ਗਜਬ ਦਾ ਜੁਗਾੜ: ਜਾਨ ਨੂੰ ਖਤਰੇ ‘ਚ ਪਾਕੇ ਪਤੀ ਨੇ ਪਤਨੀ ਨੂੰ ਬਸ ਵਿੱਚ ਚੜਾਇਆ, ਵੀਡੀਓ ਵਾਇਰਲ

Updated On: 

17 Nov 2023 16:01 PM

ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਪਤੀ ਯੂਪੀ ਰੋਡਵੇਜ਼ ਦੀ ਬੱਸ 'ਚ ਸਭ ਤੋਂ ਪਹਿਲਾਂ ਐਂਟਰੀ ਲੈਂਦਾ ਹੈ। ਇਸ ਤੋਂ ਬਾਅਦ ਔਰਤ ਖਿੜਕੀ ਰਾਹੀਂ ਆਪਣੇ ਪਤੀ ਨੂੰ ਚੱਪਲਾਂ ਦਿੰਦੀ ਹੈ। ਇਸ ਤੋਂ ਬਾਅਦ ਔਰਤ ਦਾ ਪਤੀ ਉਸ ਨੂੰ ਖਿੜਕੀ ਤੋਂ ਖਿੱਚ ਲੈਂਦਾ ਹੈ। ਜੇਕਰ ਖਿੜਕੀ ਰਾਹੀਂ ਪਤਨੀ ਨੂੰ ਖਿਚਦੇ ਸਮੇਂ ਕੋਈ ਹਾਦਸਾ ਹੋ ਜਾਂਦਾ ਤਾਂ ਕੋਈ ਖਤਰਨਾਕ ਘਟਨਾ ਵਾਪਰ ਸਕਦੀ ਸੀ। ਸਾਨੂੰ ਨਹੀਂ ਪਤਾ ਨਹੀਂ ਇਹ ਵੀਡੀਓ ਕਿੱਥੋਂ ਦੀ ਹੈ। ਪਰ ਅਜਿਹੀਆਂ ਘਟਨਾਵਾਂ ਤੇ ਠੋਕਕੇ ਰੋਕ ਲੱਗਣੀ ਚਾਹੀਦੀ ਹੈ।

ਗਜਬ ਦਾ ਜੁਗਾੜ: ਜਾਨ ਨੂੰ ਖਤਰੇ ਚ ਪਾਕੇ ਪਤੀ ਨੇ ਪਤਨੀ ਨੂੰ ਬਸ ਵਿੱਚ ਚੜਾਇਆ, ਵੀਡੀਓ ਵਾਇਰਲ
Follow Us On

ਟ੍ਰੈਡਿੰਗ ਨਿਊਜ। ਮੁਸੀਬਤ ਦੇ ਸਮੇਂ, ਲੋਕ ਹਮੇਸ਼ਾ ਕੋਈ ਨਾ ਕੋਈ ਚਾਲ ਲੱਭ ਲੈਂਦੇ ਹਨ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ (Video) ਵਿੱਚ ਇੱਕ ਔਰਤ ਖਿੜਕੀ ਰਾਹੀਂ ਬੱਸ ਵਿੱਚ ਚੜ੍ਹਨ ਦੀ ਕੋਸ਼ਿਸ਼ ਕਰ ਰਹੀ ਹੈ। ਖਾਸ ਗੱਲ ਇਹ ਹੈ ਕਿ ਮਹਿਲਾ ਦਾ ਪਤੀ ਉਸ ਨੂੰ ਖਿੜਕੀ ਰਾਹੀਂ ਬੱਸ ‘ਚ ਦਾਖਲ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਦੇਖ ਕੇ ਲੋਕ ਆਪਣੇ ਹਾਸੇ ‘ਤੇ ਕਾਬੂ ਨਹੀਂ ਰੱਖ ਪਾ ਰਹੇ ਹਨ। ਇਸ ਦੇ ਨਾਲ ਹੀ ਯੂਜ਼ਰਸ ਇਸ ਵੀਡੀਓ ਨੂੰ ਖੂਬ ਸ਼ੇਅਰ ਵੀ ਕਰ ਰਹੇ ਹਨ।

