ਸਿਫਤ ਕੌਰ ਨੂੰ ਪੌਣੇ 2 ਕਰੋੜ ਰੁਪਏ ਦੇਣ ਦਾ ਐਲਾਨ, ਖੇਡ ਮੰਤਰੀ ਨੇ ਘਰ ਪਹੁੰਚ ਕੇ ਦਿੱਤੀ ਵਧਾਈ
ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਏਸ਼ੀਆਈ ਗੇਮਸ ਗੈਲਡ ਮੈਡਲਿਸਟ ਸਿਫ਼ਤ ਸਮਰਾ ਨੂੰ ਮਿਲੇ ਹਨ। ਖੇਡ ਮੰਤਰੀ ਵੱਲੋਂ ਸਮਰਾ ਨੂੰ ਪੌਣੇ 2 ਕਰੋੜ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਸਿਫ਼ਤ ਕੌਰ ਨੇ ਖੇਡ ਮੰਤਰੀ ਦੇ ਘਰ ਪਹੁੰਚਣ ਤੇ ਖੁਸ਼ੀ ਜਾਹਿਰ ਕੀਤੀ ਹੈ।
ਪੰਜਾਬ ਨਿਊਜ਼. ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Gurmeet Singh Meet Heyar) ਏਸ਼ਿਆਈ ਖੇਡਾਂ 2023 ‘ਚ ਰਾਈਫ਼ਲ ਸ਼ੂਟਿੰਗ ‘ਚ ਗੋਲਡ ਮੈਡਲ ਜਿੱਤਣ ਵਾਲੀ ਸਿਫ਼ਤ ਸਮਰਾ ਦੇ ਘਰ ਪਹੁੰਚੇ। ਉਨ੍ਹਾਂ ਦੇ ਘਰ ਪਹੁੰਚ ਖੇਡ ਮੰਤਰੀ ਵੱਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਭਵਿਖ ‘ਚ ਚੰਗਾ ਪ੍ਰਦਰਸ਼ਨ ਕਰਨ ਲਈ ਹੌਸਲਾ ਅਫਜ਼ਾਈ ਕੀਤੀ । ਉਨ੍ਹਾਂ ਐਲਾਨ ਕੀਤੀ ਕੀ ਸਿਫ਼ਤ ਨੇ ਇਨ੍ਹਾਂ ਖੇਡਾਂ ‘ਚ 2 ਮੈਡਲ ਜਿੱਤੇ ਹਨ ਜਿਸ ਦੇ ਚੱਲਦੇ ਉਨ੍ਹਾਂ ਨੂੰ 1 ਕੋਰੜ 75 ਲੱਖ ਰੁਪਏ ਦੇ ਇਨਾਸ ਦਿੱਤੇ ਜਾਣਗੇ।
ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਸਿਫਤ ਸਮਰਾ (Sift Samra) ਨੂੰ ਵਧਾਈ ਦਿੱਤੀ। ਇਸ ਮੌਕੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਐਸਐਸਪੀ ਵੀ ਵਿਸ਼ੇਸ਼ ਤੋਰ ‘ਤੇ ਪਹੁੰਚੇ। ਉਨ੍ਹਾਂ ਵੀ ਸਿਫਤ ਨੂੰ ਵਧਾਈ ਦਿੱਤੀ। ਨਾਲ ਹੀ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਗੋਲਡ ਜਿੱਤਣ ਵਾਲੇ ਖਿਡਾਰੀਆਂ ਨੂੰ ਇੱਕ ਕਰੋੜ ਅਤੇ ਸਿਲਵਰ ਮੈਡਲ ਜਿੱਤਣ ਵਾਲੇ ਨੂੰ 75 ਲੱਖ ਰੁਪਏ ਦਾ ਇਨਾਮ ਦੇਵੇਗੀ।


