AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਪਾਕਿਸਤਾਨ ਦਾ ਏਸ਼ੀਆ ਕੱਪ ਤੋਂ ਹੱਟਣ ਦਾ ਫੈਸਲਾ, PAK ਮੀਡੀਆ GEO ਨਿਊਜ ਦੇ ਹਵਾਲੇ ਨਾਲ ਖ਼ਬਰ

Pakistan Out from Asia Cup: ਪਾਕਿਸਤਾਨੀ ਮੀਡੀਆ ਰਿਪੋਰਟਾਂ ਦੇ ਅਨੁਸਾਰ, PCB ਨੇ ਬੁੱਧਵਾਰ ਦੇ ਮੈਚ ਲਈ ਆਪਣੀ ਟੀਮ ਨੂੰ ਮੈਦਾਨ ਵਿੱਚ ਉਤਾਰਨ ਤੋਂ ਇਨਕਾਰ ਕਰ ਦਿੱਤਾ। ਮੈਚ ਦੁਬਈ ਵਿੱਚ ਰਾਤ 8 ਵਜੇ ਤੋਂ ਖੇਡਿਆ ਜਾਣਾ ਸੀ, ਪਰ ਪਾਕਿਸਤਾਨੀ ਟੀਮ ਮੈਚ ਤੋਂ ਦੋ ਘੰਟੇ ਪਹਿਲਾਂ ਤੱਕ ਵੀ ਆਪਣੇ ਹੋਟਲ ਵਿੱਚ ਹੀ ਸੀ।

ਪਾਕਿਸਤਾਨ ਦਾ ਏਸ਼ੀਆ ਕੱਪ ਤੋਂ ਹੱਟਣ ਦਾ ਫੈਸਲਾ, PAK ਮੀਡੀਆ GEO ਨਿਊਜ ਦੇ ਹਵਾਲੇ ਨਾਲ ਖ਼ਬਰ
( Photo: PTI)
tv9-punjabi
| Updated On: 17 Sep 2025 18:50 PM IST

ਪਾਕਿਸਤਾਨ ਕ੍ਰਿਕਟ ਬੋਰਡ (PCB) ਨੇ ਏਸ਼ੀਆ ਕੱਪ ਵਿੱਚ UAE ਖਿਲਾਫ ਮੈਚ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਮੈਚ ਰੈਫਰੀ ਐਂਡੀ ਪਾਈਕ੍ਰਾਫਟ ਨੂੰ ਹਟਾਉਣ ਦੀ ਮੰਗ ਕਰ ਰਹੇ ਪਾਕਿਸਤਾਨ ਕ੍ਰਿਕਟ ਬੋਰਡ ਨੇ ਆਈਸੀਸੀ ਦੇ ਇਨਕਾਰ ਕਰਨ ਤੋਂ ਬਾਅਦ ਇਹ ਫੈਸਲਾ ਲਿਆ। ਪਾਕਿਸਤਾਨੀ ਮੀਡੀਆ ਰਿਪੋਰਟਾਂ ਦੇ ਅਨੁਸਾਰ, PCB ਨੇ ਬੁੱਧਵਾਰ ਦੇ ਮੈਚ ਲਈ ਆਪਣੀ ਟੀਮ ਨੂੰ ਮੈਦਾਨ ਵਿੱਚ ਉਤਾਰਨ ਤੋਂ ਇਨਕਾਰ ਕਰ ਦਿੱਤਾ। ਮੈਚ ਦੁਬਈ ਵਿੱਚ ਰਾਤ 8 ਵਜੇ ਤੋਂ ਖੇਡਿਆ ਜਾਣਾ ਸੀ, ਪਰ ਪਾਕਿਸਤਾਨੀ ਟੀਮ ਮੈਚ ਤੋਂ ਦੋ ਘੰਟੇ ਪਹਿਲਾਂ ਤੱਕ ਵੀ ਆਪਣੇ ਹੋਟਲ ਵਿੱਚ ਹੀ ਸੀ। ਇਸ ਤੋਂ ਬਾਅਦ ਹੀ ਪਾਕਿਸਤਾਨੀ ਟੀਮ ਵੱਲੋਂ ਅੱਜ ਦੇ ਮੈਚ ਅਤੇ ਟੂਰਨਾਮੈਂਟ ਦਾ ਬਾਈਕਾਟ ਕਰਨ ਦੀ ਖ਼ਬਰ ਆਈ।

