ਬੈਸਾਖੀਆਂ ‘ਤੇ ਰਾਹੁਲ ਦ੍ਰਾਵਿੜ, IPL ਤੋਂ ਪਹਿਲਾਂ ਮੈਦਾਨ ‘ਤੇ ਦਿਖਾਏ ਫੌਲਾਦੀ ਇਰਾਦੇ, ਇਸ ਜਜ਼ਬੇ ਨੂੰ ਸਲਾਮ

tv9-punjabi
Updated On: 

13 Mar 2025 13:09 PM

Rahul Dravid: ਕਿਹਾ ਜਾਂਦਾ ਹੈ ਕਿ ਉੱਡਣ ਲਈ ਤੁਹਾਨੂੰ ਖੰਭਾਂ ਦੀ ਨਹੀਂ, ਹਿੰਮਤ ਦੀ ਲੋੜ ਹੁੰਦੀ ਹੈ। ਬਿਲਕੁਲ ਉਹੀ ਮਿਸਾਲ ਰਾਹੁਲ ਦ੍ਰਾਵਿੜ ਦੁਆਰਾ ਕਾਇਮ ਕੀਤੀ ਗਈ ਹੈ। ਟੀਮ ਇੰਡੀਆ ਨੂੰ ਟੀ-20 ਵਿਸ਼ਵ ਕੱਪ ਜਿਤਾਉਣ ਵਾਲੇ ਦ੍ਰਾਵਿੜ ਹੁਣ ਕੋਚ ਵਜੋਂ ਰਾਜਸਥਾਨ ਨੂੰ ਆਈਪੀਐਲ ਚੈਂਪੀਅਨ ਬਣਾਉਣ 'ਤੇ ਬਾਜਿਦ ਹਨ। ਅਤੇ ਇਸ ਸੋਚ ਨੂੰ ਅਮਲ ਵਿੱਚ ਲਿਆਉਣ ਲਈ ਉਨ੍ਹਾਂ ਨੇ ਜੋ ਹਿੰਮਤ ਦਿਖਾਈ ਹੈ, ਉਹ ਸ਼ਲਾਘਾਯੋਗ ਹੈ।

ਬੈਸਾਖੀਆਂ ਤੇ ਰਾਹੁਲ ਦ੍ਰਾਵਿੜ, IPL ਤੋਂ ਪਹਿਲਾਂ ਮੈਦਾਨ ਤੇ ਦਿਖਾਏ ਫੌਲਾਦੀ ਇਰਾਦੇ, ਇਸ ਜਜ਼ਬੇ ਨੂੰ ਸਲਾਮ

ਇਸ ਜਜ਼ਬੇ ਨੂੰ ਸਲਾਮ

Follow Us On

ਕਹਿੰਦੇ ਹਨ ਕਿ ਕਿਸੇ ਫੌਜ ਦੀ ਤਾਕਤ ਦਾ ਅੰਦਾਜ਼ਾ ਉਸਦੇ ਨੇਤਾ ਨੂੰ ਦੇਖ ਕੇ ਲਗਾਇਆ ਜਾ ਸਕਦਾ ਹੈ। ਰਾਜਸਥਾਨ ਰਾਇਲਜ਼ ਦੀ ਟੀਮ ਵੀ ਉਸ ਖੁਸ਼ਕਿਸਮਤ ਫੌਜ ਵਰਗੀ ਹੈ, ਜਿਸਨੂੰ ਰਾਹੁਲ ਦ੍ਰਾਵਿੜ ਵਰਗਾ ਮਜ਼ਬੂਤ ​​ਇਰਾਦੇ ਵਾਲਾ ਮੁੱਖ ਕੋਚ ਮਿਲਿਆ ਹੈ। ਜਿਸਦੀ ਹਿੰਮਤ ਉਨ੍ਹਾਂ ਦੇ ਟੁੱਟੇ ਪੈਰ ਵੀ ਨਹੀਂ ਡਿਗਾ ਸਕੇ। ਉਹ ਬੈਸਾਖੀਆਂ ਦੀ ਮਦਦ ਨਾਲ ਮੈਦਾਨ ‘ਤੇ ਪਹੁੰਚੇ ਅਤੇ ਆਪਣੀ ਟੀਮ ਦੀਆਂ ਤਿਆਰੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ। ਦੇਖਣ ਲੱਗੇ ਕਿ ਉਹ ਆਈਪੀਐਲ 2025 ਲਈ ਕਿੰਨਾ ਤਿਆਰ ਹੈ। ਇੰਨਾ ਹੀ ਨਹੀਂ, ਦਰਦ ਵਿੱਚ ਹੋਣ ਦੇ ਬਾਵਜੂਦ, ਉਹ ਰਾਜਸਥਾਨ ਰਾਇਲਜ਼ ਦੇ ਖਿਡਾਰੀਆਂ ਦੇ ਹਰ ਸਵਾਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਦੀਆਂ ਬੱਲੇਬਾਜ਼ੀ ਦੀਆਂ ਬਾਰੀਕੀਆਂ ਵੱਲ ਧਿਆਨ ਦੇ ਰਹੇ ਸਨ।

