 Dec 2023 16:54 PM IST
Share
ਟ੍ਰੈਡਿੰਗ ਨਿਊਜ। ਕਲਪਨਾ ਕਰੋ ਕਿ ਤੁਸੀਂ ਪੈਦਲ ਕਿਤੇ ਜਾ ਰਹੇ ਹੋ ਅਤੇ ਅਚਾਨਕ ਤੁਹਾਨੂੰ ਤੁਹਾਡੇ ਸਾਹਮਣੇ ਇੱਕ ਬਾਘ ਦਿਖਾਈ ਦਿੰਦਾ ਹੈ, ਤੁਸੀਂ ਕੀ ਕਰੋਗੇ? ਜ਼ਾਹਿਰ ਹੈ ਕਿ ਅਜਿਹੀ ਸਥਿਤੀ ਵਿਚ ਕਿਸੇ ਦੇ ਵੀ ਸਾਹ ਸੁੱਕ ਜਾਣਗੇ। ਅਜਿਹਾ ਹੀ ਇੱਕ ਵੀਡੀਓ ਉੱਤਰਾਖੰਡ ਤੋਂ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਲੋਕਾਂ ਦੇ ਹੋਸ਼ ਉੱਡ ਗਏ ਹਨ। ਵੀਡੀਓ ‘ਚ ਇਕ ਵਿਅਕਤੀ ਬੈਗ ਲੈ ਕੇ ਮੰਦਰ ਵੱਲ ਜਾ ਰਿਹਾ ਹੈ ਤਾਂ ਅਚਾਨਕ ਉਸ ਦਾ ਸਾਹਮਣਾ ਬਾਘ ਨਾਲ ਹੋ ਗਿਆ। ਸ਼ੁਕਰ ਹੈ ਬਾਘ ਨੇ ਉਸ ਨੂੰ ਨਹੀਂ ਦੇਖਿਆ, ਨਹੀਂ ਤਾਂ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਸੀ। ਆਈਐਫਐਸ ਪ੍ਰਵੀਨ ਕਾਸਵਾਨ ਨੇ ਐਕਸ ‘ਤੇ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਇਹ ਮਾਮਲਾ ਜਿਮ ਕਾਰਬੇਟ ਨੈਸ਼ਨਲ ਪਾਰਕ ਦੇ ਆਲੇ-ਦੁਆਲੇ ਦੇ ਖੇਤਰ ਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਹੈ, ਕੀ ਉਹ ਸਭ ਤੋਂ ਖੁਸ਼ਕਿਸਮਤ ਵਿਅਕਤੀ ਹੈ? 41 ਸੈਕਿੰਡ ਦੀ ਵੀਡੀਓ ਕਲਿੱਪ ‘ਚ ਤੁਸੀਂ ਦੇਖ ਸਕਦੇ ਹੋ ਕਿ ਇਕ ਵਿਅਕਤੀ ਮੰਦਰ ਵੱਲ ਜਾ ਰਿਹਾ ਹੈ, ਜਦੋਂ ਬਾਘ ਸਾਹਮਣੇ ਤੋਂ ਭੱਜ ਕੇ ਆਉਂਦਾ ਹੈ। ਖੁਸ਼ਕਿਸਮਤੀ ਸੀ ਕਿ ਬਾਘ ਨੇ ਉਸ ਨੂੰ ਨਹੀਂ ਦੇਖਿਆ ਅਤੇ ਹਮਲਾ ਕੀਤੇ ਬਿਨਾਂ ਅੱਗੇ ਵਧ ਗਿਆ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਬਾਘ ਨੂੰ ਦੇਖਦੇ ਹੀ ਆਦਮੀ ਦੇ ਤੋਤੇ ਉੱਡ ਜਾਂਦੇ ਹਨ।

ਲੋਕਾਂ ਦੀ ਪ੍ਰਤੀਕਿਰਿਆ

ਕੁਝ ਹੀ ਘੰਟਿਆਂ ‘ਚ ਇਸ ਵੀਡੀਓ ਨੂੰ ਤਿੰਨ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ, ਜਦਕਿ ਕਈ ਲੋਕਾਂ ਨੇ ਕੁਮੈਂਟ ਵੀ ਕੀਤੇ ਹਨ। ਇਕ ਯੂਜ਼ਰ ਨੇ ਲਿਖਿਆ, ਇਸ ਨੂੰ ਦੇਖਦੇ ਹੀ ਮੇਰਾ ਸਾਹ ਬੰਦ ਹੋ ਗਿਆ। ਇਸ ਦੇ ਨਾਲ ਹੀ ਹੋਰ ਕਹਿੰਦੇ ਹਨ ਕਿ ਮੌਤ ਛੂਹ ਕੇ ਨਿਕਲ ਗਈ। ਇਕ ਹੋਰ ਯੂਜ਼ਰ ਨੇ ਲਿਖਿਆ, ਇਹ ਵਿਅਕਤੀ ਸੱਚਮੁੱਚ ਬਹੁਤ ਖੁਸ਼ਕਿਸਮਤ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਿਮ ਕਾਰਬੇਟ ਪਾਰਕ ਦੇ ਆਲੇ-ਦੁਆਲੇ ਬਾਘਾਂ ਦੀ ਆਬਾਦੀ ਲਗਾਤਾਰ ਵਧ ਰਹੀ ਹੈ। ਇਨ੍ਹਾਂ ਦੀ ਗਿਣਤੀ 300 ਦੇ ਕਰੀਬ ਦੱਸੀ ਜਾਂਦੀ ਹੈ। ਇਸ ਦੇ ਨਾਲ ਹੀ ਇਲਾਕੇ ‘ਚ ਪਸ਼ੂਆਂ ਅਤੇ ਇਨਸਾਨਾਂ ‘ਤੇ ਬਾਘ ਦੇ ਹਮਲਿਆਂ ਦੀ ਗਿਣਤੀ ਵੀ ਵਧ ਰਹੀ ਹੈ। ਹਾਲ ਹੀ ਵਿੱਚ ਕਾਲਾਗੜ੍ਹ ਰੇਂਜ ਦੇ ਨਾਲ ਲੱਗਦੇ ਪਿੰਡ ਢੇਲਾ ਵਿੱਚ ਇੱਕ ਬਾਘ ਨੇ ਹਮਲਾ ਕਰਕੇ ਇੱਕ ਔਰਤ ਨੂੰ ਮਾਰ ਦਿੱਤਾ ਸੀ। ਅਧਿਕਾਰੀਆਂ ਨੂੰ ਝਾੜੀਆਂ ਵਿੱਚੋਂ ਔਰਤ ਦੀ ਅੱਧ ਖਾਦੀ ਹੋਈ ਲਾਸ਼ ਮਿਲੀ ਸੀ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...