New Sports Policy ਲਾਗੂ ਕਰਨ ਤੋਂ ਪਹਿਲਾਂ ਖੇਡ ਮਾਹਿਰਾਂ ਦੇ ਸੁਝਾਅ ਲਏ ਜਾਣਗੇ: ਮੀਤ ਹੇਅਰ

Updated On: 

17 Mar 2023 19:30:PM

ਨਵੇਂ ਪ੍ਰਮੁੱਖ ਸਕੱਤਰ ਰਾਖੀ ਗੁਪਤਾ ਭੰਡਾਰੀ ਨੇ ਕਿਹਾ ਕਿ ਪੰਜਾਬ ਦੀ ਕੌਮੀ ਤੇ ਕੌਮਾਂਤਰੀ ਪੱਧਰ ਉੱਤੇ ਖੇਡਾਂ ਕਰਕੇ ਵੱਡੀ ਪਛਾਣ ਰਹੀ ਹੈ ਅਤੇ ਪੰਜਾਬ ਦੀ ਖੇਡਾਂ ਦੀ ਅਮੀਰ ਵਿਰਾਸਤ ਨੂੰ ਅੱਗੇ ਵਧਾਉਣ ਲਈ ਨਵੀਂ ਖੇਡ ਨੀਤੀ ਅਹਿਮ ਰੋਲ ਨਿਭਾਏਗੀ ਜਿਸ ਲਈ ਸਾਰੇ ਮਾਹਿਰਾਂ ਦੀ ਰਾਏ ਬਹੁਤ ਜਰੂਰੀ ਹੈ।

New Sports Policy ਲਾਗੂ ਕਰਨ ਤੋਂ ਪਹਿਲਾਂ ਖੇਡ ਮਾਹਿਰਾਂ ਦੇ ਸੁਝਾਅ ਲਏ ਜਾਣਗੇ: ਮੀਤ ਹੇਅਰ
New Sports Policy ਲਾਗੂ ਕਰਨ ਤੋਂ ਪਹਿਲਾਂ ਖੇਡ ਮਾਹਿਰਾਂ ਦੇ ਸੁਝਾਅ ਲਏ ਜਾਣਗੇ: ਮੀਤ ਹੇਅਰ।

ਚੰਡੀਗੜ੍ਹ ਨਿਊਜ: ਪੰਜਾਬ ਸਰਕਾਰ ਵੱਲੋਂ ਬਣਾਈ ਜਾ ਰਹੀ ਵਿਆਪਕ ਖੇਡ ਨੀਤੀ (Sports Policy) ਨੂੰ ਅਮਲੀ ਜਾਮਾ ਪਹਿਨਾਉਣ ਤੋਂ ਪਹਿਲਾਂ ਲੋਕਾਂ ਦੇ ਸੁਝਾਅ ਲਏ ਜਾਣਗੇ ਜਿਸ ਤੋਂ ਬਾਅਦ ਇਹ ਨੀਤੀ ਬਹੁਤ ਜਲਦ ਲਾਗੂ ਕਰ ਦਿੱਤੀ ਜਾਵੇਗੀ। ਇਹ ਗੱਲ ਪੰਜਾਬ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Gurmeet Singh Meet Hayer) ਨੇ ਅੱਜ ਇੱਥੇ ਪੰਜਾਬ ਭਵਨ ਵਿਖੇ ਖੇਡ ਨੀਤੀ ਦਾ ਖਰੜਾ ਤਿਆਰ ਕਰਨ ਲਈ ਬਣਾਈ ਗਈ ਮਾਹਿਰਾਂ ਦੀ ਕਮੇਟੀ ਨਾਲ ਮੈਰਾਥਨ ਮੀਟਿੰਗ ਕਰਨ ਉਪਰੰਤ ਜਾਰੀ ਪ੍ਰੈਸ ਬਿਆਨ ਰਾਹੀਂ ਕਹੀ।

ਲੋਕਾਂ ਦੇ ਸੁਝਾਵਾਂ ਲੈ ਕੇ ਕਾਰਗਾਰ ਖੇਡ ਨੀਤੀ ਤਿਆਰ ਕੀਤੀ ਜਾਵੇਗੀ

ਮੀਤ ਹੇਅਰ ਨੇ ਕਿਹਾ ਕਿ ਖੇਡ ਨੀਤੀ ਦਾ ਖਰੜਾ ਤਿਆਰ ਕਰ ਲਿਆ ਹੈ ਅਤੇ ਇਸ ਨੂੰ ਪ੍ਰਵਾਨਗੀ ਲਈ ਭੇਜਣ ਤੋਂ ਪਹਿਲਾਂ ਖੇਡਾਂ ਤੇ ਖਿਡਾਰੀਆਂ ਨਾਲ ਜੁੜੇ ਵਿਅਕਤੀਆਂ ਦੀ ਫੀਡਬੈਕ ਹਾਸਲ ਕਰਨ ਲੋਕਾਂ ਦੀ ਰਾਏ ਲੈਣ ਦਾ ਫੈਸਲਾ ਕੀਤਾ ਗਿਆ ਹੈ। ਇਸ ਉਪਰੰਤ ਲੋਕਾਂ ਦੇ ਸੁਝਾਵਾਂ ਨੂੰ ਸ਼ਾਮਲ ਕਰਕੇ ਕਾਰਗਾਰ ਖੇਡ ਨੀਤੀ ਤਿਆਰ ਕੀਤੀ ਜਾਵੇਗੀ ਜੋ ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਅੱਗੇ ਲੈ ਕੇ ਜਾਵੇਗੀ। ਉਨ੍ਹਾਂ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਲੋਕਾਂ ਦੇ ਰਾਏ ਲੈਣ ਤੋਂ ਬਾਅਦ ਖੇਡ ਨੀਤੀ ਦੇ ਖਰੜੇ ਨੂੰ ਮੁਕੰਮਲ ਕਰ ਲਿਆ ਜਾਵੇ ਤਾਂ ਜੋ ਨਵੇਂ ਸੈਸ਼ਨ ਦੀ ਸ਼ੁਰੂਆਤ ਵਿੱਚ ਹੀ ਇਸ ਨੂੰ ਲਾਗੂ ਕੀਤਾ ਜਾ ਸਕੇ।

