Shaadi.Com ਦੇ ਫਾਉਂਡਰ ਦਾ ਵੱਖਰਾ ਅੰਦਾਜ਼, ਵਿਆਹ ਦੀ ਸ਼ੇਰਵਾਨੀ ‘ਚ ਜਿਮ ਪਹੁੰਚੇ, ਵੀਡੀਓ ਵਾਇਰਲ
ਸ਼ੋਸਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਸ਼ਾਦੀ. ਕਾਮ ਕੰਪਨੀ ਦੇ ਫਾਉਂਡਰ ਅਨੁਪਮ ਮਿੱਤਲ ਵਿਆਹ ਵਾਲਾ ਪਹਿਰਾਵਾ ਪਾਕੇ ਜਿੰਮ ਪਹੁੰਚੇ, ਇਨ੍ਹਾਂ ਹੀ ਨਹੀਂ ਉਹਨਾਂ ਨੇ ਜਿੰਮ ਵਿੱਚ ਪਹੁੰਚਕੇ ਵਰਕ ਆਉਟ ਵੀ ਕੀਤਾ। ਅਨੁਪਮ ਦੀ ਜ਼ਿੰਮ ਵਾਲੀ ਵੀਡੀਓ ਖੂਬ ਵਾਇਰਲ ਰਹੀ ਹੈ। ਸ਼ੋਸਲ ਮੀਡੀਆ ਯੂਜ਼ਰਜ ਇਸ ਵੀਡੀਓ ਨੂੰ ਲੈਕੇ ਆਪਣੀਆਂ ਆਪਣੀਆਂ ਪ੍ਰਤੀਕ੍ਰਿਆਵਾਂ ਦੇ ਰਹੇ ਹਨ। ਕੁੱਝ ਕੁ ਲੋਕ ਤਾਂ ਇਸ ਵੀਡੀਓ ਨੂੰ ਇਮਰਾਨ ਖਾਨ ਦੇ ਜਵਾਈ ਦੀ ਵੀਡੀਓ ਨਾਲ ਵੀ ਜੋੜ ਕੇ ਦੇਖ ਰਹੇ ਹਨ।
Pic Credit: x/@divya_gandotra
ਸੋਸ਼ਲ ਮੀਡੀਆ ਬਹੁਤ ਅਜੀਬ ਦੁਨੀਆ ਹੈ। ਇਸ ਦੁਨੀਆ ‘ਚ ਕੀ ਵਾਇਰਲ ਹੋਵੇਗਾ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਹਰ ਰੋਜ਼ ਕਈ ਵੀਡੀਓ ਵਾਇਰਲ ਹੁੰਦੇ ਹਨ। ਪਰ ਕੁਝ ਹੀ ਵੀਡੀਓਜ਼ ਹੁੰਦੀਆਂ ਹਨ ਜੋ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਸਕਦੀਆਂ ਹਨ। ਅਜਿਹੇ ‘ਚ ਜੇਕਰ ਵੀਡੀਓ ਕਿਸੇ ਵੱਡੀ ਹਸਤੀ ਦੀ ਹੈ ਤਾਂ ਵਾਇਰਲ ਹੋਣ ‘ਚ ਸਮਾਂ ਨਹੀਂ ਲੱਗਦਾ। ਅਜਿਹਾ ਹੀ ਕੁਝ ਇਸ ਸਮੇਂ ਸੋਸ਼ਲ ਮੀਡੀਆ ਦੀ ਦੁਨੀਆ ‘ਚ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ, Shaadi.Com ਦੇ ਫਾਉਂਡਰ ਅਨੁਪਮ ਮਿੱਤਲ ਦਾ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਹੱਸਣ ਦੇ ਨਾਲ-ਨਾਲ ਹੈਰਾਨ ਵੀ ਹੋ ਜਾਓਗੇ।
