AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

IPL 2026: ਰੋਹਿਤ-ਰਿਕਲਟਨ ਦੇ ਤੂਫ਼ਾਨ ‘ਚ ਉੱਡੇ KKR ਦੇ ਗੇਂਦਬਾਜ਼, ਮੁੰਬਈ ਇੰਡੀਅਨਜ਼ ਨੇ ਰਿਕਾਰਡ ਰਨ-ਚੇਜ਼ ਨਾਲ ਕੀਤੀ ਜੇਤੂ ਸ਼ੁਰੂਆਤ

IPL 2026: ਇੰਡੀਅਨ ਪ੍ਰੀਮੀਅਰ ਲੀਗ 2026 ਦੇ ਆਪਣੇ ਪਹਿਲੇ ਹੀ ਮੁਕਾਬਲੇ ਵਿੱਚ ਮੁੰਬਈ ਇੰਡੀਅਨਜ਼ ਨੇ ਉਹ ਕਰ ਦਿਖਾਇਆ ਹੈ, ਜਿਸ ਦਾ ਇੰਤਜ਼ਾਰ ਪ੍ਰਸ਼ੰਸਕ ਪਿਛਲੇ 14 ਸਾਲਾਂ ਤੋਂ ਕਰ ਰਹੇ ਸਨ। ਲਗਾਤਾਰ 13 ਸੀਜ਼ਨਾਂ ਤੋਂ ਚੱਲੀ ਆ ਰਹੀ ਪਹਿਲੇ ਮੈਚ ਵਿੱਚ ਹਾਰ ਦੀ ਨਾਕਾਮੀ ਦੇ ਸਿਲਸਿਲੇ ਨੂੰ ਖ਼ਤਮ ਕਰਦਿਆਂ ਮੁੰਬਈ ਨੇ ਸ਼ਾਨਦਾਰ ਜਿੱਤ ਨਾਲ ਨਵੇਂ ਸੀਜ਼ਨ ਦਾ ਆਗਾਜ਼ ਕੀਤਾ ਹੈ।

IPL 2026: ਰੋਹਿਤ-ਰਿਕਲਟਨ ਦੇ ਤੂਫ਼ਾਨ 'ਚ ਉੱਡੇ KKR ਦੇ ਗੇਂਦਬਾਜ਼, ਮੁੰਬਈ ਇੰਡੀਅਨਜ਼ ਨੇ ਰਿਕਾਰਡ ਰਨ-ਚੇਜ਼ ਨਾਲ ਕੀਤੀ ਜੇਤੂ ਸ਼ੁਰੂਆਤ
Image Credit source: PTI
tv9-punjabi
| Published: 29 Mar 2026 23:33 PM IST

ਇੰਡੀਅਨ ਪ੍ਰੀਮੀਅਰ ਲੀਗ 2026 ਦੇ ਆਪਣੇ ਪਹਿਲੇ ਹੀ ਮੁਕਾਬਲੇ ਵਿੱਚ ਮੁੰਬਈ ਇੰਡੀਅਨਜ਼ ਨੇ ਉਹ ਕਰ ਦਿਖਾਇਆ ਹੈ, ਜਿਸ ਦਾ ਇੰਤਜ਼ਾਰ ਪ੍ਰਸ਼ੰਸਕ ਪਿਛਲੇ 14 ਸਾਲਾਂ ਤੋਂ ਕਰ ਰਹੇ ਸਨ। ਲਗਾਤਾਰ 13 ਸੀਜ਼ਨਾਂ ਤੋਂ ਚੱਲੀ ਆ ਰਹੀ ਪਹਿਲੇ ਮੈਚ ਵਿੱਚ ਹਾਰ ਦੀ ਨਾਕਾਮੀ ਦੇ ਸਿਲਸਿਲੇ ਨੂੰ ਖ਼ਤਮ ਕਰਦਿਆਂ ਮੁੰਬਈ ਨੇ ਸ਼ਾਨਦਾਰ ਜਿੱਤ ਨਾਲ ਨਵੇਂ ਸੀਜ਼ਨ ਦਾ ਆਗਾਜ਼ ਕੀਤਾ ਹੈ।

