AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Amazon Great Summer Sale 2026: 8 ਮਈ ਤੋਂ ਸ਼ੁਰੂ ਹੋਵੇਗੀ ਐਮਾਜ਼ਾਨ ਦੀ ਸੇਲ, ਫ਼ੋਨ ਅਤੇ ਏਸੀ ਸਮੇਤ ਕਈ ਉਤਪਾਦਾਂ ‘ਤੇ ਮਿਲੇਗੀ ਭਾਰੀ ਛੋਟ

ਭਾਰਤ ਵਿੱਚ ਆਨਲਾਈਨ ਖ਼ਰੀਦਦਾਰੀ ਕਰਨ ਵਾਲਿਆਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਐਮਾਜ਼ਾਨ ਦੀ 'ਗ੍ਰੇਟ ਸਮਰ ਸੇਲ' 8 ਮਈ ਤੋਂ ਸ਼ੁਰੂ ਹੋਣ ਜਾ ਰਹੀ ਹੈ, ਜਿਸ ਵਿੱਚ ਸਮਾਰਟਫ਼ੋਨ, ਲੈਪਟਾਪ, ਟੀਵੀ ਅਤੇ ਹੋਮ ਅਪਲਾਇੰਸ 'ਤੇ ਜ਼ਬਰਦਸਤ ਆਫ਼ਰ ਮਿਲਣਗੇ। ਇਸ ਸੇਲ ਵਿੱਚ ਸਿੱਧੀ ਛੋਟ ਦੇ ਨਾਲ-ਨਾਲ ਬੈਂਕ ਆਫ਼ਰ, ਨੋ-ਕਾਸਟ ਈਐਮਆਈ ਅਤੇ ਐਕਸਚੇਂਜ ਡੀਲ ਵੀ ਸ਼ਾਮਲ ਹੋਣਗੀਆਂ।

Amazon Great Summer Sale 2026: 8 ਮਈ ਤੋਂ ਸ਼ੁਰੂ ਹੋਵੇਗੀ ਐਮਾਜ਼ਾਨ ਦੀ ਸੇਲ, ਫ਼ੋਨ ਅਤੇ ਏਸੀ ਸਮੇਤ ਕਈ ਉਤਪਾਦਾਂ 'ਤੇ ਮਿਲੇਗੀ ਭਾਰੀ ਛੋਟ
Image Credit source: Freepik/File Photo
tv9-punjabi
| Published: 04 May 2026 20:29 PM IST

ਭਾਰਤ ਵਿੱਚ ਆਨਲਾਈਨ ਖ਼ਰੀਦਦਾਰੀ ਕਰਨ ਵਾਲਿਆਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਐਮਾਜ਼ਾਨ ਦੀ ‘ਗ੍ਰੇਟ ਸਮਰ ਸੇਲ’ 8 ਮਈ ਤੋਂ ਸ਼ੁਰੂ ਹੋਣ ਜਾ ਰਹੀ ਹੈ, ਜਿਸ ਵਿੱਚ ਸਮਾਰਟਫ਼ੋਨ, ਲੈਪਟਾਪ, ਟੀਵੀ ਅਤੇ ਹੋਮ ਅਪਲਾਇੰਸ ‘ਤੇ ਜ਼ਬਰਦਸਤ ਆਫ਼ਰ ਮਿਲਣਗੇ। ਇਸ ਸੇਲ ਵਿੱਚ ਸਿੱਧੀ ਛੋਟ ਦੇ ਨਾਲ-ਨਾਲ ਬੈਂਕ ਆਫ਼ਰ, ਨੋ-ਕਾਸਟ ਈਐਮਆਈ ਅਤੇ ਐਕਸਚੇਂਜ ਡੀਲ ਵੀ ਸ਼ਾਮਲ ਹੋਣਗੀਆਂ। ਖ਼ਾਸ ਗੱਲ ਇਹ ਹੈ ਕਿ ਪ੍ਰਾਈਮ ਮੈਂਬਰਾਂ ਨੂੰ ਸੇਲ ਦਾ ਪਹਿਲਾਂ ਐਕਸੈਸ ਅਤੇ ਵਾਧੂ ਫਾਇਦੇ ਦਿੱਤੇ ਜਾਣਗੇ। ਜੇਕਰ ਤੁਸੀਂ ਨਵਾਂ ਗੈਜੇਟ ਜਾਂ ਘਰ ਦਾ ਸਾਮਾਨ ਖ਼ਰੀਦਣ ਬਾਰੇ ਸੋਚ ਰਹੇ ਹੋ, ਤਾਂ ਇਹ ਇੱਕ ਸੁਨਹਿਰੀ ਮੌਕਾ ਹੋ ਸਕਦਾ ਹੈ।

