ਲੁਧਿਆਣਾ ਕੈਸ਼ ਵੈਨ ਲੁੱਟ ਮਾਮਲੇ 'ਚ ਹੁਣ ਤੱਕ 6 ਮੁਲਜ਼ਮ ਹੋ ਚੁੱਕੇ ਹਨ ਗ੍ਰਿਫਤਾਰ
Credit:Rajinder Arora, Ludhiana
ਮਾਸਟਰ ਮਾਇੰਡ ਮਨਦੀਪ ਕੌਰ, ਨਰਿੰਦਰ ਸਿੰਘ, ਜਸਵਿੰਦਰ ਸਿੰਘ, ਗੁਲਸ਼ਨ ਅਤੇ ਨੰਨੀ ਹਾਲੇ ਤੱਕ ਫਰਾਰ
ਗ੍ਰਿਫਤਾਰ ਮਨਜਿੰਦਰ ਤੋਂ ਹੋਰ 50 ਲੱਖ ਰੁਪਏ ਤਾਂ ਛੇਵੇਂ ਮੁਲਜ਼ਮ ਨਰਿੰਦਰ ਕੋਲੋਂ 25 ਲੱਖ ਰੁਪਏ ਬਰਾਮਦ
ਮਨਜਿੰਦਰ ਨੇ ਸੇਫਟੀ ਟੈਂਕ 'ਚ ਲੁਕੋਏ ਸਨ ਪੈਸੇ, ਪੁਲਿਸ ਨੇ ਬਰਾਮਦ ਕੀਤੇ ਭਿੱਜੇ ਹੋਏ ਨੋਟ
ਪੈਸਿਆਂ ਦੀ ਬਰਾਮਦਗੀ ਦੌਰਾਨ ਬਣਾਈ ਗਈ ਵੀਡਿਓ ਪੁਲਿਸ ਨੇ ਮੀਡੀਆ ਨੂੰ ਦਿਖਾਈ
ਮੁਲਜਮਾਂ ਨੇ ਕਾਲੇ ਕੱਪੜਿਆਂ ਚ ਵਾਰਦਾਤ ਨੂੰ ਰਾਤ ਦੇ ਹਨ੍ਹੇਰੇ ਚ ਅੰਜਾਮ ਦਿੱਤਾ
ਪੁਲਿਸ ਨੇ ਸੀਐਮਐਸ ਕੰਪਨੀ ਦੇ ਸੁਰੱਖਿਆ ਪ੍ਰਬੰਧਾਂ ਤੇ ਚੁੱਕੇ ਹਨ ਸਵਾਲ
ਹੁਣ ਤੱਕ ਇਸ ਮਾਮਲੇ ਵਿੱਚ ਕੁੱਲ 5 ਕਰੋੜ 75 ਲੱਖ 700 ਰੁਪਏ ਦੀ ਹੋਈ ਹੈ ਬਰਾਮਦਗੀ