Viral Video: 77 ਸਾਲ ਦੀ ਗਰਲਫ੍ਰੈਂਡ ਨਾਲ ਨੂਡਲਜ਼ ਖਾਂਦਾ ਦਿਖਿਆ 19 ਸਾਲ ਦਾ ਮੁੰਡਾ, ਫਿਰ ਅਜਿਹਾ ਕੀਤਾ ਜਿਸ ਨਾਲ ਸ਼ਰਮਾ ਗਈ ਔਰਤ
Viral Video: ਤੁਸੀਂ ਬਹੁਤ ਵਾਰ ਸੁਣਿਆ ਹੋਵੇਗਾ ਕਿ ਪਿਆਰ ਅੰਧਾ ਹੁੰਦਾ ਹੈ। ਇਸਦੇ ਰਿਲੇਟਡ ਇਕ ਕਪਲ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਦਰਅਸਲ 19 ਸਾਲ ਦਾ ਮੁੰਡਾ 77 ਦੀ ਬਜ਼ੁਰਗ ਔਰਤ ਨਾਲ ਰਿਲੇਸ਼ਨਸ਼ਿਪ ਵਿੱਚ ਹੈ। ਇਹ ਜੋੜਾ ਇਟਲੀ ਦਾ ਰਹਿਣ ਵਾਲਾ ਹੈ। ਮੁੰਡੇ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ 2.2 ਲੱਖ ਫਾਲੋਅਰਜ਼ ਹਨ। ਇਹ ਕਪਲ ਘੱਟ ਦਾਦੀ-ਪੋਤਾ ਵੱਧ ਲੱਗਦੇ ਹਨ।
ਕਿਸੇ ਨੇ ਠੀਕ ਹੀ ਕਿਹਾ ਹੈ ਕਿ ਪਿਆਰ ਨਾ ਉਮਰ ਦੇਖਦਾ ਹੈ, ਨਾ ਜਾਤ-ਪਾਤ ਅਤੇ ਧਰਮ। ਜਿਸ ਨੂੰ ਵੀ ਹੁੰਦਾ ਹੈ, ਬੇਸ਼ੁਮਾਰ ਹੁੰਦਾ ਹੈ। ਅੱਜ ਕੱਲ੍ਹ ਇਹ ਬਹੁਤ ਦੇਖਣ ਨੂੰ ਮਿਲ ਰਿਹਾ ਹੈ ਕਿ ਕਪਲ ਦੇ ਵਿਚਾਲੇ ਉਮਰ ਦਾ ਅੰਤਰ ਬਹੁਤ ਹੀ ਜ਼ਿਆਦਾ ਹੁੰਦਾ ਹੈ। ਹੁਣ ਇਸ ਮੁੰਡੇ ਨੂੰ ਹੀ ਦੇਖੋ ਜੋ ਹਾਲ ਹੀ ਵਿੱਚ ਵਾਇਰਲ ਹੋ ਰਿਹਾ ਹੈ। ਉਹ ਖੁਦ ਤਾਂ 19 ਸਾਲ ਦਾ ਹੈ ਪਰ ਉਸ ਦੇ ਨਾਲ ਰਹਿਣ ਵਾਲੀ ਉਸ ਦੀ ਪ੍ਰੇਮਿਕਾ 77 ਸਾਲ ਦੀ ਹੈ। ਦੋਵਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਅਜਿਹੀਆਂ ਹਰਕਤਾਂ ਕਰਦੇ ਨਜ਼ਰ ਆ ਰਹੇ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕਾਂ ਨੂੰ ਸ਼ਰਮ ਆ ਜਾਵੇ।
