ਆਸਟ੍ਰੇਲੀਆ ਦੇ ਨਾਲ ਉਤਰੇਗਾ ਉਸ ਦਾ ‘Luck’, ਟੀਮ ਇੰਡੀਆ ਲਈ ਹੁਣ ਵਿਸ਼ਵ ਕੱਪ 2023 ਫਾਈਨਲ ਦੀ ਚੁਣੌਤੀ ਹੋਰ ਔਖੀ
ਵਿਸ਼ਵ ਕੱਪ 2023 ਦੇ ਫਾਈਨਲ 'ਚ ਆਸਟ੍ਰੇਲੀਆ ਦੀ ਟੀਮ ਮੈਦਾਨ 'ਚ ਉਤਰੇਗੀ, ਇਸ ਦੇ ਨਾਲ ਹੀ ਉਸਦਾ ਲਕ ਵੀ ਦਿਖਾਈ ਦੇਵੇਗਾ। ਇਹ ਲਕ ਆਸਟ੍ਰੇਲੀਆਈ ਟੀਮ ਨਾਲ ਹੀ ਮੈਦਾਨ ਵਿੱਚ ਉਤਰੇਗਾ। ਹੁਣ ਅਜਿਹੀ ਸਥਿਤੀ 'ਚ ਟੀਮ ਇੰਡੀਆ ਦੀਆਂ ਮੁਸ਼ਕਿਲਾਂ ਥੋੜ੍ਹੀਆਂ ਵਧਣਗੀਆਂ, ਖਾਸ ਤੌਰ 'ਤੇ ਜਦੋਂ ਇਹ ਪਤਾ ਹੋਵੇ ਕਿ ਉਸ ਲਕ ਨਾਲ ਆਸਟ੍ਰੇਲੀਆ ਦੀ ਜਿੱਤ ਦਾ ਇਤਿਹਾਸ ਕਾਫੀ ਬਿਹਤਰ ਹੈ।
ਸਪੋਰਸ ਨਿਊਜ। ਇੱਕ ਇਸ਼ਤਿਹਾਰ ਦੀ ਟੈਗਲਾਈਨ ਹੈ – ਆਪਣੀ ਲਕ ਨੂੰ ਪਹਿਨ ਕੇ ਚੱਲੋ। ਆਸਟ੍ਰੇਲੀਅਨ ਟੀਮ ਅਹਿਮਦਾਬਾਦ (Ahmedabad) ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਆਪਣਾ ਲਕ ਪਹਿਣ ਕੇ ਤਾਂ ਨਹੀਂ ਚੱਲ ਰਹੀ, ਪਰ ਉਹ ਆਪਣਾ ਲਕ ਲੈ ਕੇ ਜ਼ਰੂਰ ਚੱਲ ਰਹੀ ਹੈ। ਇਸ ਦਾ ਮਤਲਬ ਹੈ ਕਿ ਟੀਮ ਇੰਡੀਆ ਲਈ ਫਾਈਨਲ ਜਿੱਤ ਦੀ ਚੁਣੌਤੀ ਆਸਾਨ ਨਹੀਂ ਹੋਣ ਵਾਲੀ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਆਸਟ੍ਰੇਲੀਆ ਦੀ ਕਿਹੜੀ ਕਿਸਮਤ ਹੈ ਜੋ ਰੋਹਿਤ ਸ਼ਰਮਾ ਐਂਡ ਕੰਪਨੀ ਦੀ ਚੁਣੌਤੀ ਨੂੰ ਵਧਾ ਸਕਦੀ ਹੈ ਅਤੇ, ਇਹ ਉਸਦੀ ਮਦਦ ਕਿਵੇਂ ਕਰੇਗੀ? ਤਾਂ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਲਈ ਪਹਿਲਾਂ ਤੁਹਾਨੂੰ ਵਿਸ਼ਵ ਕੱਪ 2023 ਫਾਈਨਲ ਦੇ ਅੰਪਾਇਰ ਪੈਨਲ ਨੂੰ ਜਾਣਨਾ ਹੋਵੇਗਾ।
ਰਿਚਰਡ ਕੈਟਲਬਰੋ ਅਤੇ ਰਿਚਰਡ ਇਲਿੰਗਵਰਥ ਵਿਸ਼ਵ ਕੱਪ 2023 ਦੇ ਫਾਈਨਲ (Final) ਵਿੱਚ ਫੀਲਡ ਅੰਪਾਇਰ ਹੋਣਗੇ। ਜੋਏ ਵਿਲਸਨ ਤੀਜੇ ਅੰਪਾਇਰ ਦੀ ਭੂਮਿਕਾ ਨਿਭਾਉਣਗੇ। ਜਦਕਿ ਐਂਡੀ ਪਾਈਕਰਾਫਟ ਮੈਚ ਰੈਫਰੀ ਹੋਣਗੇ। ਹੁਣ ਤੁਸੀਂ ਕਹੋਗੇ ਕਿ ਆਸਟ੍ਰੇਲੀਆ ਦੀ ਕਿਸਮਤ ਦਾ ਇਸ ਅੰਪਾਇਰ ਪੈਨਲ ਨਾਲ ਕੀ ਲੈਣਾ ਦੇਣਾ ਹੈ? ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਇੱਥੇ ਇੱਕ ਕੁਨੈਕਸ਼ਨ ਹੈ ਅਤੇ ਜਾਣੋ ਕਿ ਇਹ ਕੀ ਹੈ।
ਅੰਪਾਇਰ ਰਿਚਰਡ ਕੈਟਲਬਰੋ ਨਹੀਂ, ਆਸਟ੍ਰੇਲੀਆ ਦੀ ਕਿਸਮਤ ਕਹੋ!
