Arjun Tendulkar Wedding: ਅਰਜੁਨ-ਸਾਨੀਆ ਦੇ ਵਿਆਹ ਵਿੱਚ ਮਹਿਮਾਨਾਂ ਦਾ ਧੂੰਮ, ਇਨ੍ਹਾਂ ਹਸਤੀਆਂ ਨੇ ਕੀਤੀ ਸ਼ਿਰਕਤ
Arjun Tendulkar Saaniya Chandhok Wedding: ਸਚਿਨ ਤੇਂਦੁਲਕਰ ਦੇ ਪੁੱਤਰ ਅਰਜੁਨ ਤੇਂਦੁਲਕਰ ਅੱਜ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੇ ਹਨ। ਉਹ ਸਾਨੀਆ ਚੰਡੋਕ ਨਾਲ ਸੱਤ ਫੇਰੇ ਲੈਣਗੇ। ਵਿਆਹ ਵਿੱਚ ਸ਼ਾਮਲ ਹੋਣ ਲਈ ਕਈ ਮਸ਼ਹੂਰ ਹਸਤੀਆਂ ਪਹੁੰਚ ਰਹੀਆਂ ਹਨ।
ਅਰਜੁਨ-ਸਾਨੀਆ ਦਾ ਵਿਆਹ (Photo: PTI)
Arjun Tendulkar Saaniya Chandhok Wedding: ਅਰਜੁਨ ਤੇਂਦੁਲਕਰ ਅਤੇ ਸਾਨੀਆ ਚੰਡੋਕ ਦੇ ਵਿਆਹ ਲਈ ਮੁੰਬਈ ਵਿੱਚ ਜਸ਼ਨ ਪੂਰੇ ਜੋਰਾਂ-ਸ਼ੋਰਾਂ ਨਾਲ ਚੱਲ ਰਹੇ ਹਨ। ਸਚਿਨ ਤੇਂਦੁਲਕਰ ਦੇ ਪੁੱਤਰ ਅਰਜੁਨ ਦਾ ਇਹ ਵਿਆਹ 2026 ਦੇ ਸਭ ਤੋਂ ਵੱਧ ਚਰਚਿਤ ਅਤੇ ਹਾਈ-ਪ੍ਰੋਫਾਈਲ ਸੋਸ਼ਲ ਇਵੈਂਟ ਵਿੱਚ ਸ਼ੁਮਾਰ ਹੋਣ ਜਾ ਰਿਹਾ ਹੈ। ਮਹਿੰਦੀ ਦੀ ਰਸਮ 3 ਮਾਰਚ ਨੂੰ ਮੁੰਬਈ ਦੇ ਮਹਾਲਕਸ਼ਮੀ ਰੇਸ ਕੋਰਸ ਵਿਖੇ ਨਿੱਜੀ ਤੌਰ ‘ਤੇ ਆਯੋਜਿਤ ਕੀਤਾ ਗਿਆ ਸੀ, ਜਿੱਥੇ ਕਈ ਕ੍ਰਿਕਟ ਜਗਤ ਦੀਆਂ ਹਸਤੀਆਂ ਮੌਜੂਦ ਸਨ। ਸਚਿਨ ਦੇ ਕਰੀਬੀ ਦੋਸਤ, ਕ੍ਰਿਕਟਰ ਅਤੇ ਮਸ਼ਹੂਰ ਹਸਤੀਆਂ ਮਹਿੰਦੀ ਨਾਈਟ ਵਿੱਚ ਸ਼ਾਮਲ ਹੋਈਆਂ, ਜਿਨ੍ਹਾਂ ਵਿੱਚ ਰਵੀ ਸ਼ਾਸਤਰੀ, ਯੁਵਰਾਜ ਸਿੰਘ, ਹਰਭਜਨ ਸਿੰਘ, ਜ਼ਹੀਰ ਖਾਨ, ਇਰਫਾਨ ਪਠਾਨ, ਯੂਸਫ਼ ਪਠਾਨ ਅਤੇ ਅਜੀਤ ਅਗਰਕਰ ਸ਼ਾਮਲ ਸਨ। ਹੁਣ, ਵਿਆਹ ਵਿੱਚ ਮਹਿਮਾਨਾਂ ਦਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ।
ਵਿਆਹ ਦੇ ਜਸ਼ਨ ਸ਼ੁਰੂ
ਵਿਆਹ ਸਮਾਰੋਹ ਵਿੱਚ ਮਹਿਮਾਨਾਂ ਦਾ ਆਉਣਾ ਸ਼ੁਰੂ ਹੋ ਗਿਆ ਹੈ। ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਆਪਣੀ ਪਤਨੀ ਨਾਲ ਨਜ਼ਰ ਆਏ। ਸਾਬਕਾ ਕ੍ਰਿਕਟਰ ਅਤੇ ਚੋਣਕਾਰ ਅਜੀਤ ਅਗਰਕਰ ਆਪਣੀ ਪਤਨੀ ਨਾਲ ਪਹੁੰਚੇ। ਰਾਹੁਲ ਦ੍ਰਾਵਿੜ, ਆਪਣੀ ਪਤਨੀ ਵਿਜੇਤਾ ਪੇਂਧਰਕਰ, ਕਿਰਨ ਮੋਰੇ, ਅਨਿਲ ਕੁੰਬਲੇ, ਅਜਿੰਕਿਆ ਰਹਾਣੇ, ਸੁਰੇਸ਼ ਰੈਨਾ, ਅਤੇ ਵੈਂਕਟੇਸ਼ ਪ੍ਰਸਾਦ (ਸਾਬਕਾ ਕ੍ਰਿਕਟਰ ਅਤੇ ਕਰਨਾਟਕ ਰਾਜ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ) ਵੀ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਹਨ।