ਵਾਨਖੇੜੇ ਸਟੇਡੀਅਮ ਵਿੱਚ ਖੇਡੇ ਗਏ ਇਸ ਰੋਮਾਂਚਕ ਮੈਚ ਵਿੱਚ ਮੁੰਬਈ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 6 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ। ਰੋਹਿਤ ਸ਼ਰਮਾ ਅਤੇ ਰਾਇਨ ਰਿਕਲਟਨ ਦੀਆਂ ਵਿਸਫੋਟਕ ਪਾਰੀਆਂ ਦੇ ਦਮ ‘ਤੇ ਮੁੰਬਈ ਨੇ ਨਾ ਸਿਰਫ਼ ਜਿੱਤ ਦਰਜ ਕੀਤੀ, ਸਗੋਂ IPL ਇਤਿਹਾਸ ਦਾ ਆਪਣਾ ਸਭ ਤੋਂ ਵੱਡਾ ਰਨ-ਚੇਜ਼ (ਟੀਚੇ ਦਾ ਪਿੱਛਾ) ਵੀ ਸਫਲਤਾਪੂਰਵਕ ਮੁਕੰਮਲ ਕੀਤਾ।

KKR ਨੇ ਖੜ੍ਹਾ ਕੀਤਾ ਸੀ 220 ਦੌੜਾਂ ਦਾ ਪਹਾੜ ਵਰਗਾ ਸਕੋਰ

ਐਤਵਾਰ 29 ਮਾਰਚ ਨੂੰ ਖੇਡੇ ਗਏ ਇਸ ਮੁਕਾਬਲੇ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ 4 ਵਿਕਟਾਂ ਦੇ ਨੁਕਸਾਨ ‘ਤੇ 220 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ ਸੀ। ਟੀਮ ਦੇ ਕਪਤਾਨ ਅਜਿੰਕਿਆ ਰਹਾਣੇ ਨੇ ਨਵੇਂ ਓਪਨਰ ਫਿਨ ਐਲਨ ਨਾਲ ਮਿਲ ਕੇ 69 ਦੌੜਾਂ ਦੀ ਤੂਫ਼ਾਨੀ ਸ਼ੁਰੂਆਤ ਦਿੱਤੀ।

ਰਹਾਣੇ ਨੇ ਸ਼ਾਨਦਾਰ ਅਰਧ ਸੈਂਕੜਾ ਜੜਿਆ, ਜਿਸ ਤੋਂ ਬਾਅਦ ਨੌਜਵਾਨ ਬੱਲੇਬਾਜ਼ ਅੰਗਕ੍ਰਿਸ਼ ਰਘੂਵੰਸ਼ੀ ਨੇ ਵੀ ਤੇਜ਼-ਤਰਾਰ ਫਿਫਟੀ ਲਗਾ ਕੇ ਸਕੋਰ ਨੂੰ 200 ਦੇ ਪਾਰ ਪਹੁੰਚਾਇਆ। ਮੁੰਬਈ ਦੇ ਗੇਂਦਬਾਜ਼ਾਂ ਵਿੱਚੋਂ ਸਿਰਫ਼ ਸ਼ਾਰਦੁਲ ਠਾਕੁਰ ਹੀ ਪ੍ਰਭਾਵਸ਼ਾਲੀ ਰਹੇ, ਜਿਨ੍ਹਾਂ ਨੇ 4 ਵਿੱਚੋਂ 3 ਅਹਿਮ ਵਿਕਟਾਂ ਆਪਣੇ ਨਾਮ ਕੀਤੀਆਂ।

ਰੋਹਿਤ ਅਤੇ ਰਿਕਲਟਨ ਦੀ ਰਿਕਾਰਡਤੋੜ ਸਾਂਝੇਦਾਰੀ

221 ਦੌੜਾਂ ਦੇ ਪਹਾੜ ਵਰਗੇ ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਇੰਡੀਅਨਜ਼ ਦੀ ਸ਼ੁਰੂਆਤ ਉਮੀਦ ਤੋਂ ਕਿਤੇ ਵੱਧ ਖ਼ਤਰਨਾਕ ਰਹੀ। ਰੋਹਿਤ ਸ਼ਰਮਾ ਅਤੇ ਰਾਇਨ ਰਿਕਲਟਨ ਦੀ ਜੋੜੀ ਨੇ KKR ਦੇ ਗੇਂਦਬਾਜ਼ਾਂ ਦੇ ਪਰਖੱਚੇ ਉਡਾ ਦਿੱਤੇ। ਰੋਹਿਤ ਨੇ ਮਹਿਜ਼ 23 ਗੇਂਦਾਂ ਵਿੱਚ ਅਤੇ ਰਿਕਲਟਨ ਨੇ 24 ਗੇਂਦਾਂ ਵਿੱਚ ਆਪਣੇ ਅਰਧ ਸੈਂਕੜੇ ਪੂਰੇ ਕੀਤੇ।

]ਦੋਵਾਂ ਨੇ ਮਿਲ ਕੇ ਸਿਰਫ਼ 11.5 ਓਵਰਾਂ ਵਿੱਚ 148 ਦੌੜਾਂ ਦੀ ਅਦੁੱਤੀ ਸਾਂਝੇਦਾਰੀ ਕੀਤੀ, ਜਿਸ ਨੇ ਮੈਚ ਦਾ ਰੁਖ ਪੂਰੀ ਤਰ੍ਹਾਂ ਮੁੰਬਈ ਵੱਲ ਮੋੜ ਦਿੱਤਾ। ਹਾਲਾਂਕਿ ਇਹ ਦੋਵੇਂ ਸਟਾਰ ਬੱਲੇਬਾਜ਼ ਆਪਣੇ ਸੈਂਕੜੇ ਪੂਰੇ ਕਰਨ ਤੋਂ ਖੁੰਝ ਗਏ, ਪਰ ਉਨ੍ਹਾਂ ਦੀ ਪਾਰੀ ਨੇ ਜਿੱਤ ਦੀ ਨੀਂਹ ਪੱਕੀ ਕਰ ਦਿੱਤੀ ਸੀ। ਆਖ਼ਰਕਾਰ 19.1 ਓਵਰਾਂ ਵਿੱਚ ਮੁੰਬਈ ਨੇ ਟੀਚਾ ਹਾਸਲ ਕਰਕੇ ਜਿੱਤ ਦਾ ਜਸ਼ਨ ਮਨਾਇਆ।

14 ਸਾਲ ਬਾਅਦ ਟੁੱਟਿਆ ‘ਪਹਿਲੇ ਮੈਚ’ ਦਾ ਸਰਾਪ

ਮੁੰਬਈ ਇੰਡੀਅਨਜ਼ ਲਈ ਇਹ ਜਿੱਤ ਕਈ ਮਾਇਨਿਆਂ ਵਿੱਚ ਖ਼ਾਸ ਹੈ। IPL ਦੇ ਇਤਿਹਾਸ ਵਿੱਚ ਇਹ ਮੁੰਬਈ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਰਨ-ਚੇਜ਼ ਹੈ; ਇਸ ਤੋਂ ਪਹਿਲਾਂ ਉਨ੍ਹਾਂ ਨੇ 219 ਦੌੜਾਂ ਦਾ ਟੀਚਾ ਹਾਸਲ ਕੀਤਾ ਸੀ। ਸਭ ਤੋਂ ਅਹਿਮ ਗੱਲ ਇਹ ਹੈ ਕਿ ਮੁੰਬਈ ਨੇ ਪੂਰੇ 14 ਸਾਲ ਬਾਅਦ ਸੀਜ਼ਨ ਦਾ ਆਪਣਾ ਪਹਿਲਾ ਮੈਚ ਜਿੱਤਿਆ ਹੈ।

ਆਖਰੀ ਵਾਰ ਸਾਲ 2012 ਵਿੱਚ ਮੁੰਬਈ ਨੇ ਚੇਨਈ ਸੁਪਰ ਕਿੰਗਜ਼ ਨੂੰ ਹਰਾ ਕੇ ਜੇਤੂ ਸ਼ੁਰੂਆਤ ਕੀਤੀ ਸੀ। ਦਿਲਚਸਪ ਗੱਲ ਇਹ ਹੈ ਕਿ ਪਿਛਲੇ 13 ਸੀਜ਼ਨਾਂ ਵਿੱਚ ਪਹਿਲਾ ਮੈਚ ਹਾਰਨ ਦੇ ਬਾਵਜੂਦ ਮੁੰਬਈ ਨੇ ਪੰਜ ਵਾਰ ਖਿਤਾਬ ਜਿੱਤਿਆ ਸੀ, ਪਰ ਇਸ ਵਾਰ ਟੀਮ ਨੇ ਪਹਿਲੇ ਹੀ ਮੈਚ ਤੋਂ ਜਿੱਤ ਦੀ ਲੈਅ ਫੜ ਕੇ ਵਿਰੋਧੀਆਂ ਨੂੰ ਸਖ਼ਤ ਚਿਤਾਵਨੀ ਦੇ ਦਿੱਤੀ ਹੈ।

