ਸਿਫਤ ਕੌਰ ਨੂੰ ਪੌਣੇ 2 ਕਰੋੜ ਰੁਪਏ ਦੇਣ ਦਾ ਐਲਾਨ, ਖੇਡ ਮੰਤਰੀ ਨੇ ਘਰ ਪਹੁੰਚ ਕੇ ਦਿੱਤੀ ਵਧਾਈ

Updated On: 

08 Oct 2023 21:56 PM

ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਏਸ਼ੀਆਈ ਗੇਮਸ ਗੈਲਡ ਮੈਡਲਿਸਟ ਸਿਫ਼ਤ ਸਮਰਾ ਨੂੰ ਮਿਲੇ ਹਨ। ਖੇਡ ਮੰਤਰੀ ਵੱਲੋਂ ਸਮਰਾ ਨੂੰ ਪੌਣੇ 2 ਕਰੋੜ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਸਿਫ਼ਤ ਕੌਰ ਨੇ ਖੇਡ ਮੰਤਰੀ ਦੇ ਘਰ ਪਹੁੰਚਣ ਤੇ ਖੁਸ਼ੀ ਜਾਹਿਰ ਕੀਤੀ ਹੈ।

ਸਿਫਤ ਕੌਰ ਨੂੰ ਪੌਣੇ 2 ਕਰੋੜ ਰੁਪਏ ਦੇਣ ਦਾ ਐਲਾਨ, ਖੇਡ ਮੰਤਰੀ ਨੇ ਘਰ ਪਹੁੰਚ ਕੇ ਦਿੱਤੀ ਵਧਾਈ
Follow Us On

ਪੰਜਾਬ ਨਿਊਜ਼. ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Gurmeet Singh Meet Heyar) ਏਸ਼ਿਆਈ ਖੇਡਾਂ 2023 ‘ਚ ਰਾਈਫ਼ਲ ਸ਼ੂਟਿੰਗ ‘ਚ ਗੋਲਡ ਮੈਡਲ ਜਿੱਤਣ ਵਾਲੀ ਸਿਫ਼ਤ ਸਮਰਾ ਦੇ ਘਰ ਪਹੁੰਚੇ। ਉਨ੍ਹਾਂ ਦੇ ਘਰ ਪਹੁੰਚ ਖੇਡ ਮੰਤਰੀ ਵੱਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਭਵਿਖ ‘ਚ ਚੰਗਾ ਪ੍ਰਦਰਸ਼ਨ ਕਰਨ ਲਈ ਹੌਸਲਾ ਅਫਜ਼ਾਈ ਕੀਤੀ । ਉਨ੍ਹਾਂ ਐਲਾਨ ਕੀਤੀ ਕੀ ਸਿਫ਼ਤ ਨੇ ਇਨ੍ਹਾਂ ਖੇਡਾਂ ‘ਚ 2 ਮੈਡਲ ਜਿੱਤੇ ਹਨ ਜਿਸ ਦੇ ਚੱਲਦੇ ਉਨ੍ਹਾਂ ਨੂੰ 1 ਕੋਰੜ 75 ਲੱਖ ਰੁਪਏ ਦੇ ਇਨਾਸ ਦਿੱਤੇ ਜਾਣਗੇ।

ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਸਿਫਤ ਸਮਰਾ (Sift Samra) ਨੂੰ ਵਧਾਈ ਦਿੱਤੀ। ਇਸ ਮੌਕੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਐਸਐਸਪੀ ਵੀ ਵਿਸ਼ੇਸ਼ ਤੋਰ ‘ਤੇ ਪਹੁੰਚੇ। ਉਨ੍ਹਾਂ ਵੀ ਸਿਫਤ ਨੂੰ ਵਧਾਈ ਦਿੱਤੀ। ਨਾਲ ਹੀ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਗੋਲਡ ਜਿੱਤਣ ਵਾਲੇ ਖਿਡਾਰੀਆਂ ਨੂੰ ਇੱਕ ਕਰੋੜ ਅਤੇ ਸਿਲਵਰ ਮੈਡਲ ਜਿੱਤਣ ਵਾਲੇ ਨੂੰ 75 ਲੱਖ ਰੁਪਏ ਦਾ ਇਨਾਮ ਦੇਵੇਗੀ।

‘ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ’