ਅਨੁਪਮ ਮਿੱਤਲ ਦਾ ਇੱਕ ਬਹੁਤ ਹੀ ਅਜੀਬ ਵੀਡੀਓ ਸ਼ੋਸਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਦੇਖਿਆ ਜਾ ਸਕਦੇ ਹੋ ਕਿ ਅਨੁਪਮ ਮਿੱਤਲ ਵਿਆਹ ਦੀ ਸ਼ੇਰਵਾਨੀ ਪਾ ਕੇ ਜਿੰਮ ਪਹੁੰਚੇ ਹਨ। ਇੰਨਾ ਹੀ ਨਹੀਂ ਉਹ ਜਿਮ ‘ਚ ਸ਼ੇਰਵਾਨੀ ਪਾ ਕੇ ਵੱਖ-ਵੱਖ ਕਸਰਤਾਂ ਵੀ ਕੀਤੀਆਂ। ਇਸ ਦੌਰਾਨ ਆਮਿਰ ਖਾਨ ਦੀ ਫਿਲਮ ‘ਕਯਾਮਤ ਸੇ ਕਯਾਮਤ ਤਕ’ ਦਾ ਗੀਤ ‘ਪਾਪਾ ਕਹਿਤੇ ਹੈਂ ਬਡਾ ਨਾਮ ਕਰੇਗਾ’ ਵੀ ਮਿਊਜ਼ਿਕ ਬੈਕਗ੍ਰਾਊਂਡ ‘ਚ ਵਜ ਰਿਹਾ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ @divya_gandotra ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਦੇ ਨਾਲ ਕੈਪਸ਼ਨ ‘ਚ ਲਿਖਿਆ ਹੈ, ‘ਸ਼ਾਦੀ ਡਾਟ ਕਾਮ ਦੇ ਫਾਉਂਡਰ ਅਨੁਪਮ ਮਿੱਤਲ ਨੇ ਆਮਿਰ ਖਾਨ ਦੇ ਜਵਾਈ ਨੂੰ 99 ਵੱਖ-ਵੱਖ ਤਰੀਕਿਆਂ ਨਾਲ ਰੋਸਟ ਕੀਤਾ ਹੈ।’
ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਅਭਿਨੇਤਾ ਆਮਿਰ ਖਾਨ ਦੀ ਬੇਟੀ ਦਾ ਵਿਆਹ ਹੋਇਆ ਸੀ, ਜਿਸ ‘ਚ ਉਨ੍ਹਾਂ ਦਾ ਜਵਾਈ ਜਿਮ ਦੇ ਕੱਪੜਿਆਂ ‘ਚ ਪਹੁੰਚਿਆ ਸੀ। ਲੋਕ ਇਸ ਵਾਇਰਲ ਵੀਡੀਓ ਨੂੰ ਉਸੇ ਸੰਦਰਭ ਵਿੱਚ ਜੋੜਦੇ ਹੋਏ ਦੇਖ ਰਹੇ ਹਨ।
ਦੇਖੋਂ ਅਨੁਪਮ ਮਿੱਤਲ ਦਾ ਵਾਇਰਲ ਵੀਡੀਓ
Shaadi dot com Founder Anupam Mittal roasted Aamir Khan’s Son in Law in 99 different languages 🤣pic.twitter.com/uMovbwvves
— Divya Gandotra Tandon (@divya_gandotra) January 7, 2024
ਕੀ ਹੈ ਲੋਕਾਂ ਦਾ ਰਿਐਕਸ਼ਨ ?
ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 38 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਇਹ ਬਹੁਤ ਮਜ਼ਾਕੀਆ ਹੈ, ਅਨੁਪਮ ਮਿੱਤਲ ਅਸਲ ਵਿੱਚ ਆਪਣੇ ਵਿਚਾਰਾਂ ਨੂੰ ਕਈ ਤਰੀਕਿਆਂ ਨਾਲ ਪ੍ਰਗਟ ਕਰਨਾ ਜਾਣਦੇ ਹਨ।