ਮੈਦਾਨ ‘ਤੇ ਵੀ ਆਪ੍ਰੇਸ਼ਨ ਸਿੰਦੂਰ… ਪ੍ਰਧਾਨ ਮੰਤਰੀ ਮੋਦੀ ਨੇ ਏਸ਼ੀਆ ਕੱਪ ਜਿੱਤਣ ‘ਤੇ ਟੀਮ ਇੰਡੀਆ ਨੂੰ ਦਿੱਤੀ ਵਧਾਈ

Updated On: 

29 Sep 2025 06:52 AM IST

ਟੀਮ ਇੰਡੀਆ ਨੇ ਦੁਬਈ 'ਚ ਖੇਡੇ ਗਏ ਫਾਈਨਲ 'ਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ, ਇਸ ਤਰ੍ਹਾਂ 9ਵੀਂ ਵਾਰ ਟੂਰਨਾਮੈਂਟ ਦਾ ਖਿਤਾਬ ਜਿੱਤਿਆ। ਟੀਮ ਇੰਡੀਆ ਦੀ ਜਿੱਤ ਦੇ ਨਾਲ, ਦੇਸ਼ ਭਰ 'ਚ ਜਸ਼ਨ ਸ਼ੁਰੂ ਹੋ ਗਿਆ ਤੇ ਹਰ ਕੋਈ ਖੁਸ਼ ਹੋਣ ਲੱਗਾ। ਪਰ ਸਭ ਤੋਂ ਜ਼ਬਰਦਸਤ ਪ੍ਰਤੀਕਿਰਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਈ, ਜਿਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਿਰਫ਼ ਤਿੰਨ ਲਾਈਨਾਂ ਵਾਲੀ ਪੋਸਟ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

ਮੈਦਾਨ ਤੇ ਵੀ ਆਪ੍ਰੇਸ਼ਨ ਸਿੰਦੂਰ... ਪ੍ਰਧਾਨ ਮੰਤਰੀ ਮੋਦੀ ਨੇ ਏਸ਼ੀਆ ਕੱਪ ਜਿੱਤਣ ਤੇ ਟੀਮ ਇੰਡੀਆ ਨੂੰ ਦਿੱਤੀ ਵਧਾਈ
Follow Us On

ਭਾਰਤ ਸਾਹਮਣੇ ਪਾਕਿਸਤਾਨ ਦੀ ਕਰਾਰੀ ਹਾਰ ਦੀ ਸਿਲਸਿਲਾ ਸਰਹੱਦ ਤੋਂ ਮੈਦਾਨ ਤੱਕ ਜਾਰੀ ਰਹੀ। ਕੁਝ ਮਹੀਨੇ ਪਹਿਲਾਂ ਹੀ, ਆਪ੍ਰੇਸ਼ਨ ਸਿੰਦੂਰ ਚ, ਭਾਰਤੀ ਫੌਜਾਂ ਨੇ ਪਾਕਿਸਤਾਨੀ ਫੌਜੀ ਠਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ। ਹੁਣ, ਭਾਰਤੀ ਕ੍ਰਿਕਟ ਟੀਮ ਨੇ ਵੀ ਹਰ ਪੱਧਰ ‘ਤੇ ਪਾਕਿਸਤਾਨ ਨੂੰ ਹਰਾ ਕੇ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਹੈ। ਟੀਮ ਇੰਡੀਆ ਨੇ ਦੁਬਈ ਚ ਖੇਡੇ ਗਏ ਏਸ਼ੀਆ ਕੱਪ 2025 ਦੇ ਫਾਈਨਲ ਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ, ਇਸ ਤਰ੍ਹਾਂ 9ਵੀਂ ਵਾਰ ਖਿਤਾਬ ਜਿੱਤਿਆ।

