Google ਦਾ ਇਹ ਫੀਚਰ ਬਚਾਏਗਾ ਤੁਹਾਡਾ ਟੋਲ ਟੈਕਸ ਦਾ ਖਰਚ, ਫ੍ਰੀ ‘ਚ ਕਰ ਸਕਦੇ ਹੋ ਸਫ਼ਰ
ਟੋਲ ਟੈਕਸ ਤੋਂ ਕਿਵੇਂ ਬਚੀਏ: ਹਾਈਵੇ-ਐਕਸਪ੍ਰੈਸ ਵੇਅ ਤੋਂ ਲੰਘਣ ਲਈ ਟੋਲ ਟੈਕਸ ਦਾ ਭੁਗਤਾਨ ਕਰਨਾ ਪੈਂਦਾ ਹੈ। ਅਕਸਰ ਲੋਕ ਸੋਚਦੇ ਹਨ ਕਿ ਕੋਈ ਨਾ ਕੋਈ ਰਸਤਾ ਲੱਭ ਲਿਆ ਜਾਵੇ ਤਾਂ ਜੋ ਉਨ੍ਹਾਂ ਨੂੰ ਟੋਲ ਟੈਕਸ ਨਾ ਦੇਣਾ ਪਵੇ। ਗੂਗਲ ਮੈਪਸ ਇਸ ਕੰਮ ਵਿਚ ਤੁਹਾਡੀ ਮਦਦ ਕਰ ਸਕਦਾ ਹੈ। ਗੂਗਲ ਦੀ ਸਪੈਸ਼ਲ ਸਰਵਿਸ ਤੁਹਾਨੂੰ ਅਜਿਹਾ ਰੂਟ ਦੱਸੇਗੀ ਜਿੱਥੇ ਟੋਲ ਟੈਕਸ ਨਹੀਂ ਦੇਣਾ ਪਵੇਗਾ।
ਹਰ ਕੋਈ ਹਾਈਵੇਅ ਅਤੇ ਐਕਸਪ੍ਰੈਸਵੇਅ ਰਾਹੀਂ ਸਫ਼ਰ ਕਰਨਾ ਪਸੰਦ ਕਰਦਾ ਹੈ, ਪਰ ਜਦੋਂ ਟੋਲ ਟੈਕਸ ਦਾ ਭੁਗਤਾਨ ਕਰਨ ਦੀ ਗੱਲ ਆਉਂਦੀ ਹੈ ਤਾਂ ਤਣਾਅ ਪੈਦਾ ਹੁੰਦਾ ਹੈ। ਭਾਰਤ ਵਿੱਚ ਟੋਲ ਟੈਕਸ ਇੱਕ ਆਮ ਗੱਲ ਹੈ। ਲੰਬੀ ਯਾਤਰਾ ‘ਤੇ ਜਾਣ ਸਮੇਂ ਟੋਲ ਟੈਕਸ ਦੇਣਾ ਪੈਂਦਾ ਹੈ। ਅਕਸਰ ਲੋਕਾਂ ਨੂੰ ਇੱਕ ਸਮੇਂ ਵਿੱਚ ਕਈ ਟੋਲ ਪਲਾਜ਼ੇ ਪਾਰ ਕਰਨੇ ਪੈਂਦੇ ਹਨ। ਅਜਿਹੀ ਸਥਿਤੀ ਵਿੱਚ ਟੋਲ ਟੈਕਸ ਦੀ ਰਕਮ ਬਹੁਤ ਜ਼ਿਆਦਾ ਹੋ ਜਾਂਦੀ ਹੈ। ਜੇਕਰ ਤੁਸੀਂ ਟੋਲ ਖਰਚਿਆਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਤੁਸੀਂ ਗੂਗਲ ਦੀ ਇਕ ਵਿਸ਼ੇਸ਼ ਸੇਵਾ ਦਾ ਲਾਭ ਲੈ ਸਕਦੇ ਹੋ। ਇਸ ਦੇ ਲਈ ਗੂਗਲ ਮੈਪ ‘ਤੇ ਥੋੜ੍ਹਾ ਕੰਮ ਕਰਨਾ ਹੋਵੇਗਾ।
