CSK vs PBKS Match Report: MS ਧੋਨੀ ਦੇ ਘਰ ਫਿਨਿਸ਼ਰ ਬਣੇ ਸਿਕੰਦਰ ਰਜ਼ਾ, ਆਖਰੀ ਗੇਂਦ 'ਤੇ ਚੇਨਈ ਨੂੰ ਹਰਾਇਆ।
ਚੇਨਈ: ਐੱਮਐੱਸ ਧੋਨੀ ਦੇ ਸਾਹਮਣੇ ਅਤੇ ਉਹ ਵੀ ਉਨ੍ਹਾਂ ਦੇ ਘਰ, ਆਖਰੀ ਗੇਂਦ ‘ਤੇ ਕੋਈ ਹੋਰ ਮੈਚ ਖਤਮ ਕਰ ਦੇਵੇ, ਅਜਿਹਾ ਬਹੁਤ ਘੱਟ ਹੁੰਦਾ ਹੈ ਜੋ ਸਿਕੰਦਰ ਰਜ਼ਾ ਨੇ ਕੀਤਾ।
ਪੰਜਾਬ ਕਿੰਗਜ਼ (Punjab Kings) ਦੇ ਹਰਫਨਮੌਲਾ ਸਿਕੰਦਰ ਰਜ਼ਾ ਨੇ ਆਖਰੀ ਗੇਂਦ ‘ਤੇ ਲੋੜੀਂਦੇ 3 ਦੌੜਾਂ ਬਣਾ ਕੇ ਚੇਪੌਕ ਸਟੇਡੀਅਮ ‘ਚ ਹਜ਼ਾਰਾਂ CSK ਪ੍ਰਸ਼ੰਸਕਾਂ ਨੂੰ ਝੰਜੋੜ ਕੇ ਰੱਖ ਦਿੱਤਾ।
ਇਸ ਨਾਲ ਆਖਰੀ ਪੰਜਾਬ ਨੇ ਚੇਨਈ ਨੂੰ 4 ਵਿਕਟਾਂ ਨਾਲ ਹਰਾਇਆ। ਇਸ ਤਰ੍ਹਾਂ ਚੇਨਈ ਨੂੰ ਲਗਾਤਾਰ ਦੂਜੀ ਵਾਰ ਘਰੇਲੂ ਮੈਦਾਨ ‘ਤੇ ਹਾਰ ਦਾ ਸਾਹਮਣਾ ਕਰਨਾ ਪਿਆ।
200 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ
ਚੇਨਈ (Chennai) ਨੇ 200 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਮਹਿੰਦਰ ਸਿੰਘ ਧੋਨੀ ਨੇ ਆਖਰੀ ਦੋ ਗੇਂਦਾਂ ‘ਤੇ ਦੋ ਸਿਕਸਰ ਜੜੇ ਸਨ ਅਤੇ ਅਜਿਹਾ ਲੱਗ ਰਿਹਾ ਸੀ ਕਿ ਇਹ ਜਿੱਤ ਦਾ ਫਰਕ ਸਾਬਤ ਹੋਣਗੇ। ਚੇਨਈ ਦੇ ਸਪਿਨਰ ਹਾਲਾਂਕਿ ਆਪਣੇ ਘਰੇਲੂ ਮੈਦਾਨ ‘ਤੇ ਇਸ ਦਾ ਫਾਇਦਾ ਨਹੀਂ ਉਠਾ ਸਕੇ। ਪੰਜਾਬ ਨੂੰ ਆਖ਼ਰੀ ਓਵਰ ਵਿੱਚ 10 ਦੌੜਾਂ ਦੀ ਲੋੜ ਸੀ ਅਤੇ ਮਤੀਸ਼ਾ ਪਤਰਾਨਾ ਨੇ 5 ਗੇਂਦਾਂ ਵਿੱਚ 7 ਦੌੜਾਂ ਦਿੱਤੀਆਂ। ਆਖਰੀ ਗੇਂਦ ‘ਤੇ ਸਿਕੰਦਰ ਰਜ਼ਾ ਨੇ ਪੁਲ ਸ਼ਾਟ ਖੇਡ ਕੇ 3 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਈ।
ਡੇਵੋਨ ਕੋਨਵੇ ਨੇ ਚੇਨਈ ਲਈ ਧਮਾਕੇਦਾਰ ਪਾਰੀ ਖੇਡੀ
ਡੇਵੋਨ ਕੋਨਵੇ ਨੇ ਇੱਕ ਵਾਰ ਫਿਰ ਚੇਨਈ ਲਈ ਧਮਾਕੇਦਾਰ ਪਾਰੀ ਖੇਡੀ।
