ਸ਼ੁਭਮਨ ਗਿੱਲ ਨੇ ਲਾਈ ਰਿਕਾਰਡਾਂ ਦੀ ਝੜੀ
ਨੈੱਟ ਪ੍ਰੈਕਟਿਸ ਦੌਰਾਨ ਵਿਰਾਟ ਕੋਹਲੀ ਨੇ ਸ਼ੁਭਮਨ ਗਿੱਲ ਨੂੰ ਪਹਿਲੀ ਵਾਰ ਪ੍ਰੈਕਟਿਸ ਕਰਦੇ ਵੇਖਿਆ ਸੀ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਜਿਸ ਉਮਰ ਵਿੱਚ ਗਿੱਲ ਸ਼ਾਨਦਾਰ ਕ੍ਰਿਕੇਟ ਖੇਡ ਰਿਹਾ ਹੈ, ਆਪਣੇ ਟਾਈਮ ਮੈਂ ਕੁਝ ਵੀ ਨਹੀਂ ਸੀ। ਸੁਰੇਸ਼ ਰੈਨਾ, ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਕੇਐਲ ਰਾਹੁਲ ਤੋਂ ਬਾਅਦ ਗਿੱਲ ਅਜਿਹੇ 5ਵੇਂ ਭਾਰਤੀ ਬੱਲੇਬਾਜ਼ ਹਨ
ਨਿਊਜ਼ੀਲੈਂਡ ਦੇ ਖ਼ਿਲਾਫ਼ ਖੇਡੇ ਗਏ ਤੀਜੇ ਅਤੇ ਆਖਰੀ ਟੀ20 ਮੈਚ ਵਿੱਚ ਭਾਰਤ ਦੇ ਓਪਨਰ ਬੱਲੇਬਾਜ ਸ਼ੁਭਮਨ ਗਿੱਲ ਨੇ ਮੈਚ ਦੌਰਾਨ ਆਪਣੇ ਸ਼ਾਨਦਾਰ ਸੈਂਕੜੇ ਦੇ ਰਸਤੇ ਵਿੱਚ ਰਿਕਾਰਡਾਂ ਦੀ ਝੜੀ ਲਾ ਦਿੱਤੀ। ਭਾਰਤ ਨੇ ਇਹ ਮੈਚ 168 ਦੌੜਾਂ ਦੇ ਵੱਡੇ ਅੰਤਰ ਨਾਲ ਜਿੱਤਿਆ। ਇਕ ਵਾਰੀ ਨੈੱਟ ਪ੍ਰੈਕਟਿਸ ਦੌਰਾਨ ਵਿਰਾਟ ਕੋਹਲੀ ਨੇ ਸ਼ੁਭਮਨ ਗਿੱਲ ਨੂੰ ਪਹਿਲੀ ਵਾਰ ਪ੍ਰੈਕਟਿਸ ਕਰਦੇ ਵੇਖਿਆ ਸੀ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਜਿਸ ਉਮਰ ਵਿੱਚ ਗਿੱਲ ਸ਼ਾਨਦਾਰ ਕ੍ਰਿਕਟ ਖੇਡ ਰਿਹਾ ਹੈ, ਆਪਣੇ ਟਾਈਮ ਮੈਂ ਕੁਝ ਵੀ ਨਹੀਂ ਸੀ। ਗਿੱਲ ਓਸ ਵੇਲੇ 19 ਵਰ੍ਹਿਆਂ ਦੇ ਹੁੰਦੇ ਸਨ।
