Kisan Camp: ਵਾਤਾਵਰਣ ਨੂੰ ਸਾਫ ਰੱਖਣ ਬਾਰੇ ਲੋਕਾਂ ਨੂੰ ਕੀਤਾ ਜਾਗਰੁਕ, ਫਸਲ ਦੀ ਰਹਿੰਦ ਖਹੂੰਦ ਨੂੰ ਅੱਗ ਨਾ ਲਾਉਣ ਦੀ ਅਪੀਲ

Published: 

13 Jun 2023 14:08 PM

ਫਰੀਦਕੋਟ ਵਿਖੇ ਕਿਸਾਨਾਂ ਨੂੰ ਜਾਗਰੂਕ ਅਤੇ ਵਾਤਾਵਰਣ ਦਿਵਸ ਮਨਾਉਣ ਲਈ ਇੱਕ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਕਿਸਾਨਾਂ ਨੂੰ ਖੇਤੀ ਦੇ ਅਲੱਗ ਅਲੱਗ ਪਹਿਲੂਆਂ ਅਤੇ ਵਾਤਾਵਰਣ ਨੂੰ ਬਚਾਉਣ ਵਾਲੇ ਦੱਸਿਆ ਗਿਆ।

Kisan Camp: ਵਾਤਾਵਰਣ ਨੂੰ ਸਾਫ ਰੱਖਣ ਬਾਰੇ ਲੋਕਾਂ ਨੂੰ ਕੀਤਾ ਜਾਗਰੁਕ, ਫਸਲ ਦੀ ਰਹਿੰਦ ਖਹੂੰਦ ਨੂੰ ਅੱਗ ਨਾ ਲਾਉਣ ਦੀ ਅਪੀਲ
Follow Us On

ਫਰੀਦਕੋਟ। ਖੇਤੀਬਾੜੀ ਮਹਿਕਮੇ ਵੱਲੋ ਵਿਸ਼ਵ ਵਾਤਾਵਰਣ ਦਿਵਸ (World Environment Day) ਮਨਾਇਆ ਗਿਆ, ਜਲਵਾਯੂ ਪ੍ਰਵਰਤਨ ਅਤੇ ਜੈਵ ਵਿਭਿੰਨਤਾ ਸਮੇਤ ਹੋਰ ਬਹੁਤ ਸਾਰੀਆਂ ਵਾਤਾਵਰਣ ਸਬੰਧੀ ਚਿੰਨਤਾਵਾਂ ਦੇ ਮੁੱਖ ਕਾਰਨਾਂ ਵਿਚੋਂ ਇਕ ਹੈ ਪ੍ਰਦੂਸ਼ਣ। ਇਸ ਸਬੰਧ ਵਿੱਚ ਫਰੀਦਕੋਟ ਵਿਖੇ ਇੱਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਡਾ. ਕਰਨਜੀਤ ਸਿੰਘ ਸੁਖਜਿੰਦਰ ਸਹੋਤਾ ਅਤੇ ਡਾ. ਕਰਨਜੀਤ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਤੋਂ ਇਲਾਵਾ ਵੱਡੇ ਪੱਧਰ ਤੇ ਕਿਸਾਨਾਂ ਨੇ ਹਿੱਸਾ ਲਿਆ।

ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਡਾ. ਕਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਜਲਵਾਯੂ ਪ੍ਰਵਰਤਨ ਅਤੇ ਜੈਵ ਵਿਭਿੰਨਤਾ ਸਮੇਤ ਹੋਰ ਬਹੁਤ ਸਾਰੀਆਂ ਵਾਤਾਵਰਣ ਸਬੰਧੀ ਚਿੰਨਤਾਵਾਂ ਦੇ ਮੁੱਖ ਕਾਰਨਾਂ ਵਿੱਚੋ ਇੱਕ ਪ੍ਰਦੂਸ਼ਣ ਹੈ।

