ਸੰਘਣੀ ਧੁੰਦ ਵਿੱਚ ਵੀ ਲੋਕਾਂ ਲਈ ਕਿਵੇਂ ਮਸੀਹਾ ਸਾਬਤ ਹੋ ਰਹੇ SSF ਦੇ ਜਵਾਨ? ਜਾਣੋ…

Updated On: 

08 Jan 2026 16:04 PM IST

Sadak Suraksha Force in Punjab: ਪੰਜਾਬ ਵਿੱਚ SSF ਦੇ ਆਉਣ ਤੋਂ ਬਾਅਦ ਸੜਕ ਹਾਦਸਿਆਂ ਵਿੱਚ ਕਾਫ਼ੀ ਕਮੀ ਆਈ ਹੈ। ਇਹ ਪਹਿਲਕਦਮੀ ਪੰਜਾਬ ਵਿੱਚ ਇਸ ਖ਼ਤਰਨਾਕ ਸਰਦੀਆਂ ਦੌਰਾਨ ਮਹੱਤਵਪੂਰਨ ਸਾਬਤ ਹੋ ਰਹੀ ਹੈ। ਅਜਿਹੇ ਖੇਤਰ, ਜਿੱਥੇ ਸੰਘਣੀ ਧੁੰਦ ਕਾਰਨ ਦ੍ਰਿਸ਼ਟੀ 50 ਮੀਟਰ ਦੇ ਅੰਦਰ ਤੱਕ ਘੱਟ ਸਕਦੀ ਹੈ, ਉੱਥੇ ਇਹ ਪਹਿਲਕਦਮੀ ਮਨੁੱਖਤਾਵਾਦੀ ਸਾਬਤ ਹੋਈ ਹੈ।

ਸੰਘਣੀ ਧੁੰਦ ਵਿੱਚ ਵੀ ਲੋਕਾਂ ਲਈ ਕਿਵੇਂ ਮਸੀਹਾ ਸਾਬਤ ਹੋ ਰਹੇ SSF ਦੇ ਜਵਾਨ? ਜਾਣੋ...

ਸੰਘਣੀ ਧੁੰਦ ਵਿੱਚ ਵੀ ਕਿਵੇਂ ਵਰਦਾਨ ਸਾਬਤ ਹੋ ਰਹੇ SSF ਦੇ ਜਵਾਨ?

Follow Us On

ਸਰਦੀਆਂ ਦੌਰਾਨ ਪੰਜਾਬ ਵਿੱਚ ਸੰਘਣੀ ਧੁੰਦ ਆਵਾਜਾਈ ਲਈ ਖ਼ਤਰਾ ਬਣੀ ਰਹਿੰਦੀ ਹੈ। ਹਾਲਾਂਕਿ, ਰਾਜ ਦੀ ਨਵੀਂ ਸੜਕ ਸੁਰੱਖਿਆ ਫੋਰਸ (SSF) ਧੁੰਦ ਕਾਰਨ ਜਾਨ-ਮਾਲ ਦੇ ਨੁਕਸਾਨ ਨੂੰ ਰੋਕਣ ਲਈ 24 ਘੰਟੇ ਗਸ਼ਤ ਅਤੇ ਤੇਜ਼ ਪ੍ਰਤੀਕਿਰਿਆ ਟੀਮਾਂ ਦੇ ਨਾਲ ਜ਼ੀਰੋ-ਵਿਜ਼ੀਬਿਲਟੀ ਮੁਹਿੰਮ ਵਿੱਚ ਲੱਗੀ ਹੋਈ ਹੈ। 2024 ਵਿੱਚ, ਮੁੱਖ ਮੰਤਰੀ ਭਗਵੰਤ ਮਾਨ ਨੇ ਇਸਨੂੰ ਭਾਰਤ ਦੀ ਪਹਿਲੀ ਵਿਸ਼ੇਸ਼ ਸੜਕ ਸੁਰੱਖਿਆ ਫੋਰਸ ਵਜੋਂ ਲਾਂਚ ਕੀਤਾ ਸੀ।

