ਪੰਜਾਬਬਜਟ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

81 ਕਰੋੜ ਭਾਰਤੀਆਂ ਦਾ ਡਾਟਾ ਲੀਕ, ਆਨਲਾਈਨ ਫਰਾਡ ਤੋਂ ਬਚਣ ਦਾ ਇਹ ਹੈ ਤਰੀਕਾ

ਦੇਸ਼ ਦੇ 81.5 ਕਰੋੜ ਲੋਕਾਂ ਦੇ ਨਾਂਅ, ਫ਼ੋਨ ਨੰਬਰ, ਆਧਾਰ ਅਤੇ ਪਾਸਪੋਰਟ ਦੀ ਜਾਣਕਾਰੀ ਲੀਕ ਹੋਈ ਹੈ। ਇਹ ਡਾਟਾ ਡਾਰਕ ਵੈੱਬ 'ਤੇ ਵੇਚਿਆ ਜਾ ਰਿਹਾ ਹੈ। ਅਜਿਹੀ ਘਟਨਾ ਨੂੰ ਤੁਹਾਡੇ ਨਾਲ ਨਾ ਵਾਪਰੇ ਇਸ ਲਈ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸ ਰਹੇ ਹਾਂ ਜਿਸ ਨਾਲ ਤੁਹਾਡੇ ਆਧਾਰ ਕਾਰਡ ਡਾਟਾ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਕਿਸੇ ਵੀ ਧੋਖਾਧੜੀ ਤੋਂ ਬਚਣ ਲਈ ਇਹਨਾਂ ਸੁਝਾਵਾਂ ਦਾ ਧਿਆਨ ਰੱਖੋ।

81 ਕਰੋੜ ਭਾਰਤੀਆਂ ਦਾ ਡਾਟਾ ਲੀਕ, ਆਨਲਾਈਨ ਫਰਾਡ ਤੋਂ ਬਚਣ ਦਾ ਇਹ ਹੈ ਤਰੀਕਾ
Follow Us
sajan-kumar-2
| Updated On: 31 Oct 2023 13:12 PM

ਡਾਟਾ ਲੀਕ ਨੂੰ ਲੈ ਕੇ ਵੱਡਾ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟਾਂ ਦੀ ਮੰਨੀਏ ਤਾਂ 81.5 ਕਰੋੜ ਭਾਰਤੀਆਂ ਦਾ ਨਿੱਜੀ ਡਾਟਾ ਲੀਕ (Data Leak) ਹੋਇਆ ਹੈ। ਡਾਰਕ ਵੈੱਬ ‘ਤੇ ਲੋਕਾਂ ਦੇ ਨਾਂਅ, ਫ਼ੋਨ ਨੰਬਰ, ਆਧਾਰ, ਪਾਸਪੋਰਟ ਵਰਗੇ ਵੇਰਵੇ ਲੀਕ ਹੋ ਗਏ ਹਨ। ਸਾਈਬਰ ਹੈਕਰ ਚੋਰੀ ਕੀਤੇ ਡੇਟਾ ਨੂੰ ਡਾਰਕ ਵੈੱਬ ‘ਤੇ ਆਨਲਾਈਨ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ। ਜੇਕਰ ਤੁਸੀਂ ਚਾਹੁੰਦੇ ਹੋ ਕਿ ਕੋਈ ਵੀ ਤੁਹਾਡੇ ਆਧਾਰ ਕਾਰਡ ਦੇ ਵੇਰਵੇ ਚੋਰੀ ਨਾ ਕਰ ਸਕੇ, ਤਾਂ ਤੁਹਾਨੂੰ ਕੁਝ ਟਿਪਸ ‘ਤੇ ਨੂੰ ਮੰਨਣਾ ਹੋਵੇਗਾ। ਇਹ ਤੁਹਾਡੇ ਆਧਾਰ ਡਾਟਾ ਨੂੰ ਸੁਰੱਖਿਅਤ ਰੱਖੇਗਾ ਅਤੇ ਲੀਕ ਹੋਣ ਤੋਂ ਰੋਕੇਗਾ।