ਸੇਲ ਦੀ ਤਾਰੀਖ

ਐਮਾਜ਼ਾਨ ਦੀ ਇਹ ਸੇਲ ਅਧਿਕਾਰਤ ਤੌਰ ‘ਤੇ 8 ਮਈ ਨੂੰ ਸ਼ੁਰੂ ਹੋਵੇਗੀ, ਹਾਲਾਂਕਿ ਪ੍ਰਾਈਮ ਮੈਂਬਰਾਂ ਲਈ ਇਹ ਕੁਝ ਘੰਟੇ ਪਹਿਲਾਂ ਸ਼ੁਰੂ ਹੋ ਸਕਦੀ ਹੈ। ਕੰਪਨੀ ਨੇ ਪਹਿਲਾਂ ਹੀ ਕੁਝ ‘ਪ੍ਰੀਵਿਊ ਡੀਲਜ਼’ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਤਾਂ ਜੋ ਗਾਹਕ ਆਪਣੀ ਵਿਸ਼ਲਿਸਟ ਤਿਆਰ ਕਰ ਸਕਣ। ਇਸ ਸੇਲ ਦੌਰਾਨ HDFC ਬੈਂਕ ਦੇ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਨ ਜਾਂ ਈਜ਼ੀ ਈਐਮਆਈ ਚੁਣਨ ‘ਤੇ ਲਗਭਗ 10 ਫ਼ੀਸਦੀ ਤੱਕ ਦੀ ਤੁਰੰਤ ਛੋਟ ਮਿਲ ਸਕਦੀ ਹੈ। ਇਸ ਤੋਂ ਇਲਾਵਾ ਨੋ-ਕਾਸਟ ਈਐਮਆਈ ਦੀ ਸਹੂਲਤ ਵੀ ਉਪਲਬਧ ਹੋਵੇਗੀ, ਜਿਸ ਨਾਲ ਮਹਿੰਗੇ ਉਤਪਾਦਾਂ ਨੂੰ ਆਸਾਨ ਕਿਸ਼ਤਾਂ ਵਿੱਚ ਖ਼ਰੀਦਿਆ ਜਾ ਸਕੇਗਾ। ਪ੍ਰਾਈਮ ਮੈਂਬਰਾਂ ਨੂੰ 3 ਫ਼ੀਸਦੀ ਵਾਧੂ ਛੋਟ ਅਤੇ ‘ਐਮਾਜ਼ਾਨ ਪੇਅ ICICI ਕਾਰਡ’ ‘ਤੇ 5 ਫ਼ੀਸਦੀ ਤੱਕ ਕੈਸ਼ਬੈਕ ਦਾ ਫਾਇਦਾ ਮਿਲੇਗਾ।

