Diwali ‘ਤੇ ਅੱਧੀ ਕੀਮਤ ‘ਚ ਮਿਲ ਰਿਹੇ Airpods, Apple ਦਾ ਖਾਸ ਆਫਰ ਜਾਣੋ
Apple Airpods under 10000: ਜੇਕਰ ਤੁਸੀਂ ਵੀ ਐਪਲ ਦੇ ਪ੍ਰੋਡਕਟ ਪਸੰਦ ਕਰਦੇ ਹੋ, ਤਾਂ ਇਸ ਤਿਉਹਾਰੀ ਸੀਜ਼ਨ ਵਿੱਚ ਤੁਸੀਂ 50 ਫੀਸਦੀ ਡਿਸਕਾਊਂਟ ਨਾਲ ਐਪਲ ਕੰਪਨੀ ਦੇ ਬਡਸ ਖ਼ਰੀਦ ਸਕਦੇ ਹੋ। ਤੁਸੀਂ ਵੀ ਪੁੱਛੋਗੇ ਕਿ ਕਿਵੇਂ? ਐਪਲ ਦੀ ਅਧਿਕਾਰਤ ਸਾਈਟ ਤੋਂ ਇਲਾਵਾ ਤੁਸੀਂ ਇਸ ਆਫਰ ਨੂੰ ਹੋਰ ਕਿੱਥੇ ਲੈ ਸਕਦੇ ਹੋ? ਆਓ ਅਸੀਂ ਤੁਹਾਨੂੰ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹਾਂ ਕਿ ਤੁਸੀਂ ਅੱਧੀ ਕੀਮਤ 'ਤੇ ਮਹਿੰਗੇ ਬਡਸ ਕਿਵੇਂ ਪ੍ਰਾਪਤ ਕਰ ਸਕਦੇ ਹੋ।
ਦੀਵਾਲੀ ਆਉਣ ਵਾਲੀ ਹੈ ਅਤੇ ਹਰ ਪਾਸੇ ਸੇਲ ਚੱਲ ਰਹੀ ਹੈ, ਹਰ ਕੰਪਨੀ ਗਾਹਕਾਂ ਨੂੰ ਲੁਭਾਉਣ ਲਈ ਸ਼ਾਨਦਾਰ ਆਫਰ ਦੇ ਰਹੀ ਹੈ। ਜੇਕਰ ਤੁਸੀਂ ਵੀ ਐਪਲ(Apple) ਦੇ ਫੈਨ ਹੋ ਅਤੇ ਨਵੇਂ ਏਅਰਪੌਡਸ ਖਰੀਦਣਾ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਹੁਣ ਇੱਕ ਵਧੀਆ ਮੌਕਾ ਹੈ। ਐਪਲ ਦੀ ਅਧਿਕਾਰਤ ਸਾਈਟ ‘ਤੇ ਚੱਲ ਰਹੀ ਸੇਲ ‘ਚ ਨਾ ਸਿਰਫ ਏਅਰਪੌਡਸ ਸਗੋਂ ਆਈਫੋਨ ਮਾਡਲ ਵੀ ਬੰਪਰ ਡਿਸਕਾਊਂਟ ਨਾਲ ਵੇਚੇ ਜਾ ਰਹੇ ਹਨ।
ਐਪਲ ਦੀ ਅਧਿਕਾਰਤ ਸਾਈਟ ‘ਤੇ ਆਈਫੋਨ 14 ਅਤੇ ਆਈਫੋਨ 14 ਪਲੱਸ ਖਰੀਦਣ ਵਾਲੇ ਗਾਹਕਾਂ ਨੂੰ ਲਾਈਟਨਿੰਗ ਚਾਰਜਿੰਗ ਕੇਸ ਮਾਡਲ ਦੇ ਨਾਲ ਥਰਡ ਜਨਰੇਸ਼ਨ ਦੇ ਏਅਰਪੌਡਸ ‘ਤੇ 50 ਪ੍ਰਤੀਸ਼ਤ ਦੀ ਛੋਟ ਦਿੱਤੀ ਜਾਵੇਗੀ। ਇਸਦਾ ਮਤਲਬ ਹੈ ਕਿ ਤੁਸੀਂ ਆਈਫੋਨ 14 ਜਾਂ ਆਈਫੋਨ 14 ਪਲੱਸ ਨੂੰ ਖ਼ਰੀਦਣ ਵੇਲੇ ਏਅਰਪੌਡਸ (ਥਰਡ ਜਨਰੇਸ਼ਨ) ਮਾਡਲ ਖ਼ਰੀਦ ਸਕਦੇ ਹੋ। ਨਾਲ ਹੀ 9 ਹਜ਼ਾਰ 950 ਰੁਪਏ ‘ਚ ਖ਼ਰੀਦ ਸਕਦੇ ਹੋ।