ਅਮਰੀਕੀ ਸਾਈਬਰ ਸੁਰੱਖਿਆ ਫਰਮ ਰਿਸਕਿਊਰਿਟੀ ਨੇ ਦਾਅਵਾ ਕੀਤਾ ਹੈ ਕਿ ਕਰੀਬ 81.5 ਕਰੋੜ ਲੋਕਾਂ ਦੀ ਨਿੱਜੀ ਜਾਣਕਾਰੀ ਲੀਕ ਹੋਈ ਹੈ। pwn0001 ਨਾਂਅ ਦੀ ਇੱਕ ਥ੍ਰੈਟ ਅਕਟਰ ਨੇ ਬ੍ਰੀਚ ਫੋਰਮ ‘ਤੇ ਇੱਕ ਥ੍ਰੈਡ ਪੋਸਟ ਕੀਤਾ ਜਿਸ ਵਿੱਚ 81.5 ਕਰੋੜ ਭਾਰਤੀ ਨਾਗਰਿਕਾਂ ਦੇ ਆਧਾਰ (Aadhar) ਅਤੇ ਪਾਸਪੋਰਟਾਂ ਤੱਕ ਪਹੁੰਚ ਕੀਤੀ ਗਈ ਸੀ। ਤੁਹਾਨੂੰ ਦੱਸ ਦੇਈਏ ਕਿ ਭਾਰਤ ਦੀ ਆਬਾਦੀ 1.48 ਅਰਬ ਤੋਂ ਵੱਧ ਹੈ। ਇਸ ਦਾ ਮਤਲਬ ਹੈ ਅੱਧੇ ਤੋਂ ਵੱਧ ਲੋਕਾਂ ਦਾ ਡਾਟਾ ਚੋਰੀ ਹੋਇਆ ਹੈ।

ਡਾਰਕ ਵੈੱਬ ‘ਤੇ ਵੇਚਿਆ ਜਾ ਡਾਟਾ

ਕੰਪਨੀ ਨੇ ਅੱਗੇ ਕਿਹਾ ਕਿ ਉਸ ਦੀ HUNTER (HUMINT) ਯੂਨਿਟ ਇਨਵੈਸਟੀਗੇਟਰ ਨੇ ਥ੍ਰੈਟ ਅਕਟਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਅਕਟਰਸ ਨੇ ਆਧਾਰ ਅਤੇ ਪਾਸਪੋਰਟ ਦੀ ਜਾਣਕਾਰੀ ਨੂੰ 80,000 ਡਾਲਰ ਭਾਵ ਲਗਭਗ 66.60 ਲੱਖ ਰੁਪਏ ਵਿੱਚ ਵੇਚਣ ਦੀ ਪੇਸ਼ਕਸ਼ ਕੀਤੀ। ਇੱਕ ਹੈਕਰ ਨੇ ਇਸ ਬਾਰੇ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ‘ਤੇ ਵੀ ਪੋਸਟ ਕੀਤਾ ਹੈ।

ਆਧਾਰ ਬਹੁਤ ਮਹੱਤਵਪੂਰਨ ਦਸਤਾਵੇਜ਼ ਹੈ ਕਿਉਂਕਿ ਇਹ ਬੈਂਕ ਖਾਤੇ, ਪੈਨ ਕਾਰਡ ਵਰਗੀਆਂ ਚੀਜ਼ਾਂ ਨਾਲ ਜੁੜਿਆ ਹੋਇਆ ਹੈ। ਇਸ ਤੋਂ ਇਲਾਵਾ ਫੋਨ ਨੰਬਰ ਨੂੰ ਵੀ ਆਧਾਰ ਨਾਲ ਲਿੰਕ ਕੀਤਾ ਗਿਆ ਹੈ। ਅਜਿਹੇ ‘ਚ ਆਧਾਰ ਦੇ ਵੇਰਵਿਆਂ ਨੂੰ ਸੁਰੱਖਿਅਤ ਰੱਖਣਾ ਬਹੁਤ ਜ਼ਰੂਰੀ ਹੈ। ਇੱਥੇ ਤੁਸੀਂ ਦੇਖ ਸਕਦੇ ਹੋ ਕਿ ਆਧਾਰ ਵੇਰਵਿਆਂ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ।

