ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ICC Ranking: ਜਿਸ ਨੂੰ ਰੋਹਿਤ-ਕੋਹਲੀ ਨਹੀਂ ਦਿੰਦੇ ਅਹਿਮੀਅਤ, ਟੀਮ ਇੰਡੀਆ ਦਾ ਉਹੀ ਖਿਡਾਰੀ ਬਣਿਆ ਰੈਂਕਿੰਗ ‘ਚ ਨੰਬਰ-1

Ravi Bishnoi on Top: ਟੀਮ ਇੰਡੀਆ ਦੀ ਨਵੀਂ ਸਨਸਨੀ ਰਵੀ ਬਿਸ਼ਨੋਈ ਟੀ-20 ਕ੍ਰਿਕਟ 'ਚ ਆਈਸੀਸੀ ਰੈਂਕਿੰਗ 'ਚ ਸਿਖਰ 'ਤੇ ਪਹੁੰਚ ਗਏ ਹਨ। ਤਾਜ਼ਾ ਰੈਂਕਿੰਗ 'ਚ ਭਾਰਤੀ ਟੀਮ ਦਾ ਜਲਵਾ ਹੈ, ਰਵੀ ਬਿਸ਼ਨੋਈ ਨੇ ਸਿਰਫ 23 ਸਾਲ ਦੀ ਉਮਰ 'ਚ ਇਹ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਨੇ ਭਾਰਤ ਲਈ 21 ਟੀ-20 ਮੈਚ ਖੇਡੇ ਹਨ, ਜਿਸ 'ਚ ਉਸ ਦੇ ਨਾਂ 34 ਵਿਕਟਾਂ ਹਨ।

ICC Ranking: ਜਿਸ ਨੂੰ ਰੋਹਿਤ-ਕੋਹਲੀ ਨਹੀਂ ਦਿੰਦੇ ਅਹਿਮੀਅਤ, ਟੀਮ ਇੰਡੀਆ ਦਾ ਉਹੀ ਖਿਡਾਰੀ ਬਣਿਆ ਰੈਂਕਿੰਗ ‘ਚ ਨੰਬਰ-1
Follow Us
tv9-punjabi
| Published: 06 Dec 2023 16:54 PM

ਆਸਟ੍ਰੇਲੀਆ ਖਿਲਾਫ ਹਾਲ ਹੀ ‘ਚ ਖਤਮ ਹੋਈ ਟੀ-20 ਸੀਰੀਜ਼ ਤੋਂ ਬਾਅਦ ਆਈਸੀਸੀ ਨੇ ਹੁਣ ਤਾਜ਼ਾ ਰੈਂਕਿੰਗ ਜਾਰੀ ਕਰ ਦਿੱਤੀ ਹੈ। ਇਸ ਸੀਰੀਜ਼ ‘ਚ ਸਟਾਰ ਰਹੇ 23 ਸਾਲ ਦੇ ਰਵੀ ਬਿਸ਼ਨੋਈ ਨੂੰ ਇਸ ਰੈਂਕਿੰਗ ‘ਚ ਬੰਪਰ ਫਾਇਦਾ ਹੋਇਆ ਹੈ ਅਤੇ ਉਹ ਦੁਨੀਆ ਦੇ ਨੰਬਰ-1 ਟੀ-20 ਗੇਂਦਬਾਜ਼ ਬਣ ਗਿਆ ਹੈ। ਬੁੱਧਵਾਰ ਨੂੰ ਜਾਰੀ ਕੀਤੀ ਗਈ ਰੈਂਕਿੰਗ ‘ਚ ਰਵੀ ਬਿਸ਼ਨੋਈ ਦੇ 699 ਅੰਕ ਹਨ ਅਤੇ ਉਨ੍ਹਾਂ ਨੇ ਰਾਸ਼ਿਦ ਖਾਨ ਨੂੰ ਪਛਾੜ ਦਿੱਤਾ ਹੈ।

