AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਜਲੰਧਰ ਪਹਿਲੀ ਵਾਰ ਕਰੇਗਾ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ ਦੀ ਮੇਜ਼ਬਾਨੀ, ਅਧਿਕਾਰੀਆਂ ਵੱਲੋਂ ਕੀਤਾ ਗਿਆ ਨਿਰੀਖਣ

ਪੰਜਾਬ ਦੇ ਖੇਡ ਇਤਿਹਾਸ ਵਿੱਚ ਇੱਕ ਨਵਾਂ ਅਤੇ ਸੁਨਹਿਰੀ ਪੰਨਾ ਜੁੜਨ ਜਾ ਰਿਹਾ ਹੈ। ਖੇਡਾਂ ਦੇ ਗੜ੍ਹ ਮੰਨੇ ਜਾਂਦੇ ਜਲੰਧਰ ਸ਼ਹਿਰ ਨੂੰ ਪਹਿਲੀ ਵਾਰ ਵੱਕਾਰੀ 'ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ' ਦੀ ਮੇਜ਼ਬਾਨੀ ਮਿਲੀ ਹੈ। ਇਸ ਅੰਤਰਰਾਸ਼ਟਰੀ ਟੂਰਨਾਮੈਂਟ ਦੇ ਮੁਕਾਬਲੇ ਅਕਤੂਬਰ ਮਹੀਨੇ ਵਿੱਚ ਜਲੰਧਰ ਦੇ ਪ੍ਰਸਿੱਧ ਸੁਰਜੀਤ ਹਾਕੀ ਸਟੇਡੀਅਮ ਅਤੇ ਮੋਹਾਲੀ ਵਿਖੇ ਖੇਡੇ ਜਾਣਗੇ।

ਜਲੰਧਰ ਪਹਿਲੀ ਵਾਰ ਕਰੇਗਾ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ ਦੀ ਮੇਜ਼ਬਾਨੀ, ਅਧਿਕਾਰੀਆਂ ਵੱਲੋਂ ਕੀਤਾ ਗਿਆ ਨਿਰੀਖਣ
davinder-kumar-jalandhar
| Published: 04 Jun 2026 18:32 PM IST
Share

ਪੰਜਾਬ ਦੇ ਖੇਡ ਇਤਿਹਾਸ ਵਿੱਚ ਇੱਕ ਨਵਾਂ ਅਤੇ ਸੁਨਹਿਰੀ ਪੰਨਾ ਜੁੜਨ ਜਾ ਰਿਹਾ ਹੈ। ਖੇਡਾਂ ਦੇ ਗੜ੍ਹ ਮੰਨੇ ਜਾਂਦੇ ਜਲੰਧਰ ਸ਼ਹਿਰ ਨੂੰ ਪਹਿਲੀ ਵਾਰ ਵੱਕਾਰੀ ‘ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ’ ਦੀ ਮੇਜ਼ਬਾਨੀ ਮਿਲੀ ਹੈ। ਇਸ ਅੰਤਰਰਾਸ਼ਟਰੀ ਟੂਰਨਾਮੈਂਟ ਦੇ ਮੁਕਾਬਲੇ ਅਕਤੂਬਰ ਮਹੀਨੇ ਵਿੱਚ ਜਲੰਧਰ ਦੇ ਪ੍ਰਸਿੱਧ ਸੁਰਜੀਤ ਹਾਕੀ ਸਟੇਡੀਅਮ ਅਤੇ ਮੋਹਾਲੀ ਵਿਖੇ ਖੇਡੇ ਜਾਣਗੇ।

