AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Para Asiad: ਦੋਵੇਂ ਬਾਹਾਂ ਨਾ ਹੋਣ ਦੇ ਬਾਵਜੂਦ, ਸ਼ੀਤਲ ਦਾ ਤੀਰਅੰਦਾਜ਼ੀ ‘ਚ ਸ਼ਾਨਦਾਰ ਪ੍ਰਦਰਸ਼ਨ, ਵਿਅਕਤੀਗਤ ਕੰਪਾਊਂਡ ਈਵੈਂਟ ਵਿੱਚ ਸੋਨ ਤਮਗਾ ਜਿੱਤਿਆ

ਸ਼ੀਤਲ ਦੇਵੀ ਨੇ ਏਸ਼ੀਅਨ ਪੈਰਾ ਖੇਡਾਂ 2023 ਵਿੱਚ ਇੱਕ ਵਾਰ ਫਿਰ ਕਾਮਯਾਬੀ ਹਾਸਲ ਕੀਤੀ ਹੈ।ਜੰਮੂ-ਕਸ਼ਮੀਰ ਦੀ ਤੀਰਅੰਦਾਜ਼ ਸ਼ੀਤਲ ਦੇਵੀ, ਜੋ ਕਿ ਦੋਵੇਂ ਬਾਹਾਂ ਨਾ ਹੋਣ ਦੇ ਬਾਵਜੂਦ ਵੀ ਆਪਣੀ ਛਾਤੀ, ਦੰਦਾਂ ਅਤੇ ਲੱਤਾਂ ਦੀ ਮਦਦ ਨਾਲ ਧਨੁਸ਼ ਅਤੇ ਤੀਰ ਚਲਾਉਂਦੀ ਹੈ, ਨੇ ਇਸ ਤੋਂ ਪਹਿਲਾਂ ਰਾਕੇਸ਼ ਕੁਮਾਰ ਦੇ ਨਾਲ ਪੈਰਾ ਏਸ਼ੀਅਨ ਖੇਡਾਂ ਦੇ ਮਿਸ਼ਰਤ ਕੰਪਾਊਂਡ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ ਸੀ।

Para Asiad: ਦੋਵੇਂ ਬਾਹਾਂ ਨਾ ਹੋਣ ਦੇ ਬਾਵਜੂਦ, ਸ਼ੀਤਲ ਦਾ ਤੀਰਅੰਦਾਜ਼ੀ 'ਚ ਸ਼ਾਨਦਾਰ ਪ੍ਰਦਰਸ਼ਨ, ਵਿਅਕਤੀਗਤ ਕੰਪਾਊਂਡ ਈਵੈਂਟ ਵਿੱਚ ਸੋਨ ਤਮਗਾ ਜਿੱਤਿਆ
tv9-punjabi
| Updated On: 27 Oct 2023 11:22 AM IST
Share
ਸਪੋਰਟਸ ਨਿਊਜ। ਸ਼ੀਤਲ ਦੇਵੀ ਨੇ ਏਸ਼ੀਅਨ ਪੈਰਾ ਖੇਡਾਂ 2023 ਵਿੱਚ ਇੱਕ ਵਾਰ ਫਿਰ ਕਾਮਯਾਬੀ ਹਾਸਲ ਕੀਤੀ ਹੈ। ਉਸ ਨੇ ਹਾਂਗਜ਼ੂ (Hangzhou) ਵਿੱਚ ਮਹਿਲਾ ਵਿਅਕਤੀਗਤ ਕੰਪਾਊਂਡ ਤੀਰਅੰਦਾਜ਼ੀ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ। ਸ਼ੀਤਲ, ਜੋ ਕਿ ਦੁਨੀਆ ਦੀ ਪਹਿਲੀ ਬਾਹਾਂ ਰਹਿਤ ਮਹਿਲਾ ਤੀਰਅੰਦਾਜ਼ ਵੀ ਹੈ, ਨੇ ਸਿੰਗਾਪੁਰ ਦੀ ਅਲੀਮ ਨੂਰ ਸਯਾਹਿਦਾ ਨੂੰ 144-142 ਨਾਲ ਹਰਾ ਕੇ ਚੋਟੀ ਦਾ ਇਨਾਮ ਜਿੱਤਿਆ। ਇਸ ਦੇ ਨਾਲ ਹੀ ਉਸ ਨੇ ਸ਼ੁੱਕਰਵਾਰ ਨੂੰ ਭਾਰਤ ਦਾ ਮੈਡਲ ਖਾਤਾ ਵੀ ਖੋਲ੍ਹਿਆ। ਜੰਮੂ-ਕਸ਼ਮੀਰ ਦੀ ਤੀਰਅੰਦਾਜ਼ (Archer) ਸ਼ੀਤਲ ਦੇਵੀ, ਜੋ ਕਿ ਦੋਵੇਂ ਬਾਹਾਂ ਨਾ ਹੋਣ ਦੇ ਬਾਵਜੂਦ ਵੀ ਆਪਣੀ ਛਾਤੀ, ਦੰਦਾਂ ਅਤੇ ਲੱਤਾਂ ਦੀ ਮਦਦ ਨਾਲ ਧਨੁਸ਼ ਅਤੇ ਤੀਰ ਚਲਾਉਂਦੀ ਹੈ, ਨੇ ਇਸ ਤੋਂ ਪਹਿਲਾਂ ਰਾਕੇਸ਼ ਕੁਮਾਰ ਦੇ ਨਾਲ ਪੈਰਾ ਏਸ਼ੀਅਨ ਖੇਡਾਂ ਦੇ ਮਿਸ਼ਰਤ ਕੰਪਾਊਂਡ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ ਸੀ। . ਸ਼ੀਤਲ ਨੇ ਬੁੱਧਵਾਰ ਨੂੰ ਵੀ ਚਾਂਦੀ ਦਾ ਤਗਮਾ ਜਿੱਤਿਆ ਸੀ। ਇਸ ਨਾਲ ਭਾਰਤ ਦੀ ਤਮਗਾ ਗਿਣਤੀ 60 ਨੂੰ ਪਾਰ ਕਰ ਗਈ ਹੈ।

