ਕਤਰ ਜਿੱਤਣ ਮਗਰੋਂ ਆਪਣੇ ਕਲੱਬ ਵਾਪਿਸ ਮੁੜੇ ਲਿਓਨਲ ਮੈਸੀ ਨੇ ਪਹਿਲੇ ਹੀ ਮੈਚ ਵਿੱਚ ਕਰ ਦਿੱਤਾ ਗੋਲ
ਪਿੱਛਲੀ 18 ਦਸੰਬਰ, 2022 ਨੂੰ ਖੇਡੇ ਗਏ ਫੁੱਟਬਾਲ ਵਿਸ਼ਵ ਕੱਪ- ਕਤਰ ਵਿੱਚ ਖੇਡੇ ਗਏ ਫਾਈਨਲ ਮੈਚ 'ਚ ਪੇਨਲਟੀ ਸ਼ੂਟਆਊਟ ਰਾਹੀਂ ਫ਼੍ਰਾਂਸ ਦੀ ਟੀਮ 'ਤੇ 4-2 ਦੇ ਸਕੋਰ ਨਾਲ ਜਿੱਤ ਦਰਜ ਕਰਨ ਮਗਰੋਂ ਲਿਓਨਲ ਮੈਸੀ ਪਹਿਲੀ ਵਾਰ ਖੇਡੇ ਆਪਣੀ ਹੋਮ ਟੀਮ ਵਾਸਤੇ

ਕਤਰ ਵਿੱਚ ਖੇਡੇ ਗਏ ਫੁੱਟਬਾਲ ਵਿਸ਼ਵ ਕੱਪ ਦੇ ਫਾਈਨਲ ਮੈਚ ਵਿੱਚ ਫ਼੍ਰਾਂਸ ‘ਤੇ ਜਿੱਤ ਦਰਜ ਕਰਦੇ ਹੋਏ ਅਰਜੇਂਟੀਨਾ ਨੂੰ ਵਿਸ਼ਵ ਚੈਂਪੀਅਨ ਬਣਾਉਣ ਤੋਂ ਬਾਅਦ ਪਹਿਲੀ ਵਾਰੀ ਮੈਦਾਨ ‘ਤੇ ਉੱਤਰੇ ਲਿਓਨਲ ਮੈਸੀ ਨੇ ਵਾਪਿਸ ਆਉਂਦੇ ਸਾਰ ਹੀ ਗੋਲ ਕਰ ਦਿੱਤਾ। ਪੇਰਿਸ ਸੇਂਟ ਜਰਮੈਨ ਦੀ ਐਂਜਰਸ ਟੀਮ ‘ਤੇ 2-0 ਨਾਲ ਜਿੱਤ ਦਰਜ ਕਰਨ ਵਿੱਚ ਲਿਓਨਲ ਮੈਸੀ ਨੇ ਨਾ ਸਿਰਫ਼ ਗੋਲ ਕਿੱਤਾ ਬਲਕਿ ਆਪਣੀ ਟੀਮ ਵਾਸਤੇ ਪਹਿਲਾ ਗੋਲ ਕਰਨ ਵਿੱਚ ਵੀ ਅਹਿਮ ਭੂਮਿਕਾ ਅਦਾ ਕੀਤੀ।