ਭਾਰਤ ਤੇ ਪਾਕਿਸਤਾਨ ਵਿਚਕਾਰ ਚੱਲ ਰਹੇ ਸਰਹੱਦੀ ਤਣਾਅ ਦੌਰਾਨ ਖੇਡਿਆ ਗ, ਇ ਏਸ਼ੀਆ ਕੱਪ ਨੂੰ ਕਾਫ਼ੀ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਟੀਮ ਇੰਡੀਆ ਨੇ ਸਾਰੇ ਵਿਵਾਦਾਂ ਤੇ ਬਾਈਕਾਟ ਦੀਆਂ ਮੰਗਾਂ ਦੇ ਵਿਚਕਾਰ, ਪਾਕਿਸਤਾਨ ਨੂੰ ਮੈਦਾਨ ‘ਤੇ ਇੱਕ ਵਾਰ ਨਹੀਂ, ਦੋ ਵਾਰ ਨਹੀਂ, ਸਗੋਂ ਲਗਾਤਾਰ ਤਿੰਨ ਵਾਰ ਹਰਾਇਆ। ਤੀਜੀ ਜਿੱਤ ਸਭ ਤੋਂ ਖਾਸ ਸੀ ਕਿਉਂਕਿ ਇਹ ਫਾਈਨਲ ਚ ਆਈ, ਜਿੱਥੇ ਟੀਮ ਇੰਡੀਆ ਨੇ ਖਿਤਾਬ ਜਿੱਤਿਆ।

ਮੈਦਾਨ ਚ ਵੀ ਆਪ੍ਰੇਸ਼ਨ ਸਿੰਦੂਰ

ਟੀਮ ਇੰਡੀਆ ਦੀ ਜਿੱਤ ਦੇ ਨਾਲ, ਦੇਸ਼ ਭਰ ਚ ਜਸ਼ਨ ਸ਼ੁਰੂ ਹੋ ਗਿਆ ਤੇ ਹਰ ਕੋਈ ਖੁਸ਼ ਹੋਣ ਲੱਗਾ। ਪਰ ਸਭ ਤੋਂ ਜ਼ਬਰਦਸਤ ਪ੍ਰਤੀਕਿਰਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਈ, ਜਿਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਿਰਫ਼ ਤਿੰਨ ਲਾਈਨਾਂ ਵਾਲੀ ਪੋਸਟ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਪੀਐਮ ਮੋਦੀ ਨੇ ਆਪਣੀ ਪੋਸਟ ਚ ਲਿਖਿਆ, “ਖੇਡ ਦੇ ਮੈਦਾਨ ‘ਤੇ ਆਪ੍ਰੇਸ਼ਨ ਸਿੰਦੂਰ। ਨਤੀਜਾ ਉਹੀ ਹੈ, ਭਾਰਤ ਦੀ ਜਿੱਤ। ਸਾਡੇ ਕ੍ਰਿਕਟਰਾਂ ਨੂੰ ਵਧਾਈਆਂ।”

ਟੀਮ ਇੰਡੀਆ ਕਿਵੇਂ ਜਿੱਤੀ

ਫਾਈਨਲ ਦੇ ਸੰਬੰਧ ਚ, ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਤੇ 146 ਦੌੜਾਂ ਬਣਾਈਆਂ। ਪਾਕਿਸਤਾਨ ਲਈ ਸਾਹਿਬਜ਼ਾਦਾ ਫਰਹਾਨ ਨੇ ਸਭ ਤੋਂ ਵੱਧ 57 ਦੌੜਾਂ ਬਣਾਈਆਂ, ਜਦੋਂ ਕਿ ਫਖਰ ਜ਼ਮਾਨ ਨੇ ਵੀ 46 ਦੌੜਾਂ ਬਣਾਈਆਂ। ਟੀਮ ਇੰਡੀਆ ਲਈ ਕੁਲਦੀਪ ਯਾਦਵ ਨੇ ਸਭ ਤੋਂ ਵੱਧ ਚਾਰ ਵਿਕਟਾਂ ਲਈਆਂ। ਜਵਾਬ ਚ, ਟੀਮ ਇੰਡੀਆ ਨੇ ਸਿਰਫ਼ 20 ਦੌੜਾਂ ‘ਤੇ ਤਿੰਨ ਵਿਕਟਾਂ ਗੁਆ ਦਿੱਤੀਆਂ। ਹਾਲਾਂਕਿ, ਤਿਲਕ ਵਰਮਾ ਨੇ ਫਿਰ ਸ਼ਾਨਦਾਰ ਅਰਧ ਸੈਂਕੜਾ ਤੇ ਅਜੇਤੂ 69 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਈ। ਸ਼ਿਵਮ ਦੂਬੇ ਨੇ 33 ਤੇ ਸੰਜੂ ਸੈਮਸਨ ਨੇ 24 ਦੌੜਾਂ ਬਣਾਈਆਂ।