Accident: ਵਿਧਾਇਕ ਦੀ ਪਾਇਲਟ ਜਿਪਸੀ ਨੇ ਦਰੜੇ 2 ਮੋਟਰਸਾਈਕਲ ਸਵਾਰ, ਦੋਹਾਂ ਦੀ ਮੌਕੇ 'ਤੇ ਮੌਤ। | MLA's pilot Gypsy hit 2 motorcyclists, both died on the spot. Punjabi news - TV9 Punjabi

Accident: ਵਿਧਾਇਕ ਦੀ ਪਾਇਲਟ ਜਿਪਸੀ ਨਾਲ ਦਰੜੇ 2 ਮੋਟਰਸਾਈਕਲ ਸਵਾਰ ਦੀ ਮੌਤ, ਵੜਿੰਗ ਬੋਲੇ- ਗੁਰਦਿੱਤ ਸਿੰਘ ਸੇਖੋਂ ਦਾ ਵਤੀਰਾ ਬੇਹੱਦ ਨਿੰਦਣਯੋਗ

Updated On: 

16 Jun 2023 23:04 PM

ਹਾਦਸੇ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਾਂ ਨੇ ਪਿੰਡ ਵਾਸੀਆਂ ਦੇ ਨਾਲ ਥਾਣਾ ਸਿਟੀ ਅੱਗੇ ਧਰਨਾ ਦੇ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਨੱਛਤਰ ਸਿੰਘ ਦੇ ਭਰਾ ਚਮਕੌਰ ਸਿੰਘ ਦੇ ਬਿਆਨਾਂ 'ਤੇ ਜਿਪਸੀ ਦੇ ਡਰਾਈਵਰ ਅੰਗਰੇਜ ਸਿੰਘ ਖਿਲਾਫ ਧਾਰਾ 304ਏ ਅਤੇ 279 ਤਹਿਤ ਕੇਸ ਦਰਜ ਕੀਤਾ। ਇਸ ਤੋਂ ਬਾਅਦ ਦੋਹਾਂ ਪਰਿਵਾਰਾਂ ਨੇ ਧਰਨਾ ਖਤਮ ਕੀਤਾ। ਰਾਜਾ ਵੜਿੰਗ ਨੇ ਵੀ ਵਧਾਇਕ 'ਤੇ ਨਿਸ਼ਾਨਾ ਸਾਧਿਆ।

Accident: ਵਿਧਾਇਕ ਦੀ ਪਾਇਲਟ ਜਿਪਸੀ ਨਾਲ ਦਰੜੇ 2 ਮੋਟਰਸਾਈਕਲ ਸਵਾਰ ਦੀ ਮੌਤ, ਵੜਿੰਗ ਬੋਲੇ- ਗੁਰਦਿੱਤ ਸਿੰਘ ਸੇਖੋਂ ਦਾ ਵਤੀਰਾ ਬੇਹੱਦ ਨਿੰਦਣਯੋਗ
Follow Us On

ਫਰੀਦਕੋਟ। ਫਰੀਦਕੋਟ ਦੇ ਸਾਦਿਕ ਰੋਡ ਤੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਇੱਕੋ ਪਿੰਡ ਦੇ 2 ਮੋਟਰਸਾਇਕਲ ਸਵਾਰ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ। ਪ੍ਰਾਪਤ ਜਾਣਕਾਰੀ ਅਨੁਸਾਰ ਫਰੀਦਕੋਟ (Faridkot) ਗੁਰੂ ਹਰਿ ਸਹਾਇ ਰੋਡ ਤੇ ਇਕ ਕਥਿਤ ਤੇਜ ਰਫ਼ਤਾਰ ਪਾਇਲਟ ਜਿਪਸੀ ਨੇ ਅੱਗੇ ਜਾ ਰਹੇ ਮੋਟਰਸਾਈਕਲ ਸਵਾਰਾਂ ਨੂੰ ਅਚਾਨਕ ਪਿੱਛੇ ਤੋਂ ਟੱਕਰ ਮਾਰ ਦਿੱਤੀ ਜਿਸ ਕਾਰਨ ਦੋਹੇਂ ਮੋਟਰਸਾਈਕਲ ਸਵਾਰਾਂ ਦੀ ਗੰਭੀਰ ਸੱਟਾਂ ਲੱਗਣ ਕਾਰਨ ਮੌਕੇ ਤੇ ਮੌਤ ਹੋ ਗਈ।

ਦੋਹਾਂ ਮੋਟਰਸਾਈਕਲ ਸਵਾਰਾਂ (Motorcycle riders) ਦੀ ਪਹਿਚਾਣ ਪਿੰਡ ਝੋਟੀ ਵਾਲਾ ਵਾਸੀ ਨਛੱਤਰ ਸਿੰਘ ਅਤੇ ਮੰਨਾ ਸਿੰਘ ਵਜੋਂ ਹੋਈ ਹੈ ਜੋ ਫਰੀਦਕੋਟ ਤੋਂ ਝੋਨੇ ਦਾ ਬੀਜ ਲੈ ਕੇ ਆਪਣੇ ਪਿੰਡ ਨੂੰ ਵਾਪਸ ਜਾ ਰਹੇ ਸਨ। ਪਰ ਰੱਸਤੇ ਵਿੱਛ ਹਾਦਸਾ ਹੋਣ ਨਾਲ ਦੋਹਾਂ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਪਿੰਡ ਝੋਟੀ ਵਾਲਾ ਦੇ ਲੋਕਾਂ ਅਤੇ ਮਿਰਤਕਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਜਿਸ ਜਿਪਸੀ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ ਉਹ ਹਲਕਾ ਫਰੀਦਕੋਟ ਦੇ MLA ਗੁਰਦਿੱਤ ਸਿੰਘ ਸੇਖੋਂ ਦੀ ਪਾਇਲਟ ਗੱਡੀ ਹੈ।

