Health Tips: ਤੁਸੀਂ ਵੀ ਰੋਜ਼-ਰੋਜ਼ ਤਾਂ ਨਹੀਂ ਖਾ ਰਹੇ ਫੁੱਲ ਗੋਭੀ ? ਜਾਣੋ ਲਵੋ ਇਸਦੇ ਨੁਕਸਾਨ

Updated On: 

29 Nov 2023 14:24 PM

Cauliflower Side Effects: ਸਰਦੀਆਂ ਦੇ ਮੌਸਮ 'ਚ ਲੋਕ ਫੁੱਲ ਗੋਭੀ ਬਹੁਤ ਜ਼ਿਆਦਾ ਖਾਂਦੇ ਹਨ। ਇਸ ਮੌਸਮ 'ਚ ਗੋਭੀ ਦੀ ਸਬਜ਼ੀ ਦੇ ਨਾਲ-ਨਾਲ ਪਰਾਠੇ ਅਤੇ ਪਕੌੜੇ ਸਮੇਤ ਹੋਰ ਵੀ ਕਈ ਚੀਜ਼ਾਂ ਬਣਾਈਆਂ ਜਾਂਦੀਆਂ ਹਨ। ਪਰ ਸਿਹਤ ਮਾਹਿਰਾਂ ਮੁਤਾਬਕ, ਫੁੱਲ ਗੋਭੀ ਜ਼ਿਆਦਾ ਖਾਣ ਨਾਲ ਵੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਜਾਣਦੇ ਹਾਂ ਇਸ ਦੇ ਮਾੜੇ ਅਸਰ ਬਾਰੇ...

Health Tips: ਤੁਸੀਂ ਵੀ ਰੋਜ਼-ਰੋਜ਼ ਤਾਂ ਨਹੀਂ ਖਾ ਰਹੇ ਫੁੱਲ ਗੋਭੀ ? ਜਾਣੋ ਲਵੋ ਇਸਦੇ ਨੁਕਸਾਨ
Follow Us On

Cauliflower Side Effects: ਫੁੱਲ ਗੋਭੀ (Cauliflower) ਸਰਦੀਆਂ ਦੇ ਮੌਸਮ ਵਿੱਚ ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲੀ ਸਬਜ਼ੀ ਹੈ। ਠੰਡ ਦੇ ਮੌਸਮ ਵਿਚ ਜ਼ਿਆਦਾਤਰ ਲੋਕ ਗੋਭੀ ਦੀ ਸਬਜ਼ੀ ਬਣਾਉਣ ਦੇ ਨਾਲ-ਨਾਲ ਪਕੌੜੇ ਅਤੇ ਪਰਾਠੇ ਬਣਾ ਕੇ ਬੜੇ ਸ਼ੌਕ ਨਾਲ ਖਾਂਦੇ ਹਨ। ਇਸ ਮੌਸਮੀ ਸਬਜ਼ੀ ਵਿੱਚ ਕਾਰਬੋਹਾਈਡਰੇਟ, ਫੈਟ, ਪ੍ਰੋਟੀਨ, ਆਇਰਨ, ਕੈਲਸ਼ੀਅਮ ਅਤੇ ਪੋਟਾਸ਼ੀਅਮ ਵਰਗੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਦੇ ਨਾਲ ਹੀ ਗੋਭੀ ‘ਚ ਡਾਈਟਰੀ ਫਾਈਬਰ ਵੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ।

ਇਸ ਕਾਰਨ ਐਸੀਡਿਟੀ, ਦਸਤ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਫੁੱਲ ਗੋਭੀ ਦੀ ਵਰਤੋਂ ਸੀਮਤ ਮਾਤਰਾ ਵਿੱਚ ਹੀ ਕਰਨੀ ਚਾਹੀਦੀ ਹੈ। ਫੁੱਲ ਗੋਭੀ ਨੂੰ ਜ਼ਿਆਦਾ ਮਾਤਰਾ ‘ਚ ਖਾਣ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਆਓ ਅਸੀਂ ਤੁਹਾਨੂੰ ਬਹੁਤ ਜ਼ਿਆਦਾ ਫੁੱਲ ਗੋਭੀ ਖਾਣ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਦੇ ਹਾਂ।