ਸਮਾਰਟਫ਼ੋਨ ਅਤੇ ਇਲੈਕਟ੍ਰਾਨਿਕਸ ‘ਤੇ ਭਾਰੀ ਛੋਟ

ਇਸ ਸੇਲ ਵਿੱਚ ਸਮਾਰਟਫ਼ੋਨ, ਟੈਬਲੇਟ, ਲੈਪਟਾਪ ਅਤੇ ਆਡੀਓ ਡਿਵਾਈਸਾਂ ‘ਤੇ ਭਾਰੀ ਕਟੌਤੀ ਦੇਖਣ ਨੂੰ ਮਿਲੇਗੀ। ਸ਼ੁਰੂਆਤੀ ਜਾਣਕਾਰੀ ਅਨੁਸਾਰ ਕਈ ਲੋਕਪ੍ਰਿਯ ਸਮਾਰਟਫ਼ੋਨ ਬਹੁਤ ਘੱਟ ਕੀਮਤ ‘ਤੇ ਉਪਲਬਧ ਹੋਣਗੇ। ਉਦਾਹਰਣ ਵਜੋਂ, ਸ਼ਾਓਮੀ ਪੈਡ 8 (Xiaomi Pad 8) ਨੂੰ 37,999 ਰੁਪਏ ਤੋਂ ਘਟਾ ਕੇ 30,999 ਰੁਪਏ ਵਿੱਚ ਖ਼ਰੀਦਿਆ ਜਾ ਸਕੇਗਾ। ਇਸੇ ਤਰ੍ਹਾਂ ਆਈਕਿਊ 15ਆਰ (iQOO 15R) ਦੀ ਕੀਮਤ 53,999 ਰੁਪਏ ਤੋਂ ਘਟ ਕੇ 42,999 ਰੁਪਏ ਹੋ ਸਕਦੀ ਹੈ। ਜੇਬੀਐਲ 800 ਪ੍ਰੋ (JBL 800 Pro) ਸਾਊਂਡਬਾਰ ਵੀ 69,999 ਰੁਪਏ ਦੀ ਬਜਾਏ 49,999 ਰੁਪਏ ਵਿੱਚ ਮਿਲੇਗਾ। ਇਨ੍ਹਾਂ ਆਫ਼ਰਾਂ ਦੇ ਨਾਲ ਬੈਂਕ ਡਿਸਕਾਊਂਟ ਅਤੇ ਐਕਸਚੇਂਜ ਆਫ਼ਰ ਜੁੜਨ ‘ਤੇ ਕੀਮਤ ਹੋਰ ਵੀ ਘੱਟ ਹੋ ਸਕਦੀ ਹੈ।

ਗਰਮੀਆਂ ਦੇ ਉਤਪਾਦਾਂ ‘ਤੇ ਖ਼ਾਸ ਆਫ਼ਰ

ਭਿਆਨਕ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ, ਐਮਾਜ਼ਾਨ ਇਸ ਸੇਲ ਵਿੱਚ ਏਸੀ (AC), ਵਾਸ਼ਿੰਗ ਮਸ਼ੀਨ ਅਤੇ ਹੋਰ ਘਰੇਲੂ ਉਪਕਰਣਾਂ ‘ਤੇ ਵੀ ਵੱਡੇ ਡਿਸਕਾਊਂਟ ਦੇ ਰਿਹਾ ਹੈ। ਕੂਲਿੰਗ ਉਤਪਾਦਾਂ ਜਿਵੇਂ ਕਿ ਏਅਰ ਕੰਡੀਸ਼ਨਰ ਅਤੇ ਪੱਖਿਆਂ ‘ਤੇ ਖ਼ਾਸ ਆਫ਼ਰ ਮਿਲਣ ਦੀ ਉਮੀਦ ਹੈ। ਕੰਪਨੀ ਐਕਸਚੇਂਜ ਆਫ਼ਰ ਅਤੇ ਫਾਈਨੈਂਸਿੰਗ ਵਿਕਲਪ ਵੀ ਦੇ ਰਹੀ ਹੈ, ਜਿਸ ਨਾਲ ਪੁਰਾਣੇ ਸਾਮਾਨ ਨੂੰ ਬਦਲ ਕੇ ਨਵਾਂ ਲੈਣਾ ਆਸਾਨ ਹੋ ਜਾਵੇਗਾ। ਇਸ ਤੋਂ ਇਲਾਵਾ ਡਿਜੀਟਲ ਕੂਪਨ ਅਤੇ ਕੈਸ਼ਬੈਕ ਵੀ ਉਪਲਬਧ ਹੋਣਗੇ।