#WATCH | Mumbai: Indian Men’s cricket team chief selector, Ajit Agarkar, along with his wife, Fatima Ghadially, arrives to attend the wedding ceremony of Arjun Tendulkar and Saaniya Chandhok. pic.twitter.com/PCV6ZCFqiA
— ANI (@ANI) March 5, 2026
#WATCH | Mumbai: Former Indian Cricketer Kiran More, along with his wife, Raavi More, arrives to attend the wedding ceremony of Arjun Tendulkar and Saaniya Chandhok. pic.twitter.com/2w9MvMitNA
— ANI (@ANI) March 5, 2026
#WATCH | Mumbai: Former Indian Cricketer and President of the Karnataka State Cricket Association (KSCA) Venkatesh Prasad, along with his family, arrives to attend the wedding ceremony of Arjun Tendulkar and Saaniya Chandhok. pic.twitter.com/fwJdi4ScsA
— ANI (@ANI) March 5, 2026ਇਹ ਵੀ ਪੜ੍ਹੋ
#WATCH | Mumbai: Indian cricket commentator and journalist Harsha Bhogle arrives to attend the wedding ceremony of Arjun Tendulkar and Saaniya Chandhok. pic.twitter.com/PlrdX1jAIb
— ANI (@ANI) March 5, 2026
ਵਿਆਹ ਵਿੱਚ ਵੱਡੀ ਗਿਣਤੀ ਵਿੱਚ ਰਾਜਨੀਤਿਕ ਹਸਤੀਆਂ ਦੇ ਸ਼ਾਮਲ ਹੋਣ ਦੀ ਵੀ ਉਮੀਦ ਹੈ। ਸਚਿਨ ਤੇਂਦੁਲਕਰ ਨੇ ਕੁਝ ਦਿਨ ਪਹਿਲਾਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਸੱਦਾ ਦਿੱਤਾ ਸੀ। ਇਸ ਤੋਂ ਇਲਾਵਾ, ਖੇਡ ਸਿਤਾਰੇ, ਉਦਯੋਗਪਤੀ ਅਤੇ ਪ੍ਰਮੁੱਖ ਹਸਤੀਆਂ ਦੇ ਵੀ ਸ਼ਾਮਲ ਹੋਣ ਦੀ ਉਮੀਦ ਹੈ, ਜਿਸ ਨਾਲ ਇਹ ਸਮਾਗਮ ਹੋਰ ਵੀ ਸ਼ਾਨਦਾਰ ਹੋ ਗਿਆ ਹੈ।
ਕੌਣ ਹੈ ਅਰਜੁਨ ਤੇਂਦੁਲਕਰ ਦੀ ਹੋਣ ਵਾਲੀ ਪਤਨੀ ?
ਅਰਜੁਨ ਆਈਪੀਐਲ ਵਿੱਚ ਮੁੰਬਈ ਇੰਡੀਅਨਜ਼ ਲਈ ਖੇਡ ਚੁੱਕੇ ਹਨ ਅਤੇ ਵਰਤਮਾਨ ਵਿੱਚ ਲਖਨਊ ਸੁਪਰ ਜਾਇੰਟਸ ਵਰਗ੍ਹੀ ਵੱਡੀ ਟੀਮ,ਦਾ ਹਿੱਸਾ ਹਨ। ਸਾਨੀਆ ਇੱਕ ਸਫਲ ਉੱਦਮੀ ਹਨ ਅਤੇ ਮੁੰਬਈ ਸਥਿਤ ਉਦਯੋਗਪਤੀ ਰਵੀ ਘਈ ਦੀ ਪੋਤੀ ਹਨ। ਸਾਨੀਆ ਪਾਲਤੂ ਜਾਨਵਰਾਂ ਦੀ ਦੇਖਭਾਲ ਕਰਨ ਵਾਲੇ ਬ੍ਰਾਂਡ ਦਾ ਮਾਲਕਿਨ ਵੀ ਹੈ ਜੋ ਪੈਟ ਕੇਅਰ ਦੀ ਦੇਖਭਾਲ, ਗਰੂਮਿੰਗ ਅਤੇ ਸੰਬੰਧਿਤ ਉਤਪਾਦ ਪ੍ਰਦਾਨ ਕਰਦਾ ਹੈ। ਦੋਵਾਂ ਪਰਿਵਾਰਾਂ ਦਾ ਲੰਬੇ ਸਮੇਂ ਤੋਂ ਰਿਸ਼ਤਾ ਹੈ।