ਸੱਤਾ ਦੇ ਨਸ਼ੇ ‘ਚ ਚੂਰ ਨਹੀਂ ਹੋਣਾ ਚਾਹੀਦਾ-ਵੜਿੰਗ

ਉੱਧਰ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਨੇ ਸੂਬਾ ਸਰਕਾਰ ਤੇ ਇਸ ਹਾਦਸੇ ਨੂੰ ਲੈ ਕੇ ਜੰਮਕੇ ਨਿਸ਼ਾਨਾ ਸਾਧਿਆ ਉਨ੍ਹਾਂ ਨੇ ਕਿਹਾ ਕਿ ਕਿਸੇ ਨੂੰ ਵੀ ਸੱਤਾ ਦੇ ਨਸ਼ੇ ਵਿੱਚ ਇੰਨਾ ਚੂਰ ਨਹੀਂ ਹੋਣਾ ਚਾਹੀਦਾ ਕਿ ਕਿਸੇ ਨੂੰ ਵੀ ਸੜਕ ਕਿਨਾਰੇ ਮਰਨ ਲਈ ਛੱਡ ਦਿੱਤਾ ਜਾਵੇ। ਚੱਲੋ ਜੇਕਰ ਤੁਹਾਡੀ ਗੱਡੀ ਹਾਦਸਾਗ੍ਰਸਤ ਹੋ ਵੀ ਗਈ ਹੈ ਤਾਂ ਘੱਟੋ ਘੱਟ ਜਖ਼ਮੀ ਹੋਏ ਬੰਦਿਆਂ ਨੂੰ ਹਸਪਤਾਲ ਲੈ ਕੇ ਜਾਣਾ ਤੁਹਾਡਾ ਨੈਤਿਕ ਫਰਜ਼ ਹੈ। ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ ਅਜਿਹਾ ਵਤੀਰਾ ਬੇਹੱਦ ਨਿੰਦਣਯੋਗ ਹੈ। ਜਖ਼ਮੀਆਂ ਨੂੰ ਹਸਪਤਾਲ ਪਹੁੰਚਾਉਣਾ ਤਾਂ ਆਮ ਨਾਗਰਿਕ ਵੱਜੋਂ ਤੁਹਾਡਾ ਵੇਸੈ ਵੀ ਫਰਜ਼ ਬਣਦਾ ਹੈ ਪਰ ਕਿਸੇ ਨੂੰ ਵੀ ਟੱਕਰ ਮਾਰ ਕੇ ਭੱਜ ਜਾਣਾ ਬਿਲਕੁਲ ਜਾਇਜ਼ ਨਹੀਂ ਹੈ। ਪਰਮਾਤਮਾ ਹਾਦਸਾਗ੍ਰਸਤ ਹੋਏ ਲੋਕਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।

ਮ੍ਰਿਤਕ ਦੇਹਾਂ ਰੱਖ ਕੀਤਾ ਪ੍ਰਦਰਸ਼ਨ

ਇਸ ਮਾਮਲੇ ਵਿਚ ਪੁਲਿਸ (Police) ਕਾਰਵਾਈ ਦੀ ਮੰਗ ਨੂੰ ਲੈ ਕੇ ਮਿਰਤਕਾਂ ਦੇ ਪਰਿਵਾਰਾਂ ਅਤੇ ਪਿੰਡ ਵਾਲਿਆਂ ਨੇ ਥਾਣਾ ਸਿਟੀ ਫਰੀਦਕੋਟ ਦੇ ਬਾਹਰ ਮ੍ਰਿਤਕ ਦੇਹਾਂ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਪੁਲਿਸ ਨੇ ਮ੍ਰਿਤਕ ਨੱਛਤਰ ਸਿੰਘ ਦੇ ਭਰਾ ਚਮਕੌਰ ਸਿੰਘ ਦੇ ਬਿਆਨਾਂ ਤੇ ਜਿਪਸੀ ਦੇ ਡਰਾਈਵਰ ਅੰਗਰੇਜ ਸਿੰਘ ਖਿਲਾਫ ਧਾਰਾ 304ਏ ਅਤੇ 279 ਤਹਿਤ ਮੁਕੱਦਮਾਂ ਦਰਜ ਕਰ ਲਿਆ ਜਿਸ ਤੋਂ ਬਾਅਦ ਮਿਰਤਕਾਂ ਦੇ ਪਰਿਵਾਰਾਂ, ਵੱਖ ਵੱਖ ਰਾਜਨੀਤਿਕ ਪਾਰਟੀਆਂ ਅਤੇ ਪਿੰਡ ਵਾਸੀਆਂ ਨੇ ਧਰਨਾ ਚੁੱਕ ਲਿਆ ਅਤੇ ਪੁਲਿਸ ਵਲੋਂ ਲਾਸ਼ਾਂ ਨੂੰ ਆਪਣੇ ਕਬਜੇ ਵਿਚ ਲੈ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮਿਰਤਕਾਂ ਦਾ ਅੰਤਿਮ ਸੰਸਕਾਰ ਕੱਲ੍ਹ ਉਹਨਾਂ ਦੇ ਪਿੰਡ ਝੋਟੀ ਵਾਲਾ ਵਿਚ ਕੀਤਾ ਜਾਵੇਗਾ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version