TV9 ਨੈੱਟਵਰਕ ਨੇ ਲਾਂਚ ਕੀਤਾ AI² Awards 2026, AI ਅਤੇ ਕ੍ਰਿਏਟਿਵਿਟੀ ਦੇ ਸੰਗਮ ਨੂੰ ਮਿਲੇਗੀ ਪਛਾਣ

Published: 

09 Dec 2025 19:04 PM IST

TV9 ਨੈੱਟਵਰਕ ਨੇ AI² ਅਵਾਰਡ 2026 (AI² Awards 2026,) ਦੀ ਸ਼ੁਰੂਆਤ ਕੀਤੀ ਹੈ, ਇੱਕ ਵਿਲੱਖਣ ਪਹਿਲ ਜੋ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਆਰਟਸਿਟਿਕ ਇਮੇਜੀਨੇਸ਼ਨ ਦੇ ਸੰਗਮ ਨੂੰ ਅੱਗੇ ਵਧਾਉਂਦੀ ਹੈ। ਇਸਦਾ ਮਕਸਦ ਫਿਲਮ ਮੇਕਿੰਗ ਵਿੱਚ AI ਟੂਲਸ ਦੀ ਵਰਤੋਂ ਕਰਕੇ ਨਵੀਆਂ ਕਿਸਮਾਂ ਦੀਆਂ ਕਹਾਣੀਆਂ ਬਣਾਉਣਾ ਹੈ। ਪੁਰਸਕਾਰ ਜੇਤੂ ਫਿਲਮਾਂ ਨਵੀਂ ਦਿੱਲੀ ਵਿੱਚ WITT News9 ਗਲੋਬਲ ਸੰਮੇਲਨ 2026 ਵਿੱਚ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ, ਜਿੱਥੇ AI ਕ੍ਰਿਏਟਿਵਿਟੀ ਦੇ ਭਵਿੱਖ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

TV9 ਨੈੱਟਵਰਕ ਨੇ ਲਾਂਚ ਕੀਤਾ AI² Awards 2026, AI ਅਤੇ ਕ੍ਰਿਏਟਿਵਿਟੀ ਦੇ ਸੰਗਮ ਨੂੰ ਮਿਲੇਗੀ ਪਛਾਣ

TV9 ਨੈੱਟਵਰਕ ਨੇ ਲਾਂਚ ਕੀਤਾ AI² Awards 2026

Follow Us On

ਸਟੋਰੀਟੇਲਿੰਗ ਇੱਕ ਨਵੇਂ ਯੁੱਗ ਵਿੱਚ ਦਾਖਲ ਹੋ ਰਹੀ ਹੈ। ਸਕ੍ਰਿਪਟਿੰਗ ਅਤੇ ਸਾਊਂਡ ਡਿਜ਼ਾਈਨ ਤੋਂ ਲੈ ਕੇ ਵਿਜ਼ੂਅਲ ਅਤੇ ਨੈਰੇਟਿਵ ਤੱਕ, ਆਰਟੀਫਿਸ਼ੀਅਲ ਇੰਟੈਲੀਜੈਂਸ (AI)ਹੁਣ ਕ੍ਰਿਏਟਿਵ ਪ੍ਰੋਸੇਸ ਨੂੰ ਬਦਲ ਰਹੀ ਹੈ। ਇਹ ਕਲਾਕਾਰ ਦੀ ਥਾਂ ਨਹੀਂ ਲੈ ਰਹੀ ਹੈ, ਸਗੋਂ ਉਨ੍ਹਾਂ ਦੀ ਕਲਪਨਾ ਨੂੰ ਸ਼ਕਤੀ ਪ੍ਰਦਾਨ ਕਰ ਰਹੀ ਹੈ। ਤਕਨਾਲੋਜੀ ਅਤੇ ਭਾਵਨਾਵਾਂ ਦੇ ਇਸ ਮਿਲਨ ਦੇ ਦੌਰ ਵਿੱਚ, TV9 ਨੈੱਟਵਰਕ ਨੇ AI² Awards 2026 ਦੀ ਘੋਸ਼ਣਾ ਕੀਤੀ ਹੈ। ਇਹ ਇੱਕ ਵਿਲੱਖਣ ਪਹਿਲ ਹੈ ਜੋ ਫਿਲਮ ਮੇਕਿੰਗ ਦੀ ਦੁਨੀਆ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਆਰਟਿਸਿਟਿਕ ਇਮੇਜੀਨੇਸ਼ਨ ਦੇ ਸੰਗਮ ਦਾ ਜਸ਼ਨ ਮਨਾਉਂਦੀ ਹੈ।

AI² ਅਵਾਰਡ ਵਿਦਿਆਰਥੀਆਂ, ਸੁਤੰਤਰ ਕਲਾਕਾਰਾਂ, ਉੱਭਰ ਰਹੇ ਪੇਸ਼ੇਵਰਾਂ ਅਤੇ ਐਕਸਪੈਰੀਮੈਂਟ ਕਰਨ ਵਾਲੀ ਫਿਲਮ ਨਿਰਮਾਤਾ AI ਨਾਲ ਮਿਲ ਕੇ ਨਵੀਆਂ ਵਿਜ਼ੂਅਲ ਕਹਾਣੀਆਂ ਪੇਸ਼ ਕਰ ਸਕਦੇ ਹਨ। ਇਸ ਐਵਾਰਡ ਦਾ ਮਕਸਦ ਨਵੇਂ ਕ੍ਰਿਏਟਰ ਨੂੰ ਉਭਾਰਨਾ ਅਤੇ ਕਹਾਣੀ ਕਹਿਣ ਦਾ ਤਰੀਕਾ ਬਦਲਣਾ ਹੈ, ਭਾਵੇਂ ਇਹ ਡਾਕਿਊਮੈਂਟਰੀ ਹੋਵੇ, ਮਿਊਜਿਕ ਵੀਡੀਓ, ਐਨੀਮੇਸ਼ਨ, ਜਾਂ ਬ੍ਰਾਂਡੇਡ ਕੰਟੈਂਟ ਹੋਵੇ।

