ਲਾਂਚ ਹੁੰਦਿਆਂ ਹੀ ਵਿਕ ਗਿਆ iPhone Duo ਦਾ ਪਹਿਲਾ ਸਟਾਕ, ਹੁਣ ਡਿਲੀਵਰੀ ਲਈ ਕਰਨਾ ਪਵੇਗਾ ਲੰਮਾ ਇੰਤਜ਼ਾਰ

Published: 

18 Oct 2026 13:21 PM IST

ਤਕਨਾਲੋਜੀ ਜਗਤ ਦੀ ਦਿੱਗਜ ਕੰਪਨੀ ਐਪਲ (Apple) ਵੱਲੋਂ ਪੇਸ਼ ਕੀਤੇ ਗਏ ਪਹਿਲੇ ਫ਼ੋਲਡੇਬਲ ਸਮਾਰਟਫ਼ੋਨ 'iPhone Duo' ਨੂੰ ਲੈ ਕੇ ਵਿਸ਼ਵ ਭਰ ਦੇ ਖ਼ਰੀਦਦਾਰਾਂ ਵਿੱਚ ਭਾਰੀ ਦਿਲਚਸਪੀ ਦੇਖਣ ਨੂੰ ਮਿਲ ਰਹੀ ਹੈ। 16 ਅਕਤੂਬਰ ਨੂੰ ਪ੍ਰੀ-ਬੁਕਿੰਗ ਦਾ ਅਮਲ ਸ਼ੁਰੂ ਹੁੰਦੇ ਹੀ ਅਮਰੀਕਾ ਅਤੇ ਚੀਨ ਸਮੇਤ ਕਈ ਪ੍ਰਮੁੱਖ ਗਲੋਬਲ ਬਾਜ਼ਾਰਾਂ ਵਿੱਚ ਇਸ ਦਾ ਸ਼ੁਰੂਆਤੀ ਸਟਾਕ ਮਿੰਟਾਂ ਵਿੱਚ ਹੀ ਖ਼ਤਮ ਹੋ ਗਿਆ।

ਲਾਂਚ ਹੁੰਦਿਆਂ ਹੀ ਵਿਕ ਗਿਆ iPhone Duo ਦਾ ਪਹਿਲਾ ਸਟਾਕ, ਹੁਣ ਡਿਲੀਵਰੀ ਲਈ ਕਰਨਾ ਪਵੇਗਾ ਲੰਮਾ ਇੰਤਜ਼ਾਰ

ਤਕਨਾਲੋਜੀ ਜਗਤ ਦੀ ਦਿੱਗਜ ਕੰਪਨੀ ਐਪਲ (Apple) ਵੱਲੋਂ ਪੇਸ਼ ਕੀਤੇ ਗਏ ਪਹਿਲੇ ਫ਼ੋਲਡੇਬਲ ਸਮਾਰਟਫ਼ੋਨ ‘iPhone Duo’ ਨੂੰ ਲੈ ਕੇ ਵਿਸ਼ਵ ਭਰ ਦੇ ਖ਼ਰੀਦਦਾਰਾਂ ਵਿੱਚ ਭਾਰੀ ਦਿਲਚਸਪੀ ਦੇਖਣ ਨੂੰ ਮਿਲ ਰਹੀ ਹੈ। 16 ਅਕਤੂਬਰ ਨੂੰ ਪ੍ਰੀ-ਬੁਕਿੰਗ ਦਾ ਅਮਲ ਸ਼ੁਰੂ ਹੁੰਦੇ ਹੀ ਅਮਰੀਕਾ ਅਤੇ ਚੀਨ ਸਮੇਤ ਕਈ ਪ੍ਰਮੁੱਖ ਗਲੋਬਲ ਬਾਜ਼ਾਰਾਂ ਵਿੱਚ ਇਸ ਦਾ ਸ਼ੁਰੂਆਤੀ ਸਟਾਕ ਮਿੰਟਾਂ ਵਿੱਚ ਹੀ ਖ਼ਤਮ ਹੋ ਗਿਆ। ਸਟਾਕ ਮੁੱਕਣ ਕਾਰਨ ਹੁਣ ਫ਼ੋਨ ਦੀ ਡਿਲੀਵਰੀ ਦੀਆਂ ਤਾਰੀਖ਼ਾਂ ਕਾਫ਼ੀ ਅੱਗੇ ਵਧ ਗਈਆਂ ਹਨ, ਜਿਸ ਕਾਰਨ ਕਈ ਖੇਤਰਾਂ ਵਿੱਚ ਗਾਹਕਾਂ ਨੂੰ ਆਪਣੇ ਆਰਡਰ ਪ੍ਰਾਪਤ ਕਰਨ ਲਈ ਜਨਵਰੀ 2027 ਤੱਕ ਦੀ ਉਡੀਕ ਕਰਨੀ ਪੈ ਸਕਦੀ ਹੈ।