ਗਰੁੱਪ ਏ ਵਿੱਚ ਪਾਕਿਸਤਾਨ ਅਤੇ UAE ਵਿਚਕਾਰ ਇਹ ਮੈਚ ਅਸਲ ਵਿੱਚ ਇੱਕ ਨਾਕਆਊਟ ਮੁਕਾਬਲਾ ਸੀ, ਜਿਸ ਵਿੱਚ ਜੇਤੂ ਟੀਮ ਨੂੰ ਟੀਮ ਇੰਡੀਆ ਦੇ ਨਾਲ ਸੁਪਰ ਫੋਰ ਵਿੱਚ ਐਂਟਰੀ ਮਿਲਦੀ ਅਤੇ ਹਾਰਨ ਵਾਲੀ ਟੀਮ ਬਾਹਰ ਹੋ ਜਾਂਦੀ। ਹਾਲਾਂਕਿ, ਪਾਕਿਸਤਾਨੀ ਬੋਰਡ ਨੇ ਮੈਚ ਤੋਂ ਪਹਿਲਾਂ ਮੈਚ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ। ਪਾਕਿਸਤਾਨ ਵੱਲੋਂ ਇਹ ਫੈਸਲਾ ਆਈਸੀਸੀ ਨੂੰ ਕਈ ਮੀਟਿੰਗਾਂ ਅਤੇ ਈਮੇਲ ਤੋਂ ਬਾਅਦ ਆਇਆ ਹੈ, ਜਿਸ ਵਿੱਚ ਉਸਦੀ ਕੋਈ ਵੀ ਮੰਗ ਨਹੀਂ ਮੰਨੀ ਗਈ ਸੀ।

ਭਾਰਤ-ਪਾਕਿਸਤਾਨ ਮੈਚ ਨਾਲ ਸ਼ੁਰੂ ਹੋਇਆ ਵਿਵਾਦ

ਇਹ ਸਾਰਾ ਵਿਵਾਦ 14 ਸਤੰਬਰ ਨੂੰ ਭਾਰਤ ਵਿਰੁੱਧ ਮੈਚ ਦੌਰਾਨ ਕਪਤਾਨਾਂ ਅਤੇ ਖਿਡਾਰੀਆਂ ਵੱਲੋਂ ਹੱਥ ਮਿਲਾਉਣ ਤੋਂ ਇਨਕਾਰ ਕਰਨ ਤੋਂ ਬਾਅਦ ਸ਼ੁਰੂ ਹੋਇਆ। ਪਾਕਿਸਤਾਨ ਬੋਰਡ ਨੇ ਦਾਅਵਾ ਕੀਤਾ ਕਿ ਰੈਫਰੀ ਪਾਈਕ੍ਰਾਫਟ ਨੇ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਅਤੇ ਪਾਕਿਸਤਾਨੀ ਕਪਤਾਨ ਸਲਮਾਨ ਅਲੀ ਆਗਾ ਨੂੰ ਟਾਸ ਦੌਰਾਨ ਹੱਥ ਨਾ ਮਿਲਾਉਣ ਲਈ ਕਿਹਾ ਸੀ। ਪੀਸੀਬੀ ਨੇ ਇਸ ਦੋਸ਼ ਵਿੱਚ ਆਈਸੀਸੀ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਉਨ੍ਹਾਂ ਨੂੰ ਏਸ਼ੀਆ ਕੱਪ ਤੋਂ ਹਟਾਉਣ ਦੀ ਮੰਗ ਕੀਤੀ। ਪਾਕਿਸਤਾਨ ਬੋਰਡ ਨੇ ਨਾਲ ਹੀ ਧਮਕੀ ਵੀ ਦਿੱਤੀ ਕਿ ਜੋਕਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਯੂਏਈ ਖਿਲਾਫ ਮੈਚ ਦੇ ਨਾਲ ਹੀ ਟੂਰਨਾਮੈਂਟ ਦਾ ਵੀ ਬਾਈਕਾਟ ਕਰ ਸਕਦੇ ਹਨ।

