Champions Trophy ਜਿੱਤਣ ਦੀ ਖੁਸ਼ੀ ਵਿੱਚ Navjot Sidhu ਨੇ Hardik ਨਾਲ ਪਾਇਆ ਭੰਗੜਾ

Published: 

10 Mar 2025 13:28 PM IST

Champions Trophy 2025 : ਭਾਰਤੀ ਕ੍ਰਿਕਟ ਟੀਮ ਨੇ ਆਈਸੀਸੀ Champions Trophy 2025 (ਪਾਕਿਸਤਾਨ) ਦਾ ਖਿਤਾਬ ਜਿੱਤ ਲਿਆ ਹੈ। ਦੁਬਈ ਵਿੱਚ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ। ਜਿਵੇਂ ਹੀ ਭਾਰਤ ਨੇ ਮੈਚ ਜਿੱਤਿਆ, ਦੇਸ਼ ਭਰ ਵਿੱਚ ਜਸ਼ਨ ਸ਼ੁਰੂ ਹੋ ਗਏ।

Champions Trophy  ਜਿੱਤਣ ਦੀ ਖੁਸ਼ੀ ਵਿੱਚ Navjot Sidhu ਨੇ Hardik ਨਾਲ ਪਾਇਆ ਭੰਗੜਾ
Follow Us On

ਭਾਰਤੀ ਕ੍ਰਿਕਟ ਟੀਮ ਨੇ ਇੱਕ ਵੀ ਮੈਚ ਹਾਰੇ ਬਿਨਾਂ ਆਈਸੀਸੀ Champions Trophy 2025 (ਪਾਕਿਸਤਾਨ) ਦਾ ਖਿਤਾਬ ਜਿੱਤ ਲਿਆ ਹੈ। ਦੁਬਈ ਵਿੱਚ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ। ਜਿਵੇਂ ਹੀ ਭਾਰਤ ਨੇ ਮੈਚ ਜਿੱਤਿਆ, ਦੇਸ਼ ਭਰ ਵਿੱਚ ਜਸ਼ਨ ਸ਼ੁਰੂ ਹੋ ਗਏ। ਭਾਰਤ ਦੀ ਜਿੱਤ ‘ਤੇ, ਸਾਬਕਾ ਭਾਰਤੀ ਕ੍ਰਿਕਟਰ ਅਤੇ ਪੰਜਾਬ ਕਾਂਗਰਸ ਦੇ ਨੇਤਾ ਨਵਜੋਤ ਸਿੰਘ ਸਿੱਧੂ ਨੂੰ ਨੱਚਦੇ ਹੋਏ ਦੇਖਿਆ ਗਿਆ ਅਤੇ ਉਹ ਭਾਰਤੀ ਕ੍ਰਿਕਟਰ ਹਾਰਦਿਕ ਪਾੰਡਯਾ ਅਤੇ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੂੰ ਆਪਣੇ ਨਾਲ ਨੱਚਾਉਂਦੇ ਹੋਏ ਦਿਖਾਈ ਦਿੱਤੇ।

ਹਾਰਦਿਕ ਨਾਲ ਭੰਗੜਾ

ਜਦੋਂ ਨਵਜੋਤ ਸਿੰਘ ਸਿੱਧੂ ਨੇ ਹਾਰਦਿਕ ਪਾੰਡਯਾ ਨੂੰ ਦੇਖਿਆ ਤਾਂ ਹਾਰਦਿਕ ਸਿੱਧੂ ਨੂੰ ਮਿਲਣ ਗਏ। ਹਾਰਦਿਕ ਦੇ ਪਹੁੰਚਣ ਦੇ ਨਾਲ ਹੀ ਉਹਨਾਂ ਨੇ ਸਿੱਧੂ ਦੇ ਨਾਲ ਕਦਮ ਮਿਲਾ ਕੇ ਭੰਗੜਾ ਕਰਨਾ ਸ਼ੁਰੂ ਕਰ ਦਿੱਤਾ। ਦੋਵਾਂ ਨੇ ਭੰਗੜਾ ਪਾਇਆ ਅਤੇ ਅੰਤ ਵਿੱਚ ਸਿੱਧੂ ਨੇ ਹਾਰਦਿਕ ਨੂੰ ਕਿਹਾ -ਛਾ ਗਿਆ ਗੁਰੂ। ਜਿਸ ਤੋਂ ਬਾਅਦ ਦੋਵਾਂ ਨੇ ਇੱਕ ਦੂਜੇ ਨੂੰ ਜੱਫੀ ਪਾ ਲਈ। ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਸਿੱਧੂ ਨੇ ਖੁਦ ਵੀ ਉਕਤ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕੀਤੀ ਹੈ।