ਵੀਡੀਓ ‘ਚ ਨਜ਼ਰ ਆ ਰਿਹਾ ਮੁੰਡਾ ਅਤੇ ਉਸ ਦੀ ਪ੍ਰੇਮਿਕਾ ਦੀ ਜੋੜੀ ਇਕ ਕਪਲ ਤੋਂ ਜ਼ਿਆਦਾ ਦਾਦੀ ਅਤੇ ਪੋਤੇ ਵਰਗੀ ਲੱਗ ਰਹੀ ਹੈ। ਪਰ ਦੋਵਾਂ ਦਾ ਰੋਮਾਂਟਿਕ ਮੂਡ ਅਜਿਹਾ ਹੈ ਕਿ ਨੌਜਵਾਨ ਕਪਲ ਵੀ ਅਜਿਹੀ ਹਿੰਮਤ ਨਹੀਂ ਕਰ ਸਕਦੇ। ਹਾਲ ਹੀ ‘ਚ ਦੋਵਾਂ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਪੋਸਟ ਕੀਤੀ ਸੀ ਜਿਸ ‘ਚ ਉਹ ਨੂਡਲਜ਼ ਖਾਂਦੇ ਨਜ਼ਰ ਆ ਰਹੇ ਹਨ। ਦੋਵੇਂ ਨੂਡਲਜ਼ ਦਾ ਟੁਕੜਾ ਖਾਂਦੇ ਨਜ਼ਰ ਆ ਰਹੇ ਹਨ। ਹੌਲੀ-ਹੌਲੀ ਨੂਡਲਜ਼ ਨਿਗਲਦੇ ਹੋਏ ਦੋਵੇਂ ਇੱਕ ਦੂਜੇ ਨੂੰ ਕਿਸ ਕਰ ਲੈਂਦੇ ਹਨ।
View this post on Instagram
ਇਹ ਵੀ ਪੜ੍ਹੋ- ਛੋਟੇ ਸਾਲੇ ਨੂੰ ਜੀਜੇ ਦੇ ਜੁੱਤੇ ਚੁਰਾਉਣੇ ਪੈ ਗਏ ਮਹਿੰਗੇ, ਵੀਡੀਓ ਦੇਖ ਨਹੀਂ ਰੁਕੇਗਾ ਹਾਸਾ
ਵੀਡੀਓ ‘ਤੇ ਲੋਕ ਕਰ ਰਹੇ ਹਨ ਵੱਖ-ਵੱਖ ਤਰ੍ਹਾਂ ਦੇ ਕਮੈਂਟ
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਇਹ ਖ਼ਬਰ ਲਿਖੇ ਜਾਣ ਤੱਕ 28 ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਹਨ ਅਤੇ 4 ਲੱਖ ਲੋਕ ਇਸ ਨੂੰ ਪਸੰਦ ਕਰ ਚੁੱਕੇ ਹਨ। ਵੀਡੀਓ ਨੂੰ ਇੰਸਟਾਗ੍ਰਾਮ ਯੂਜ਼ਰ ਜੂਸੇਪ ਡਨਾ (@milinagatta_) ਨੇ ਆਪਣੇ ਅਕਾਊਂਟ ਤੋਂ ਸ਼ੇਅਰ ਕੀਤਾ ਹੈ। ਵੀਡੀਓ ‘ਤੇ ਕਮੈਂਟ ਕਰਕੇ ਲੋਕ ਇਸ ਜੋੜੇ ‘ਤੇ ਚੁਟਕੀ ਲੈ ਰਹੇ ਹਨ। ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ- ਅਜਿਹਾ ਲੱਗ ਰਿਹਾ ਹੈ ਕਿ ਮੁੰਡਾ ਆਪਣੀ ਹੀ ਦਾਦੀ ਨੂੰ ਡੇਟ ਕਰ ਰਿਹਾ ਹੈ। ਦੂਜੇ ਨੇ ਲਿਖਿਆ- ਲੜਕਾ ਇਸ ਬੁੱਢੀ ਔਰਤ ਦੇ ਪੈਸਿਆਂ ਦੇ ਪਿੱਛੇ ਹੋਵੇਗਾ।