Explainer: 2025 ਵਿੱਚ ਇੰਸਟਾਗ੍ਰਾਮ ‘ਤੇ ਤੁਸੀਂ ਵੀ ਹੋ ਜਾਓਗੇ ਵਾਇਰਲ, ਕੰਮ ਆਉਣਗੇ ਇਹ ਟੂਲ

tv9-punjabi
Updated On: 

03 Feb 2025 16:46 PM

Instagram Tips: ਜੇਕਰ ਤੁਸੀਂ ਵੀ ਇੰਸਟਾਗ੍ਰਾਮ 'ਤੇ ਵਾਇਰਲ ਹੋਣਾ ਚਾਹੁੰਦੇ ਹੋ ਪਰ ਹਰ ਚੀਜ਼ ਅਜ਼ਮਾ ਕੇ ਥੱਕ ਗਏ ਹੋ, ਤਾਂ ਇਹ ਟ੍ਰਿਕਸ ਤੁਹਾਡੇ ਲਈ ਕੰਮ ਕਰਨਗੀਆਂ, ਜਿਸ ਤੋਂ ਬਾਅਦ ਤੁਸੀਂ ਆਪਣੇ ਇੰਸਟਾਗ੍ਰਾਮ 'ਤੇ ਖੁਦ ਬਦਲਾਅ ਦੇਖ ਸਕੋਗੇ। ਇਸਦੇ ਲਈ, ਤੁਹਾਨੂੰ ਆਪਣਾ ਵੀਡੀਓ ਬਣਾਉਂਦੇ ਸਮੇਂ ਇਹਨਾਂ ਟੂਲਸ ਦੀ ਵਰਤੋਂ ਕਰਨੀ ਹੋਵੇਗੀ।

Explainer: 2025 ਵਿੱਚ ਇੰਸਟਾਗ੍ਰਾਮ ਤੇ ਤੁਸੀਂ ਵੀ ਹੋ ਜਾਓਗੇ ਵਾਇਰਲ, ਕੰਮ ਆਉਣਗੇ ਇਹ ਟੂਲ

2025 ਵਿੱਚ ਇੰਸਟਾਗ੍ਰਾਮ 'ਤੇ ਵਾਇਰਲ ਹੋਣ ਲਈ ਕੰਮ ਆਉਣਗੇ ਇਹ ਟੂਲਸ

Follow Us On

Instagram Viral Tips: ਇੰਸਟਾਗ੍ਰਾਮ ‘ਤੇ ਰੀਲਾਂ ਨੂੰ ਵਾਇਰਲ ਕਰਨ ਲਈ ਹਰ ਕੋਈ ਸਖ਼ਤ ਮਿਹਨਤ ਕਰਦਾ ਹੈ। ਪਰ ਜੇਕਰ ਇਹ ਮਿਹਨਤ ਸਹੀ ਤਰੀਕੇ ਨਾਲ ਕੀਤੀ ਜਾਵੇ ਤਾਂ ਤੁਹਾਨੂੰ ਸਫਲਤਾ ਮਿਲ ਸਕਦੀ ਹੈ। ਤੁਹਾਡੇ ਵੀਡੀਓ ਅਤੇ ਰੀਲਾਂ ਨੂੰ ਵੀ ਲੱਖਾਂ ਵਿਊਜ਼ ਮਿਲ ਸਕਦੇ ਹਨ। ਪਰ ਇਹ ਕਿਵੇਂ ਹੋਵੇਗਾ? ਇੰਨੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਆਪਣੀ ਸਮੱਗਰੀ ਬਣਾਉਂਦੇ ਸਮੇਂ ਕਿਹੜੇ ਟੂਲ ਵਰਤ ਸਕਦੇ ਹੋ। ਤੁਸੀਂ ਇਹਨਾਂ ਟੂਲਸ ਦੀ ਵਰਤੋਂ ਕਰਕੇ ਵਾਇਰਲ ਹੋ ਸਕਦੇ ਹੋ।