ਇਸ ਵੱਡੇ ਅੰਤਰਰਾਸ਼ਟਰੀ ਮੁਕਾਬਲੇ ਦੇ ਮੱਦੇਨਜ਼ਰ ਖੇਡ ਵਿਭਾਗ, ਹਾਕੀ ਇੰਡੀਆ, ਹਾਕੀ ਪੰਜਾਬ ਅਤੇ ਲੋਕ ਨਿਰਮਾਣ ਵਿਭਾਗ (PWD) ਦੇ ਸੀਨੀਅਰ ਅਧਿਕਾਰੀਆਂ ਨੇ ਸੁਰਜੀਤ ਹਾਕੀ ਸਟੇਡੀਅਮ ਦਾ ਦੌਰਾ ਕਰਕੇ ਉੱਥੋਂ ਦੇ ਬੁਨਿਆਦੀ ਢਾਂਚੇ ਦਾ ਬਾਰੀਕੀ ਨਾਲ ਨਿਰੀਖਣ ਕੀਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਖੇਡ ਟੂਰਨਾਮੈਂਟ ਕਰਵਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਟੇਡੀਅਮ ਨੂੰ ਅਗਲੇ 3 ਮਹੀਨਿਆਂ ਦੇ ਅੰਦਰ ਪੂਰੀ ਤਰ੍ਹਾਂ ਆਧੁਨਿਕ ਅਤੇ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਕਰਨ ਦਾ ਟੀਚਾ ਮਿੱਥਿਆ ਗਿਆ ਹੈ।

ਅਧਿਕਾਰੀਆਂ ਦੀ ਸਾਂਝੀ ਟੀਮ ਵੱਲੋਂ ਤਿਆਰੀਆਂ ਦਾ ਜਾਇਜ਼ਾ

ਇਸ ਮੈਗਾ ਈਵੈਂਟ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਨਿਕ ਅਤੇ ਖੇਡ ਪੱਧਰ ‘ਤੇ ਤਿਆਰੀਆਂ ਜੰਗੀ ਪੱਧਰ ‘ਤੇ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸੇ ਸਿਲਸਿਲੇ ਵਿੱਚ ਹਾਕੀ ਪੰਜਾਬ, ਹਾਕੀ ਇੰਡੀਆ ਅਤੇ ਸਬੰਧਤ ਵਿਭਾਗਾਂ ਦੀ ਸਾਂਝੀ ਟੀਮ ਨੇ ਸਟੇਡੀਅਮ ਦੀ ਮੌਜੂਦਾ ਸਥਿਤੀ ਅਤੇ ਉੱਥੇ ਉਪਲਬਧ ਸਹੂਲਤਾਂ ਦਾ ਡੂੰਘਾਈ ਨਾਲ ਮੁਲਾਂਕਣ ਕੀਤਾ।

ਨਿਰੀਖਣ ਦੌਰਾਨ ਹਾਕੀ ਪੰਜਾਬ ਦੇ ਨਿਤਿਨ ਕੋਹਲੀ, ਹਾਕੀ ਇੰਡੀਆ ਦੇ ਡਾਇਰੈਕਟਰ ਅਤੇ ਪੀ.ਡਬਲਯੂ.ਡੀ. ਦੇ ਅਧਿਕਾਰੀ ਮੁੱਖ ਤੌਰ ‘ਤੇ ਮੌਜੂਦ ਸਨ। ਅਧਿਕਾਰੀਆਂ ਨੇ ਨਾ ਸਿਰਫ਼ ਖੇਡ ਮੈਦਾਨ (ਟਰਫ਼) ਦਾ ਜਾਇਜ਼ਾ ਲਿਆ, ਸਗੋਂ ਖਿਡਾਰੀਆਂ ਦੇ ਚੇਂਜਿੰਗ ਰੂਮ, ਦਰਸ਼ਕ ਗੈਲਰੀ, ਫਲੱਡ ਲਾਈਟਾਂ, ਡਰੇਨੇਜ ਸਿਸਟਮ ਅਤੇ ਹੋਰ ਜ਼ਰੂਰੀ ਸਹੂਲਤਾਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ।