ਆਸਟ੍ਰੇਲੀਆ ਦੇ ਖਿਲਾਫ 5 ਮੈਚਾਂ ਦੀ ਸੀਰੀਜ਼ ‘ਚ ਰਵੀ ਬਿਸ਼ਨੋਈ ਨੇ ਕੁਲ 9 ਵਿਕਟਾਂ ਲਈਆਂ, ਜਿਸ ‘ਚ 32 ਦੌੜਾਂ ‘ਤੇ 3 ਵਿਕਟਾਂ ਉਨ੍ਹਾਂ ਦਾ ਬੈਸਟ ਰਿਹਾ। ਇਸ ਪ੍ਰਦਰਸ਼ਨ ਦੇ ਆਧਾਰ ‘ਤੇ ਉਨ੍ਹਾਂ ਨੇ ਰੈਂਕਿੰਗ ‘ਚ ਵਾਧਾ ਕੀਤਾ ਅਤੇ ਸਿਰਫ 23 ਸਾਲ ਦੀ ਉਮਰ ‘ਚ ਉਹ ਦੁਨੀਆ ਦਾ ਨੰਬਰ 1 ਗੇਂਦਬਾਜ਼ ਬਣ ਗਏ ਹਨ। ਉਹ ਰਾਸ਼ਿਦ ਖਾਨ ਤੋਂ 7 ਅੰਕ ਅੱਗੇ ਹਨ। ਜੇਕਰ ਇਸ ਸਾਲ ਦੀ ਗੱਲ ਕਰੀਏ ਤਾਂ ਰਵੀ ਬਿਸ਼ਨੋਈ ਨੇ ਟੀ-20 ‘ਚ ਭਾਰਤ ਲਈ 11 ਮੈਚਾਂ ‘ਚ 18 ਵਿਕਟਾਂ ਲਈਆਂ ਹਨ।

ਆਈਸੀਸੀ ਦੀ ਤਾਜ਼ਾ ਰੈਂਕਿੰਗ ਵਿੱਚ ਸਿਰਫ਼ ਰਵੀ ਬਿਸ਼ਨੋਈ ਹੀ ਨਹੀਂ ਬਲਕਿ ਕੁਝ ਹੋਰ ਭਾਰਤੀ ਖਿਡਾਰੀਆਂ ਨੂੰ ਵੀ ਫਾਇਦਾ ਹੋਇਆ ਹੈ। ਸਲਾਮੀ ਬੱਲੇਬਾਜ਼ ਰੁਤੁਰਾਜ ਗਾਇਕਵਾੜ ਨੇ ਵੀ ਬੱਲੇਬਾਜ਼ਾਂ ਦੀ ਸੂਚੀ ‘ਚ ਟਾਪ-10 ‘ਚ ਪ੍ਰਵੇਸ਼ ਕਰ ਲਿਆ ਹੈ ਅਤੇ ਹੁਣ ਉਹ ਸੱਤਵੇਂ ਨੰਬਰ ‘ਤੇ ਹਨ। ਜੇਕਰ ਬੱਲੇਬਾਜ਼ਾਂ ਦੀ ਗੱਲ ਕਰੀਏ ਤਾਂ ਕਪਤਾਨ ਸੂਰਿਆਕੁਮਾਰ ਯਾਦਵ ਨੰਬਰ-1 ਬੱਲੇਬਾਜ਼ ਹਨ ਅਤੇ ਉਨ੍ਹਾਂ ਤੋਂ ਇਲਾਵਾ ਸੂਰਿਆਕੁਮਾਰ ਯਾਦਵ ਵੀ ਇਸ ਸੂਚੀ ‘ਚ ਹਨ।

ਗੇਂਦਬਾਜ਼ਾਂ ‘ਚ ਸਿਰਫ ਰਵੀ ਬਿਸ਼ਨੋਈ ਟਾਪ-10 ‘ਚ ਹਨ, ਜੋ ਨੰਬਰ-1 ਹੈ, ਆਲਰਾਊਂਡਰਸ ‘ਚ ਹਾਰਦਿਕ ਪੰਡਯਾ ਦੂਜੇ ਨੰਬਰ ‘ਤੇ ਹਨ। ਜੇਕਰ ਟੀਮ ਦੀ ਗੱਲ ਕਰੀਏ ਤਾਂ ਟੀਮ ਇੰਡੀਆ ਟੀ-20 ‘ਚ ਨੰਬਰ-1 ਟੀਮ ਬਣੀ ਹੋਈ ਹੈ। ਟੀ-20 ਵਿੱਚ ਹੀ ਨਹੀਂ ਸਗੋਂ ਵਨਡੇ ਅਤੇ ਟੈਸਟ ਵਿੱਚ ਵੀ ਭਾਰਤੀ ਟੀਮ ਨੰਬਰ-1 ਬਣੀ ਹੋਈ ਹੈ। ਭਾਵ ਭਾਰਤੀ ਟੀਮ ਕ੍ਰਿਕਟ ਦਾ ਹਰ ਫਾਰਮੈਟ ਵਿੱਚ ਦਬਦਬਾ ਹੈ।