ਰਾਹੁਲ ਦ੍ਰਾਵਿੜ ਦੇ ਜਜ਼ਬੇ ਨੂੰ ਸਲਾਮ!

ਆਪਣੇ ਮੁੱਖ ਕੋਚ ਦੇ ਇਸ ਜਨੂੰਨ ਨੂੰ ਦੇਖਣ ਤੋਂ ਬਾਅਦ, ਰਾਜਸਥਾਨ ਰਾਇਲਜ਼ ਦੇ ਖਿਡਾਰੀਆਂ ਦੇ ਮਨਾਂ ਵਿੱਚ ਉਤਸੁਕਤਾ ਉਨ੍ਹਾਂ ਦੇ ਚਿਹਰੇ ਦੇ ਹਾਵ-ਭਾਵ ਤੋਂ ਸਪੱਸ਼ਟ ਸੀ। ਉਸ ਹਾਲਤ ਵਿੱਚ ਵੀ ਦ੍ਰਾਵਿੜ ਨੂੰ ਗ੍ਰਾਉਂਡ ‘ਤੇ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਅਜਿਹੀਆਂ ਸਥਿਤੀ ਵਿੱਚ ਚੰਗੇ-ਚੰਗੇ ਪਿੱਛੇ ਹੱਟ ਜਾਂਦੇ ਹਨ ਪਰ ਟੀਮ ਇੰਡੀਆ ਨੂੰ ਟੀ-20 ਵਿਸ਼ਵ ਚੈਂਪੀਅਨ ਬਣਾਉਣ ਵਾਲੇ ਰਾਹੁਲ ਦ੍ਰਾਵਿੜ ਦੇ ਉੱਚੇ ਹੌਸਲੇ ਨੂੰ ਵੇਖਦਿਆਂ ਅਜਿਹਾ ਲੱਗ ਰਿਹਾ ਸੀ ਕਿ ਉਹ ਹੁਣ ਕੋਚ ਵਜੋਂ ਰਾਜਸਥਾਨ ਰਾਇਲਜ਼ ਨੂੰ ਚੈਂਪੀਅਨ ਬਣਾਉਣ ਲਈ ਦ੍ਰਿੜ ਹੈ।