ਸਿੱਧੂ ਅਤੇ ਗੰਭੀਰ ਨੇ ਇਕੱਠੇ ਪੜ੍ਹੀ ਸ਼ਾਇਰੀ

ਜਦੋਂ ਭਾਰਤ ਨੇ ਚੈਂਪੀਅਨਜ਼ ਟਰਾਫੀ ਜਿੱਤੀ, ਤਾਂ ਨਵਜੋਤ ਸਿੰਘ ਸਿੱਧੂ ਕੁਮੈਂਟਰੀ ਕਰਨ ਲਈ ਮੈਦਾਨ ‘ਤੇ ਆਏ। ਪਹਿਲਾਂ ਉਹਨਾਂ ਨੇ ਹਾਰਦਿਕ ਨਾਲ ਭੰਗੜਾ ਪਾਇਆ। ਜਿਸ ਤੋਂ ਬਾਅਦ ਗੌਤਮ ਗੰਭੀਰ ਨੂੰ ਸਿੱਧੂ ਦੇ ਨਾਲ ਦੇਖਿਆ ਗਿਆ। ਗੌਤਮ ਗੰਭੀਰ ਨੇ ਸਿੱਧੂ ਨੂੰ ਆਪਣਾ ਸ਼ੇਰ ਸੁਣਾਉਣ ਲਈ ਕਿਹਾ। ਜਿਸ ਤੋਂ ਬਾਅਦ ਗੰਭੀਰ ਨੇ ਕਿਹਾ ਕਿ ਜੇ ਤੁਸੀਂ ਨਹੀਂ ਸੁਣਾਓਗੇ ਤਾਂ ਮੈਂ ਸੁਣਾਵਾਗਾਂ। ਸਿੱਧੂ ਨੇ ਤੁਰੰਤ ਕਿਹਾ ਕਿ ਤੁਸੀਂ ਸੁਣਾਓ। ਜਿਸ ਤੋਂ ਬਾਅਦ ਗੌਤਮ ਗੰਭੀਰ ਨੇ ਇੱਕ ਸ਼ੇਰ ਸੁਣਾਇਆ।

ਗੰਭੀਰ ਨੇ ਸ਼ੇਰ ਸੁਣਾਇਆ, ਤੁਫਾਨ ਕੁਚਲਨੇ ਕਾ ਹੁਨਰ ਸੀਖਿਏ ਜਨਾਬ, ਸਿੱਧੂ ਨੇ ਸ਼ਾਇਰੀ ਪੁਰੀ ਕਰਦੇ ਹੋਏ ਕਿਹਾ- ਸਾਪੋਂ ਕੇ ਡਰ ਸੇ ਜੰਗਲ ਨਹੀਂ ਛੋੜ ਜਾਤੇ। ਜਿਸ ਤੋਂ ਬਾਅਦ ਸਿੱਧੂ ਨੇ ਗੌਤਮ ਨੂੰ ਭੰਗੜਾ ਕਰਨ ਦੇ ਲਈ ਕਿਹਾ। ਪਹਿਲਾਂ ਤਾਂ ਗੌਤਮ ਗੰਭੀਰ ਨੇ ਮਨਾ ਕਰ ਦਿੱਤਾ ਫਿਰ ਗੌਤਮ ਨੇ ਹੱਥ ਉੱਪਰ ਚੱਕ ਕੇ ਸਟੇਪ ਕੀਤਾ।