3 ਮਹੀਨਿਆਂ ‘ਚ ਤਿਆਰ ਹੋਵੇਗਾ ਆਧੁਨਿਕ ਸਟੇਡੀਅਮ

ਅਧਿਕਾਰੀਆਂ ਨੇ ਦੱਸਿਆ ਕਿ ਇਹ ਉਨ੍ਹਾਂ ਦੀ ਦੂਜੀ ਅਹਿਮ ਬੈਠਕ ਸੀ, ਜਿਸ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਨਾਲ ਤਾਲਮੇਲ ਕਰਕੇ ਉਨ੍ਹਾਂ ਕਾਰਜਾਂ ਦੀ ਸੂਚੀ ਤਿਆਰ ਕੀਤੀ ਗਈ ਹੈ ਜਿਨ੍ਹਾਂ ਨੂੰ ਤੁਰੰਤ ਪੂਰਾ ਕੀਤਾ ਜਾਣਾ ਹੈ। ਟੀਮ ਨੇ ਫੈਸਲਾ ਕੀਤਾ ਹੈ ਕਿ ਸਟੇਡੀਅਮ ਵਿੱਚ ਜ਼ਰੂਰੀ ਬਦਲਾਅ ਕੀਤੇ ਜਾਣਗੇ ਤਾਂ ਜੋ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਵਿਸ਼ਵ ਪੱਧਰੀ ਅਨੁਭਵ ਮਿਲ ਸਕੇ। ਮੀਡੀਆ ਨਾਲ ਗੱਲਬਾਤ ਕਰਦਿਆਂ ਅਧਿਕਾਰੀਆਂ ਨੇ ਭਰੋਸਾ ਜਤਾਇਆ ਕਿ ਅਗਲੇ ਤਿੰਨ ਮਹੀਨਿਆਂ ਵਿੱਚ ਸੁਰਜੀਤ ਹਾਕੀ ਸਟੇਡੀਅਮ ਪੂਰੀ ਤਰ੍ਹਾਂ ਨਵਿਆਇਆ ਜਾਵੇਗਾ ਅਤੇ ਅੰਤਰਰਾਸ਼ਟਰੀ ਮੈਚਾਂ ਲਈ ਤਿਆਰ ਹੋ ਜਾਵੇਗਾ।

ਇਸ ਮੌਕੇ ਅਧਿਕਾਰੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਜ਼ਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੂਬੇ ਵਿੱਚ ਅੰਤਰਰਾਸ਼ਟਰੀ ਪੱਧਰ ਦਾ ਖੇਡ ਮੁਕਾਬਲਾ ਕਰਵਾਉਣਾ ਮੁੱਖ ਮੰਤਰੀ ਦਾ ਪੁਰਾਣਾ ਸੁਪਨਾ ਸੀ, ਜੋ ਹੁਣ ਪੂਰਾ ਹੋਣ ਜਾ ਰਿਹਾ ਹੈ। ਇਸ ਇਤਿਹਾਸਕ ਆਯੋਜਨ ਨੂੰ ਯਾਦਗਾਰੀ ਅਤੇ ਸਫ਼ਲ ਬਣਾਉਣ ਲਈ ਸਰਕਾਰ ਅਤੇ ਸਾਰੇ ਸਬੰਧਤ ਵਿਭਾਗ ਪੂਰੀ ਤਨਦੇਹੀ ਨਾਲ ਜੁਟੇ ਹੋਏ ਹਨ।