ਤੁਹਾਨੂੰ ਦੱਸ ਦੇਈਏ ਕਿ ਰਵੀ ਬਿਸ਼ਨੋਈ ਫਿਲਹਾਲ ਟੀ-20 ਟੀਮ ‘ਚ ਪਰਮਾਨੈਂਟ ਨਹੀਂ ਹਨ, ਸਗੋਂ ਉਨ੍ਹਾਂ ਨੂੰ ਉਦੋਂ ਹੀ ਮੌਕਾ ਦਿੱਤਾ ਜਾਂਦਾ ਹੈ ਜਦੋਂ ਯੁਜਵੇਂਦਰ ਚਾਹਲ, ਕੁਲਦੀਪ ਯਾਦਵ ਵਰਗੇ ਸੀਨੀਅਰ ਖਿਡਾਰੀਆਂ ਨੂੰ ਆਰਾਮ ਮਿਲਦਾ ਹੈ। ਪਰ ਹੁਣ ਰਵੀ ਬਿਸ਼ਨੋਈ ਦਾ ਪ੍ਰਦਰਸ਼ਨ ਅਜਿਹਾ ਹੋ ਗਿਆ ਹੈ ਕਿ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਆਸਾਨ ਨਹੀਂ ਹੋਵੇਗਾ। ਇਹੀ ਕਾਰਨ ਹੈ ਕਿ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਉਨ੍ਹਾਂ ਦਾ ਦਾਅਵਾ ਮਜ਼ਬੂਤ ​​ਮੰਨਿਆ ਜਾ ਰਿਹਾ ਹੈ।