ਖਾਸ ਗੱਲ ਇਹ ਹੈ ਕਿ SSF ਦੇ ਜਵਾਨ ਪੰਜਾਬ ਭਰ ਦੀਆਂ ਮੁੱਖ ਸੜਕਾਂ ‘ਤੇ ਤਾਇਨਾਤ ਹਨ, ਜਿੱਥੇ ਧੁੰਦ ਹਾਦਸਿਆਂ ਦਾ ਕਾਰਨ ਬਣ ਸਕਦੀ ਹੈ। ਇਨ੍ਹਾਂ ਖਤਰਨਾਕ ਖੇਤਰਾਂ ਦੀ ਸੁਰੱਖਿਆ ਉੱਚ-ਤਕਨੀਕੀ ਵਾਹਨਾਂ, ਸਪੀਡ ਡਿਟੇਕਸ਼ਨ ਅਤੇ ਐਮਰਜੈਂਸੀ ਡਾਕਟਰੀ ਸਹਾਇਤਾ ਨਾਲ ਲੈਸ ਜਵਾਨਾਂ ਦੁਆਰਾ ਕੀਤੀ ਜਾਂਦੀ ਹੈ।

SSF ਕਰਮਚਾਰੀਆਂ ਲਈ ਸੁਰੱਖਿਆ ਦੇ ਨਿਯਮ

ਵਿਸ਼ੇਸ਼ DGP ਟ੍ਰੈਫਿਕ ਅਤੇ ਸੜਕ ਸੁਰੱਖਿਆ ਏਐਸ ਰਾਏ ਨੇ SSF ਜਵਾਨਾਂ ਲਈ ਸੁਰੱਖਿਆ ਨਿਯਮ ਅਤੇ ਜਨਤਾ ਲਈ ਨਿਰਦੇਸ਼ ਜਾਰੀ ਕੀਤੇ ਹਨ। ਨਿਰਦੇਸ਼ਾਂ ਅਨੁਸਾਰ, SSF ਗਸ਼ਤ ਵਾਹਨਾਂ ਨੂੰ ਸੰਘਣੀ ਧੁੰਦ ਵਿੱਚ ਬਲਿੰਕਰ ਚਾਲੂ ਕਰਕੇ ਚਲਦੇ ਹੋਏ ਦਿਖਾਉਣਾ ਹੈ। ਜਵਾਨ ਸਪੀਡ ਗਨ, ਐਲਕੋਮੀਟਰ ਅਤੇ ਈ-ਚਲਾਨ ਮਸ਼ੀਨਾਂ ਨਾਲ ਲੈਸ ਚੌਕੀਆਂ ‘ਤੇ ਤਾਇਨਾਤ ਹੋਣਗੇ। SSF ਜਾਨ ਧੁੰਦ ਨਾਲ ਢੱਕੀਆਂ ਸੜਕਾਂ ‘ਤੇ ਚੇਤਾਵਨੀ ਸੰਕੇਤਾਂ ਦੇ ਨਾਲ ਮੌਜੂਦ ਰਹਿਣਗੇ। ਮਹਿਲਾ SSF ਜਵਾਨ ਡਿਊਟੀ ‘ਤੇ ਹੋਣਗੀਆਂ। SSF ਕੰਟਰੋਲ ਰੂਮ ਨੂੰ ਐਮਰਜੈਂਸੀ ਕਾਲਸ ਨਾਲ ਕੌਆਰਡੀਨੇਟ ਕੀਤਾ ਜਾਵੇਗਾ। ਦੁਰਘਟਨਾ-ਪ੍ਰਭਾਵਿਤ ਖੇਤਰ ਹੁਣ SSF ਨਿਗਰਾਨੀ ਹੇਠ ਹੋਣਗੇ।

