ਦਿਵਿਆਂਗ ਜਸਪ੍ਰੀਤ ਕੌਰ ਸਰਾਂ ਦੇ ਹੌਂਸਲੇ ਨੂੰ ਸਲਾਮ! ਡਿਸਕਥਰੋ ਵਿਚ ਜਿੱਤਿਆ ਕਾਂਸੀ ਦਾ ਤਗਮਾਂ
ਜਸਪ੍ਰੀਤ ਕੌਰ ਨੇ ਬੀਤੇ ਦਿਨੀ ਅੰਤਰਰਾਸ਼ਟਰੀ ਪੱਧਰ ਤੇ ਡਿਸਕਸ ਥਰੋ ਵਿੱਚ ਭਾਰਤ ਲਈ ਤਾਂਬੇ ਦਾ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ।
ਪੰਜਾਬ ਦੀ ਪੈਰਾ ਖਿਡਾਰਨ ਜਸਪ੍ਰੀਤ ਕੌਰ ਸਰਾਂ ਸਪੁੱਤਰੀ ਚੰਦ ਸਿੰਘ ਸਰਾਂ ਵਾਸੀ ਪਿੰਡ ਕਿਲ੍ਹਾ ਨੌਂ ਜ਼ਿਲ੍ਹਾ ਫ਼ਰੀਦਕੋਟ ਨੇ ਵਰਲਡ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਟਿਊਨੀਸ਼ੀਆ ਵਿਖੇ ਤਾਂਬੇ ਦਾ ਮੈਡਲ ਜਿੱਤ ਕੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ ਉਥੇ ਆਪਣੇ ਪਿੰਡ, ਅਤੇ ਮਾਪਿਆਂ ਦਾ ਨਾਮ ਵੀ ਰੌਸ਼ਨ ਕੀਤਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਸ਼ੋ੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮਾਂ ਖੇਡ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਅਤੇ ਕਬੱਡੀ ਖੇਡ ਨੂੰ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਲਈ ਜੋ ਸਲਾਨਾਂ ਵਿਸ਼ਵ ਕੱਬਡੀ ਕੱਪ ਹਰ ਸਾਲ ਕਰਵਾਇਆ ਜਾਂਦਾ ਸੀ ਉਸ ਵਿਚ ਭਾਰਤ ਦੀ ਟੀਮ ਵਿਚ ਖੇਡ ਚੁੱਕੀ, ਜਸਪ੍ਰੀਤ ਕੌਰ ਸਰਾਂ ਜੋ ਉਸ ਸਮੇਂ ਇਕ ਮੈਚ ਦੌਰਾਨ ਹੀ ਜ਼ਖਮੀ ਹੋ ਗਈ ਸੀ ਜੋ ਬਾਅਦ ਵਿਚ ਲੰਬਾ ਇਲਾਜ ਚੱਲਣ ਦੇ ਬਾਵਜੂਦ ਵੀ ਆਪਣੇ ਪੈਰਾਂ ਤੇ ਖੜ੍ਹੀ ਨਹੀਂ ਹੋ ਸਕੀ ਅਤੇ ਅਪਾਹਜ਼ ਹੋ ਗਈ ਸੀ।ਉਸ ਨੇ ਅਪਾਹਜ ਹੋਣ ਤੋਂ ਬਾਅਦ ਵੀ ਆਪਣਾਂ ਹੌਂਸਲਾ ਨਹੀਂ ਹਾਰਿਆ । ਉਸਦੇ ਹੌਂਸਲੇ ਅੱਜ ਵੀ ਬੁਲੰਦ ਹਨ, ਉਸ ਵਿੱਚ ਖੇਡਣ ਦੀ ਭਾਵਨਾ ਅੱਜ ਵੀ ਬਰਕਰਾਰ ਹੈ। ਜਿਸ ਦੀ ਤਾਜਾ ਮਿਸਾਲ ਉਸ ਵਕਤ ਵੇਖਣ ਨੂੰ ਮਿਲੀ ਜਦੋਂ ਜਸਪ੍ਰੀਤ ਕੌਰ ਨੇ ਬੀਤੇ ਦਿਨੀ ਅੰਤਰਰਾਸ਼ਟਰੀ ਪੱਧਰ ਤੇ ਡਿਸਕਸ ਥਰੋ ਵਿੱਚ ਭਾਰਤ ਲਈ ਤਾਂਬੇ ਦਾ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ।