ਇਸ ਮੌਕੇ ਸਿਫਤ ਸਮਰਾ ਨੇ ਵੀ ਖੁਸ਼ੀ ਜਾਹਰ ਕੀਤੀ। ਉਨ੍ਹਾਂ ਕਿਹਾ ਕਿ ਕਿ ਉਸਦੀ ਜਿੱਤ ‘ਤੇ ਉਸ ਨੂੰ ਜੋ ਇਨ੍ਹਾਂ ਮਾਣ ਮਿਲ ਰਿਹਾ ਉਸਨੂੰ ਲੈ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਨਾਲ ਹੀ ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਹੋਇਆ ਹੈ ਕੇ ਮੇਰੀ ਜਿੱਤ ਵੇਲੇ ਖੁਦ ਖੇਡ ਮੰਤਰੀ ਨੇ ਮੈਨੂੰ ਫੋਨ ਕਰ ਵਧਾਈ ਦਿੱਤੀ ਸੀ।

‘ਮੁੜ ਤੋਂ ਜਿੱਤਾਂਗੀ ਗੋਲਡ’

ਅਗਲੇ ਮੁਕਾਬਲਿਆਂ ਨੂੰ ਲੈ ਕੇ ਵੀ ਚੱਲ ਰਹੀਆਂ ਤਿਆਰੀਆਂ ਤੇ ਵੀ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਉਸ ਦੀ ਪੂਰੀ ਤਿਆਰੀ ਹੈ। ਉਸ ਦਾ ਅਗਲਾ ਨਿਸ਼ਾਨਾ ਹੈ ਕਿ ਉਹ ਦੇਸ਼ ਲਈ ਫਿਰ ਤੋਂ ਗੋਲਡ ਮੈਡਲ ਹਾਸਿਲ ਕਰੇ।

Related Stories
ਫਰੀਦਕੋਟ ਦਾ ਨਮਨ IPL ‘ਚ ਮਚਾਵੇਗਾ ਧੂੰਮਾਂ, ਮੁੰਬਈ ਇੰਡੀਅਨ ਦਾ ਬਣਿਆ ਹਿੱਸਾ
ਬੈਂਚ ‘ਤੇ ਬੈਠਣ ਨੂੰ ਲੈ ਕੇ ਹੋਇਆ ਵਿਵਾਦ, ਫਰੀਦਕੋਟ ‘ਚ ਪੰਜਾਬ ਪੁਲਿਸ ਦੇ ਮੁਲਾਜ਼ਮ ਦੇ ਬੇਟੇ ਦਾ ਕਤਲ
Punjab Flood: ਫਰੀਦਕੋਟ ‘ਚ ਬਰਸਾਤ ਦਾ ਕਹਿਰ, ਮਕਾਨ ਦੀ ਛੱਤ ਡਿਗਣ ਕਾਰਨ ਗਰਭਵਤੀ ਮਹਿਲਾ ਸਣੇ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ, ਇੱਕ ਲੜਕੀ ਜ਼ਖਮੀ
Accident: ਵਿਧਾਇਕ ਦੀ ਪਾਇਲਟ ਜਿਪਸੀ ਨਾਲ ਦਰੜੇ 2 ਮੋਟਰਸਾਈਕਲ ਸਵਾਰ ਦੀ ਮੌਤ, ਵੜਿੰਗ ਬੋਲੇ- ਗੁਰਦਿੱਤ ਸਿੰਘ ਸੇਖੋਂ ਦਾ ਵਤੀਰਾ ਬੇਹੱਦ ਨਿੰਦਣਯੋਗ
Kisan Camp: ਵਾਤਾਵਰਣ ਨੂੰ ਸਾਫ ਰੱਖਣ ਬਾਰੇ ਲੋਕਾਂ ਨੂੰ ਕੀਤਾ ਜਾਗਰੁਕ, ਫਸਲ ਦੀ ਰਹਿੰਦ ਖਹੂੰਦ ਨੂੰ ਅੱਗ ਨਾ ਲਾਉਣ ਦੀ ਅਪੀਲ
Faridkot ਦੇ ਰਿਸ਼ਵਤ ਕਾਂਡ ‘ਚ ਫਸੇ ਤਿੰਨ ਵੱਡੇ ਪੁਲਿਸ ਅਧਿਕਾਰੀ : ਕਤਲ ਕੇਸ ‘ਚ IG ਦੇ ਨਾਂਅ ਤੇ ਮੰਗੇ 50 ਲੱਖ ਰੁਪਏ, ਸਰਕਾਰ ਨੇ ਤਿੰਨਾਂ ਦੀ ਕੀਤੀ ਬਦਲੀ