ਇੰਸਟਾਗ੍ਰਾਮ ਰੀਲਸ ਨੂੰ ਵਾਇਰਲ ਕਰਨ ਲਈ ਇਹ ਟੂਲ ਆਉਣਗੇ ਕੰਮ

ਵਾਇਰਲ ਵੀਡੀਓ ਐਡੀਟਿੰਗ: ਜੇਕਰ ਤੁਸੀਂ ਵੀਡੀਓ ਐਡੀਟਿੰਗ ਲਈ ਫ਼ੋਨ ਵਰਤ ਰਹੇ ਹੋ ਤਾਂ ਤੁਸੀਂ Inshot ਐਪ ਦਾ ਯੂਜ਼ ਕਰ ਸਕਦੇ ਹੋ। ਇਸ ਤੋਂ ਇਲਾਵਾ, ਜੇਕਰ ਤੁਸੀਂ ਪੀਸੀ ‘ਤੇ ਵੀਡੀਓ ਐਡਿਟ ਕਰ ਰਹੇ ਹੋ ਤਾਂ ਤੁਸੀਂ ਕੈਪਕਟ ਦੀ ਵਰਤੋਂ ਕਰ ਸਕਦੇ ਹੋ।

Auto Subtitles: ਕੰਟੈਂਟ ਵਿੱਚ ਆਟੋ ਸਬਟਾਈਟਲ ਲਗਾਉਣ ਲਈ ਤੁਸੀਂ CaptionsAI ਅਤੇ Blink AI ਦੀ ਵਰਤੋਂ ਕਰ ਸਕਦੇ ਹੋ।

ਰੀਲਾਂ ਕਵਰ: ਤੁਸੀਂ ਰੀਲਾਂ ਨੂੰ ਕਵਰ ਕਰਨ ਲਈCanva ਅਤੇ Photoshop ਦਾ ਇਸਤੇਮਾਲ ਕਰ ਸਕਦੇ ਹੋ। ਤੁਹਾਡਾ ਚੰਗਾ ਕਵਰ ਹੋਵੇਗਾ ਤਾਂ ਤੁਹਾਡੀਆਂ ਰੀਲਾਂ ‘ਤੇ ਤਾਂ ਹੀ ਕਲਿੱਕ ਕਰਨਗੇ ਲੋਕ।

ਵਾਇਰਲ ਵਿਚਾਰ ਅਤੇ ਹੁੱਕਸ: ਵਾਇਰਲ ਟ੍ਰਾਂਜ਼ਿਸਨਲ ਵੀਡੀਓ ਬਣਾਉਣ ਲਈ ਤੁਸੀਂ ਆਇਡਿਆ ਲਈ Viralfindr ਅਤੇ ਹੁੱਕਸ ਲਈ Transitional Hooks ਦੀ ਵਰਤੋਂ ਕਰ ਸਕਦੇ ਹੋ।

ਵਾਇਰਲ ਸਾਊਂਡ ਇਫੈਕਟਸ: ਜੇਕਰ ਤੁਸੀਂ ਆਪਣੀਆਂ ਰੀਲਾਂ ਵਿੱਚ ਵਾਇਰਲ ਸਾਊਂਡ ਇਫੈਕਟਸ ਜੋੜਨਾ ਚਾਹੁੰਦੇ ਹੋ ਤਾਂ Myinstants ਐਪਲੀਕੇਸ਼ਨ ਦੀ ਵਰਤੋਂ ਕਰੋ।

Animation: ਐਨੀਮੇਟਡ ਵੀਡੀਓ ਬਣਾਉਣ ਲਈ ਤੁਸੀਂ Renderforest ਦੀ ਵਰਤੋਂ ਕਰ ਸਕਦੇ ਹੋ। ਅੱਜਕੱਲ੍ਹ ਐਨੀਮੇਸ਼ਨ ਵੀਡੀਓ ਜ਼ਿਆਦਾਤਰ ਟ੍ਰੈਂਡ ਵਿੱਚ ਹਨ।