ਭਾਰਤ ਨੇ ਐਥਲੈਟਿਕਸ ਵਿੱਚ ਵੱਧ ਤੋਂ ਵੱਧ 45 ਤਗਮੇ ਜਿੱਤੇ

ਭਾਰਤ ਨੇ ਹੁਣ ਤੱਕ ਐਥਲੈਟਿਕਸ (Athletics) ਵਿੱਚ ਸਭ ਤੋਂ ਵੱਧ 45 ਜਿੱਤੇ ਹਨ। ਵੀਰਵਾਰ ਨੂੰ ਨਰਾਇਣ ਠਾਕੁਰ ਨੇ 100 ਮੀਟਰ ਟੀ-35 ਵਿੱਚ ਕਾਂਸੀ ਦਾ ਤਗ਼ਮਾ, ਰੋਹਿਤ ਕੁਮਾਰ ਨੇ ਸ਼ਾਟਪੁੱਟ ਐਫ-46 ਵਿੱਚ ਕਾਂਸੀ ਦਾ ਤਗ਼ਮਾ, ਸ਼੍ਰੇਆਂਸ਼ ਤ੍ਰਿਵੇਦੀ ਨੇ 100 ਮੀਟਰ ਟੀ-37 ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਜਦਕਿ ਭਾਗਿਆਸ਼੍ਰੀ ਨੇ ਔਰਤਾਂ ਦੇ ਸ਼ਾਟ ਪੁਟ ਐੱਫ-34 ‘ਚ ਚਾਂਦੀ ਦੇ ਤਗਮੇ, ਮੋਨੂੰ ਨੇ ਡਿਸਕਸ ਥਰੋਅ ‘ਚ ਐੱਫ-11 ਅਤੇ ਸਿਮਰਨ ਨੇ 200 ਮੀਟਰ, ਟੀ-12 ‘ਚ ਚਾਂਦੀ ਦੇ ਤਗਮੇ ਜਿੱਤੇ | ਤੀਰਅੰਦਾਜ਼ੀ ਵਿੱਚ ਨਵੀਨ ਦਲਾਲ ਅਤੇ ਨਜ਼ੀਰ ਅੰਸਾਰੀ ਨੇ ਪੁਰਸ਼ ਡਬਲਜ਼ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਜਦਕਿ ਹਿਮਾਂਸ਼ੀ ਭਾਵੇਸ਼ ਕੁਮਾਰ ਰਾਠੀ ਨੇ ਸ਼ਤਰੰਜ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਬੈਡਮਿੰਟਨ ਵਿੱਚ ਵੀ ਭਾਰਤੀ ਸ਼ਟਲਰ ਅੱਠ ਵਰਗਾਂ ਦੇ ਫਾਈਨਲ ਵਿੱਚ ਖੇਡਦੇ ਨਜ਼ਰ ਆਉਣਗੇ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...