WhatsApp ਦੇ ਨੀਲੇ ਗੋਲੇ ਵਿੱਚ ਆਇਆ ਵੱਡਾ ਬਦਲਾਅ, ਤੁਹਾਨੂੰ ਮਿਲਿਆ ਨਵਾਂ ਅਪਡੇਟ ?
Whatsapp New Meta AI Feature Update: ਜੇਕਰ ਤੁਸੀਂ WhatsApp ਯੂਜ਼ਰ ਹੋ, ਤਾਂ ਤੁਹਾਨੂੰ ਨਵੇਂ ਫੀਚਰ ਅਪਡੇਟਸ ਬਹੁਤ ਪਸੰਦ ਆਉਣਗੇ। ਇਸ ਵਿੱਚ, ਤੁਹਾਨੂੰ ਬਹੁਤ ਸਾਰੇ ਨਵੇਂ ਫੀਚਰ ਮਿਲਣਗੇ, ਜਿਨ੍ਹਾਂ ਦੀ ਵਰਤੋਂ ਕਰਨ ਨਾਲ ਤੁਹਾਨੂੰ ਬਹੁਤ ਸਾਰੇ ਫਾਇਦੇ ਮਿਲਣਗੇ। ਤੁਸੀਂ ਵਟਸਐਪ 'ਤੇ ਏਆਈ ਬੇਸਡ ਗਰੁੱਪ ਚੈਟ ਆਈਕਨ ਬਣਾ ਸਕੋਗੇ। ਇਹ ਕਿਵੇਂ ਕੰਮ ਕਰੇਗਾ ਅਤੇ ਤੁਹਾਨੂੰ ਇਸ ਤੋਂ ਕਿਹੜੀਆਂ ਨਵੀਆਂ ਚੀਜ਼ਾਂ ਮਿਲਣਗੀਆਂ, ਇਸ ਬਾਰੇ ਇੱਥੇ ਪੜ੍ਹੋ ਪੂਰੀ ਜਾਣਕਾਰੀ ।

WhatsApp ਆਪਣੀ AI ਨੂੰ ਹੋਰ ਬਿਹਤਰ ਬਣਾਉਣ ਲਈ ਇੱਕ ਨਵੇਂ ਫੀਚਰ ਨਾਲ ਤਿਆਰ ਹੈ। ਇਹ ਅਪਡੇਟ Meta AI ਨੂੰ ਗਰੁੱਪ ਚੈਟਸ ਵਿੱਚ ਇੰਟੀਗ੍ਰੇਟ ਕਰੇਗਾ, ਜਿਸ ਨਾਲ ਗਰੁੱਪ ਚੈਟ ਪਹਿਲਾਂ ਨਾਲੋਂ ਵਧੇਰੇ ਸਮਾਰਟ ਅਤੇ ਆਸਾਨ ਹੋ ਜਾਵੇਗੀ। ਪਹਿਲਾਂ ਇਹ ਇੱਕ ਪਰਸਨਲ AI ਅਸਿਸਟੈਂਟ ਵਾਂਗ ਕੰਮ ਕਰਦਾ ਸੀ। ਪਰ ਹੁਣ ਇਹ ਤੁਹਾਡੇ ਲਈ ਚੰਗੀ ਚੈਟਿੰਗ ਅਤੇ ਗਰੁੱਪ ਚੈਟ ਵਿੱਚ ਵੀ ਜਵਾਬ ਦੇਣ ਵਿੱਚ ਮਦਦਗਾਰ ਸਾਬਤ ਹੋਵੇਗਾ।
WABetaInfo ਦੇ ਅਨੁਸਾਰ, WhatsApp ਐਂਡਰਾਇਡ ਬੀਟਾ ਅਪਡੇਟ, ਵਰਜਨ 2.25.6.10 ਰੋਲ ਆਊਟ ਕਰ ਰਿਹਾ ਹੈ। ਇਹ ਗਰੁੱਪ ਚੈਟ ਵਿੱਚ AI-ਜਨਰੇਟੇਡ ਇਮੇਜੇਸ ਬਣਾ ਸਕਦਾ ਹੈ। ਹਾਲਾਂਕਿ, ਫਿਲਹਾਲ, ਇਹ ਸਿਰਫ ਗਰੁੱਪ ਚੈਟ ਆਈਕਨ ਹੀ ਬਣਾ ਸਕਦਾ ਹੈ। ਇਸ ਤੋਂ ਇਲਾਵਾ, ਤੁਸੀਂ ਹੁਣ ਮੈਟਾ AI ਚੈਟ ਵਿਜੇਟ ਨੂੰ ਵੀ ਯੂਜ਼ ਕਰ ਸਕਦੇ ਹੋ।
ਨਵੇਂ ਅਪਡੇਟ ਵਿੱਚ ਕੀ ਹੈ?