ਇੰਨਾ ਹੀ ਨਹੀਂ, ਨਵਾਂ ਆਈਫੋਨ ਖ਼ਰੀਦਣ ‘ਤੇ ਗਾਹਕਾਂ ਨੂੰ ਕੰਪਨੀ ਵੱਲੋਂ ਐੱਪਲ ਮਿਊਜ਼ਿਕ ਦਾ 6 ਮਹੀਨੇ ਦਾ ਮੁਫਤ ਸਬਸਕ੍ਰਿਪਸ਼ਨ ਦਿੱਤਾ ਜਾਵੇਗਾ। ਇੰਨਾ ਹੀ ਨਹੀਂ, ਜੇਕਰ ਕੋਈ ਗਾਹਕ ਏਅਰਪੌਡਸ ‘ਤੇ ਲਿਖਿਆ ਕੋਈ ਨਿੱਜੀ ਨੋਟ ਜਾਂ ਨਾਂਅ ਲੈਣਾ ਚਾਹੁੰਦਾ ਹੈ ਤਾਂ ਉਹ ਇਸ ਨੂੰ ਮੁਫ਼ਤ ਵਿੱਚ ਕਰਵਾ ਸਕਦਾ ਹੈ।
ਤੁਹਾਡੀ ਜਾਣਕਾਰੀ ਲਈ ਅਸੀਂ ਤੁਹਾਨੂੰ ਦੱਸ ਦੇਈਏ ਕਿ ਇਸ ਤਿਉਹਾਰ ਦੇ ਆਫਰ ਨੂੰ ਇਨਸਟਿੰਟ ਕੈਸ਼ਬੈਕ ਆਫ਼ਰ ਦੇ ਨਾਲ ਜੋੜਿਆ ਨਹੀਂ ਜਾਵੇਗਾ। ਤੁਸੀਂ ਖ਼ਰੀਦ ਦੇ ਸਮੇਂ ਹੀ EMI ਅਤੇ ਐਕਸਚੇਂਜ ਵਿਕਲਪਾਂ ਦਾ ਲਾਭ ਲੈ ਸਕੋਗੇ।
ਆਫਰ ਕਿੰਨੇ ਸਮੇਂ ਲਈ ?
ਐਪਲ ਦੀ ਅਧਿਕਾਰਤ ਸਾਈਟ ਤੋਂ ਇਲਾਵਾ, ਤੁਸੀਂ 8 ਨਵੰਬਰ ਤੋਂ 14 ਨਵੰਬਰ ਤੱਕ ਮੁੰਬਈ ਅਤੇ ਦਿੱਲੀ ਵਿੱਚ ਐਪਲ ਦੇ ਆਫਲਾਈਨ ਸਟੋਰਾਂ ‘ਤੇ ਜਾ ਕੇ ਇਸ ਆਫਰ ਦਾ ਲਾਭ ਲੈ ਸਕਦੇ ਹੋ।
ਇਹ ਵੀ ਪੜ੍ਹੋ
ਬੈਂਕ ਆਫਰਸ ਦੀ ਗੱਲ ਕਰੀਏ ਤਾਂ, ਚੁਣੇ ਹੋਏ ਉਤਪਾਦਾਂ ਦੇ ਨਾਲ HDFC ਬੈਂਕ ਕ੍ਰੈਡਿਟ ਕਾਰਡ ਦੁਆਰਾ ਬਿਲ ਭੁਗਤਾਨ ‘ਤੇ 10 ਹਜ਼ਾਰ ਰੁਪਏ ਤੱਕ ਦੀ ਤੁਰੰਤ ਬਚਤ ਦਾ ਮੌਕਾ ਹੈ। ਇਸ ਤੋਂ ਇਲਾਵਾ ਚੋਣਵੇਂ ਬੈਂਕਾਂ ਦੇ ਕਾਰਡਾਂ ‘ਤੇ 3 ਮਹੀਨੇ ਅਤੇ 6 ਮਹੀਨਿਆਂ ਦੀ ਵਿਆਜ ਮੁਕਤ EMI ਸਹੂਲਤ ਉਪਲਬਧ ਹੈ।