ICC World Cup 2023: ਕੀ ਵਿਸ਼ਵ ਕੱਪ ‘ਚ ਫਿਰ ਹੋਵੇਗਾ ਭਾਰਤ-ਪਾਕਿਸਤਾਨ ਦਾ ਮੈਚ, ਜਾਣੋ ਕੀ ਹੈ ਸਮੀਕਰਨ
ਪੂਰਾ ਕ੍ਰਿਕਟ ਜਗਤ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਦਾ ਇੰਤਜ਼ਾਰ ਕਰ ਰਿਹਾ ਹੈ। ਵਨਡੇ ਵਿਸ਼ਵ ਕੱਪ 2023 'ਚ ਇਹ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋ ਚੁੱਕੀਆਂ ਹਨ ਅਤੇ ਭਾਰਤ ਨੇ ਇਹ ਮੈਚ ਜਿੱਤਿਆ ਸੀ ਪਰ ਇਕ ਵਾਰ ਫਿਰ ਤੋਂ ਇਹ ਦੋਵੇਂ ਕੱਟੜ ਵਿਰੋਧੀ ਆਹਮੋ-ਸਾਹਮਣੇ ਹੋ ਸਕਦੇ ਹਨ। ਭਾਰਤੀ ਟੀਮ ਸੈਮੀਫਾਈਨਲ 'ਚ ਪਾਕਿਸਤਾਨ ਨਾਲ ਭਿੜ ਸਕਦੀ ਹੈ।
ਸਪੋਰਟਸ ਨਿਊਜ। ਭਾਰਤੀ ਕ੍ਰਿਕਟ ਟੀਮ ਨੇ ਐਤਵਾਰ ਨੂੰ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਵਨਡੇ ਵਿਸ਼ਵ ਕੱਪ ‘ਚ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ ਹੈ। ਪਹਿਲਾਂ ਹੀ ਸੈਮੀਫਾਈਨਲ ‘ਚ ਪਹੁੰਚ ਚੁੱਕੀ ਇਸ ਟੀਮ ਨੇ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ (Eden Gardens Stadium) ‘ਚ ਖੇਡੇ ਗਏ ਮੈਚ ‘ਚ ਦੱਖਣੀ ਅਫਰੀਕਾ ਨੂੰ 243 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਇਸ ਨਾਲ ਭਾਰਤ ਨੇ ਇਹ ਯਕੀਨੀ ਬਣਾ ਲਿਆ ਹੈ ਕਿ ਉਹ ਲੀਗ ਪੜਾਅ ਨੂੰ ਪਹਿਲੇ ਸਥਾਨ ‘ਤੇ ਖਤਮ ਕਰ ਲਵੇਗਾ।
ਦੱਖਣੀ ਅਫਰੀਕਾ (South Africa) ਨੇ ਵੀ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ ਪਰ ਬਾਕੀ ਦੋ ਟੀਮਾਂ ਬਾਰੇ ਸਥਿਤੀ ਅਜੇ ਸਪੱਸ਼ਟ ਨਹੀਂ ਹੈ। ਅਜਿਹੇ ‘ਚ ਹਰ ਕਿਸੇ ਦੇ ਦਿਮਾਗ ‘ਚ ਸਵਾਲ ਹੋਵੇਗਾ ਕਿ ਸੈਮੀਫਾਈਨਲ ‘ਚ ਭਾਰਤ ਦਾ ਸਾਹਮਣਾ ਕਿਸ ਨਾਲ ਹੋਵੇਗਾ।