ਗੁਰਦੇ ਦੀ ਪੱਥਰੀ ਦਾ ਖਤਰਾ

ਹਾਲਾਂਕਿ ਗੋਭੀ ਵਿੱਚ ਕੈਲੋਰੀ ਦੀ ਗਿਣਤੀ ਘੱਟ ਹੁੰਦੀ ਹੈ, ਪਰ ਇਸ ਨੂੰ ਜ਼ਿਆਦਾ ਖਾਣ ਨਾਲ ਗੁਰਦੇ ਦੀ ਪੱਥਰੀ ਦਾ ਖ਼ਤਰਾ ਹੋ ਸਕਦਾ ਹੈ। ਜੀ ਹਾਂ, ਫੁੱਲ ਗੋਭੀ ਵਿੱਚ ਪਿਊਰੀਨ ਨਾਮਕ ਇੱਕ ਜੈਵਿਕ ਮਿਸ਼ਰਣ ਵੀ ਹੁੰਦਾ ਹੈ ਜੋ ਸਰੀਰ ਵਿੱਚ ਪਿਊਰੀਨ ਦੀ ਮਾਤਰਾ ਨੂੰ ਵਧਾ ਸਕਦਾ ਹੈ। ਜਿਹੜੇ ਲੋਕ ਪਹਿਲਾਂ ਤੋਂ ਹੀ ਕਿਡਨੀ ਸਟੋਨ ਦੀ ਸਮੱਸਿਆ ਤੋਂ ਪੀੜਤ ਹਨ, ਉਨ੍ਹਾਂ ਨੂੰ ਖਾਸ ਤੌਰ ‘ਤੇ ਫੁੱਲ ਗੋਭੀ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਸ਼ੂਗਰ ਚ ਵੀ ਖ਼ਤਰਨਾਕ

ਬਹੁਤ ਜ਼ਿਆਦਾ ਫੁੱਲ ਗੋਭੀ ਖਾਣਾ ਵੀ ਸ਼ੂਗਰ ਦੇ ਮਰੀਜ਼ਾਂ ਲਈ ਖਤਰਨਾਕ ਹੋ ਸਕਦਾ ਹੈ। ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਬਲੱਡ ਸ਼ੂਗਰ ਉੱਪਰ ਅਤੇ ਹੇਠਾਂ ਜਾ ਸਕਦੀ ਹੈ। ਅਜਿਹੀ ਸਥਿਤੀ ‘ਚ ਜ਼ਿਆਦਾ ਪਸੀਨਾ ਆਉਣਾ, ਕੰਬਣੀ, ਚੱਕਰ ਆਉਣਾ, ਦਿਲ ਦੀ ਧੜਕਣ ਵਧਣਾ ਅਤੇ ਚਿੜਚਿੜਾਪਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਹਾਈਪਰਟੈਨਸ਼ਨ

ਫੁੱਲ ਗੋਭੀ ਵਿੱਚ ਪੋਟਾਸ਼ੀਅਮ ਹੁੰਦਾ ਹੈ ਜੋ ਹਾਈ ਬੀਪੀ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਪਰ ਜੇਕਰ ਤੁਸੀਂ ਇਸ ਨੂੰ ਜ਼ਿਆਦਾ ਮਾਤਰਾ ‘ਚ ਖਾਂਦੇ ਹੋ ਤਾਂ ਪੋਟਾਸ਼ੀਅਮ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਅਸਧਾਰਨ ਰੂਪ ਨਾਲ ਘਟਾ ਸਕਦਾ ਹੈ।

ਪ੍ਰੈਗਨੇਂਸੀ

ਫੁੱਲ ਗੋਭੀ ‘ਚ ਵਿਟਾਮਿਨ, ਖਣਿਜ, ਐਂਟੀ-ਆਕਸੀਡੈਂਟ ਅਤੇ ਡਾਇਟਰੀ ਫਾਈਬਰ ਹੁੰਦੇ ਹਨ ਜੋ ਪ੍ਰੈਗਨੇਂਸੀ ਦੌਰਾਨ ਫਾਇਦੇਮੰਦ ਮੰਨੇ ਜਾਂਦੇ ਹਨ। ਪਰ ਇਸ ਸਮੇਂ ਦੌਰਾਨ ਫੁੱਲ ਗੋਭੀ ਦਾ ਜ਼ਿਆਦਾ ਸੇਵਨ ਗੈਸਟੇਸ਼ਨਲ ਡਾਇਬਿਟੀਜ਼ ਦੇ ਜੋਖਮ ਨੂੰ ਵਧਾ ਸਕਦਾ ਹੈ। ਇਸ ਤੋਂ ਇਲਾਵਾ ਇਸ ਨਾਲ ਕਬਜ਼ ਦੀ ਸਮੱਸਿਆ ਵੀ ਹੋ ਸਕਦੀ ਹੈ। ਪ੍ਰੈਗਨੇਂਸੀ ਦੌਰਾਨ ਫੁੱਲ ਗੋਭੀ ਨੂੰ ਘੱਟ ਹੀ ਖਾਣਾ ਚਾਹੀਦਾ ਹੈ ਤਾਂ ਜੋ ਇਸਦਾ ਕੋਈ ਬੁਰਾ ਪ੍ਰਭਾਵ ਨਾ ਹੋਵੇ।

Exit mobile version