ਫਲੂਐਂਟ ਰੀਲਜ਼: ਜੇਕਰ ਤੁਸੀਂ ਵੀਡੀਓ ਵਿੱਚ ਕੁਝ ਬੋਲ ਰਹੇ ਹੋ, ਤਾਂ ਤੁਸੀਂ ਇਸਦੇ ਲਈ ਇੱਕ ਸਕ੍ਰਿਪਟ ਤਿਆਰ ਕਰ ਸਕਦੇ ਹੋ ਅਤੇ Teleprompter ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਤੁਹਾਡੀ ਰੀਲ ਫਲੂਐਂਸੀ ਆਉਂਦੀ ਹੈ। ਟੇਕ ਘੱਟ ਹੁੰਦੇ ਹਨ ਅਤੇ ਵੀਡੀਓ ਇੱਕ ਵਾਰ ਵਿੱਚ ਸ਼ੂਟ ਹੋ ਜਾਂਦੀ ਹੈ।

ਰੀਲਜ਼ ਸਕ੍ਰਿਪਟ: ਸਭ ਤੋਂ ਔਖਾ ਕੰਮ ਸਕ੍ਰਿਪਟ ਲਿਖਣਾ ਹੈ, ਤੁਸੀਂ ਚੈਟਜੀਪੀਟੀ ਦੀ ਮਦਦ ਲੈ ਸਕਦੇ ਹੋ ਕਿ ਤੁਸੀਂ ਸਾਰਿਆਂ ਦੇ ਸਾਹਮਣੇ ਕੀ ਬੋਲਣਾ ਹੈ ਅਤੇ ਇਸਨੂੰ ਕਿਵੇਂ ਪ੍ਰੇਜ੍ਰੇਂਟ ਕਰਨਾ ਹੈ।

ਇਹਨਾਂ ਟੂਲਸ ਦੀ ਮਦਦ ਨਾਲ ਤੁਸੀਂ ਇੱਕ ਪਰਫੈਕਟ ਵੀਡੀਓ ਰੈਡੀ ਕਰ ਸਕੋਗੇ। ਇਨ੍ਹਾਂ ਸਾਰੇ ਸਾਧਨਾਂ ਦੇ ਨਾਲ, ਤੁਹਾਨੂੰ ਆਪਣੇ ਵਿਊਰਸ ਦੀ ਪਸੰਦ ਦਾ ਵੀ ਖਿਆਲ ਰੱਖਣਾ ਪਵੇਗਾ। ਤੁਹਾਨੂੰ ਆਪਣਾ ਯੂਜ਼ਰਬੇਸ ਕਰਨਾ ਹੋਵੇਗਾ। ਇਸ ਤੋਂ ਇਲਾਵਾ, ਆਪਣੀ ਅਕਾਉਂਟ ਟਾਈਮਿੰਗ ਚੈੱਕ ਕਰੋ ਅਤੇ ਪੋਸਟਿੰਗ ਟਾਈਮ ਤੇ ਹੀ ਫੋਟੋ ਵੀਡੀਓ ਪੋਸਟ ਕਰੋ।

ਡਿਸਕਲੇਮਰ: ਉੱਪਰ ਦੱਸੇ ਗਏ ਸਾਰੇ ਸੁਝਾਅ ਸਿਰਫ ਜਾਣਕਾਰੀ ਲਈ ਹਨ। ਇਹਨਾਂ ਐਪਸ ਦਾ ਇਸਤੇਮਾਲ ਕਰਨ ਤੋਂ ਪਹਿਲਾਂ, ਗੂਗਲ ‘ਤੇ ਰਿਵਿਊ ਅਤੇ ਰੇਟਿੰਗ ਜ਼ਰੂਰ ਪੜ੍ਹੋ। ਸਿਰਫ਼ ਅਧਿਕਾਰਤ ਪਲੇਟਫਾਰਮਾਂ ਤੋਂ ਹੀ ਐਪਸ ਇੰਸਟਾਲ ਕਰੋ।