ਅੱਠ ਮੈਚਾਂ ‘ਚ ਅੱਠ ਜਿੱਤਾਂ ਨਾਲ ਭਾਰਤ ਦੇ 16 ਅੰਕ ਹਨ
ਅੱਠ ਮੈਚਾਂ ਵਿੱਚ ਅੱਠ ਜਿੱਤਾਂ ਨਾਲ ਭਾਰਤ ਦੇ 16 ਅੰਕ ਹਨ। ਕੋਈ ਹੋਰ ਟੀਮ ਇਸ ਦਾ ਮੁਕਾਬਲਾ ਨਹੀਂ ਕਰ ਸਕਦੀ, ਇਸ ਲਈ ਟੀਮ ਇੰਡੀਆ ਨੰਬਰ-1 ਰਹੇਗੀ। ਫਿਲਹਾਲ ਭਾਰਤ ਨੇ ਆਪਣਾ ਆਖਰੀ ਮੈਚ 12 ਨਵੰਬਰ ਨੂੰ ਨੀਦਰਲੈਂਡ (Netherlands) ਖਿਲਾਫ ਖੇਡਣਾ ਹੈ। ਦੱਖਣੀ ਅਫਰੀਕਾ ਦੇ ਅੱਠ ਮੈਚਾਂ ਵਿੱਚ ਛੇ ਜਿੱਤਾਂ ਅਤੇ ਦੋ ਹਾਰਾਂ ਨਾਲ 12 ਅੰਕ ਹਨ। ਉਨ੍ਹਾਂ ਦਾ ਅਫਗਾਨਿਸਤਾਨ ਖਿਲਾਫ ਅਜੇ ਇਕ ਮੈਚ ਬਾਕੀ ਹੈ ਅਤੇ ਜੇਕਰ ਇਹ ਟੀਮ ਇਸ ‘ਚ ਜਿੱਤ ਜਾਂਦੀ ਹੈ ਤਾਂ ਦੂਜਾ ਸਥਾਨ ਲਗਭਗ ਪੱਕਾ ਹੋ ਜਾਵੇਗਾ।
10 ਅੰਕਾਂ ਨਾਲ ਤੀਜੇ ਨੰਬਰ ‘ਤੇ ਹੈ ਆਸਟਰੇਲੀਆ
ਆਸਟਰੇਲੀਆ ਇਸ ਸਮੇਂ ਸੱਤ ਮੈਚਾਂ ਵਿੱਚ 10 ਅੰਕਾਂ ਨਾਲ ਤੀਜੇ ਸਥਾਨ ਤੇ ਹੈ। ਇਸ ਟੀਮ ਨੇ ਅਜੇ ਦੋ ਮੈਚ ਹੋਰ ਖੇਡਣੇ ਹਨ। ਜੇਕਰ ਆਸਟ੍ਰੇਲੀਆ ਅਫਗਾਨਿਸਤਾਨ ਅਤੇ ਬੰਗਲਾਦੇਸ਼ ਖਿਲਾਫ ਆਪਣੇ ਦੋਵੇਂ ਮੈਚ ਜਿੱਤ ਲੈਂਦਾ ਹੈ ਤਾਂ ਉਸਦੇ ਵੀ 14 ਅੰਕ ਹੋ ਜਾਣਗੇ। ਅਜਿਹੇ ‘ਚ ਦੱਖਣੀ ਅਫਰੀਕਾ ਅਤੇ ਆਸਟ੍ਰੇਲੀਆ ਵਿਚਾਲੇ ਦੂਜੇ ਸਥਾਨ ਲਈ ਲੜਾਈ ਹੋਵੇਗੀ, ਜਿਸ ‘ਚ ਬਿਹਤਰ ਨੈੱਟ ਰਨ ਰੇਟ ਵਾਲੀ ਟੀਮ ਜਿੱਤੇਗੀ।
ਫਿਲਹਾਲ ਨਿਊਜ਼ੀਲੈਂਡ ਚੌਥੇ ਨੰਬਰ ‘ਤੇ ਹੈ
ਜੇਕਰ ਦੇਖਿਆ ਜਾਵੇ ਤਾਂ ਇਹ ਲਗਭਗ ਤੈਅ ਹੈ ਕਿ ਇਹ ਦੋਵੇਂ ਟੀਮਾਂ ਦੂਜੇ ਅਤੇ ਤੀਜੇ ਸਥਾਨ ‘ਤੇ ਰਹਿਣਗੀਆਂ। ਪਰ ਟੀਮ ਇੰਡੀਆ ਨੂੰ ਦੂਜੇ ਅਤੇ ਤੀਜੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਨਾਲ ਕੋਈ ਸਰੋਕਾਰ ਨਹੀਂ ਹੈ ਕਿਉਂਕਿ ਸੈਮੀਫਾਈਨਲ ਮੈਚ ਪਹਿਲੇ ਅਤੇ ਚੌਥੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਵਿਚਾਲੇ ਹੋਵੇਗਾ ਜਦਕਿ ਦੂਜਾ ਸੈਮੀਫਾਈਨਲ ਦੂਜੇ ਅਤੇ ਤੀਜੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਵਿਚਾਲੇ ਹੋਵੇਗਾ। ਫਿਲਹਾਲ ਨਿਊਜ਼ੀਲੈਂਡ ਚੌਥੇ ਨੰਬਰ ‘ਤੇ ਹੈ ਪਰ ਪਾਕਿਸਤਾਨ ਵੀ ਚੌਥੇ ਨੰਬਰ ‘ਤੇ ਆ ਸਕਦਾ ਹੈ।
ਇਹ ਵੀ ਪੜ੍ਹੋ
ਪਾਕਿਸਤਾਨ ਨੇ ਆਗਲਾ ਮੈਚ ਖੇਡਣਾ ਹੈ ਨਿਊਜੀਲੈਂਡ ਨਾਲ
ਨਿਊਜ਼ੀਲੈਂਡ ਇਸ ਸਮੇਂ ਚੌਥੇ ਨੰਬਰ ‘ਤੇ ਹੈ। ਅੱਠ ਮੈਚਾਂ ਵਿੱਚ ਚਾਰ ਜਿੱਤਾਂ ਅਤੇ ਚਾਰ ਹਾਰਾਂ ਤੋਂ ਬਾਅਦ ਉਸਦੇ ਖਾਤੇ ਵਿੱਚ ਅੱਠ ਅੰਕ ਹਨ। ਪਾਕਿਸਤਾਨ ਦਾ ਵੀ ਇਹੀ ਹਾਲ ਹੈ। ਉਸ ਦੇ ਵੀ ਚਾਰ ਮੈਚਾਂ ਵਿੱਚ ਚਾਰ ਜਿੱਤਾਂ ਨਾਲ ਅੱਠ ਅੰਕ ਹਨ ਪਰ ਬਿਹਤਰ ਰਨ ਰੇਟ ਕਾਰਨ ਨਿਊਜ਼ੀਲੈਂਡ ਚੌਥੇ ਸਥਾਨ ਤੇ ਹੈ। ਨਿਊਜ਼ੀਲੈਂਡ ਨੇ ਆਪਣਾ ਅਗਲਾ ਮੈਚ ਸ਼੍ਰੀਲੰਕਾ ਖਿਲਾਫ ਖੇਡਣਾ ਹੈ। ਜਦਕਿ ਪਾਕਿਸਤਾਨ ਨੇ ਆਪਣਾ ਅਗਲਾ ਮੈਚ ਇੰਗਲੈਂਡ ਨਾਲ ਖੇਡਣਾ ਹੈ।
ਫਿਲਹਾਲ ਬਿਹਤਰ ਹੈ ਨਿਊਜ਼ੀਲੈਂਡ ਦਾ ਰਨ ਰੇਟ
ਜੇਕਰ ਦੋਵੇਂ ਟੀਮਾਂ ਇਹ ਮੈਚ ਜਿੱਤ ਜਾਂਦੀਆਂ ਹਨ ਤਾਂ ਉਹ ਚੌਥੇ ਸਥਾਨ ਦੀ ਦੌੜ ‘ਚ ਹੋ ਜਾਣਗੀਆਂ ਅਤੇ ਫਿਰ ਮਾਮਲਾ ਨੈੱਟ ਰਨ ਰੇਟ ‘ਤੇ ਅਟਕ ਜਾਵੇਗਾ। ਫਿਲਹਾਲ ਨਿਊਜ਼ੀਲੈਂਡ ਦੀ ਰਨ ਰੇਟ ਬਿਹਤਰ ਹੈ। ਅਜਿਹੇ ‘ਚ ਸੈਮੀਫਾਈਨਲ ‘ਚ ਭਾਰਤ ਦਾ ਨਿਊਜ਼ੀਲੈਂਡ ਨਾਲ ਮੁਕਾਬਲਾ ਹੋਣ ਦੀ ਪੂਰੀ ਸੰਭਾਵਨਾ ਹੈ। ਇਸ ਦਾ ਇੱਕ ਕਾਰਨ ਇਹ ਹੈ ਕਿ ਨਿਊਜ਼ੀਲੈਂਡ ਨੇ ਆਪਣਾ ਅਗਲਾ ਮੈਚ ਸ਼੍ਰੀਲੰਕਾ ਦੇ ਖਿਲਾਫ ਖੇਡਣਾ ਹੈ ਜੋ ਮਜ਼ਬੂਤ ਸਥਿਤੀ ਵਿੱਚ ਨਹੀਂ ਹਨ। ਇਸ ਦੇ ਨਾਲ ਹੀ ਪਾਕਿਸਤਾਨ ਨੂੰ ਇੰਗਲੈਂਡ ਖਿਲਾਫ ਖੇਡਣਾ ਹੈ ਜੋ ਪਾਕਿਸਤਾਨ ਨੂੰ ਹਰਾਉਣ ਦੀ ਤਾਕਤ ਰੱਖਦਾ ਹੈ।