ਯੂਪੀ ਰੋਡਵੇਜ ਦੀ ਹੈ ਇਹ ਵੀਡੀਓ

22 ਸੈਕਿੰਡ ਦੀ ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਪਤੀ ਯੂਪੀ ਰੋਡਵੇਜ਼ ਦੀ ਬੱਸ ‘ਚ ਸਭ ਤੋਂ ਪਹਿਲਾਂ ਐਂਟਰੀ ਲੈਂਦਾ ਹੈ। ਇਸ ਤੋਂ ਬਾਅਦ ਔਰਤ ਖਿੜਕੀ ਰਾਹੀਂ ਆਪਣੇ ਪਤੀ ਨੂੰ ਚੱਪਲਾਂ ਦਿੰਦੀ ਹੈ। ਇਸ ਤੋਂ ਬਾਅਦ ਔਰਤ ਦਾ ਪਤੀ ਉਸ ਨੂੰ ਖਿੜਕੀ ਤੋਂ ਖਿੱਚ ਲੈਂਦਾ ਹੈ। ਇਸ ਵੀਡੀਓ ਨੂੰ @HasnaZaruriHai ਨੇ ਮਾਈਕ੍ਰੋਬਲਾਗਿੰਗ (Microblogging) ਸਾਈਟ X ‘ਤੇ ਸ਼ੇਅਰ ਕੀਤਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਯੂਜ਼ਰ ਨੇ ਲਿਖਿਆ, ‘ਮੈਂ ਆਪਣੀ ਹੋਣ ਵਾਲੀ ਪਤਨੀ ਨੂੰ ਇਸ ਤੋਂ ਵੀ ਜ਼ਿਆਦਾ ਪਿਆਰ ਅਤੇ ਸਪੋਰਟ ਕਰਾਂਗਾ, ਬੱਸ ਇਕ ਵਾਰ ਉਸ ਨੂੰ ਮਿਲਾਂਗਾ’। ਇਸ ਵੀਡੀਓ ਨੂੰ ਹੁਣ ਤੱਕ 50 ਹਜ਼ਾਰ ਤੋਂ ਵੱਧ ਲੋਕ ਪਸੰਦ ਕਰ ਚੁੱਕੇ ਹਨ। ਇਸ ਪੋਸਟ ‘ਤੇ ਲੋਕ ਆਪਣੇ-ਆਪਣੇ ਪ੍ਰਤੀਕਰਮ ਸਾਂਝੇ ਕਰ ਰਹੇ ਹਨ।

ਲੋਕਾਂ ਨੇ ਅਜਿਹਾ ਪ੍ਰਤੀਕਰਮ ਦਿੱਤਾ

ਵਾਇਰਲ (Viral) ਹੋ ਰਹੀ ਇਸ ਵੀਡੀਓ ‘ਤੇ ਲੋਕ ਆਪਣੀਆਂ ਤਿੱਖੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇਸ ਦੇ ਨਾਲ ਹੀ ਲੋਕ ਇਸ ਨੂੰ ਸ਼ੇਅਰ ਵੀ ਕਰ ਰਹੇ ਹਨ। ਇਸ ਪੋਸਟ ‘ਤੇ ਇਕ ਯੂਜ਼ਰ ਨੇ ਲਿਖਿਆ, ‘ਜੇਕਰ ਜੁਗਾੜ ਹੈ ਤਾਂ ਇਸ ਤਰ੍ਹਾਂ ਹੋਣਾ ਚਾਹੀਦਾ ਹੈ।’ ਇਕ ਹੋਰ ਯੂਜ਼ਰ ਨੇ ਲਿਖਿਆ, ‘ਜੇ ਪਤੀ ਹੈ ਤਾਂ ਅਜਿਹਾ ਹੋਣਾ ਚਾਹੀਦਾ ਹੈ।’ ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ, ‘ਬਹੁਤ ਮਜ਼ੇਦਾਰ ਵੀਡੀਓ।’