ਇਸ ਪਹਿਲਕਦਮੀ ਦੀ ਸਭਤੋਂ ਵੱਡੀ ਖਾਸੀਅਤ ਇਹ ਹੈ ਕਿ ਹੁਣ ਕੋਈ ਵੀ AI ਦੀ ਮਦਦ ਨਾਲ ਆਪਣੀ ਕਹਾਣੀ ਨੂੰ ਦੁਨੀਆ ਦੇ ਸਾਹਮਣੇ ਲਿਆ ਸਕਦਾ ਹੈ। ਜਿਵੇਂ ਡਿਜੀਟਲ ਐਡੀਟਿੰਗ ਨੇ ਫਿਲਮ ਇੰਡਸਟਰੀ ਬਦਲੀ ਸੀ, ਉਸੇ ਤਰ੍ਹਾਂ AI ਅੱਜ ਕਹਾਣੀ ਦੀ ਕਲਪਨਾ ਅਤੇ ਪ੍ਰੇਜੇਂਟੇਸ਼ਨ ਨੂੰ ਬਦਲ ਰਿਹਾ ਹੈ।

ਕਦੋਂ ਸ਼ੁਰੂ ਹੋਣਗੇ ਰਜਿਸਟ੍ਰੇਸ਼ਨ?

AI² ਅਵਾਰਡ 2026 ਲਈ ਰਜਿਸਟ੍ਰੇਸ਼ਨ 8 ਦਸੰਬਰ, 2025 ਨੂੰ ਸ਼ੁਰੂ ਹੋਣਗੇ, ਅਤੇ 31 ਜਨਵਰੀ, 2026 ਤੱਕ ਚੱਲਣਗੇ। ਹਰੇਕ ਫਿਲਮ ਨੂੰ ਤਜਰਬੇਕਾਰ ਫਿਲਮ ਨਿਰਮਾਤਾਵਾਂ, ਤਕਨੀਕੀ ਮਾਹਿਰਾਂ ਅਤੇ ਕ੍ਰਿਏਟਿਵ ਜੂਰੀ ਵੱਲੋਂ ਜਾਂਚਿਆ ਜਾਵੇਗਾ। ਜਿਊਰੀ ਰਾਉਂਡ ਮੁੰਬਈ ਵਿੱਚ ਫਰਵਰੀ 2026 ਵਿੱਚ ਹੋਵੇਗਾ।

WITT-News9 ਗਲੋਬਲ ਸਮਿਟ 2026

ਜੇਤੂਆਂ ਦਾ ਐਲਾਨ ਮਾਰਚ 2026 ਵਿੱਚ WITT-News9 ਗਲੋਬਲ ਸਮਿਟ 2026 (ਨਵੀਂ ਦਿੱਲੀ) ਵਿੱਚ ਕੀਤਾ ਜਾਵੇਗਾ। ਚੁਣੀਆਂ ਗਈਆਂ ਫਿਲਮਾਂ ਨੂੰ ਮੀਡੀਆ ਅਤੇ ਇੰਨੋਵੇਸ਼ਨ ਲੀਡਰਸ ਦੇ ਸਾਹਮਣੇ ਦਿਖਾਇਆ ਜਾਵੇਗਾ, ਨਾਲ ਹੀ AI ਅਤੇ ਕ੍ਰਿਏਟਿਵਿਟੀ ਦੇ ਭਵਿੱਖ ‘ਤੇ ਇੱਕ ਵਿਸ਼ੇਸ਼ ਪੈਨਲ ਚਰਚਾ ਵੀ ਕੀਤੀ ਜਾਵੇਗੀ। ਕਲਾ ਅਤੇ ਐਲਗੋਰਿਦਮ ਦਾ ਇਹ ਮੇਲ, AI² ਅਵਾਰਡ 2026, ਉਨ੍ਹਾਂ ਸਾਰਿਆਂ ਨੂੰ ਖੁੱਲ੍ਹਾ ਸੱਦਾ ਦਿੰਦਾ ਹੈ ਜੋ ਫਿਲਮ ਦੀ ਭਾਸ਼ਾ ਨੂੰ ਮੁੜ ਪਰਿਭਾਸ਼ਿਤ ਕਰਨ ਦੀ ਇੱਛਾ ਰੱਖਦੇ ਹਨ, ਜਿੱਥੇ ਤਕਨਾਲੋਜੀ ਕਹਾਣੀ ਦੀ ਆਤਮਾ ਨੂੰ ਖਤਮ ਨਹੀਂ ਕਰਦੀ, ਸਗੋਂ ਇਸਨੂੰ ਹੋਰ ਵਿਆਪਕ ਬਣਾਉਂਦੀ ਹੈ।