ਫਰੀਦਕੋਟ ਦਾ ਨਮਨ IPL ‘ਚ ਮਚਾਵੇਗਾ ਧੂੰਮਾਂ, ਮੁੰਬਈ ਇੰਡੀਅਨ ਦਾ ਬਣਿਆ ਹਿੱਸਾ
ਫਰੀਦਕੋਟ ਸ਼ਹਿਰ ਦੇ ਇੱਕ ਨੌਜਵਾਨ ਨਮਨ ਧੀਰ ਦੀ ਜਿਸ ਨੇ ਕ੍ਰਿਕਟ ਜਗਤ ਵਿੱਚ ਫਰੀਦਕੋਟ,ਪੰਜਾਬ ਦਾ ਨਾਂਅ ਰੌਸ਼ਨ ਕਰ ਦਿਖਾਇਆ ਹੈ। ਨਮਨ ਧੀਰ ਨੇ ਅੰਡਰ 16 ਵਿੱਚ ਇੱਕ ਪਾਰੀ ਚ 400 ਸਕੋਰ ਬਣਾਇਆ ਸੀ। ਇਸ ਨੂੰ ਦੇਖ ਮੁੰਬਈ ਇੰਡੀਅਨਜ਼ ਵੱਲੋ ਉਸ ਨੂੰ ਖ਼ਰੀਦ ਕੇ IPL ਵਿੱਚ ਸ਼ਾਮਿਲ ਕੀਤਾ ਗਿਆ ਹੈ।
ਬਾਬਾ ਫਰੀਦ ਜੀ ਦੀ ਚਰਨ ਛੋਅ ਪ੍ਰਾਪਤ ਧਰਤੀ ਫਰੀਦਕੋਟ ਦੇ ਨੌਜਵਾਨ, ਲੜਕੇ ਲੜਕੀਆਂ ਵੀ ਲਗਾਤਾਰ ਵੱਖ ਵੱਖ ਖੇਤਰਾਂ ਵਿਚ ਜ਼ਿਲ੍ਹੇ ਦਾ ਨਾਮ ਚਮਕਾ ਰਹੇ ਹਨ। ਹੁਣ ਤਾਜ਼ਾ ਮਿਸਾਲ ਫਿਰਤੋਂ ਦੇਖਣ ਨੂੰ ਮਿਲੀ ਹੈ ਸ਼ਹਿਰ ਦੇ ਇੱਕ ਨੌਜਵਾਨ ਨਮਨ ਧੀਰ ਦੀ ਜਿਸ ਨੇ ਕ੍ਰਿਕਟ ਜਗਤ ਵਿੱਚ ਫਰੀਦਕੋਟ,ਪੰਜਾਬ ਦਾ ਨਾਂਅ ਰੌਸ਼ਨ ਕਰ ਦਿਖਾਇਆ ਹੈ। ਨਮਨ ਨੂੰ ਨੂੰ ਆਈਪੀਏਲ (IPL) ਖੇਡਾਂ ਵਿੱਚ 20 ਲੱਖ ਰੁਪਏ ਵਿੱਚ ਮੁੰਬਈ ਇੰਡੀਅਨਜ਼ ਟੀਮ ਲਈ ਨਿਯੁਕਤ ਕੀਤਾ ਹੈ। ਇਹ ਉਪਲਬਧੀ ਪੰਜਾਬ ਲਈ ਇੱਕ ਬਹੁਤ ਵੱਡੀ ਉਪਲਬਧੀ ਹੈ। ਨਮਨ ਧੀਰ ਨੇ ਅੰਡਰ 16 ਵਿੱਚ ਇੱਕ ਪਾਰੀ ਚ 400 ਸਕੋਰ ਬਣਾਇਆ ਸੀ। ਇਸ ਨੂੰ ਦੇਖ ਮੁੰਬਈ ਇੰਡੀਅਨਜ਼ ਵੱਲੋ ਉਸ ਨੂੰ ਖ਼ਰੀਦ ਕੇ IPL ਵਿੱਚ ਸ਼ਾਮਿਲ ਕੀਤਾ ਗਿਆ ਹੈ।
ਇਸ ਮੌਕੇ ਨਮਨ ਧੀਰ ਦੇ ਮਾਤਾ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਸ਼ੁਰੂ ਤੋਂ ਹੀ ਕ੍ਰਿਕਟ ਖੇਡਣ ਦਾ ਸ਼ੋਕ ਸੀ। ਉਨ੍ਹਾਂ ਕਿਹਾ ਕਿ ਉਸ ਦੀ ਉਪਲਬਧੀ ਲਈ ਉਸ ਨੇ ਫਰੀਦਕੋਟ ਦੇ ਜਿਸ ਕੋਚ ਤੋਂ ਟ੍ਰੇਨਿੰਗ ਲਈ ਸੀ। ਉਹ ਅਗਰ ਅੱਜ ਦੁਨੀਆ ਵਿੱਚ ਜਿਉਂਦੇ ਹੁੰਦੇ ਤਾਂ ਉਹ ਬੇਹੱਦ ਖੁਸ਼ ਹੁੰਦੇ। ਉਨ੍ਹਾਂ ਕਿਹਾ ਕਿ ਹੁਣ ਅੱਗੇ ਉਨ੍ਹਾਂ ਦਾ ਸੁਫਨਾ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਇੰਡੀਆ ਟੀਮ ਵਿੱਚ ਦੇਖਣ ਦਾ ਹੋਵੇਗਾ। ਇਸ ਮੌਕੇ ਨਮਨ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪੁੱਤਰ ਦੀ ਸ਼ੁਰੂ ਤੋਂ ਲੈ ਕੇ ਪੂਰੀ ਮਦਦ ਕੀਤੀ ਸੀ, ਜਿਸ ਦਾ ਉਨ੍ਹਾਂ ਦੇ ਪੁੱਤਰ ਨੇ ਪੂਰਾ ਮੁੱਲ ਮੋੜਿ ਹੈ।
ਸ਼ਾਨਦਾਰ ਖਿਡਾਰੀ ਹਨ ਨਮਨ
ਨਮਨ ਨਾਲ ਖੇਡਣ ਵਾਲੇ ਖਿਡਾਰੀ ਨੇ ਕਿਹਾ ਕਿ ਉਹ ਅੱਜ ਮਾਨ ਮਹਿਸੂਸ ਕਰ ਰਹੇ ਹਨ ਕਿ ਉਹ ਨਮਨ ਨਾਲ ਖੇਡਦੇ ਰਹੇ ਹਨ ਅਤੇ ਜੋ ਮੁਕਾਮ ਨਮਨ ਨੇ ਹਾਸਿਲ ਕਰ ਲਿਆ ਹੈ ਉਸ ਲਈ ਉਹ ਬਹੁਤ ਖੁਸ਼ ਹਨ। ਉਨ੍ਹਾਂ ਭਾਵੁਕ ਹੁੰਦਿਆਂ ਦੱਸਿਆ ਕਿ ਜਿਹੜੇ ਕੋਚ ਨੇ ਨਮਨ ਨੂੰ ਇਥੋਂ ਤਕ ਪਹੁੰਚਣ ਦਾ ਰਸਤਾ ਦਿਖਾਇਆ ਸੀ ਉਹ ਇਸ ਦੁਨੀਆਂ ਵਿੱਚ ਨਹੀਂ ਹਨ। ਪਰ ਨਮਨ ਨੇ ਉਨ੍ਹਾਂ ਦਾ ਸੁਪਨਾ ਪੂਰਾ ਕੀਤਾ ਹੈ। ਅਗਰ ਅੱਜ ਉਹ ਇਸ ਦੁਨਿਆ ਵਿੱਚ ਹੁੰਦੇ ਤਾਂ ਉਨ੍ਹਾਂ ਨੇ ਬਹੁਤ ਫ਼ਕਰ ਮਹਿਸੂਸ ਕਰਨਾ ਸੀ।
ਫਰੀਦਕੋਟ ਕ੍ਰਿਕਟ ਐਸੋਸੀਏਸ਼ਨ ਦੇ ਸੈਕਟਰੀ ਡਾਕਟਰ ਬਾਵਾ ਨੇ ਕਿਹਾ ਕਿ ਨਮਨ ਨੇ ਬਹੁਤ ਮਿਹਨਤ ਕੀਤੀ ਹੈ। ਇਸ ਮੁਕਾਮ ‘ਤੇ ਪਹੁੰਚਣ ਲਈ ਉਨ੍ਹਾਂ ਬਹੁਤ ਮਿਹਨਤ ਕੀਤੀ ਸੀ ਉਸ ਮਿਹਨਤ ਦਾ ਅੱਜ ਫਲ੍ਹ ਮਿਲ ਗਿਆ। ਨਾਲ ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਦੇ ਨੌਜਵਾਨ ਜੋ ਹੌਂਸਲਾ ਛੱਡ ਜਾਂਦੇ ਹਨ ਉਨ੍ਹਾਂ ਲਈ ਨਮਨ ਇੱਕ ਮਿਸਾਲ ਬਣ ਗਿਆ ਹੈ।