Trading News: ਜਰੂਰੀ ਨਹੀਂ ਇਨਸਾਨ ਸ਼ਰੀਰ ਤੋਂ ਬੁੱਢਾ ਤੇ ਉਹ ਕਮਜ਼ਰੋ ਹੋ ਜਾਂਦਾ ਹੈ ਕਈ ਇਨਸਾਨ ਅਜਿਹੇ ਵੀ ਜਿਹੜੇ ਵੱਧਦੀ ਉਮਰ ਵਿੱਚ ਫਿੱਟ ਰਹਿੰਦੇ ਹਨ ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ 68 ਸਾਲ ਦੀ ਰੋਸ਼ਨੀ ਸਾਂਗਵਾਨ ਦੀ। ਜੋ ਆਪਣੇ
ਜਿਮ ਟ੍ਰੇਨਰ (Gym trainer) ਬੇਟੇ ਅਜੈ ਸਾਂਗਵਾਨ ਨਾਲ ਹਰ ਰੋਜ਼ ਜਿਮ ਵਿੱਚ ਕਸਰਤ ਕਰਦੀ ਹੈ। ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਅਜੈ ਆਪਣੇ ਇੰਸਟਾਗ੍ਰਾਮ ‘ਤੇ ਮਾਂ ਦੇ ਵਰਕਆਊਟ ਦੀਆਂ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।
ਆਪਣੀ ਮਾਂ ਦੀ ਵਰਕਆਊਟ
ਵੀਡੀਓ (Video) ਪੋਸਟ ਕਰਦੇ ਹੋਏ ਉਨ੍ਹਾਂ ਨੇ ਬਹੁਤ ਵਧੀਆ ਕੈਪਸ਼ਨ ਲਿਖਿਆ ਹੈ। ਉਨ੍ਹਾਂ ਲਿਖਿਆ- ‘ਇਹ ਵੀਡੀਓ ਉਨ੍ਹਾਂ ਲਈ ਹੈ ਜੋ ਮਾਂ ਦੀ ਕਸਰਤ ‘ਤੇ ਬੇਲੋੜੀ ਸਲਾਹ ਦਿੰਦੇ ਹਨ। ਉਹ ਆਪਣੇ ਆਪ ਨੂੰ ਸੁਧਾਰ ਰਹੀ ਹੈ ਅਤੇ ਅਸੀਂ ਦੋਵੇਂ (ਮਾਂ ਅਤੇ ਮੈਂ) ਇਸ ਨੂੰ ਬਿਹਤਰ ਜਾਣਦੇ ਹਾਂ।
ਬੇਟੇ ਦੇ ਨਾਲ ਕਰਦੀ ਹੈ ਵਰਕਆਊਟ
ਅਜੇ ਨੇ ਅੱਗੇ ਲਿਖਿਆ- ਸ਼ੁਰੂ ਵਿੱਚ ਮਾਂ
ਵਰਕਆਊਟ (Workout) ਦੌਰਾਨ ਬਹੁਤ ਥੱਕ ਜਾਂਦੀ ਸੀ, ਮਾਸਪੇਸ਼ੀਆਂ ਖਿਚਦੀਆਂ ਰਹਿੰਦੀਆਂ ਸਨ, ਪਰ ਉਸਨੇ ਕਦੇ ਹਾਰ ਨਹੀਂ ਮੰਨੀ। ਉਸ ਨੇ ਕਦੇ ਜਿੰਮ ਨਾ ਜਾਣ ਦਾ ਬਹਾਨਾ ਨਹੀਂ ਬਣਾਇਆ। ਮੇਰੀ 68 ਸਾਲਾ ਮਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਸੱਚੀ ਦੰਗਲ ਕੁੜੀ ਹੈ ਅਤੇ ਕਿਸੇ ਛੋਰੀ ਤੋਂ ਘੱਟ ਨਹੀਂ। ਮਾਂ ਜਾਣਦੀ ਹੈ ਕਿ ਉਹ ਇੱਕ ਯੋਧਾ ਹੈ ਅਤੇ ਉਸਨੇ ਦੂਜਿਆਂ ਨੂੰ ਪ੍ਰੇਰਿਤ ਕਰਨਾ ਹੈ। ਇਸ ਉਮਰ ‘ਚ ਵੀ ਉਹ ਆਪਣੀ ਫਿਟਨੈੱਸ ਨੂੰ ਲੈ ਕੇ ਕਾਫੀ ਭਾਵੁਕ ਹੈ।