Follow Us
ਕਰਿਸ਼ਮਾ ਕਪੂਰ ਦੇ ਬੱਚਿਆਂ ਲਈ ਰਾਹਤ, ਦਿੱਲੀ ਹਾਈ ਕੋਰਟ ਨੇ ਸੰਜੇ ਕਪੂਰ ਦੀਆਂ ਜਾਇਦਾਦਾਂ ਨੂੰ ਕੀਤਾ ਫ੍ਰੀਜ਼
ਕਰਿਸ਼ਮਾ ਕਪੂਰ ਦੇ ਬੱਚਿਆਂ ਲਈ ਰਾਹਤ, ਦਿੱਲੀ ਹਾਈ ਕੋਰਟ ਨੇ ਸੰਜੇ ਕਪੂਰ ਦੀਆਂ ਜਾਇਦਾਦਾਂ ਨੂੰ ਕੀਤਾ ਫ੍ਰੀਜ਼...
ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਟ੍ਰੈਵਲ ਏਜੰਟਾਂ ਦੀ ਖੈਰ ਨਹੀਂ, ਐਕਟਿਵ ਹੋਇਆ ਹਿਊਮਨ ਰਾਈਟਸ ਕਮਿਸ਼ਨ
ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਟ੍ਰੈਵਲ ਏਜੰਟਾਂ ਦੀ ਖੈਰ ਨਹੀਂ, ਐਕਟਿਵ ਹੋਇਆ ਹਿਊਮਨ ਰਾਈਟਸ ਕਮਿਸ਼ਨ...
ਈਥਾਨੌਲ ਨਾਲ ਚੱਲੇਗਾ ਭਾਰਤ, ਸਰਕਾਰ ਦਾ ਨਵਾਂ ਡਰਾਫਟ ਅਤੇ ਤੁਹਾਡੇ ਲਈ ਫਾਇਦੇ-ਨੁਕਸਾਨ
ਈਥਾਨੌਲ ਨਾਲ ਚੱਲੇਗਾ ਭਾਰਤ, ਸਰਕਾਰ ਦਾ ਨਵਾਂ ਡਰਾਫਟ ਅਤੇ ਤੁਹਾਡੇ ਲਈ ਫਾਇਦੇ-ਨੁਕਸਾਨ...
Exit Polls Reliability: ਭਾਰਤੀ ਚੋਣਾਂ ਵਿੱਚ ਐਗਜ਼ਿਟ ਪੋਲ ਦੀ ਬਦਲਦੀ ਤਸਵੀਰ, ਭਰੋਸੇਯੋਗਤਾ ਤੇ ਗੰਭੀਰ ਸਵਾਲ
Exit Polls Reliability: ਭਾਰਤੀ ਚੋਣਾਂ ਵਿੱਚ ਐਗਜ਼ਿਟ ਪੋਲ ਦੀ ਬਦਲਦੀ ਤਸਵੀਰ, ਭਰੋਸੇਯੋਗਤਾ ਤੇ ਗੰਭੀਰ ਸਵਾਲ...
ਸਾਰੇ ਪੰਜਾਬ ਦਾ ਟੂਰ ਕਰੇਗੀ ਕਾਂਗਰਸ, ਲੋਕਾਂ ਨਾਲ ਮਿਲਕੇ ਤਿਆਰ ਹੋਵੇਗੀ ਚੋਣਾਂ ਦੀ ਰਣਨੀਤੀ
ਸਾਰੇ ਪੰਜਾਬ ਦਾ ਟੂਰ ਕਰੇਗੀ ਕਾਂਗਰਸ, ਲੋਕਾਂ ਨਾਲ ਮਿਲਕੇ ਤਿਆਰ ਹੋਵੇਗੀ ਚੋਣਾਂ ਦੀ ਰਣਨੀਤੀ...
ਅਮਰਨਾਥ ਯਾਤਰਾ ਤੋਂ ਪਹਿਲਾਂ LG ਮਨੋਜ ਸਿਨਹਾ ਨੇ ਬੁਲਾਈ ਉੱਚ ਪੱਧਰੀ ਮੀਟਿੰਗ, 20 ਅੱਤਵਾਦੀ ਬਣੇ ਸਿਰਦਰਦ!
ਅਮਰਨਾਥ ਯਾਤਰਾ ਤੋਂ ਪਹਿਲਾਂ LG ਮਨੋਜ ਸਿਨਹਾ ਨੇ ਬੁਲਾਈ ਉੱਚ ਪੱਧਰੀ ਮੀਟਿੰਗ, 20 ਅੱਤਵਾਦੀ ਬਣੇ ਸਿਰਦਰਦ!...
ਬੱਚਿਆਂ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ PM Modi, ਵੇਖੋ ਤਸਵੀਰਾਂ
ਬੱਚਿਆਂ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ PM Modi, ਵੇਖੋ ਤਸਵੀਰਾਂ...
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ...
ਸ਼ੇਖ ਯੂਸਫ਼ ਅਫਰੀਦੀ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਲਸ਼ਕਰ ਕਮਾਂਡਰ ਦੀ ਗੋਲੀ ਮਾਰ ਕੇ ਹੱਤਿਆ
ਸ਼ੇਖ ਯੂਸਫ਼ ਅਫਰੀਦੀ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਲਸ਼ਕਰ ਕਮਾਂਡਰ ਦੀ ਗੋਲੀ ਮਾਰ ਕੇ ਹੱਤਿਆ...