ਨਿਊਜ਼ੀਲੈਂਡ (New Zealand) ਦੇ ਇਸ ਸਲਾਮੀ ਬੱਲੇਬਾਜ਼ ਨੇ ਇਸ ਸੀਜ਼ਨ ਵਿੱਚ ਪੰਜਵੀਂ ਵਾਰ ਪੰਜਾਹ ਦਾ ਅੰਕੜਾ ਪਾਰ ਕੀਤਾ। ਹਾਲਾਂਕਿ ਉਹ ਸੈਂਕੜਾ ਤੱਕ ਨਹੀਂ ਪਹੁੰਚ ਸਕਿਆ। ਪਾਰੀ ਦੇ ਸ਼ੁਰੂ ਤੋਂ ਅੰਤ ਤੱਕ ਕ੍ਰੀਜ਼ ‘ਤੇ ਬਣੇ ਰਹੇ ਕੋਨਵੇ 92 ਦੌੜਾਂ ਬਣਾ ਕੇ ਅਜੇਤੂ ਪਰਤੇ। ਇਸ ਦੌਰਾਨ ਉਸ ਨੇ ਆਪਣੇ ਸਲਾਮੀ ਜੋੜੀਦਾਰ ਰਿਤੂਰਾਜ ਗਾਇਕਵਾੜ ਦੇ ਨਾਲ ਫਿਰ ਤੋਂ ਟੀਮ ਨੂੰ 86 ਦੌੜਾਂ ਦੀ ਮਜ਼ਬੂਤ ਸ਼ੁਰੂਆਤ ਦਿਵਾਈ।
28 ਦੌੜਾਂ ਬਣਾ ਕੇ ਤੇਜ਼ੀ ਨਾਲ ਕੀਤੀ ਵਾਪਸੀ
ਹਾਲਾਂਕਿ ਚੇਨਈ ਨੇ ਹੈਰਾਨੀਜਨਕ ਤੌਰ ‘ਤੇ ਸ਼ਾਨਦਾਰ ਫਾਰਮ ‘ਚ ਚੱਲ ਰਹੇ ਅਜਿੰਕਿਆ ਰਹਾਣੇ ਨੂੰ ਬੱਲੇਬਾਜ਼ੀ ਲਈ ਮੈਦਾਨ ‘ਚ ਨਹੀਂ ਉਤਾਰਿਆ। ਇਸ ਦੀ ਬਜਾਏ ਲਗਾਤਾਰ ਤਿੰਨ ਖੱਬੇ ਹੱਥ ਦੇ ਬੱਲੇਬਾਜ਼ ਬੱਲੇਬਾਜ਼ੀ ਲਈ ਆਏ। ਸ਼ਿਵਮ ਦੂਬੇ ਤੀਜੇ ਨੰਬਰ ‘ਤੇ ਉਤਰਿਆ ਅਤੇ 28 ਦੌੜਾਂ ਬਣਾ ਕੇ ਤੇਜ਼ੀ ਨਾਲ ਵਾਪਸੀ ਕੀਤੀ। ਇਸ ਤੋਂ ਬਾਅਦ ਮੋਇਨ ਅਲੀ ਅਤੇ ਰਵਿੰਦਰ ਜਡੇਜਾ ਆਏ, ਹਾਲਾਂਕਿ ਕੁਝ ਖਾਸ ਨਹੀਂ ਕਰ ਸਕੇ।
ਧੋਨੀ ਨੇ ਲਗਾਏ ਸਿਕਸਰ
ਚੇਨਈ ਲਈ 200 ਦੌੜਾਂ ਤੱਕ ਪਹੁੰਚਣਾ ਮੁਸ਼ਕਲ ਲੱਗ ਰਿਹਾ ਸੀ ਪਰ ਆਖਰੀ ਦੋ ਗੇਂਦਾਂ ‘ਤੇ ਇਹ ਸੰਭਵ ਹੋ ਗਿਆ। ਇਸ ਦੇ ਨਾਲ ਹੀ ਚੇਨਈ ਦੇ ਪ੍ਰਸ਼ੰਸਕਾਂ ਦੀ ਇੱਛਾ ਵੀ ਪੂਰੀ ਹੋ ਗਈ। ਆਖਰੀ ਓਵਰ ‘ਚ ਬੱਲੇਬਾਜ਼ੀ ਲਈ ਆਏ ਕਪਤਾਨ ਐੱਮ.ਐੱਸ.ਧੋਨੀ ਨੇ ਟੀਮ ਨੂੰ ਫਿਨਿਸ਼ਿੰਗ ਟੱਚ ਦਿੱਤਾ। ਧੋਨੀ ਨੇ ਸੈਮ ਕਰਨ ਦੀਆਂ ਆਖਰੀ ਦੋ ਗੇਂਦਾਂ ‘ਤੇ ਲਗਾਤਾਰ ਸਿਕਸਰ ਲਗਾ ਕੇ ਟੀਮ ਨੂੰ 200 ਦੌੜਾਂ (4 ਵਿਕਟਾਂ) ਤੱਕ ਪਹੁੰਚਾਇਆ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