ਬੈਸਾਖੀਆਂ ‘ਤੇ ਤੁਰ ਕੇ ਪਹੁੰਚੇ ਗ੍ਰਾਉਂਡ ਤੇ, ਕਰਵਾਈ ਤਿਆਰੀ

ਰਾਹੁਲ ਦ੍ਰਾਵਿੜ ਦੇ ਆਪਣੇ X ਹੈਂਡਲ ਤੋਂ ਬੈਸਾਖੀਆਂ ‘ਤੇ ਪ੍ਰੈਕਟਿਸ ਏਰੀਆ ਤੱਕ ਪਹੁੰਚਣ ਦਾ ਵੀਡੀਓ ਰਾਜਸਥਾਨ ਰਾਇਲਜ਼ ਨੇ ਸ਼ੇਅਰ ਕੀਤਾ ਹੈ। ਰਾਜਸਥਾਨ ਰਾਇਲਜ਼ ਦੀ ਪ੍ਰੈਕਟਿਸ ‘ਚ ਪਹੁੰਚਣ ਤੋਂ ਬਾਅਦ, ਰਾਹੁਲ ਦ੍ਰਾਵਿੜ ਪਹਿਲਾਂ ਸਾਰੇ ਖਿਡਾਰੀਆਂ ਨਾਲ ਹੱਥ ਮਿਲਾਉਂਦੇ ਹਨ। ਇਸ ਤੋਂ ਬਾਅਦ ਰਿਆਨ ਪਰਾਗ ਆ ਕੇ ਉਨ੍ਹਾਂ ਨਾਲ ਗੱਲ ਕਰਦੇ ਹਨ। ਸ਼ਾਇਦ ਉਹ ਉਨ੍ਹਾਂ ਦੇ ਪੈਰ ਦਾ ਹਾਲ ਪੁੱਛ ਰਹੇ ਹਨ। ਇਸ ਦੌਰਾਨ ਇਹ ਵੀ ਦੇਖਿਆ ਗਿਆ ਕਿ ਰਾਹੁਲ ਦ੍ਰਾਵਿੜ ਪੈਰਾਂ ਵਿੱਚ ਇੰਨਾ ਦਰਦ ਹੋ ਰਿਹਾ ਸੀ ਕਿ ਉਨ੍ਹਾਂ ਨੂੰ ਲੱਤਾਂ ਨੂੰ ਫੈਲਾਇਣਾ ਪਿਆ। ਹਾਲਾਂਕਿ, ਉਸ ਦਰਦ ਦੀ ਪਰਵਾਹ ਕੀਤੇ ਬਿਨਾਂ, ਉਹ ਫਿਰ ਯਸ਼ਸਵੀ ਜੈਸਵਾਲ ਨੂੰ ਕੁਝ ਬੈਟਿੰਗ ਟਿਪਸ ਦਿੰਦੇ ਹੋਏ ਦਿਖਾਈ ਦਿੰਦੇ ਹਨ।\

ਦ੍ਰਾਵਿੜ ਨੂੰ ਕਦੋਂ ਹੋਈ ਸੀ ਇੰਜਰੀ?

ਬੰਗਲੁਰੂ ਵਿੱਚ ਕ੍ਰਿਕਟ ਮੈਚ ਖੇਡਦੇ ਸਮੇਂ ਰਾਹੁਲ ਦ੍ਰਾਵਿੜ ਦੇ ਪੈਰ ਦੀ ਹੱਡੀ ਟੁੱਟ ਗਈ ਸੀ। ਰਾਜਸਥਾਨ ਰਾਇਲਜ਼ ਵੱਲੋਂ ਉਨ੍ਹਾਂ ਦੀ ਸੱਟ ਬਾਰੇ ਅਪਡੇਟ ਦਿੱਤੀ ਗਈ ਸੀ, ਜਿਸ ਵਿੱਚ ਉਨ੍ਹਾਂ ਦੀ ਰਿਕਵਰੀ ਬਾਰੇ ਚਰਚਾ ਕੀਤੀ ਗਈ ਸੀ। ਹੁਣ ਜਿਵੇਂ ਕਿ ਸਾਹਮਣੇ ਆਈ ਤਾਜ਼ਾ ਤਸਵੀਰ ਤੋਂ ਇਹ ਸਪੱਸ਼ਟ ਹੈ ਕਿ ਉਹ ਰਾਜਸਥਾਨ ਰਾਇਲਜ਼ ਨਾਲ ਜੁੜ ਗਏ ਹਨ।

ਰਾਜਸਥਾਨ ਰਾਇਲਜ਼ ਦਾ ਪਹਿਲਾ ਮੈਚ 23 ਮਾਰਚ ਨੂੰ

ਆਈਪੀਐਲ 2025 22 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਵਿੱਚ ਰਾਜਸਥਾਨ ਰਾਇਲਜ਼ 23 ਮਾਰਚ ਨੂੰ ਸਨਰਾਈਜ਼ਰਜ਼ ਹੈਦਰਾਬਾਦ ਦੇ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। ਇਹ ਮੈਚ ਹੈਦਰਾਬਾਦ ਵਿੱਚ ਖੇਡਿਆ ਜਾਵੇਗਾ।