ਆਧਾਰ ਲਾਕ ਦਾ ਆਨਲਾਈਨ ਤਰੀਕਾ

  • UIDAI ਦੀ ਅਧਿਕਾਰਤ ਵੈੱਬਸਾਈਟ (https://uidai.gov.in/) ‘ਤੇ ਜਾਓ।
  • My Aadhaar ਟੈਬ ‘ਤੇ ਜਾਓ ਅਤੇ Aadhaar Services ਸੈਕਸ਼ਨ ‘ਤੇ ਕਲਿੱਕ ਕਰੋ
  • ਆਧਾਰ ਲਾਕ/ਅਨਲਾਕ ਵਿਕਲਪ ਇੱਥੇ ਉਪਲਬਧ ਹੋਵੇਗਾ, ਇਸ ‘ਤੇ ਕਲਿੱਕ ਕਰੋ
  • ਹੁਣ ਅਨਲੌਕ UID ਵਿਕਲਪ ਚੁਣੋ।
  • ਇੱਥੇ ਤੁਹਾਨੂੰ 16 ਅੰਕਾਂ ਦੀ ਵਰਚੁਅਲ ਆਈਡੀ ਐਂਟਰ ਕਰਨੀ ਹੋਵੇਗੀ।
  • Send OTP ਬਟਨ ‘ਤੇ ਕਲਿੱਕ ਕਰਕੇ OTP ਦਰਜ ਕਰੋ।

SMS ਰਾਹੀਂ ਆਧਾਰ ਨੂੰ ਕਰੋ ਲਾਕ

  • ਸਭ ਤੋਂ ਪਹਿਲਾਂ, ਰਜਿਸਟਰਡ ਮੋਬਾਈਲ ਨੰਬਰ ਤੋਂ ‘GETOTP (ਆਧਾਰ ਦੇ ਆਖਰੀ 4 ਅੰਕ)’ ਲਿਖ ਕੇ 1947 ‘ਤੇ SMS ਭੇਜੋ।
  • ਜਦੋਂ OTP ਆਉਂਦਾ ਹੈ, ਇੱਕ ਹੋਰ SMS ਭੇਜੋ
  • ‘LOCKUID (ਆਧਾਰ ਦੇ ਆਖਰੀ 4 ਅੰਕ) (ਪ੍ਰਾਪਤ OTP ਲਿਖੋ)’ ਟਾਈਪ ਕਰੋ ਅਤੇ ਇਸਨੂੰ 1947 ‘ਤੇ SMS ਭੇਜੋ।
  • ਇਸ ਤੋਂ ਬਾਅਦ UIDAI ਇੱਕ ਪੁਸ਼ਟੀ ਸੰਦੇਸ਼ ਭੇਜੇਗਾ।

