ਨਵੀਂ ਦਿੱਲੀ: ਵਿਰਾਟ ਕੋਹਲੀ ਨਾਲ ਲੜਾਈ ਨੂੰ 48 ਘੰਟੇ ਵੀ ਨਹੀਂ ਹੋਏ ਸਨ ਕਿ ਗੌਤਮ ਗੰਭੀਰ ਫਿਰ ਗੁੱਸੇ ‘ਚ ਆ ਗਏ। ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਮੁਕਾਬਲੇ ‘ਚ ਵੀ ਉਨ੍ਹਾਂ ਦੀ ਬੌਖਲਾਹਟ ਦੀ ਵਜ੍ਹਾ ਕੋਹਲੀ ਹੀ ਬਣ ਗਏ। ਦਰਅਸਲ, 1 ਮਈ ਨੂੰਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਆਈਪੀਐਲ 2023 ਦਾ 43ਵਾਂ ਮੈਚ ਖੇਡਿਆ ਗਿਆ ਸੀ। ਜਿੱਥੇ ਬੈਂਗਲੁਰੂ ਨੇ 18 ਦੌੜਾਂ ਨਾਲ ਜਿੱਤ ਦਰਜ ਕੀਤੀ।
ਮੈਚ ਖਤਮ ਹੋਣ ਤੋਂ ਬਾਅਦ ਮੈਦਾਨ ‘ਤੇ ਮਾਹੌਲ ਗਰਮ ਹੋ ਗਿਆ। ਕੋਹਲੀ ਤੇ ਗੰਭੀਰ ਆਹਮੋ-ਸਾਹਮਣੇ ਆ ਚੁੱਕੇ ਸਨ। ਦੋਵਾਂ ਵਿਚਕਾਰ ਤਿੱਖੀ ਬਹਿਸ ਹੋਈ। ਕੇਐਲ ਰਾਹੁਲ ਸਮੇਤ ਬਾਕੀ ਖਿਡਾਰੀਆਂ ਨੇ ਦੋਵਾਂ ਨੂੰ ਵੱਖ ਕਰ ਦਿੱਤਾ। ਇਸ ਮਾਮਲੇ ਨੂੰ ਅਜੇ 48 ਘੰਟੇ ਵੀ ਨਹੀਂ ਹੋਏ ਸਨ ਕਿ ਗੰਭੀਰ ਦਾ ਫਿਰ ਤੋਂ ਆਪਾ ਗੁਆ ਬੈਠੇ।
ਕੋਹਲੀ ਦੇ ਨਾਂ ‘ਤੇ ਲੱਗੇ ਨਾਅਰੇ
ਲਖਨਊ 45ਵੇਂ ਮੈਚ ‘ਚ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਮੈਦਾਨ ‘ਤੇ ਉਤਰੀ ਸੀ। ਹਾਲਾਂਕਿ ਮੀਂਹ ਕਾਰਨ ਮੈਚ ਰੱਦ ਕਰ ਦਿੱਤਾ ਗਿਆ ਸੀ। ਇਸ ਮੈਚ ਤੋਂ ਬਾਅਦ ਗੰਭੀਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਪ੍ਰਸ਼ੰਸਕ ਉਨ੍ਹਾਂ ਨੂੰ ਛੇੜਦੇ ਹੋਏ ਨਜ਼ਰ ਆ ਰਹੇ ਹਨ। ਜਦੋਂ ਲਖਨਊ ਦੇ ਮੈਂਟਰ ਗੰਭੀਰ ਪੌੜੀਆਂ ‘ਤੇ ਚੜ੍ਹ ਰਹੇ ਸਨ, ਤਾਂ ਸਟੈਂਡ ‘ਤੇ ਮੌਜੂਦ ਕੁਝ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਪ੍ਰਤੀਕਿਰਿਆ ਨੂੰ ਕੈਮਰੇ ‘ਤੇ ਕੈਦ ਕਰਨ ਲਈ ਕੋਹਲੀ ਦੇ ਨਾਮ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤਾ।
ਖੁਦ ‘ਤੇ ਕਾਬੂ ਨਹੀਂ ਰੱਖ ਸਕੇ ਗੰਭੀਰ
ਇਸ ਤੋਂ ਬਾਅਦ ਗੰਭੀਰ ਦੀ ਜੋ ਪ੍ਰਤੀਕਿਰਿਆ ਸੀ, ਉਸ ਉੱਤੇ ਸ਼ਾਇਦ ਕਿਸੇ ਨੂੰ ਯਕੀਨ ਹੋਵੇ। ਖਿਡਾਰੀ ਅਕਸਰ ਅਜਿਹੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਕੋਹਲੀ ਦਾ ਨਾਂ ਸੁਣਦੇ ਹੀ ਗੰਭੀਰ ਆਪਣੇ ਆਪ ‘ਤੇ ਕਾਬੂ ਨਹੀਂ ਰੱਖ ਸਕੇ ਅਤੇ ਪ੍ਰਸ਼ੰਸਕਾਂ ਨੂੰ ਦੇਖਦੇ ਹੋਏ ਪੌੜੀ ‘ਤੇ ਚੜ੍ਹਨ ਲੱਗੇ। ਇੰਨਾ ਹੀ ਨਹੀਂ, ਅੰਦਰ ਜਾਣ ਤੋਂ ਪਹਿਲਾਂ ਉਹ ਕੁਝ ਸੈਕਿੰਡ ਰੁਕਣ ਤੋਂ ਬਾਅਦ ਪ੍ਰਸ਼ੰਸਕਾਂ ਵੱਲ ਗੁੱਸੇ ਨਾਲ ਦੇਖਦੇ ਵੀ ਨਜ਼ਰ ਆਏ। ਕੋਹਲੀ ਦੇ ਨਾਂ ‘ਤੇ ਗੰਭੀਰ ਦਾ ਰਿਐਕਸ਼ਨ ਕਾਫੀ ਵਾਇਰਲ ਹੋ ਰਿਹਾ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