ਦਰਅਸਲ, ਰਿਚਰਡ ਕੈਟਲਬਰੋ, ਜੋ ਵਿਸ਼ਵ ਕੱਪ 2023 ਦੇ ਫਾਈਨਲ ਵਿੱਚ ਫੀਲਡ ਅੰਪਾਇਰ ਹੋਣਗੇ, ਉਹ ਆਸਟ੍ਰੇਲੀਆ (Australia) ਲਈ ਲਕੀ ਰਹੇ ਹਨ। ਪਿਛਲੇ ਕੁਝ ਸਾਲਾਂ ਵਿੱਚ, ਆਸਟ੍ਰੇਲੀਆ ਨੇ ਹਰ ਵੱਡੇ ਆਈਸੀਸੀ ਟੂਰਨਾਮੈਂਟ ਦੇ ਮੈਚ ਜਿੱਤੇ ਹਨ ਜਿਸ ਵਿੱਚ ਰਿਚਰਡ ਕੈਟਲਬਰੋ ਅੰਪਾਇਰ ਰਹੇ ਹਨ। 2015 ਵਿਸ਼ਵ ਕੱਪ ਦੇ ਸੈਮੀਫਾਈਨਲ ਤੋਂ ਲੈ ਕੇ 2023 ਵਿਸ਼ਵ ਕੱਪ ਦੇ ਸੈਮੀਫਾਈਨਲ ਤੱਕ ਅਜਿਹਾ ਹੁੰਦਾ ਰਿਹਾ ਹੈ।
ਰਿਚਰਡ ਕੈਟਲਬਰੋ 2015 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਅੰਪਾਇਰ ਸਨ, ਜਿਸ ਵਿੱਚ ਆਸਟ੍ਰੇਲੀਆ ਨੇ ਭਾਰਤ ਨੂੰ ਹਰਾਇਆ ਸੀ। ਫਿਰ ਉਸੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਕੈਟਲਬਰੋ ਅੰਪਾਇਰ ਰਹੇ ਅਤੇ ਆਸਟ੍ਰੇਲੀਆ ਚੈਂਪੀਅਨ ਬਣਿਆ। ਇਸ ਤੋਂ ਬਾਅਦ ਜਦੋਂ ਆਸਟ੍ਰੇਲੀਆ ਨੇ 2021 ਟੀ-20 ਵਿਸ਼ਵ ਕੱਪ ਦਾ ਫਾਈਨਲ ਖਿਤਾਬ ਜਿੱਤਿਆ ਸੀ, ਉਦੋਂ ਵੀ ਰਿਚਰਡ ਕੈਟਲਬਰੋ ਅੰਪਾਇਰ ਸਨ। ਇੱਥੋਂ ਤੱਕ ਕਿ ਦੱਖਣੀ ਅਫਰੀਕਾ ਵਿਰੁੱਧ ਵਿਸ਼ਵ ਕੱਪ 2023 ਦਾ ਸੈਮੀਫਾਈਨਲ, ਜਿਸ ਨੂੰ ਆਸਟ੍ਰੇਲੀਆ 3 ਵਿਕਟਾਂ ਨਾਲ ਜਿੱਤਣ ਵਿੱਚ ਕਾਮਯਾਬ ਰਿਹਾ, ਉਥੇ ਵੀ ਰਿਚਰਡ ਕੈਟਲਬਰੋ ਅੰਪਾਇਰ ਸਨ।
ਵਿਸ਼ਵ ਕੱਪ 2023 ਦੇ ਫਾਈਨਲ ‘ਚ ਕੀ ਹੋਵੇਗਾ?
ਹੁਣ ਵਿਸ਼ਵ ਕੱਪ 2023 ਦੇ ਫਾਈਨਲ ਦੀ ਵਾਰੀ ਹੈ। ਇਸ ਮੈਚ ਵਿੱਚ ਵੀ ਰਿਚਰਡ ਕੈਟਲਬਰੋ ਫੀਲਡ ਅੰਪਾਇਰ ਹਨ। ਹੁਣ ਦੇਖਣਾ ਇਹ ਹੈ ਕਿ ਕੀ ਇਹ ਲਕ ਫੈਕਟਰ ਆਸਟ੍ਰੇਲੀਆ ਲਈ ਉਸੇ ਤਰ੍ਹਾਂ ਕੰਮ ਕਰਦਾ ਹੈ ਜਿਸ ਤਰ੍ਹਾਂ ਇਹ ਹੁਣ ਤੱਕ ਕਰਦਾ ਆ ਰਿਹਾ ਹੈ। ਖੈਰ, ਇੱਕ ਵੱਡੀ ਹਕੀਕਤ ਇਹ ਹੈ ਕਿ ਟੀਮ ਇੰਡੀਆ ਪਿਛਲੇ 9 ਸਾਲਾਂ ਵਿੱਚ ਜਿੰਨੇ ਵੀ ਨਾਕਆਊਟ ਮੈਚਾਂ ਵਿੱਚ ਹਾਰੀ ਹੈ, ਉਨ੍ਹਾਂ ਵਿੱਚ ਰਿਚਰਡ ਕੈਟਲਬਰੋ ਅੰਪਾਇਰ ਰਹੇ ਹਨ।