ਪ੍ਰਦੂਸ਼ਣ ਦੀਆਂ ਹਨ 7 ਕਿਸਮਾਂ-ਖੇਤੀਬਾੜੀ ਅਫਸਰ

ਉਹਨਾ ਕਿਸਾਨਾਂ (Farmers) ਨੂੰ ਦੱਸਿਆ ਕਿ ਪ੍ਰਦੂਸ਼ਣ ਦੀਆਂ ਸਾਰੀਆਂ 7 ਮੁੱਖ ਕਿਸਮਾਂ -ਜਿਵੇਂ ਹਵਾ, ਪਾਣੀ, ਮਿੱਟੀ, ਸ਼ੋਰ, ਰੇਡਿਓ ਐਕਟਵ, ਰੋਸ਼ਨੀ ਅਤੇ ਥਰਮਲ ਸਾਡੇ ਵਾਤਾਵਰਣ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਹਰ ਕਿਸਮ ਦਾ ਪ੍ਰਦੂਸ਼ਣ ਅਤੇ ਵਾਤਾਰਣ ਸਬੰਧੀ ਚਿੰਨਤਾਵਾਂ ਆਪਸ ਵਿੱਚ ਜੁੜੇ ਹੋਏ ਹਨ ਅਤੇ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ। ਇਸ ਲਈ ਸਾਨੂੰ ਇੱਕ ਭਾਈਚਾਰੇ ਦੇ ਤੌਰ ਤੇ ਸਾਡੇ ਵਾਤਾਵਰਣ ਦੇ ਪ੍ਰਦੂਸ਼ਣ ਦੇ ਪ੍ਰਭਾਵ ਨੂੰ ਘਟਾਉਣ ਲਈ ਮਿਲ ਕੇ ਕੰਮ ਕਰਨ ਦੀ ਲੋੜ ਹੈ।

‘ਫਸਲ ਦੀ ਰਹਿੰਦ ਖਹੁੰਦ ਨੂੰ ਨਾ ਲਾਓ ਅੱਗ’

ਉਨ੍ਹਾਂ ਨੇ ਕਿਹਾ ਕਿ ਸਭ ਤੋਂ ਪਹਿਲਾ ਕੰਮ ਕਿਸਾਨਾਂ ਨੂੰ ਅਪਣੇ ਖੇਤਾਂ ਵਿਚ ਫਸਲਾਂ ਦੀ ਰਹਿੰਦ ਖਹੂੰਦ ਨੂੰ ਅੱਗ ਲਗਾਉਣ ਤੋਂ ਪ੍ਰਹੇਜ ਕਰਨਾਂ ਚਾਹੀਦਾ ਹੈ ਜਿਸ ਨਾਲ ਜਿੱਥੇ ਵਾਤਾਵਰਨ ਦੂਸ਼ਿਤ ਹੋਣ ਤੋਂ ਬਚੇਗਾ ਉਥੇ ਹੀ ਜਮੀਨ ਦੀ ਉਪਜਾਓ ਸ਼ਕਤੀ ਵੀ ਬਰਕਰਾਰ ਰਹੇਗੀ। ਉਹਨਾ ਕਿਹਾ ਇਸ ਦੇ ਨਾਲ ਹੀ ਜਿਆਂਦਾ ਤੋਂ ਜਿਆਦ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਰੁੱਖ ਵੀ ਪੰਜਾਬ ਦੇ ਵਿਰਾਸ਼ਤੀ ਰੁੱਖ ਹੋਣੇ ਚਾਹੀਦੇ ਹਨ ਜਿੰਨਾਂ ਵਿਚ ਨਿੰਮ, ਪਿੱਪਲ, ਬੋਹੜ, ਟਾਲ੍ਹੀ, ਕਿੱਕਰ ਆਦਿ।

ਉਹਨਾਂ ਦੱਸਿਆ ਕਿ ਅਜਿਹੇ ਵਿਰਾਸ਼ਤੀ ਪੌਦੇ ਲਗਾਉਣ ਨਾਲ ਹਵਾ ਸੁੱਧ ਹੋਵੇਗੀ। ਡਾ. ਗਿੱਲ ਨੇ ਦੱਸਿਆ ਕਿ ਕੁਦਰਤੀ ਸਰੋਤ ਹਵਾ ਦਾ ਮਿਆਰ ਵਧ ਰਹੇ ਪ੍ਰਦੂਸ਼ਣ ਕਰਕੇ ਦਿਨੋ ਦਿਨ ਡਿੱਗ ਰਿਹਾ ਹੈ। ਜਿਸ ਨੂੰ ਬਚਾਉਣ ਲਈ ਇਸ ਧਰਤੀ ਤੇ ਰਹਿਣ ਵਾਲੇ ਹਰੇਕ ਮਨੁੱਖੀ ਜੀਵ ਨੂੰ ਨਿਰੰਤਰ ਯਤਨ ਕਰਨੇ ਚਾਹੀਦੇ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