Apple Store ਨੂੰ ਭਾਰਤ ਵਿੱਚ ਆਉਣ ਲਈ ਕਿਉਂ ਲੱਗ ਗਏ 22 ਸਾਲ, ਕਿ Mcdonalds ਦੀ ਰਾਹ ਤੇ ਚੱਲ਼ ਰਿਹਾ ਐਪਲ ? ਖਬਰ ਪੜ੍ਹਕੇ ਲਾਓ ਪੂਰੀ ਜਾਣਕਾਰੀ
ਦਰਅਸਲ ਟਿਮ ਕੁਕ ਦੀ ਪਲਾਨਿੰਗ ਐਪਲ ਦੇ ਜਰੀਏ ਭਾਰਤ ਵਿੱਚ ਇੱਕ ਵੱਡਾ ਮੈਨੂਫੈਕਚਰਿੰਗ ਹੱਬ ਤਿਆਰ ਕਰਨ ਦੀ ਹੈ। ਇਸ ਲਈ ਚੀਨ ਨੂੰ ਛੱਡਕੇ ਐਪਲ ਭਾਰਤ ਵਿੱਚ ਆਪਣਾ ਫੋਕਸ ਵਧਾ ਰਿਹਾ ਹੈ।
ਐਪਲ ਸਟੋਰ ਨੂੰ ਭਾਰਤ ਵਿੱਚ ਆਉਣ ਲਈ ਕਿਉਂ ਲੱਗ ਗਏ 22 ਸਾਲ, ਕਿ Mcdonald’s ਦੀ ਰਾਹ ਤੇ ਚੱਲ਼ ਰਿਹਾ ਐਪਲ ?।
ਬਿਜਨੈਸ ਨਿਊਜ। ਅੱਜ ਭਾਰਤ ਵਿੱਚ ਐਪਲ (Apple) ਨੇ ਆਪਣਾ ਪਹਿਲਾ ਸਟੋਰ ਲਾਂਚ ਕਰ ਦਿੱਤਾ ਹੈ ਪਰ ਕਿ ਤੁਹਾਨੂੰ ਪਤਾ ਹੈ ਕਿ ਪਹਿਲਾ ਆਈ ਫੋਨ ਮਾਡਲ ਸਾਲ 2007 ਵਿੱਚ ਲਾਂਚ ਕੀਤਾ ਗਿਆ ਸੀ। ਸਾਲ 2009 ਦੇ ਅੰਤ ਆਈਫੋਨ ਦੇ ਇਸ ਮਾਡਲ ਨੂੰ ਦਨੀਆਂ ਦੇ ਵੱਡੇ ਮਾਰਕੀਟ ਵਿੱਚ ਉਤਾਰਿਆ ਗਿਆ।
ਉੱਥੇ 2001 ਵਿੱਚ ਅਮਰੀਕਾ (America) ਦਾ ਪਹਿਲਾ ਐਪਲ ਪਾਰਕ ਲਾਂਚ ਕੀਤਾ ਸਿਆ ਸੀ। ਪੂਰੀ ਦੁਨੀਆਂ ਸਮੇਤ ਭਾਰਤ ਵਿੱਚ ਵੀ ਐਪਲ ਦੀ ਦੀਵਾਨਗੀ ਕਿਸੇ ਤੋਂ ਛੁਪੀ ਹੋਈ ਨਹੀਂ ਹੈ। ਫੇਰ ਅਜਿਹਾ ਕੀ ਹੋਇਆ ਕਿ ਭਾਰਤ ਵਿੱਚ ਐਪਲ ਸਟੋਰ ਨੂੰ ਲਾਂਚ ਕਰਨ ਵਿੱਚ 22 ਸਾਲ ਲੱਗ ਗਏ। ਆਓ ਜਾਣਦੇ ਹਾਂ ਇਸਦਾ ਕਾਰਨ
ਦਰਅਸਲ, ਕਿਸੇ ਵੀ ਉਤਪਾਦ ਦੀ ਦਿੱਖ, ਪ੍ਰਸਿੱਧੀ ਦੇ ਨਾਲ, ਕੰਪਨੀ ਨੂੰ ਮੰਗ-ਪੂਰਤੀ ਸਮੇਤ ਕਈ ਚੀਜ਼ਾਂ ਦਾ ਵੀ ਧਿਆਨ ਰੱਖਣਾ ਪੈਂਦਾ ਹੈ। ਦੂਜੇ ਪਾਸੇ, ਕਿਸੇ ਕੰਪਨੀ ਲਈ ਕਿਸੇ ਖਾਸ ਦੇਸ਼ ਵਿੱਚ ਆਪਣਾ ਸਟੋਰ ਖੋਲ੍ਹਣ ਲਈ, ਉਸ ਦੇਸ਼ ਵਿੱਚ ਘੱਟੋ ਘੱਟ 30 ਪ੍ਰਤੀਸ਼ਤ ਉਤਪਾਦ ਦਾ ਨਿਰਮਾਣ ਕਰਨਾ ਲਾਜ਼ਮੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਐਪਲ ਨੇ ਭਾਰਤ ਵਿੱਚ ਆਪਣੇ ਪਲਾਂਟ ਲਗਾ ਕੇ ਤੇਜ਼ੀ ਨਾਲ ਨਿਰਮਾਣ ਸ਼ੁਰੂ ਕਰ ਦਿੱਤਾ ਹੈ।