ਭਾਵੇਂ ਵਿਰਾਟ ਕੋਹਲੀ ਵੱਲੋਂ ਉਹਨਾਂ ਦਾ ਪਹਿਲਾ ਸੈਂਕੜਾ 19 ਸਾਲ ਦੀ ਉਮਰ ਵਿੱਚ ਆ ਗਿਆ ਹੋਵੇ, ਪਰ ਗਿੱਲ ਬਾਰੇ ਉਹਨਾਂ ਦਾ ਬਿਆਨ ਕਿੰਨਾ ਵੱਡਾ ਸੀ, ਇਸ ਗੱਲ ਦਾ ਅੰਦਾਜ਼ਾ ਹੁਣ ਲਗਾਇਆ ਜਾ ਸਕਦਾ ਹੈ ਜਦੋਂ ਤੁਸੀਂ ਦੇਖਦੇ ਹੋ ਕਿ ਗਿੱਲ ਕ੍ਰਿਕੇਟ ਦੇ ਤਿੰਨਾਂ ਫਾਰਮੈਟਾਂ ਵਿੱਚ ਲਾਜਵਾਬ ਪ੍ਰਦਰਸ਼ਨ ਕਰ ਰਿਹਾ ਹੈ।
23 ਸਾਲਾਂ ਦੇ ਕ੍ਰਿਕੇਟ ਖਿਡਾਰੀ ਵਿੱਚ ਇਹ ਸਬ ਵੇਖਣ ਨੂੰ ਆਮਤੌਰ ਤੇ ਨਹੀਂ ਮਿਲਦਾ
ਵਨ-ਡੇ ਮੈਚ ਵਿੱਚ ਉਸ ਨੇ ਦੋਹਰਾ ਸੈਂਕੜਾ ਬਣਾ ਦਿੱਤਾ ਅਤੇ ਇਸ ਹਾਲੀਆ ਸਭ ਤੋਂ ਛੋਟੇ ਮੈਚ ਵਿੱਚ ਵੀ ਸੈਂਕੜਾ ਜੜ ਦਿਤਾ, ਜਦ ਕਿ ਟੈਸਟ ਮੈਚ ਵਿੱਚ ਉਹ ਪਹਿਲਾਂ ਹੀ ਸੈਂਕੜਾ ਬਣਾ ਚੁੱਕੇ ਹਨ। ਉਨ੍ਹਾਂ ਦੀ ਬੱਲੇਬਾਜ਼ੀ ਦੀ ਸਭ ਤੋਂ ਵੱਡੀ ਖੂਬਸੂਰਤੀ ਇਹ ਹੈ ਕਿ ਮੈਚਾਂ ਵਿੱਚ ਉਨ੍ਹਾਂ ਦੀ ਔਸਤ ਅਤੇ ਸਟ੍ਰਾਈਕ-ਰੇਟ ਦਾ ਸੁਮੇਲ ਵਨ-ਡੇ ਕ੍ਰਿਕੇਟ ਮੈਚਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ, ਜੋ ਕਿਸੇ 23 ਸਾਲਾਂ ਦੇ ਕ੍ਰਿਕੇਟ ਖਿਡਾਰੀ ਵਿੱਚ ਵੇਖਣ ਨੂੰ ਆਮਤੌਰ ਤੇ ਨਹੀਂ ਮਿਲਦਾ।
ਨਿਊਜ਼ੀਲੈਂਡ ਦੇ ਖ਼ਿਲਾਫ਼ ਪਿਛਲੇ ਟੀ20 ਮੈਚ ਵਿੱਚ ਗਿੱਲ ਨੇ ਸਿਰਫ 63 ਗੇਂਦਾਂ ਤੇ ਨਾਬਾਦ 126 ਰਨ ਠੋਕ ਦਿੱਤੇ ਸੀ ਜਿਸ ਕਰਕੇ ਟੀਮ ਇੰਡੀਆ ਨੇ ਸਕੋਰ ਬੋਰਡ ਉੱਤੇ 4 ਵਿਕਟ ਦੇ ਨੁਕਸਾਨ ਤੇ 234 ਰਨ ਦਾ ਪਹਾੜ ਖੜਾ ਕਰ ਦਿੱਤਾ ਸੀ ਜਿਸ ਦੇ ਜਵਾਬ ਵਿੱਚ ਨਿਊਜ਼ੀਲੈਂਡ ਦੀ ਪੂਰੀ ਟੀਮ ਸਿਰਫ 66 ਰੰਨਾਂ ਤੇ ਸਿਮਟ ਗਈ ਸੀ।
ਆਓ ਵੇਖਦੇ ਹਾਂ ਕਿ ਗਿੱਲ ਨੇ ਕ੍ਰਿਕਟ ਦੇ ਇਤਿਹਾਸ ਵਿੱਚ ਕਿੰਨੇ ਵੱਡੇ ਵੱਡੇ ਕਾਰਨਾਮੇ ਕਰ ਵਿਖਾਏ ਹਨ