ਫੁੱਟ-ਫੁੱਟ ਕੇ ਰੋਈ! ਦੋਸ਼ਾਂ ਤੋਂ ਪਰੇਸ਼ਾਨ ਹਰਸ਼ਾ ਰਿਸ਼ਾਰਿਆ ਨੇ ਕੀਤਾ ਵੱਡਾ ਐਲਾਨ
ਫੁੱਟ-ਫੁੱਟ ਕੇ ਰੋਈ! ਦੋਸ਼ਾਂ ਤੋਂ ਪਰੇਸ਼ਾਨ ਹਰਸ਼ਾ ਰਿਸ਼ਾਰਿਆ ਨੇ ਕੀਤਾ ਵੱਡਾ ਐਲਾਨ...
ਅਰਵਿੰਦ ਕੇਜਰੀਵਾਲ ਦੀ ਕਾਰ 'ਤੇ ਸੁੱਟੇ ਗਏ ਪੱਥਰ! ਦੇਖੋ ਵੀਡੀਓ
ਅਰਵਿੰਦ ਕੇਜਰੀਵਾਲ ਦੀ ਕਾਰ 'ਤੇ  ਸੁੱਟੇ ਗਏ ਪੱਥਰ! ਦੇਖੋ ਵੀਡੀਓ...
ਸੈਫ ਅਲੀ ਖਾਨ ਦੇ ਘਰ ਇਸ ਤਰ੍ਹਾਂ ਵੜਿਆ ਹਮਲਾਵਰ, ਨਵਾਂ CCTV ਵੀਡੀਓ ਆਇਆ ਸਾਹਮਣੇ
ਸੈਫ ਅਲੀ ਖਾਨ ਦੇ ਘਰ ਇਸ ਤਰ੍ਹਾਂ ਵੜਿਆ ਹਮਲਾਵਰ, ਨਵਾਂ CCTV ਵੀਡੀਓ ਆਇਆ ਸਾਹਮਣੇ...
ਕੰਗਨਾ ਰਣੌਤ ਦੀ 'ਐਮਰਜੈਂਸੀ' ਨੂੰ ਪੰਜਾਬ 'ਚ ਪਹਿਲੇ ਦਿਨ ਹੀ ਰੋਕਿਆ ਗਿਆ, ਸੜਕਾਂ 'ਤੇ ਉਤਰੀ SGPC
ਕੰਗਨਾ ਰਣੌਤ ਦੀ 'ਐਮਰਜੈਂਸੀ' ਨੂੰ ਪੰਜਾਬ 'ਚ ਪਹਿਲੇ ਦਿਨ ਹੀ ਰੋਕਿਆ ਗਿਆ,  ਸੜਕਾਂ 'ਤੇ ਉਤਰੀ SGPC...
ਕੀ ਬਾਲੀਵੁੱਡ ਅਪਰਾਧੀਆਂ ਦੇ ਨਿਸ਼ਾਨੇ 'ਤੇ ਹੈ? ਜਾਣੋ ਪ੍ਰਿਯੰਕਾ ਚਤੁਰਵੇਦੀ ਦਾ ਜਵਾਬ
ਕੀ ਬਾਲੀਵੁੱਡ ਅਪਰਾਧੀਆਂ ਦੇ ਨਿਸ਼ਾਨੇ 'ਤੇ ਹੈ? ਜਾਣੋ ਪ੍ਰਿਯੰਕਾ ਚਤੁਰਵੇਦੀ ਦਾ ਜਵਾਬ...
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਵਿਰਾਸਤੀ ਹੋਟਲ ਦਾ ਉਦਘਾਟਨ ਕੀਤਾ, ਜਾਣੋ ਕੀ ਕਿਹਾ?
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਵਿਰਾਸਤੀ ਹੋਟਲ ਦਾ ਉਦਘਾਟਨ ਕੀਤਾ, ਜਾਣੋ ਕੀ ਕਿਹਾ?...
Interview: ਕਿੰਜਲ ਅਜਮੇਰਾ ਨੇ ਕਿੰਨੇ ਘੰਟੇ ਪੜ੍ਹਾਈ ਕਰਕੇ CA ਪ੍ਰੀਖਿਆ ਵਿੱਚ ਕੀਤਾ ਟਾਪ
Interview:  ਕਿੰਜਲ ਅਜਮੇਰਾ ਨੇ  ਕਿੰਨੇ ਘੰਟੇ ਪੜ੍ਹਾਈ ਕਰਕੇ CA ਪ੍ਰੀਖਿਆ ਵਿੱਚ ਕੀਤਾ ਟਾਪ...
ਆਸਟ੍ਰੇਲੀਆ ਤੋਂ ਹਾਰ ਤੋਂ ਬਾਅਦ ਕੱਟੀ ਜਾਵੇਗੀ ਰੋਹਿਤ ਅਤੇ ਕੋਹਲੀ ਦੀ ਤਨਖਾਹ , BCCI ਮੀਟਿੰਗ ਵਿੱਚ ਕਿਉਂ ਹੋਇਆ ਗੁੱਸੇ ?
ਆਸਟ੍ਰੇਲੀਆ ਤੋਂ ਹਾਰ ਤੋਂ ਬਾਅਦ ਕੱਟੀ ਜਾਵੇਗੀ ਰੋਹਿਤ ਅਤੇ ਕੋਹਲੀ ਦੀ ਤਨਖਾਹ , BCCI ਮੀਟਿੰਗ ਵਿੱਚ ਕਿਉਂ ਹੋਇਆ ਗੁੱਸੇ ?...
ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ ਇੱਕ Anchor ਬਣ ਗਈ ਸਾਧਵੀ?
ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ  ਇੱਕ Anchor ਬਣ ਗਈ ਸਾਧਵੀ?...