ਅੰਕੜੇ ਖੁਦ ਬੋਲਦੇ ਹਨ… ਟੀਮ ਇੰਡੀਆ ਤੋਂ ਬਾਹਰ ਕੀਤੇ ਜਾਣ ‘ਤੇ ਸਿਰਾਜ ਨੇ ਤੋੜੀ ਚੁੱਪੀ, ਰੋਹਿਤ ਸ਼ਰਮਾ ਨੂੰ ਦਿੱਤਾ ਇਹ ਜਵਾਬ
ਮੁਹੰਮਦ ਸਿਰਾਜ ਆਈਪੀਐਲ 2025 ਵਿੱਚ ਗੁਜਰਾਤ ਟਾਈਟਨਸ ਲਈ ਖੇਡਣ ਜਾ ਰਹੇ ਹਨ। ਉਹਨਾਂ ਦੀ ਟੀਮ ਆਪਣਾ ਪਹਿਲਾ ਮੈਚ 25 ਮਾਰਚ ਨੂੰ ਪੰਜਾਬ ਕਿੰਗਜ਼ ਵਿਰੁੱਧ ਖੇਡੇਗੀ। ਇਸ ਮੈਚ ਤੋਂ ਪਹਿਲਾਂ, ਉਹਨਾਂ ਨੇ ਟੀਮ ਇੰਡੀਆ ਤੋਂ ਬਾਹਰ ਕੀਤੇ ਜਾਣ 'ਤੇ ਆਪਣੀ ਚੁੱਪੀ ਤੋੜੀ ਹੈ ਅਤੇ ਰੋਹਿਤ ਸ਼ਰਮਾ ਦੀਆਂ ਗੱਲ ਦਾ ਜਵਾਬ ਦਿੱਤਾ ਹੈ।

ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੇ ਮੁਹੰਮਦ ਸਿਰਾਜ ਨੂੰ ਵਨਡੇ ਮੈਚਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਚੈਂਪੀਅਨਜ਼ ਟਰਾਫੀ ਤੋਂ ਬਾਹਰ ਕਰ ਦਿੱਤਾ ਸੀ। ਉਹਨਾਂ ਨੇ ਇਸ ਫੈਸਲੇ ਦਾ ਕਾਰਨ ਪੁਰਾਣੀ ਗੇਂਦ ਨਾਲ ਸਿਰਾਜ ਦੀ ਅਸਫਲਤਾ ਦਾ ਹਵਾਲਾ ਦਿੱਤਾ ਸੀ। ਹੁਣ ਸਿਰਾਜ ਨੇ ਇਸ ‘ਤੇ ਆਪਣੀ ਚੁੱਪੀ ਤੋੜ ਦਿੱਤੀ ਹੈ। ਉਹਨਾਂ ਨੇ ਆਈਪੀਐਲ 2025 ਵਿੱਚ ਗੁਜਰਾਤ ਟਾਈਟਨਸ ਨਾਲ ਨਵੀਂ ਸ਼ੁਰੂਆਤ ਕਰਨ ਤੋਂ ਪਹਿਲਾਂ ਰੋਹਿਤ ਦੀਆਂ ਗੱਲ ਦਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਭਾਰਤੀ ਕਪਤਾਨ ਨੂੰ ਗਲਤ ਦੱਸਿਆ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਦਾ ਪ੍ਰਦਰਸ਼ਨ ਪੁਰਾਣੀ ਅਤੇ ਨਵੀਂ ਗੇਂਦ ਦੋਵਾਂ ਨਾਲ ਸ਼ਾਨਦਾਰ ਰਿਹਾ ਹੈ। ਅੰਕੜੇ ਖੁਦ ਇਸ ਗੱਲ ਦੀ ਗਵਾਹੀ ਭਰਦੇ ਹਨ।
ਸਿਰਾਜ ਨੇ ਰੋਹਿਤ ਨੂੰ ਦਿੱਤਾ ਜਵਾਬ
ਦਰਅਸਲ, 22 ਮਾਰਚ ਤੋਂ ਸ਼ੁਰੂ ਹੋਣ ਵਾਲੇ ਆਈਪੀਐਲ ਦੇ ਨਵੇਂ ਸੀਜ਼ਨ ਤੋਂ ਪਹਿਲਾਂ, ਗੁਜਰਾਤ ਟਾਈਟਨਜ਼ ਦੁਆਰਾ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਸੀ। ਇਸ ਦੌਰਾਨ, ਉਹਨਾਂ ਨੇ ਚੈਂਪੀਅਨਜ਼ ਟਰਾਫੀ ਲਈ ਚੁਣੇ ਨਾ ਜਾਣ ਅਤੇ ਰੋਹਿਤ ਦੇ ਸ਼ਬਦਾਂ ਦਾ ਜਵਾਬ ਦਿੱਤਾ। ਸਿਰਾਜ ਨੇ ਕਿਹਾ, “ਪਿਛਲੇ ਸਾਲ, ਪੁਰਾਣੀ ਗੇਂਦ ਨਾਲ ਸਭ ਤੋਂ ਵੱਧ ਵਿਕਟਾਂ ਲੈਣ ਦੇ ਮਾਮਲੇ ਵਿੱਚ ਮੇਰਾ ਨਾਂਅ ਦੁਨੀਆ ਦੇ ਦਸ ਸਭ ਤੋਂ ਤੇਜ਼ ਗੇਂਦਬਾਜ਼ਾਂ ਵਿੱਚ ਸ਼ਾਮਲ ਸੀ। ਇਕਾਨਮੀ ਰੇਟ ਵੀ ਘੱਟ ਹੈ। ਅੰਕੜੇ ਖੁਦ ਸਭ ਕੁੱਝ ਦੱਸਦੇ ਹਨ। ਮੈਂ ਨਵੀਂ ਅਤੇ ਪੁਰਾਣੀ ਦੋਵਾਂ ਗੇਂਦਾਂ ਨਾਲ ਵਧੀਆ ਪ੍ਰਦਰਸ਼ਨ ਕੀਤਾ ਹੈ।” ਜਦੋਂ ਸਿਰਾਜ ਨੂੰ ਚੈਂਪੀਅਨਜ਼ ਟਰਾਫੀ 2025 ਦੀ ਟੀਮ ਤੋਂ ਬਾਹਰ ਕੀਤਾ ਗਿਆ ਤਾਂ ਸਵਾਲ ਉੱਠੇ।
ਟੀਮ ਦਾ ਐਲਾਨ ਕਰਦੇ ਸਮੇਂ, ਭਾਰਤੀ ਕਪਤਾਨ ਨੇ ਜਵਾਬ ਦਿੱਤਾ ਸੀ ਕਿ ਜੇਕਰ ਸਿਰਾਜ ਨਵੀਂ ਗੇਂਦ ਨਾਲ ਗੇਂਦਬਾਜ਼ੀ ਨਹੀਂ ਕਰਦਾ, ਤਾਂ ਉਸਦਾ ਪ੍ਰਭਾਵ ਥੋੜ੍ਹਾ ਘੱਟ ਜਾਂਦਾ ਹੈ। ਸਿਰਾਜ ਆਸਟ੍ਰੇਲੀਆ ਖਿਲਾਫ ਬਾਰਡਰ-ਗਾਵਸਕਰ ਟਰਾਫੀ ਤੋਂ ਬਾਅਦ ਟੀਮ ਇੰਡੀਆ ਤੋਂ ਬਾਹਰ ਹੈ। ਉਹ ਉੱਥੇ ਕੁੱਝ ਖਾਸ ਪ੍ਰਦਰਸ਼ਨ ਨਹੀਂ ਕਰ ਸਕਿਆ। ਇਸ ਤੋਂ ਬਾਅਦ, ਉਸਨੂੰ ਇੰਗਲੈਂਡ ਵਿਰੁੱਧ ਟੀ-20 ਲੜੀ ਵਿੱਚ ਅਤੇ ਫਿਰ ਵਨਡੇ ਵਿੱਚ ਵੀ ਨਜ਼ਰਅੰਦਾਜ਼ ਕੀਤਾ ਗਿਆ। ਉਸ ਤੋਂ ਬਾਅਦ ਉਸਨੂੰ ਚੈਂਪੀਅਨਜ਼ ਟਰਾਫੀ ਵਿੱਚ ਵੀ ਨਹੀਂ ਚੁਣਿਆ ਗਿਆ। ਉਨ੍ਹਾਂ ਦੀ ਜਗ੍ਹਾ ਅਰਸ਼ਦੀਪ ਸਿੰਘ ਅਤੇ ਹਰਸ਼ਿਤ ਰਾਣਾ ਨੂੰ ਮੌਕਾ ਮਿਲਿਆ।
ਸਿਰਾਜ ਇੱਕ ਨਵੀਂ ਸ਼ੁਰੂਆਤ ਲਈ ਤਿਆਰ ਹੈ
ਮੁਹੰਮਦ ਸਿਰਾਜ ਪਿਛਲੇ 7 ਸਾਲਾਂ ਤੋਂ ਰਾਇਲ ਚੈਲੇਂਜਰਜ਼ ਬੰਗਲੌਰ ਟੀਮ ਦਾ ਇੱਕ ਮਹੱਤਵਪੂਰਨ ਹਿੱਸਾ ਸੀ। ਪਰ ਬੈਂਗਲੁਰੂ ਨੇ ਉਹਨਾਂ ਨੂੰ ਮੈਗਾ ਨਿਲਾਮੀ ਤੋਂ ਪਹਿਲਾਂ ਹੀ ਰਿਲੀਜ਼ ਕਰ ਦਿੱਤਾ। ਇਸ ਤੋਂ ਬਾਅਦ ਗੁਜਰਾਤ ਟਾਈਟਨਸ ਨੇ ਉਹਨਾਂ ਨੂੰ 12.25 ਕਰੋੜ ਰੁਪਏ ਵਿੱਚ ਖਰੀਦਿਆ। ਇਸ ਵਾਰ ਉਹ ਇੱਕ ਨਵੀਂ ਟੀਮ ਨਾਲ ਸ਼ੁਰੂਆਤ ਕਰਨ ਲਈ ਤਿਆਰ ਹਨ। ਉਹਨਾਂ ਦੀ ਟੀਮ ਆਪਣਾ ਪਹਿਲਾ ਮੈਚ 25 ਮਾਰਚ ਨੂੰ ਪੰਜਾਬ ਕਿੰਗਜ਼ ਵਿਰੁੱਧ ਖੇਡੇਗੀ।