– 23 ਸਾਲ ਅਤੇ 146 ਦਿਨ ਦੀ ਉਮਰ ਵਿਚ ਗਿੱਲ ਨੇ ਟੀ20 ਮੈਚ ਵਿੱਚ ਸੈਂਕੜਾ ਬਣਾ ਲੈਣ ਵਾਲੇ ਸਭ ਤੋਂ ਨੌਜਵਾਨ ਖਿਲਾੜੀ ਬਣ ਗਏ ਹਨ, ਅਤੇ ਉਹਨਾਂ ਨੇ ਇਸ ਮਾਇਨੇ ਵਿੱਚ ਸੁਰੇਸ਼ ਰੈਨਾ ਦਾ ਰਿਕਾਰਡ ਤੋੜ ਦਿੱਤਾ ਜਿਨ੍ਹਾਂ ਨੇ ਆਪਣਾ ਅਜਿਹਾ ਸੈਂਕੜਾ 23 ਸਾਲ ਅਤੇ 156 ਦਿਨ ਦੀ ਉਮਰ ਵਿੱਚ ਬਣਾਇਆ ਸੀ
ਇਹ ਵੀ ਪੜ੍ਹੋ
– ਪਿਛਲੇ ਟੀ20 ਮੈਚ ਵਿੱਚ ਗਿੱਲ ਦਾ 126 ਦੌੜਾਂ ਦਾ ਨਾਬਾਦ ਸੈਂਕੜਾ ਕਿਸੇ ਵੀ ਭਾਰਤੀ ਬੱਲੇਬਾਜ਼ ਵੱਲੋਂ ਬਣਾਇਆ ਗਿਆ ਸਭ ਤੋਂ ਵੱਡਾ ਸਕੋਰ ਹੈ, ਕਿਉਂਕਿ ਵਿਰਾਟ ਕੋਹਲੀ ਨੇ ਪਿਛਲੇ ਸਾਲ ਏਸੀਆ ਕੱਪ ਦੌਰਾਨ ਅਫਗਾਨਿਸਤਾਨ ਦੇ ਖਿਲਾਫ਼ ਮੈਚ ਵਿੱਚ 122 ਦੌੜਾਂ ਬਣਾਈਆਂ ਸਨ।
– ਸ਼ੁਭਮਨ ਗਿਲ ਦਾ ਟੀ20 ਮੈਚ ਵਿੱਚ ਨਿਊਜ਼ੀਲੈਂਡ ਦੇ ਖ਼ਿਲਾਫ਼ ਬਣਾਇਆ 126 ਦੌੜਾਂ ਦਾ ਸੈਂਕੜਾ ਨਿਊਜ਼ੀਲੈਂਡ ਦੇ ਹੀ ਸਭ ਤੋਂ ਵੱਡਾ ਸਕੋਰ ਹੈ ਜਦ ਕਿ ਦੱਖਣ ਅਫ਼੍ਰੀਕਾ ਦੇ ਓਪਨਰ ਬੱਲੇਬਾਜ਼ ਰਿਚਰਡਜ਼ ਲੇਵੀ ਨੇ ਸਾਲ 2012 ਵਿੱਚ ਨਿਊਜ਼ੀਲੈਂਡ ਦੇ ਖ਼ਿਲਾਫ਼ 117 ਦੌੜਾਂ ਬਣਾਈਆਂ ਸਨ
– ਸ਼ੁਭਮਨ ਗਿੱਲ ਕ੍ਰਿਕੇਟ ਦੇ ਤਿੰਨਾਂ ਫਾਰਮੈਟਾਂ ਵਿਚ ਸੇਕਣਾ ਜਮਾਉਣ ਵਾਲੇ ਸਭ ਤੋਂ ਨੌਜਵਾਨ ਭਾਰਤੀ ਬੱਲੇਬਾਜ਼ ਬਣ ਗਏ ਹਨ। ਸੁਰੇਸ਼ ਰੈਨਾ, ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਕੇਐਲ ਰਾਹੁਲ ਤੋਂ ਬਾਅਦ ਗਿੱਲ ਅਜਿਹੇ 5ਵੇਂ ਭਾਰਤੀ ਬੱਲੇਬਾਜ਼ ਹਨ।