ਪਾਕਿਸਤਾਨ ਨਾਲ ਮੈਚ ਇਸ ਤਰ੍ਹਾਂ ਹੋਵੇਗਾ
ਪਰ ਜੇਕਰ ਨਿਊਜ਼ੀਲੈਂਡ ਦੀ ਟੀਮ ਸ਼੍ਰੀਲੰਕਾ ਤੋਂ ਹਾਰ ਜਾਂਦੀ ਹੈ ਅਤੇ ਪਾਕਿਸਤਾਨ ਦੀ ਟੀਮ ਇੰਗਲੈਂਡ ਦੇ ਖਿਲਾਫ ਜਿੱਤ ਜਾਂਦੀ ਹੈ ਤਾਂ ਪਾਕਿਸਤਾਨ ਚੌਥੇ ਸਥਾਨ ‘ਤੇ ਆ ਜਾਵੇਗਾ ਅਤੇ ਫਿਰ ਭਾਰਤ-ਪਾਕਿਸਤਾਨ ਦਾ ਸੈਮੀਫਾਈਨਲ ਦੇਖਣ ਨੂੰ ਮਿਲ ਸਕਦਾ ਹੈ। ਹਾਲਾਂਕਿ ਇਸ ਦੌੜ ਵਿੱਚ ਅਫਗਾਨਿਸਤਾਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਸ ਦੇ ਸੱਤ ਮੈਚਾਂ ਵਿੱਚ ਚਾਰ ਜਿੱਤਾਂ ਅਤੇ ਤਿੰਨ ਹਾਰਾਂ ਨਾਲ ਅੱਠ ਅੰਕ ਹਨ।
ਅਫਗਾਨਿਸਤਾਨ ਦੀ ਟੀਮ ਨੇ ਕੀਤਾ ਦਮਦਾਰ ਪ੍ਰਦਰਸ਼ਨ
ਉਸ ਨੇ ਆਪਣੇ ਅਗਲੇ ਦੋ ਮੈਚ ਦੱਖਣੀ ਅਫਰੀਕਾ ਅਤੇ ਦੱਖਣੀ ਅਫਰੀਕਾ ਖਿਲਾਫ ਖੇਡਣੇ ਹਨ। ਅਫਗਾਨਿਸਤਾਨ ਦੀ ਟੀਮ ਨੇ ਇਸ ਵਿਸ਼ਵ ਕੱਪ ‘ਚ ਦਮਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਪਾਕਿਸਤਾਨ, ਇੰਗਲੈਂਡ, ਸ਼੍ਰੀਲੰਕਾ ਵਰਗੀਆਂ ਟੀਮਾਂ ਨੂੰ ਹਰਾਇਆ ਹੈ। ਅਜਿਹੇ ‘ਚ ਜੇਕਰ ਉਹ ਆਪਣੇ ਦੋਵੇਂ ਮੈਚ ਜਿੱਤ ਜਾਂਦੀ ਹੈ ਅਤੇ ਨਿਊਜ਼ੀਲੈਂਡ ਅਤੇ ਪਾਕਿਸਤਾਨ ਆਪਣੇ ਮੈਚ ਹਾਰ ਜਾਂਦੇ ਹਨ ਤਾਂ ਸੈਮੀਫਾਈਨਲ ‘ਚ ਭਾਰਤ ਦਾ ਸਾਹਮਣਾ ਅਫਗਾਨਿਸਤਾਨ ਨਾਲ ਵੀ ਹੋ ਸਕਦਾ ਹੈ।
ਦੂਜੇ ਪਾਸੇ ਜੇਕਰ ਪਾਕਿਸਤਾਨ ਅਤੇ ਨਿਊਜ਼ੀਲੈਂਡ ਆਪਣੇ ਮੈਚ ਜਿੱਤ ਜਾਂਦੇ ਹਨ ਅਤੇ ਅਫਗਾਨਿਸਤਾਨ ਵੀ ਜਿੱਤ ਜਾਂਦੇ ਹਨ ਤਾਂ ਮਾਮਲਾ ਨੈੱਟ ਰਨ ਰੇਟ ‘ਤੇ ਅਟਕ ਜਾਵੇਗਾ। ਇਸਦੀ ਨੈੱਟ ਰਨ ਰੇਟ ਬਿਹਤਰ ਹੋਵੇਗੀ ਉਹ ਚੌਥੇ ਨੰਬਰ ‘ਤੇ ਰਹੇਗਾ ਅਤੇ ਭਾਰਤ ਨਾਲ ਮੁਕਾਬਲਾ ਕਰੇਗਾ।