ਅਮਰੀਕੀ ਬਾਜ਼ਾਰ ਵਿੱਚ ਕੁਝ ਖ਼ਾਸ ਮਾਡਲਾਂ ਦੀ ਡਿਲੀਵਰੀ ਪਹਿਲਾਂ ਨਵੰਬਰ ਵਿੱਚ ਹੋਣੀ ਤੈਅ ਸੀ, ਪਰ ਹੁਣ ਅਧਿਕਾਰਤ ਵੈੱਬਸਾਈਟ ਤੇ ਇਹ ਸਮਾਂ ਵਧ ਕੇ ਜਨਵਰੀ 2027 ਤੱਕ ਪੁੱਜ ਗਿਆ ਹੈ। ਇਸੇ ਤਰ੍ਹਾਂ ਚੀਨ ਵਿੱਚ ਵੀ ਕੰਪਨੀ ਦੇ ਅਧਿਕਾਰਤ ਪੋਰਟਲ ਤੇ ਡਿਲੀਵਰੀ ਲਈ ਜਨਵਰੀ 2027 ਦੀ ਤਾਰੀਖ਼ ਦਿਖਾਈ ਦੇ ਰਹੀ ਹੈ, ਜਦਕਿ ਮੋਹਰੀ ਈ-ਕਾਮਰਸ ਪਲੇਟਫਾਰਮਾਂ ਉੱਤੇ ਇਸ ਦੇ ਸਾਰੇ ਮਾਡਲ ਪੂਰੀ ਤਰ੍ਹਾਂ ‘ਆਊਟ ਆਫ਼ ਸਟਾਕ’ ਨਜ਼ਰ ਆ ਰਹੇ ਹਨ।

ਹਾਲਾਂਕਿ, ਐਪਲ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਪਹਿਲੇ ਗੇੜ ਦੀ ਪ੍ਰੀ-ਬੁਕਿੰਗ ਵਿੱਚ ਵਿਕਰੀ ਲਈ ਕੁੱਲ ਕਿੰਨੀਆਂ ਯੂਨਿਟਾਂ ਮੁਹੱਈਆ ਕਰਵਾਈਆਂ ਗਈਆਂ ਸਨ। ਇਸ ਲਈ ਇਹ ਨਿਰਣਾ ਕਰਨਾ ਮੁਸ਼ਕਲ ਹੈ ਕਿ ਸਟਾਕ ਤੇਜ਼ੀ ਨਾਲ ਖ਼ਤਮ ਹੋਣਾ ਗਾਹਕਾਂ ਦੀ ਭਾਰੀ ਮੰਗ ਦਾ ਨਤੀਜਾ ਹੈ ਜਾਂ ਫਿਰ ਸ਼ੁਰੂਆਤੀ ਪੱਧਰ ‘ਤੇ ਕੰਪਨੀ ਵੱਲੋਂ ਸੀਮਤ ਸਟਾਕ ਹੀ ਬਾਜ਼ਾਰ ਵਿੱਚ ਉਤਾਰਿਆ ਗਿਆ ਸੀ।

ਵੱਧ ਮੰਗ ਜਾਂ ਸੀਮਤ ਸਪਲਾਈ? ਜਾਣੋ ਦੇਰੀ ਦੇ ਸੰਭਾਵਿਤ ਕਾਰਨ

ਤਕਨੀਕੀ ਮਾਹਿਰਾਂ ਮੁਤਾਬਕ, ਆਈਫ਼ੋਨ ਡਿਊ (iPhone Duo) ਇੱਕ ਵਿਲੱਖਣ ਫ਼ੋਲਡੇਬਲ ਡਿਜ਼ਾਈਨ ਤੇ ਆਧਾਰਿਤ ਹੈ। ਅਜਿਹੇ ਉੱਨਤ ਡਿਵਾਈਸਾਂ ਨੂੰ ਤਿਆਰ ਕਰਨ ਦੀ ਉਤਪਾਦਨ ਪ੍ਰਕਿਰਿਆ ਆਮ ਸਮਾਰਟਫ਼ੋਨਾਂ ਦੇ ਮੁਕਾਬਲੇ ਕਾਫ਼ੀ ਗੁੰਝਲਦਾਰ ਅਤੇ ਚੁਣੌਤੀਪੂਰਨ ਹੁੰਦੀ ਹੈ। ਇਸ ਕਾਰਨ ਸ਼ੁਰੂਆਤੀ ਉਤਪਾਦਨ ਅਤੇ ਸਪਲਾਈ ਚੇਨ ਦਾ ਸੀਮਤ ਹੋਣਾ ਡਿਲੀਵਰੀ ਵਿੱਚ ਦੇਰੀ ਦਾ ਇੱਕ ਵੱਡਾ ਕਾਰਨ ਹੋ ਸਕਦਾ ਹੈ।