ਦੂਜੀ ਵਾਰ ਵੀ ਪਾਕਿਸਤਾਨ ਦੀ ਮੰਗ ਖਾਰਜ

ਪਰ ICC ਨੇ ਇਸ ਮੰਗ ਨੂੰ ਖਾਰਜ ਕਰ ਦਿੱਤਾ, ਅਤੇ ਉਦੋਂ ਤੋਂ, ਸਾਰੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹਨ ਕਿ ਕੀ ਪਾਕਿਸਤਾਨ ਆਪਣੀ ਧਮਕੀ ਤੇ ਕਾਇਮ ਰਹੇਗਾ। ਇਸ ਤੋਂ ਬਾਅਦ, ਮੰਗਲਵਾਰ, 16 ਸਤੰਬਰ ਦੀ ਰਾਤ ਨੂੰ ਦੁਬਈ ਵਿੱਚ ਪੀਸੀਬੀ ਦੀ ਇੱਕ ਐਮਰਜੈਂਸੀ ਮੀਟਿੰਗ ਹੋਈ, ਜਿਸ ਵਿੱਚ ਅਮੀਰਾਤ ਕ੍ਰਿਕਟ ਬੋਰਡ ਨੇ ਵੀ ਵਿਚੋਲਗੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ, ਰਿਪੋਰਟਾਂ ਸਾਹਮਣੇ ਆਈਆਂ ਕਿ ਇੱਕ ਵਿਚਕਾਰਲਾ ਰਸਤਾ ਕੱਢਿਆ ਗਿਆ ਹੈ, ਜਿਸ ਵਿੱਚ ਪਾਈਕ੍ਰਾਫਟ ਦੀ ਥਾਂ ਰਿਚੀ ਰਿਚਰਡਸਨ ਨੂੰ ਪਾਕਿਸਤਾਨ ਮੈਚ ਲਈ ਰੈਫਰੀ ਬਣਾਇਆ ਜਾਵੇਗਾ। ਹਾਲਾਂਕਿ, ਬੁੱਧਵਾਰ ਨੂੰ, ਪੀਸੀਬੀ ਨੇ ਆਪਣੀਆਂ ਮੰਗਾਂ ਨੂੰ ਦੁਹਰਾਉਂਦੇ ਹੋਏ ਦੂਜੀ ਵਾਰ ICC ਨੂੰ ਈਮੇਲ ਕੀਤਾ। ਇਸ ਤੋਂ ਬਾਅਦ, ICC ਨੇ ਇੱਕ ਹੋਰ ਮੀਟਿੰਗ ਕੀਤੀ, ਅਤੇ ਇਸ ਵਾਰ ਵੀ, PCB ਦੀ ਮੰਗਾਂ ਨੂੰ ਖਾਰਜ ਕਰ ਦਿੱਤਾ ਗਿਆ।

Follow Us
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ...
Womens Reservation Bill: "543 ਸੀਟਾਂ 'ਤੇ 33% ਰਾਖਵਾਂਕਰਨ ਦੇਣ ਵਿੱਚ ਕੀ ਸਮੱਸਿਆ?" CM ਮਾਨ ਦਾ BJP ਤੇ ਹਮਲਾ
Womens Reservation Bill:
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ...
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ...
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ...
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ...
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ...
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ...
Women Reservation Bill 'ਤੇ ਪੀਐਮ ਮੋਦੀ ਨੇ ਮੰਗਿਆ ਖੜਗੇ ਦਾ ਸਮਰਥਨ, ਸੰਸਦ ਵਿੱਚ ਹੋਈ ਮੁਲਾਕਾਤ
Women Reservation Bill 'ਤੇ ਪੀਐਮ ਮੋਦੀ ਨੇ ਮੰਗਿਆ ਖੜਗੇ ਦਾ ਸਮਰਥਨ, ਸੰਸਦ ਵਿੱਚ ਹੋਈ ਮੁਲਾਕਾਤ...