ਰਿੰਕੂ ਸਿੰਘ ਅਤੇ ਪ੍ਰਿਆ ਦੀ ਹੋਈ ਮੰਗਣੀ, ਪ੍ਰੋਗਰਾਮ ਵਿੱਚ ਕਈ ਉੱਘੀ ਸਖ਼ਸ਼ੀਅਤਾਂ ਨੇ ਕੀਤੀ ਸ਼ਿਰਕਤ
Rinku Singh Priya Engagement: ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਰਿੰਕੂ ਸਿੰਘ ਅਤੇ ਸਪਾ ਸੰਸਦ ਮੈਂਬਰ ਪ੍ਰਿਆ ਸਰੋਜ ਦੀ ਮੰਗਣੀ ਹੋ ਗਈ ਹੈ। ਦੋਵਾਂ ਨੇ ਲਖਨਊ ਦੇ ਪੰਜ ਸਿਤਾਰਾ ਹੋਟਲ ਦ ਸੈਂਟਰਮ ਵਿੱਚ ਸ਼ਾਹੀ ਅੰਦਾਜ਼ ਵਿੱਚ ਇੱਕ ਦੂਜ਼ੇ ਨੂੰ ਅੰਗੂਠੀਆਂ ਪਹਿਨਾਈਆਂ।

ਟੀਮ ਇੰਡੀਆ ਦੇ ਮਿਡਲ ਆਰਡਰ ਬੱਲੇਬਾਜ਼ ਰਿੰਕੂ ਸਿੰਘ ਅਤੇ ਜੌਨਪੁਰ ਦੇ ਮਛਲੀਸ਼ਹਿਰ ਦੀ ਸਪਾ ਸੰਸਦ ਮੈਂਬਰ ਪ੍ਰਿਆ ਸਰੋਜ ਦੀ ਮੰਗਣੀ ਹੋ ਗਈ ਹੈ। ਐਤਵਾਰ, 8 ਜੂਨ ਨੂੰ, ਲਖਨਊ ਦੇ ਪੰਜ ਤਾਰਾ ਹੋਟਲ ਦ ਸੈਂਟਰਮ ਵਿੱਚ ਪਰਿਵਾਰ ਅਤੇ ਦੋਸਤਾਂ ਦੀ ਮੌਜੂਦਗੀ ਵਿੱਚ ਦੋਵਾਂ ਨੇ ਅੰਗੂਠੀਆਂ ਬਦਲੀਆਂ। ਇਸ ਦੌਰਾਨ ਜਿਵੇਂ ਹੀ ਰਿੰਕੂ ਸਿੰਘ ਨੇ ਪ੍ਰਿਆ ਸਰੋਜ ਦੀ ਉਂਗਲੀ ‘ਤੇ ਅੰਗੂਠੀ ਪਾਈ, ਉਹ ਰੋਣ ਲੱਗ ਪਈ। ਇਸ ਤੋਂ ਬਾਅਦ ਰਿੰਕੂ ਸਿੰਘ ਨੇ ਉਸ ਨੂੰ ਦਿਲਾਸਾ ਦਿੱਤਾ।
ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਸਪਾ ਪ੍ਰਧਾਨ ਅਖਿਲੇਸ਼ ਯਾਦਵ ਅਤੇ ਉਨ੍ਹਾਂ ਦੀ ਪਤਨੀ ਡਿੰਪਲ ਯਾਦਵ ਇਸ ਅੰਗੂਠੀ ਸਮਾਰੋਹ ਵਿੱਚ ਪਹੁੰਚੇ ਸਨ। ਇਸ ਤੋਂ ਇਲਾਵਾ, ਬੀਸੀਸੀਆਈ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਅਤੇ ਜਯਾ ਬੱਚਨ ਵੀ ਰਿੰਕੂ ਅਤੇ ਪ੍ਰਿਆ ਨੂੰ ਆਸ਼ੀਰਵਾਦ ਦੇਣ ਲਈ ਉੱਥੇ ਪਹੁੰਚੇ। ਟੀਮ ਇੰਡੀਆ ਦੇ ਸਾਬਕਾ ਖਿਡਾਰੀ ਪ੍ਰਵੀਨ ਕੁਮਾਰ ਅਤੇ ਪੀਯੂਸ਼ ਚਾਵਲਾ ਤੋਂ ਇਲਾਵਾ ਯੂਪੀ ਰਣਜੀ ਟੀਮ ਦੇ ਕਪਤਾਨ ਆਰੀਅਨ ਜੁਆਲ ਨੇ ਵੀ ਸਮਾਰੋਹ ਵਿੱਚ ਸ਼ਿਰਕਤ ਕੀਤੀ।
ਜਦੋਂ ਭਾਵੁਕ ਹੋ ਗਈ ਪ੍ਰਿਆ