ਨਵੀਂ ਸ਼ਾਪਿੰਗ ਟੈਕਨਾਲੋਜੀ ਅਤੇ ਸਮਾਰਟ ਫੀਚਰ

ਐਮਾਜ਼ਾਨ ਇਸ ਵਾਰ ਖ਼ਰੀਦਦਾਰੀ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਏਆਈ (AI) ਅਧਾਰਤ ਫੀਚਰ ਵੀ ਲੈ ਕੇ ਆ ਰਿਹਾ ਹੈ। ‘ਰੁਫਸ’ (Rufus) ਨਾਮਕ ਏਆਈ ਅਸਿਸਟੈਂਟ ਗਾਹਕਾਂ ਨੂੰ ਬਿਹਤਰ ਡੀਲ ਲੱਭਣ ਅਤੇ ਨਿੱਜੀ ਸੁਝਾਅ ਦੇਣ ਵਿੱਚ ਮਦਦ ਕਰੇਗਾ। ਇਸ ਰਾਹੀਂ ਯੂਜ਼ਰ 2000 ਰੁਪਏ ਦੇ ਅੰਦਰ ਬੈਸਟ ਡੀਲ ਵਰਗੇ ਸਵਾਲ ਪੁੱਛ ਕੇ ਵਿਕਲਪ ਦੇਖ ਸਕਦੇ ਹਨ। ਨਾਲ ਹੀ 30 ਤੋਂ 90 ਦਿਨਾਂ ਦੀ ‘ਪ੍ਰਾਈਸ ਹਿਸਟਰੀ’ (ਕੀਮਤ ਦਾ ਇਤਿਹਾਸ) ਵੀ ਦਿਖਾਈ ਜਾਵੇਗੀ ਤਾਂ ਜੋ ਗਾਹਕ ਸਹੀ ਸਮੇਂ ‘ਤੇ ਸੌਦਾ ਕਰ ਸਕਣ। ‘ਵਿਊ ਇਨ ਯੂਅਰ ਰੂਮ’ ਫੀਚਰ ਰਾਹੀਂ ਯੂਜ਼ਰ ਫਰਨੀਚਰ ਜਾਂ ਉਪਕਰਣਾਂ ਨੂੰ ਆਪਣੇ ਘਰ ਵਿੱਚ ਵਰਚੁਅਲ ਤੌਰ ‘ਤੇ ਰੱਖ ਕੇ ਦੇਖ ਸਕਦੇ ਹਨ, ਜਿਸ ਨਾਲ ਖ਼ਰੀਦਦਾਰੀ ਦਾ ਫੈਸਲਾ ਕਰਨਾ ਆਸਾਨ ਹੋ ਜਾਂਦਾ ਹੈ।