ਵਟਸਐਪ ਦੇ ਨਵੇਂ ਫੀਚਰ ਵਿੱਚ, ਤੁਸੀਂ ਗਰੁੱਪ ਚੈਟ ਲਈ AI ਬੇਸਡ ਪ੍ਰੋਫਾਈਲ ਪਿਕਚਰ ਬਣਾ ਸਕਦੇ ਹੋ। ਇਹ ਉਸ ਸਿਚੁਏਸ਼ਨ ਲਈ ਬਹੁਤ ਵਧੀਆ ਹੈ ਜਦੋਂ ਤੁਹਾਨੂੰ ਆਪਣੇ ਗਰੁੱਪ ਆਈਕਨ ਲਈ ਕੁਝ ਚੰਗਾ ਨਹੀਂ ਮਿਲ ਰਿਹਾ ਹੋਵੇ। ਇਸ ਵਿੱਚ, ਤੁਸੀਂ ਗਰੁੱਪ ਆਈਕਨ ਲਈ ਆਪਣੀ ਜ਼ਰੂਰਤ ਅਨੁਸਾਰ ਖਾਸ ਨਿਰਦੇਸ਼ ਸਾਂਝੇ ਕਰ ਸਕਦੇ ਹੋ। ਮੈਟਾ ਏਆਈ ਗਰੁੱਪ ਚੈਟ ਵਿੱਚ ਵੀ ਟ੍ਰਿਪ ਵੀ ਪਲਾਨ ਕਰ ਸਕਦੇ ਹੋ। ਇਹ ਤੁਹਾਡੀ ਪ੍ਰੇਜ਼ੇਂਟੇਸ਼ਨ ਬਣਾਉਣ ਵਿੱਚ ਮਦਦ ਕਰ ਸਕਦਾ ਹੈ। ਚੈਟਬੋਟ ਸਿਰਫ਼ ਫੀਡ ਵਿੱਚ ਮੌਜੂਦ ਮੈਸੇਜੇਸ ਨੂੰ ਹੀ ਪੜ੍ਹੇਗਾ। ਇਹ ਤੁਹਾਡੀ ਦੂਜੀ ਚੈਟਸ ਤੇ ਕੋਈ ਅਸਰ ਨਹੀਂ ਪਾਵੇਗਾ।
ਇੰਝ ਕਰੋ ਯੂਜ਼
ਕਿਸੇ ਵੀ ਗਰੁੱਪ ਦਾ ਆਈਕਨ ਓਪਨ ਕਰੋ। ਇੱਥੇ ਪੈਨਸਿਲ ਆਈਕਨ ‘ਤੇ ਕਲਿੱਕ ਕਰੋ। Create AI Image ਦਾ ਓਪਸ਼ਨ ਦਿਖਾਈ ਦੇਵੇਗਾ। ਹੁਣ Meta AI ਪ੍ਰੋਂਪਟ ਸਕ੍ਰੀਨ ਖੁੱਲ੍ਹੇਗੀ। ਇੱਥੇ ਤੁਸੀਂ ਪ੍ਰੋਂਪਟ ਪਾ ਸਕਦੇ ਹੋ ਕਿ ਤੁਸੀਂ ਕਿਸ ਕਿਸਮ ਦਾ ਆਈਕਨ ਬਣਾਉਣਾ ਚਾਹੁੰਦੇ ਹੋ। ਤੁਸੀਂ AI ਦੁਆਰਾ ਤਿਆਰ ਕੀਤੀਆਂ ਇਮੇਜੇਸ ਵਿੱਚੋਂ ਇੱਕ ਸੈਲੇਕਟ ਕਰ ਸਕਦੇ ਹੋ।
Meta AI ਵਿਜੇਟ
ਤੁਸੀਂ WhatsApp ਤੋਂ ਬਿਨਾਂ ਵੀ AI ਚੈਟਬੋਟ ਦੀ ਵਰਤੋਂ ਕਰ ਸਕਦੇ ਹੋ। ਪਲੇਟਫਾਰਮ ਨੇ 2.25.6.14 ਬੀਟਾ ਅਪਡੇਟ ਵਿੱਚ ਇੱਕ ਨਵਾਂ Meta AI ਵਿਜੇਟ ਐਡ ਕੀਤਾ ਹੈ। ਤੁਸੀਂ ਇਸਨੂੰ ਆਪਣੀ ਹੋਮ ਸਕ੍ਰੀਨ ਤੇ ਐਡ ਕਰ ਸਕਦੇ ਹੋ।
ਇਹ ਵੀ ਪੜ੍ਹੋ
Meta AI ਵਿਜੇਟ ਦੀ ਕਿਵੇਂ ਕਰੀਏ ਯੂਜ਼
ਤੁਹਾਨੂੰ WhatsApp ਖੋਲ੍ਹੇ ਬਿਨਾਂ AI ਚੈਟਬੋਟ ਤੋਂ ਚੈਟ ਕਰਨ ਲਈ ਬਹੁਤ ਕੁਝ ਕਰਨ ਦੀ ਲੋੜ ਨਹੀਂ ਹੈ। ਇਸਦੇ ਲਈ, ਤੁਹਾਨੂੰ ਵਿਜੇਟ ਵਿੱਚ Ask Meta AI, Camera ਅਤੇ Voice ਵਰਗੇ ਆਪਸ਼ਨ ਮਿਲ ਰਹੇ ਹਨ।
ਤੁਸੀਂ ਟੈਕਸਟ, ਫੋਟੋ ਅਤੇ ਆਡੀਓ ਰਾਹੀਂ ਏਆਈ ਨੂੰ ਕੋਈ ਵੀ ਸਵਾਲ ਪੁੱਛ ਸਕਦੇ ਹੋ। ਜਿਹੜੇ ਲੋਕ WhatsApp ਦੇ ਸਟੇਬਲ ਵਰਜ਼ਨ ਯੂਜ਼ ਕਰ ਰਹੇ ਹਨ, ਉਨ੍ਹਾਂ ਨੂੰ Meta AI ਚੈਟਬੋਟ ਐਕਸਸ ਕਰਨ ਲਈ WhatsApp ਖੋਲ੍ਹਣ ਅਤੇ Meta AI ਫਲੋਟਿੰਗ ਐਕਸ਼ਨ ਬਟਨ (FAB) ‘ਤੇ ਕਲਿੱਕ ਕਰਨ ਦੀ ਲੋੜ ਹੋਵੇਗੀ।