ਨਵਾਂ Covid Variant ਜੋ ਚੀਨ ਤੋਂ ਬਾਅਦ ਹੁਣ ਅਮਰੀਕਾ ਵਿੱਚ ਮਚਾ ਰਿਹਾ ਤਬਾਹੀ
ਨਵਾਂ Covid Variant ਜੋ ਚੀਨ ਤੋਂ ਬਾਅਦ ਹੁਣ ਅਮਰੀਕਾ ਵਿੱਚ ਮਚਾ ਰਿਹਾ ਤਬਾਹੀ...
Panchkula ਵਿੱਚ 7 ​​ਲੋਕਾਂ ਨੇ ਖੁਦਕੁਸ਼ੀ , ਚਸ਼ਮਦੀਦ ਪੁਨੀਤ ਨੇ ਦੱਸੀ ਅਜਿਹੀ ਗੱਲ ਜਿਸ ਨਾਲ ਸਾਰੇ ਹੋਏ ਹੈਰਾਨ
Panchkula ਵਿੱਚ 7 ​​ਲੋਕਾਂ ਨੇ ਖੁਦਕੁਸ਼ੀ , ਚਸ਼ਮਦੀਦ ਪੁਨੀਤ ਨੇ ਦੱਸੀ ਅਜਿਹੀ ਗੱਲ ਜਿਸ ਨਾਲ ਸਾਰੇ ਹੋਏ ਹੈਰਾਨ...
ਅੰਮ੍ਰਿਤਸਰ ਚ ਹੋਇਆ ਧਮਾਕਾ, ਇਕ ਦੀ ਹੋਈ ਮੌਤ, PAK ਕੁਨੈਕਸ਼ਨ ਆਇਆ ਸਾਹਮਣੇ, ਦੇਖੋ Video
ਅੰਮ੍ਰਿਤਸਰ ਚ ਹੋਇਆ ਧਮਾਕਾ, ਇਕ ਦੀ ਹੋਈ ਮੌਤ, PAK ਕੁਨੈਕਸ਼ਨ ਆਇਆ ਸਾਹਮਣੇ, ਦੇਖੋ Video...
ਮੁੱਖ ਮੰਤਰੀ ਮਾਨ ਨੇ ਕੀਤੀ Easy Registry ਦੀ ਸ਼ੁਰੂਆਤ, 15 ਜੁਲਾਈ ਤੋਂ ਸੂਬੇ ਭਰ ਵਿੱਚ ਹੋਵੇਗੀ ਲਾਗੂ
ਮੁੱਖ ਮੰਤਰੀ ਮਾਨ ਨੇ ਕੀਤੀ Easy Registry ਦੀ ਸ਼ੁਰੂਆਤ, 15 ਜੁਲਾਈ ਤੋਂ ਸੂਬੇ ਭਰ ਵਿੱਚ ਹੋਵੇਗੀ ਲਾਗੂ...
Insta Queen ਨੂੰ ਹੁਣ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ, 1 ਕਰੋੜ 35 ਲੱਖ ਦੀ ਜਾਇਦਾਦ ਕੀਤਾ ਫ੍ਰੀਜ਼
Insta Queen ਨੂੰ ਹੁਣ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ, 1 ਕਰੋੜ 35 ਲੱਖ ਦੀ ਜਾਇਦਾਦ ਕੀਤਾ ਫ੍ਰੀਜ਼...
'ਆਪ' ਬੁਲਾਰੇ ਨੀਲ ਗਰਗ ਨੇ ਸੁਨੀਲ ਜਾਖੜ 'ਤੇ ਸਾਧਿਆ ਨਿਸ਼ਾਨਾ, ਕਿਹਾ "ਭਾਜਪਾ ਦਾ ਦੋਹਰਾ ਚਿਹਰਾ ਆ ਗਿਆ ਹੈ ਸਾਹਮਣੇ"
'ਆਪ' ਬੁਲਾਰੇ ਨੀਲ ਗਰਗ ਨੇ ਸੁਨੀਲ ਜਾਖੜ 'ਤੇ ਸਾਧਿਆ ਨਿਸ਼ਾਨਾ, ਕਿਹਾ
ਭਾਰਤ ਵਿੱਚ ਕੋਵਿਡ ਦੇ ਵੱਧ ਰਹੇ ਹਨ ਮਾਮਲੇ, ਦਿੱਲੀ ਨੇ ਜਾਰੀ ਕੀਤੀ ਐਡਵਾਈਜ਼ਰੀ
ਭਾਰਤ ਵਿੱਚ ਕੋਵਿਡ ਦੇ ਵੱਧ ਰਹੇ ਹਨ ਮਾਮਲੇ, ਦਿੱਲੀ ਨੇ ਜਾਰੀ ਕੀਤੀ ਐਡਵਾਈਜ਼ਰੀ...
ਭ੍ਰਿਸ਼ਟਾਚਾਰ ਕਰਨ ਦੇ ਇਲਜ਼ਾਮ 'ਚ ਮਾਨ ਸਰਕਾਰ ਨੇ ਆਪਣੇ ਹੀ MLA ਰਮਨ ਅਰੋੜਾ ਨੂੰ ਕੀਤਾ ਗ੍ਰਿਫਤਾਰ
ਭ੍ਰਿਸ਼ਟਾਚਾਰ ਕਰਨ ਦੇ ਇਲਜ਼ਾਮ 'ਚ ਮਾਨ ਸਰਕਾਰ ਨੇ ਆਪਣੇ ਹੀ MLA ਰਮਨ ਅਰੋੜਾ ਨੂੰ ਕੀਤਾ ਗ੍ਰਿਫਤਾਰ...
ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮੌਕੇ 'ਤੇ ਪਹੁੰਚੀਆਂ ਚੰਡੀਗੜ੍ਹ ਪੁਲਿਸ ਦੀਆਂ ਟੀਮਾਂ
ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮੌਕੇ 'ਤੇ ਪਹੁੰਚੀਆਂ ਚੰਡੀਗੜ੍ਹ ਪੁਲਿਸ ਦੀਆਂ ਟੀਮਾਂ...