Follow Us
PM MODI ਦੀ ਅਪੀਲ ਦਾ ਅਸਰ, ਮੁੰਬਈ ਦਾ ਸਾਹਨੀ ਪਰਿਵਾਰ ਬਣਿਆ ਮਿਸਾਲ, ਘੱਟ ਕਰ ਰਿਹਾ ਗੱਡੀਆਂ ਦਾ ਇਸਤੇਮਾਲ
PM MODI ਦੀ ਅਪੀਲ ਦਾ ਅਸਰ, ਮੁੰਬਈ ਦਾ ਸਾਹਨੀ ਪਰਿਵਾਰ ਬਣਿਆ ਮਿਸਾਲ, ਘੱਟ ਕਰ ਰਿਹਾ ਗੱਡੀਆਂ ਦਾ ਇਸਤੇਮਾਲ...
PSEB ਨੇ ਐਲਾਨੇ 10ਵੀਂ ਦੇ ਨਤੀਜੇ, ਕੁੜੀਆਂ ਦੇ ਸਿਰ ਮੁੜ ਸੱਜਿਆ ਤਾਜ, ਮੁੰਡੇ ਵੀ ਨਹੀਂ ਪਿੱਛੇ
PSEB ਨੇ ਐਲਾਨੇ 10ਵੀਂ ਦੇ ਨਤੀਜੇ, ਕੁੜੀਆਂ ਦੇ ਸਿਰ ਮੁੜ ਸੱਜਿਆ ਤਾਜ, ਮੁੰਡੇ ਵੀ ਨਹੀਂ ਪਿੱਛੇ...
ਸੀਐਮ ਮਾਨ ਨੇ ਮਜਾਕੀਆ ਅੰਦਾਜ 'ਚ ਸੁਖਬੀਰ ਬਾਦਲ ਅਤੇ ਰਾਜਾ ਵੜਿੰਗ 'ਤੇ ਕਿਵੇਂ ਸਾਧੇ ਨਿਸ਼ਾਨੇ? ਵੇਖੋ ਵੀਡੀਓ
ਸੀਐਮ ਮਾਨ ਨੇ ਮਜਾਕੀਆ ਅੰਦਾਜ 'ਚ ਸੁਖਬੀਰ ਬਾਦਲ ਅਤੇ ਰਾਜਾ ਵੜਿੰਗ 'ਤੇ ਕਿਵੇਂ ਸਾਧੇ ਨਿਸ਼ਾਨੇ? ਵੇਖੋ ਵੀਡੀਓ...
ਪੀਐਮ ਮੋਦੀ ਦਾ ਦੇਸ਼ ਨੂੰ ਮੰਤਰ, Work From Home, ਔਨਲਾਈਨ ਬੈਠਕਾਂ ਅਤੇ ਖਾਣ ਵਾਲੇ ਤੇਲ ਵਿੱਚ ਕਟੌਤੀ ਦੀ ਅਪੀਲ
ਪੀਐਮ ਮੋਦੀ ਦਾ ਦੇਸ਼ ਨੂੰ ਮੰਤਰ, Work From Home, ਔਨਲਾਈਨ ਬੈਠਕਾਂ ਅਤੇ ਖਾਣ ਵਾਲੇ ਤੇਲ ਵਿੱਚ ਕਟੌਤੀ ਦੀ ਅਪੀਲ...
Thalapathy Vijay Becomes Tamil Nadu CM: ਥਾਲਾਪਤੀ ਵਿਜੇ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਤਾਮਿਲਨਾਡੂ ਦੀ ਰਾਜਨੀਤੀ ਵਿੱਚ ਇੱਕ ਨਵਾਂ ਅਧਿਆਇ
Thalapathy Vijay Becomes Tamil Nadu CM: ਥਾਲਾਪਤੀ ਵਿਜੇ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਤਾਮਿਲਨਾਡੂ ਦੀ ਰਾਜਨੀਤੀ ਵਿੱਚ ਇੱਕ ਨਵਾਂ ਅਧਿਆਇ...
Suvendu Adhikari Sworn as Chief Minister: ਸ਼ੁਭੇਂਦੂ ਅਧਿਕਾਰੀ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, PM ਮੋਦੀ ਤੇ ਰਾਜਪਾਲ ਆਰਐਨ ਰਵੀ ਰਹੇ ਮੌਜੂਦ
Suvendu Adhikari Sworn as Chief Minister: ਸ਼ੁਭੇਂਦੂ ਅਧਿਕਾਰੀ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, PM ਮੋਦੀ ਤੇ ਰਾਜਪਾਲ ਆਰਐਨ ਰਵੀ ਰਹੇ ਮੌਜੂਦ...
ਸੁਖਬੀਰ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਹੋਈ ਸਾਈਡਲਾਈਨ... ਕਿਵੇਂ ਹੋਵੇਗਾ Comeback?
ਸੁਖਬੀਰ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਹੋਈ ਸਾਈਡਲਾਈਨ... ਕਿਵੇਂ ਹੋਵੇਗਾ Comeback?...
ਆਪ੍ਰੇਸ਼ਨ ਸਿੰਦੂਰ ਦੀ Untold Story, Ex IAF ਪਾਇਲਟ ਅਕਸ਼ੈ ਚੋਪੜਾ ਦੀ ਜੁਬਾਨੀ
ਆਪ੍ਰੇਸ਼ਨ ਸਿੰਦੂਰ ਦੀ Untold Story, Ex IAF ਪਾਇਲਟ ਅਕਸ਼ੈ ਚੋਪੜਾ ਦੀ ਜੁਬਾਨੀ...
ਮੁੱਖ ਮੰਤਰੀ ਭਗਵੰਤ ਮਾਨ ਦੀ "ਸ਼ੁਕਰਾਨਾ ਯਾਤਰਾ", ਕੀ ਵਿਧਾਨਸਭਾ ਚੋਣ ਦੀ ਤਿਆਰੀ?
ਮੁੱਖ ਮੰਤਰੀ ਭਗਵੰਤ ਮਾਨ ਦੀ