ਵੱਧ ਤੋਂ ਵੱਧ ਕੋਚਾਂ ਦੀ ਕੀਤੀ ਜਾਵੇਗੀ ਭਰਤੀ

ਖੇਡ ਮੰਤਰੀ ਨੇ ਕਿਹਾ ਕਿ ਖੇਡ ਨੀਤੀ ਵਿੱਚ ਖੇਡ ਵਿਭਾਗ ਨੂੰ ਮਜ਼ਬੂਤ ਕਰਨਾ ਅਤੇ ਵੱਧ ਤੋਂ ਵੱਧ ਕੋਚਾਂ ਦੀ ਭਰਤੀ ਕੀਤੀ ਜਾਵੇਗੀ, ਖੇਡ ਵਿੰਗਾਂ ਦੀਆਂ ਸੀਟਾਂ ਵਧਾਉਣੀਆਂ, ਖੇਡ ਪੱਖੀ ਮਾਹੌਲ ਸਿਰਜਣ, ਖਿਡਾਰੀਆਂ ਨੂੰ ਕੌਮਾਂਤਰੀ ਮੁਕਾਬਲਿਆਂ ਲਈ ਤਿਆਰ ਕਰਨ ਵਾਸਤੇ ਵਿੱਤੀ ਸਹਾਇਤਾ ਦੇਣਾ, ਹਰ ਖੇਡ ਦੇ ਅਹਿਮ ਖੇਡ ਮੁਕਾਬਲੇ ਨੂੰ ਇਨਾਮ ਰਾਸ਼ੀ ਦੀ ਗਿਣਤੀ ਵਿੱਚ ਸ਼ਾਮਲ ਕਰਨਾ, ਖਿਡਾਰੀਆਂ ਨੂੰ ਨੌਕਰੀਆਂ ਦੇਣਾ, ਚੰਗੇ ਪ੍ਰਦਰਸ਼ਨ ਵਾਲੇ ਕੋਚਾਂ ਨੂੰ ਪ੍ਰੋਤਸਾਹਨ ਦੇਣਾ ਅਤੇ ਕੋਚਾਂ ਲਈ ਐਵਾਰਡ ਸ਼ੁਰੂ ਕਰਨਾ, ਸਕੂਲ ਸਿੱਖਿਆ ਤੇ ਉਚੇਰੀ ਸਿੱਖਿਆ ਵਿਭਾਗਾਂ ਨਾਲ ਮਿਲ ਕੇ ਖੇਡ ਵਿਭਾਗ ਵੱਲੋਂ ਸਾਂਝਾ ਕੈਲੰਡਰ ਤਿਆਰ ਕਰਨਾ ਅਤੇ ਖਿਡਾਰੀਆਂ ਲਈ ਵਜ਼ੀਫ਼ਾ ਸਕੀਮ ਸ਼ੁਰੂ ਕਰਨਾ ਪ੍ਰਮੁੱਖ ਵਿਸ਼ੇਸ਼ਤਾਵਾਂ ਹੋਣਗੀਆਂ।

ਕਮੇਟੀ ਵਿੱਚ ਸ਼ਾਮਲ ਮਾਹਿਰਾਂ ਸਾਬਕਾ ਡੀਜੀਪੀ ਅਤੇ ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਰਾਜਦੀਪ ਸਿੰਘ ਗਿੱਲ, ਹਾਕੀ ਓਲੰਪੀਅਨ ਗੋਲ਼ਡ ਮੈਡਲਿਸਟ ਤੇ ਅਰਜੁਨਾ ਐਵਾਰਡੀ ਸੁਰਿੰਦਰ ਸਿੰਘ ਸੋਢੀ ਸਮੇਤ ਉੱਥੇ ਮੌਜੂਦ ਲੋਕਾਂ ਨੇ ਆਪੋ-ਆਪਣੇ ਵਿਚਾਰ ਸਾਂਝੇ ਕੀਤੇ। ਖੇਡ ਡਾਇਰੈਕਟ ਅਮਿਤ ਤਲਵਾੜ ਨੇ ਖਰੜੇ ਦੇ ਕਾਪੀ ਦੀ ਪੇਸ਼ਕਾਰੀ ਦਿਖਾਈ ਜਿਸ ਵਿੱਚ ਪਿਛਲੀ ਮੀਟਿੰਗ ਦੌਰਾਨ ਮਾਹਿਰਾਂ ਵੱਲੋਂ ਮਿਲੇ ਸੁਝਾਆਂ ਨੂੰ ਵੀ ਸ਼ਾਮਲ ਕੀਤਾ ਗਿਆ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Follow Us On

Published: 17 Mar 2023 19:29:PM

Latest News