ਟੋਲ ਟੈਕਸ ਤੋਂ ਬਚਣ ਲਈ ਗੂਗਲ ਮੈਪ ‘ਚ ਇਕ ਖਾਸ ਫੀਚਰ ਹੈ। ਜਦੋਂ ਤੁਸੀਂ ਗੂਗਲ ਮੈਪਸ ਰਾਹੀਂ ਕਿਸੇ ਟਿਕਾਣੇ ਤੱਕ ਪਹੁੰਚਣ ਦਾ ਰਸਤਾ ਲੱਭਦੇ ਹੋ, ਤਾਂ ਤੁਹਾਨੂੰ ਇੱਕ ਰਸਤਾ ਦਿਖਾਇਆ ਜਾਂਦਾ ਹੈ। ਇਸ ‘ਚ ਤੁਸੀਂ ਰਸਤੇ ‘ਚ ਪੈਂਦੇ ਟੋਲ ਪਲਾਜ਼ਿਆਂ ਦਾ ਵੇਰਵਾ ਵੀ ਦੇਖ ਸਕੋਗੇ। ਜੇਕਰ ਤੁਸੀਂ ਇਨ੍ਹਾਂ ਟੋਲ ਬੂਥਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਅੱਗੇ ਦੱਸੇ ਗਏ ਤਰੀਕੇ ਨੂੰ ਅਪਣਾਓ।
ਟੋਲ ਟੈਕਸ ਤੋਂ ਬਚਣ ਲਈ ਕਰੋ ਇਹ ਕੰਮ
ਟੋਲ ਟੈਕਸ ਤੋਂ ਬਚਣ ਲਈ ਗੂਗਲ ਮੈਪਸ ਨੂੰ ਖਾਸ ਤਰੀਕੇ ਨਾਲ ਇਸਤੇਮਾਲ ਕਰਨਾ ਹੋਵੇਗਾ। ਤੁਹਾਨੂੰ ਬਸ ਇਹਨਾਂ ਕਦਮਾਂ ਦੀ ਪਾਲਣਾ ਕਰਨੀ ਪਵੇਗੀ-
- ਆਪਣੇ ਸਮਾਰਟਫੋਨ ‘ਤੇ ਗੂਗਲ ਮੈਪਸ ਐਪ ਖੋਲ੍ਹੋ।
- ਉਸ ਥਾਂ ਦਾ ਪਤਾ ਜਾਂ ਨਾਮ ਦਰਜ ਕਰੋ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ।
- “ਡਿਰੈਕਸ਼ਨ” ਵਿਕਲਪ ‘ਤੇ ਟੈਪ ਕਰੋ।
- ਹੁਣ ਤੁਹਾਨੂੰ ਆਪਣਾ ਸਥਾਨ ਚੁਣਨਾ ਹੋਵੇਗਾ।
- ਸਿਖਰ ‘ਤੇ ਆਵਾਜਾਈ ਦੀ ਚੋਣ ਕਰੋ, ਜਿਵੇਂ ਕਿ ਕਾਰ।
- ਸਾਈਡ ‘ਤੇ ਤਿੰਨ-ਬਿੰਦੀਆਂ ਵਾਲੇ ਮੈਨਯੂ ‘ਤੇ ਟੈਪ ਕਰੋ ਅਤੇ ਵਿਕਲਪ ਚੁਣੋ।
- ਇਸ ਤੋਂ ਬਾਅਦ ਟੋਲ ਤੋਂ ਬਚਣ ਦਾ ਵਿਕਲਪ ਚੁਣੋ।
- ਹੁਣ ਟੋਲ ਪਲਾਜ਼ਾ ਤੋਂ ਬਿਨਾਂ ਰੂਟ ਬਣੇਗਾ।
ਗੂਗਲ ਮੈਪ ਤੁਹਾਨੂੰ ਅਜਿਹੇ ਰੂਟ ਦਿਖਾਏਗਾ ਜਿਨ੍ਹਾਂ ‘ਤੇ ਟੋਲ ਪਲਾਜ਼ਾ ਨਹੀਂ ਹੋਵੇਗਾ। ਧਿਆਨ ਰਹੇ ਕਿ ਟੋਲ ਟੈਕਸ ਬਚਾਉਣ ਲਈ ਤੁਹਾਨੂੰ ਲੰਬੀ ਦੂਰੀ ਦਾ ਸਫ਼ਰ ਕਰਨਾ ਪੈ ਸਕਦਾ ਹੈ, ਜਿਸ ਵਿੱਚ ਹੋਰ ਸਮਾਂ ਵੀ ਲੱਗੇਗਾ।