ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

OMG: 68 ਦੀ ਬਜ਼ੁਰਗ ਮਹਿਲਾ ਦਾ ਵਰਕਆਊਟ ਵੇਖ ਨਿਕਲ ਜਾਂਦਾ ਵੱਡਿਆਂ-ਵੱਡਿਆਂ ਦਾ ਪਸੀਨਾ, Viral Video

ਜਿਵੇਂ-ਜਿਵੇਂ ਵਿਅਕਤੀ ਦੀ ਉਮਰ ਵਧਦੀ ਹੈ, ਉਸ ਦੇ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਕਈ ਲੋਕ ਬੀਮਾਰੀਆਂ ਤੋਂ ਪ੍ਰਭਾਵਿਤ ਹੁੰਦੇ ਹਨ ਅਤੇ ਕਈਆਂ ਦੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਅਜਿਹੇ 'ਚ ਕਈ ਲੋਕਾਂ ਲਈ ਬੁਢਾਪੇ 'ਚ ਸਹੀ ਢੰਗ ਨਾਲ ਚੱਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਅਸੀਂ ਤੁਹਾਨੂੰ ਅਜਿਹੀ ਦਾਦੀ ਬਾਰੇ ਦੱਸਣ ਜਾ ਰਹੇ ਹਾਂ ਜੋ ਨਾ ਸਿਰਫ਼ ਸਹੀ ਢੰਗ ਨਾਲ ਚੱਲ ਪਾਉਂਦੀ ਹੈ ਬਲਕਿ ਜਿਮ ਵਿੱਚ ਵਰਕਆਊਟ ਕਰਕੇ ਕਾਫੀ ਪਸੀਨਾ ਵੀ ਵਹਾਉਂਦੀ ਹੈ।

OMG: 68 ਦੀ ਬਜ਼ੁਰਗ ਮਹਿਲਾ ਦਾ ਵਰਕਆਊਟ ਵੇਖ ਨਿਕਲ ਜਾਂਦਾ ਵੱਡਿਆਂ-ਵੱਡਿਆਂ ਦਾ ਪਸੀਨਾ, Viral Video
Follow Us
lalit-kumar
| Updated On: 03 Sep 2023 16:51 PM

Trading News: ਜਰੂਰੀ ਨਹੀਂ ਇਨਸਾਨ ਸ਼ਰੀਰ ਤੋਂ ਬੁੱਢਾ ਤੇ ਉਹ ਕਮਜ਼ਰੋ ਹੋ ਜਾਂਦਾ ਹੈ ਕਈ ਇਨਸਾਨ ਅਜਿਹੇ ਵੀ ਜਿਹੜੇ ਵੱਧਦੀ ਉਮਰ ਵਿੱਚ ਫਿੱਟ ਰਹਿੰਦੇ ਹਨ ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ 68 ਸਾਲ ਦੀ ਰੋਸ਼ਨੀ ਸਾਂਗਵਾਨ ਦੀ। ਜੋ ਆਪਣੇ ਜਿਮ ਟ੍ਰੇਨਰ (Gym trainer) ਬੇਟੇ ਅਜੈ ਸਾਂਗਵਾਨ ਨਾਲ ਹਰ ਰੋਜ਼ ਜਿਮ ਵਿੱਚ ਕਸਰਤ ਕਰਦੀ ਹੈ। ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਅਜੈ ਆਪਣੇ ਇੰਸਟਾਗ੍ਰਾਮ ‘ਤੇ ਮਾਂ ਦੇ ਵਰਕਆਊਟ ਦੀਆਂ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।

ਆਪਣੀ ਮਾਂ ਦੀ ਵਰਕਆਊਟ ਵੀਡੀਓ (Video) ਪੋਸਟ ਕਰਦੇ ਹੋਏ ਉਨ੍ਹਾਂ ਨੇ ਬਹੁਤ ਵਧੀਆ ਕੈਪਸ਼ਨ ਲਿਖਿਆ ਹੈ। ਉਨ੍ਹਾਂ ਲਿਖਿਆ- ‘ਇਹ ਵੀਡੀਓ ਉਨ੍ਹਾਂ ਲਈ ਹੈ ਜੋ ਮਾਂ ਦੀ ਕਸਰਤ ‘ਤੇ ਬੇਲੋੜੀ ਸਲਾਹ ਦਿੰਦੇ ਹਨ। ਉਹ ਆਪਣੇ ਆਪ ਨੂੰ ਸੁਧਾਰ ਰਹੀ ਹੈ ਅਤੇ ਅਸੀਂ ਦੋਵੇਂ (ਮਾਂ ਅਤੇ ਮੈਂ) ਇਸ ਨੂੰ ਬਿਹਤਰ ਜਾਣਦੇ ਹਾਂ।

ਬੇਟੇ ਦੇ ਨਾਲ ਕਰਦੀ ਹੈ ਵਰਕਆਊਟ

ਅਜੇ ਨੇ ਅੱਗੇ ਲਿਖਿਆ- ਸ਼ੁਰੂ ਵਿੱਚ ਮਾਂ ਵਰਕਆਊਟ (Workout) ਦੌਰਾਨ ਬਹੁਤ ਥੱਕ ਜਾਂਦੀ ਸੀ, ਮਾਸਪੇਸ਼ੀਆਂ ਖਿਚਦੀਆਂ ਰਹਿੰਦੀਆਂ ਸਨ, ਪਰ ਉਸਨੇ ਕਦੇ ਹਾਰ ਨਹੀਂ ਮੰਨੀ। ਉਸ ਨੇ ਕਦੇ ਜਿੰਮ ਨਾ ਜਾਣ ਦਾ ਬਹਾਨਾ ਨਹੀਂ ਬਣਾਇਆ। ਮੇਰੀ 68 ਸਾਲਾ ਮਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਸੱਚੀ ਦੰਗਲ ਕੁੜੀ ਹੈ ਅਤੇ ਕਿਸੇ ਛੋਰੀ ਤੋਂ ਘੱਟ ਨਹੀਂ। ਮਾਂ ਜਾਣਦੀ ਹੈ ਕਿ ਉਹ ਇੱਕ ਯੋਧਾ ਹੈ ਅਤੇ ਉਸਨੇ ਦੂਜਿਆਂ ਨੂੰ ਪ੍ਰੇਰਿਤ ਕਰਨਾ ਹੈ। ਇਸ ਉਮਰ ‘ਚ ਵੀ ਉਹ ਆਪਣੀ ਫਿਟਨੈੱਸ ਨੂੰ ਲੈ ਕੇ ਕਾਫੀ ਭਾਵੁਕ ਹੈ।