SSF ਜਵਾਨਾਂ ਨੂੰ ਪੁੱਛੇ ਗਏ ਸਵਾਲ

1. ਧੁੰਦ ਵਿੱਚ ਸਭ ਤੋਂ ਵੱਡੀ ਚੁਣੌਤੀ ਕੀ ਹੈ, ਅਤੇ ਤੁਸੀਂ ਸੜਕਾਂ ‘ਤੇ ਜ਼ੀਰੋ-ਵਿਜ਼ੀਬਿਲਟੀ ਵਿੱਚ ਇਸਨੂੰ ਕਿਵੇਂ ਸੰਭਾਲਦੇ ਹੋ?

2. ਕੀ ਤੁਸੀਂ ਕੋਈ ਹਾਦਸਾ ਦੇਖਿਆ ਹੈ ਜਿੱਥੇ SSF ਦੀ ਤੇਜ ਪਹੁੰਚ ਨੇ ਕਿਸੇ ਜਾਨ ਨੂੰ ਬਚਾਇਆ ਹੋਵੇ? ਸਾਨੂੰ ਉਸ ਅਨੁਭਵ ਬਾਰੇ ਦੱਸੋ।

3. ਧੁੰਦ ਵਿੱਚ ਸੁਰੱਖਿਅਤ ਯਾਤਰਾ ਲਈ ਤੁਸੀਂ ਲੋਕਾਂ ਨੂੰ ਕੀ ਸਲਾਹ ਦਿੰਦੇ ਹੋ, ਅਤੇ SSF ਹਾਦਸੇ ਵਾਲੀ ਥਾਂ ‘ਤੇ ਕਿੰਨੀ ਜਲਦੀ ਪਹੁੰਚ ਸਕਦੀ ਹੈ?

ਜਨਤਾ ਲਈ ਸੁਨੇਹਾ

1. ਕੀ ਤੁਸੀਂ ਜਾਣਦੇ ਹੋ ਕਿ ਪੰਜਾਬ ਵਿੱਚ ਸੜਕ ਸੁਰੱਖਿਆ ਫੋਰਸ 24×7 ਸੜਕਾਂ ‘ਤੇ ਗਸ਼ਤ ਕਰਦੀ ਹੈ? ਕੀ ਇਸ ਨਾਲ ਤੁਹਾਡੀ ਸੁਰੱਖਿਆ ਦਾ ਅਹਿਸਾਸ ਵਧਿਆ ਹੈ?

2. ਧੁੰਦ ਵਾਲੇ ਮੌਸਮ ਦੌਰਾਨ ਸੜਕਾਂ ‘ਤੇ ਯਾਤਰਾ ਕਰਦੇ ਸਮੇਂ ਤੁਹਾਨੂੰ ਸਭ ਤੋਂ ਵੱਧ ਕਿਸ ਚੀਜ਼ ਤੋਂ ਡਰ ਲੱਗਦਾ ਹੈ, ਅਤੇ ਕੀ ਤੁਹਾਨੂੰ ਲੱਗਦਾ ਹੈ ਕਿ SSF ਵਰਗੀ ਫੋਰਸ ਦੀ ਲੋੜ ਹੈ?

3. ਧੁੰਦ ਦੌਰਾਨ ਐਮਰਜੈਂਸੀ ਵਿੱਚ SSF ਨੇ ਕਿਵੇਂ ਮਦਦ ਕੀਤੀ ਹੈ—ਕੀ ਤੁਸੀਂ ਜਾਂ ਤੁਹਾਡੇ ਕਿਸੇ ਜਾਣਕਾਰ ਨੇ ਉਨ੍ਹਾਂ ਦੀ ਸਹਾਇਤਾ ਦੇਖੀ ਹੈ? ਆਪਣਾ ਅਨੁਭਵ ਸਾਂਝਾ ਕਰੋ।