ਦੂਜੇ ਪਾਸੇ, ਬਿਲਕੁਲ ਨਵੇਂ ਡਿਜ਼ਾਈਨ ਅਤੇ ਪ੍ਰੀਮੀਅਮ ਫੀਚਰਾਂ ਕਾਰਨ ਗਾਹਕਾਂ ਦਾ ਭਾਰੀ ਉਤਸ਼ਾਹ ਵੀ ਸਟਾਕ ਮੁੱਕਣ ਦਾ ਕਾਰਨ ਬਣਿਆ ਹੈ। ਕਿਉਂਕਿ ਐਪਲ ਵੱਲੋਂ ਨਾ ਤਾਂ ਤਿਆਰ ਕੀਤੇ ਗਏ ਸ਼ੁਰੂਆਤੀ ਸਟਾਕ ਦਾ ਕੋਈ ਅੰਕੜਾ ਦਿੱਤਾ ਗਿਆ ਹੈ ਅਤੇ ਨਾ ਹੀ ਦੇਰੀ ਦਾ ਕੋਈ ਅਧਿਕਾਰਤ ਕਾਰਨ ਦੱਸਿਆ ਗਿਆ ਹੈ, ਇਸ ਲਈ ਫ਼ਿਲਹਾਲ ਕਿਸੇ ਇੱਕ ਪਹਿਲੂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।

ਭਾਰਤ ਵਿੱਚ ਕੀਮਤ ₹2,99,900 ਤੋਂ ਸ਼ੁਰੂ

ਐਪਲ ਨੇ ਆਈਫ਼ੋਨ ਡਿਊ ਨੂੰ ਅਲਟਰਾ-ਪ੍ਰੀਮੀਅਮ ਸੈਗਮੈਂਟ ਵਿੱਚ ਲਾਂਚ ਕੀਤਾ ਹੈ। ਭਾਰਤੀ ਬਾਜ਼ਾਰ ਵਿੱਚ ਇਸ ਦੇ ਬੇਸ ਮਾਡਲ (256GB ਸਟੋਰੇਜ) ਦੀ ਕੀਮਤ ₹2,99,900 ਰੱਖੀ ਗਈ ਹੈ, ਜਦਕਿ ਵੱਧ ਸਟੋਰੇਜ ਦੀ ਮੰਗ ਕਰਨ ਵਾਲੇ ਖ਼ਰੀਦਦਾਰਾਂ ਨੂੰ 2TB ਵਾਲੇ ਟਾਪ-ਐਂਡ ਵੇਰੀਐਂਟ ਲਈ ₹4,49,900 ਖ਼ਰਚਣੇ ਪੈਣਗੇ।

ਇਹ ਸਮਾਰਟਫ਼ੋਨ ਭਾਰਤ ਵਿੱਚ ‘ਸਟਾਰ ਵ੍ਹਾਈਟ’ (Star White) ਅਤੇ ‘ਨਾਈਟ ਸਕਾਈ’ (Night Sky) ਦੋ ਸ਼ਾਨਦਾਰ ਕਲਰ ਆਪਸ਼ਨਾਂ ਵਿੱਚ ਪੇਸ਼ ਕੀਤਾ ਗਿਆ ਹੈ। ਦੇਸ਼ ਵਿੱਚ ਇਸ ਦੀ ਰਸਮੀ ਵਿਕਰੀ 23 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਅਜਿਹੇ ਵਿੱਚ ਖ਼ਰੀਦਦਾਰਾਂ ਲਈ ਕੀਮਤ ਦੇ ਨਾਲ-ਨਾਲ ਸਟਾਕ ਦੀ ਉਪਲਬਧਤਾ ਅਤੇ ਡਿਲੀਵਰੀ ਦੀ ਮਿਆਦ ਉੱਤੇ ਨਜ਼ਰ ਰੱਖਣਾ ਬੇਹੱਦ ਜ਼ਰੂਰੀ ਹੋਵੇਗਾ।

iPhone Duo ਦੇ ਪ੍ਰਮੁੱਖ ਫੀਚਰ ਅਤੇ ਵਿਸ਼ੇਸ਼ਤਾਵਾਂ

ਆਈਫ਼ੋਨ ਡਿਊ ਵਿੱਚ ਕਿਤਾਬ ਵਾਂਗ ਖੁੱਲ੍ਹਣ ਵਾਲਾ ਪ੍ਰੀਮੀਅਮ ਫ਼ੋਲਡੇਬਲ ਡਿਜ਼ਾਈਨ ਦਿੱਤਾ ਗਿਆ ਹੈ:

ਡਿਸਪਲੇਅ: ਫ਼ੋਨ ਬੰਦ ਰਹਿਣ ਦੌਰਾਨ ਇਸ ਦੀ ਬਾਹਰੀ ਸਕ੍ਰੀਨ 5.4 ਇੰਚ ਦੀ ਹੈ, ਜਦਕਿ ਅੰਦਰੋਂ ਖੋਲ੍ਹਣ ਤੇ ਇਹ 7.6 ਇੰਚ ਦੀ ਵਿਸ਼ਾਲ ‘ਸੁਪਰ ਰੈਟੀਨਾ ਐਕਸਡੀਆਰ’ (Super Retina XDR) ਡਿਸਪਲੇਅ ਵਿੱਚ ਤਬਦੀਲ ਹੋ ਜਾਂਦਾ ਹੈ। ਸਕ੍ਰੀਨ ਉੱਤੇ ਰਿਫ਼ਲੈਕਸ਼ਨ ਘਟਾਉਣ ਲਈ ਖ਼ਾਸ ਨੈਨੋ-ਟੈਕਸਚਰ ਫਿਨਿਸ਼ ਦਿੱਤੀ ਗਈ ਹੈ।

ਪ੍ਰੋਸੈਸਰ ਤੇ ਸਾਫ਼ਟਵੇਅਰ: ਬਿਹਤਰੀਨ ਕਾਰਗੁਜ਼ਾਰੀ ਲਈ ਇਸ ਡਿਵਾਈਸ ਵਿੱਚ ਆਧੁਨਿਕ A20 Pro ਚਿੱਪਸੈੱਟ ਲਗਾਇਆ ਗਿਆ ਹੈ, ਅਤੇ ਇਹ ਨਵੀਨਤਮ ਆਪਰੇਟਿੰਗ ਸਿਸਟਮ iOS 27 ਤੇ ਕੰਮ ਕਰਦਾ ਹੈ।

ਕੈਮਰਾ ਸੈੱਟਅੱਪ: ਫ਼ੋਟੋਗ੍ਰਾਫ਼ੀ ਦੇ ਸ਼ੌਕੀਨਾਂ ਲਈ ਫ਼ੋਨ ਦੇ ਪਿਛਲੇ ਪਾਸੇ 48 ਮੈਗਾਪਿਕਸਲ ਦੇ ਦੋ ਉੱਨਤ ਕੈਮਰੇ ਦਿੱਤੇ ਗਏ ਹਨ।

ਸਿਮ ਕੁਨੈਕਟੀਵਿਟੀ: ਕਨੈਕਟੀਵਿਟੀ ਦੇ ਮਾਮਲੇ ਵਿੱਚ ਇਸ ਫ਼ੋਨ ਅੰਦਰ ਰਵਾਇਤੀ ਫਿਜ਼ੀਕਲ ਸਿਮ (SIM) ਟਰੇਅ ਨਹੀਂ ਮਿਲੇਗੀ। ਇਹ ਡਿਵਾਈਸ ਪੂਰੀ ਤਰ੍ਹਾਂ ਈ-ਸਿਮ (eSIM) ਤਕਨਾਲੋਜੀ ਤੇ ਆਧਾਰਿਤ ਹੈ। ਇਸ ਲਈ ਫ਼ੋਨ ਖ਼ਰੀਦਣ ਤੋਂ ਪਹਿਲਾਂ ਗਾਹਕਾਂ ਨੂੰ ਇਹ ਜਾਂਚਣਾ ਹੋਵੇਗਾ ਕਿ ਉਨ੍ਹਾਂ ਦਾ ਮੋਬਾਈਲ ਨੈੱਟਵਰਕ ਆਪਰੇਟਰ eSIM ਦੀ ਸੁਵਿਧਾ ਪ੍ਰਦਾਨ ਕਰਦਾ ਹੈ ਜਾਂ ਨਹੀਂ।

Loading...
Unable to load recommendations.
Follow Us