ਰਿੰਗ ਸੈਰੇਮਨੀ ਵਿੱਚ ਰਿੰਕੂ ਸਿੰਘ ਨੇ ਚਿੱਟੀ ਸ਼ੇਰਵਾਨੀ ਪਾਈ ਹੋਈ ਸੀ। ਜਦੋਂ ਕਿ ਪ੍ਰਿਆ ਸਰੋਜ ਗੁਲਾਬੀ ਰੰਗ ਦੀ ਡਰੈੱਸ ਵਿੱਚ ਨਜ਼ਰ ਆਈ। ਜਿਵੇਂ ਹੀ ਸਪਾ ਸੰਸਦ ਮੈਂਬਰ ਸਟੇਜ ‘ਤੇ ਪਹੁੰਚੀ ਤਾਂ ਭਾਵੁਕ ਹੋ ਗਈ। ਉਸ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਆਏ, ਪਰ ਰਿੰਕੂ ਸਿੰਘ ਨੇ ਉਸ ਨੂੰ ਫੜ ਲਿਆ। ਇਸ ਤੋਂ ਬਾਅਦ ਦੋਵੇਂ ਮੁਸਕਰਾਉਂਦੇ ਹੋਏ ਪੋਜ਼ ਦੇਣ ਲੱਗ ਪਏ।
लखनऊ। भारतीय क्रिकेटर रिंकू सिंह एवं सपा सांसद
@PriyaSarojMP ने की सगाई @RinkuSingh pic.twitter.com/ORgTbwb8mg
ਇਹ ਵੀ ਪੜ੍ਹੋ
— Manish Yadav (@ManishY71326383) June 8, 2025
ਇਸ ਸਮਾਰੋਹ ਵਿੱਚ ਲਗਭਗ 300 ਮਹਿਮਾਨ ਪਹੁੰਚੇ ਸਨ। ਇਸ ਵਿੱਚ ਸਪਾ ਨੇਤਾ ਰਾਮ ਗੋਪਾਲ ਯਾਦਵ, ਸ਼ਿਵਪਾਲ ਸਿੰਘ ਯਾਦਵ, ਸੰਸਦ ਮੈਂਬਰ ਰਾਜੀਵ ਰਾਏ, ਜ਼ਿਆਉਰ ਰਹਿਮਾਨ ਬਾਰਕ, ਮੋਹਿਬੁੱਲਾ ਨਦਵੀ ਸ਼ਾਮਲ ਸਨ।
ਸਪੈਸ਼ਲ ਰਿੰਗ ਮੰਗਵਾਈ ਸੀ
ਰਿੰਗ ਸੈਰੇਮਨੀ ਲਈ ਰਿੰਕੂ ਸਿੰਘ ਅਤੇ ਪ੍ਰਿਆ ਸਰੋਜ ਨੇ ਇੱਕ ਦੂਜੇ ਲਈ ਖਾਸ ਮੁੰਦਰੀਆਂ ਮੰਗਵਾਈਆਂ ਸਨ। ਸਪਾ ਸੰਸਦ ਮੈਂਬਰ ਨੇ ਕੋਲਕਾਤਾ ਤੋਂ ਇੱਕ ਡਿਜ਼ਾਈਨਰ ਮੁੰਦਰੀ ਖਰੀਦੀ ਸੀ ਜਦੋਂ ਕਿ ਰਿੰਕੂ ਸਿੰਘ ਨੇ ਮੁੰਬਈ ਤੋਂ ਇੱਕ ਖਾਸ ਮੁੰਦਰੀ ਮੰਗਵਾਈ ਸੀ। ਦੋਵਾਂ ਮੁੰਦਰੀਆਂ ਦੀ ਕੁੱਲ ਕੀਮਤ ਲਗਭਗ 2.5 ਲੱਖ ਰੁਪਏ ਦੱਸੀ ਜਾ ਰਹੀ ਹੈ। ਇਸ ਦੌਰਾਨ ਖਾਣੇ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ। ਜਿਸ ਵਿੱਚ ਯੂਰਪੀਅਨ ਤੋਂ ਲੈ ਕੇ ਚੀਨੀ ਤੱਕ ਦੇ ਪਕਵਾਨ ਸ਼ਾਮਲ ਸਨ। ਪ੍ਰਿਆ ਨੇ ਆਪਣਾ ਮਨਪਸੰਦ ਬੰਗਾਲੀ ਰਸਗੁੱਲਾ ਅਤੇ ਕਾਜੂ ਪਨੀਰ ਰੋਲ ਸ਼ਾਮਲ ਕੀਤਾ ਸੀ ਜਦੋਂ ਕਿ ਸਟਾਰ ਕ੍ਰਿਕਟਰ ਦੀ ਪਸੰਦੀਦਾ ਡਿਸ਼ ਪਨੀਰ ਟਿੱਕਾ ਅਤੇ ਮਟਰ ਮਲਾਈ ਵੀ ਮੀਨੂ ਵਿੱਚ ਸ਼ਾਮਲ ਸੀ।
18 ਨਵੰਬਰ ਨੂੰ ਵਾਰਾਣਸੀ ਵਿੱਚ ਹੋਵੇਗਾ ਵਿਆਹ
ਰਿੰਕੂ ਅਤੇ ਪ੍ਰਿਆ ਦਾ ਵਿਆਹ 18 ਨਵੰਬਰ ਨੂੰ ਵਾਰਾਣਸੀ ਦੇ ਹੋਟਲ ਤਾਜ ਵਿੱਚ ਹੋਵੇਗਾ। ਇਸ ਸਮਾਰੋਹ ਵਿੱਚ ਕ੍ਰਿਕਟ ਸਿਤਾਰੇ, ਫਿਲਮੀ ਹਸਤੀਆਂ ਅਤੇ ਉਦਯੋਗਪਤੀ ਸ਼ਾਮਲ ਹੋ ਸਕਦੇ ਹਨ। ਇਸ ਦੀਆਂ ਤਿਆਰੀਆਂ ਤੇਜ਼ ਰਫ਼ਤਾਰ ਨਾਲ ਚੱਲ ਰਹੀਆਂ ਹਨ।