Follow Us
Monsoon Alert: 22 ਰਾਜਾਂ ਵਿੱਚ ਭਾਰੀ ਮੀਂਹ ਅਤੇ ਹਨੇਰੀ-ਤੂਫਾਨ ਦੀ ਚੇਤਾਵਨੀ, ਮੌਨਸੂਨ ਅਪਡੇਟ
Monsoon Alert: 22 ਰਾਜਾਂ ਵਿੱਚ ਭਾਰੀ ਮੀਂਹ ਅਤੇ ਹਨੇਰੀ-ਤੂਫਾਨ ਦੀ ਚੇਤਾਵਨੀ, ਮੌਨਸੂਨ ਅਪਡੇਟ...
ਰਵਨੀਤ ਬਿੱਟੂ ਦਾ ਰਾਜਸਭਾ ਕਾਰਜਕਾਲ 6 ਮਹੀਨੇ ਵਧਿਆ, ਕੀ ਵਾਪਸ ਆਉਣਗੇ ਪੰਜਾਬ?
ਰਵਨੀਤ ਬਿੱਟੂ ਦਾ ਰਾਜਸਭਾ ਕਾਰਜਕਾਲ 6 ਮਹੀਨੇ ਵਧਿਆ, ਕੀ ਵਾਪਸ ਆਉਣਗੇ ਪੰਜਾਬ?...
Punjab Congress: ਪੰਜਾਬ ਕਾਂਗਰਸ ਦੇ ਲੀਡਰ ਲਗਾ ਰਹੇ ਦਿੱਲੀ ਦੇ ਗੇੜੇ, ਬਦਲ ਸਕਦਾ ਹੈ ਪ੍ਰਧਾਨ!
Punjab Congress: ਪੰਜਾਬ ਕਾਂਗਰਸ ਦੇ ਲੀਡਰ ਲਗਾ ਰਹੇ ਦਿੱਲੀ ਦੇ ਗੇੜੇ, ਬਦਲ ਸਕਦਾ ਹੈ ਪ੍ਰਧਾਨ!...
Lucknow Coaching Centre Fire: ਲਖਨਊ ਵਿੱਚ ਕੰਧ ਤੋੜ ਕੇ ਬੱਚਿਆਂ ਨੂੰ ਬਚਾਉਣ ਦੀ ਵੀਡੀਓ ਵਾਇਰਲ
Lucknow Coaching Centre Fire: ਲਖਨਊ ਵਿੱਚ ਕੰਧ ਤੋੜ ਕੇ ਬੱਚਿਆਂ ਨੂੰ ਬਚਾਉਣ ਦੀ ਵੀਡੀਓ ਵਾਇਰਲ...
5% ਤੋਂ ਵੱਧ ਫੀਸ ਨਹੀਂ ਵਧਾ ਸਕਣਗੇ Educational Institute, ਜਾਣੋ...ਪੰਜਾਬ ਕੈਬਨਿਟ ਦੇ ਵੱਡੇ ਫੈਸਲੇ
5% ਤੋਂ ਵੱਧ ਫੀਸ ਨਹੀਂ ਵਧਾ ਸਕਣਗੇ Educational Institute, ਜਾਣੋ...ਪੰਜਾਬ ਕੈਬਨਿਟ ਦੇ ਵੱਡੇ ਫੈਸਲੇ...
ਰਾਮ ਮੰਦਰ ਦਾਨ ਦੀ ਗਿਣਤੀ ਵਿੱਚ ਵੱਡੀ ਕਾਰਵਾਈ, 40 ਕਰਮਚਾਰੀ ਹਟਾਏ ਗਏ, ਜਾਂਚ ਜਾਰੀ
ਰਾਮ ਮੰਦਰ ਦਾਨ ਦੀ ਗਿਣਤੀ ਵਿੱਚ ਵੱਡੀ ਕਾਰਵਾਈ, 40 ਕਰਮਚਾਰੀ ਹਟਾਏ ਗਏ, ਜਾਂਚ ਜਾਰੀ...
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੇ ਰਾਹਤ ਕਦੋਂ? ਹਰਦੀਪ ਸਿੰਘ ਪੁਰੀ ਨੇ ਦਿੱਤਾ ਵੱਡਾ ਸੰਕੇਤ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੇ ਰਾਹਤ ਕਦੋਂ? ਹਰਦੀਪ ਸਿੰਘ ਪੁਰੀ ਨੇ ਦਿੱਤਾ ਵੱਡਾ ਸੰਕੇਤ...
BJP ਪ੍ਰਧਾਨ ਨਿਤਿਨ ਨਬੀਨ ਨੇ ਜਲੰਧਰ 'ਚ ਕੀਤਾ ਯੋਗਾ, ਜਾਣੋ ਪੰਜਾਬ ਚੋਣਾਂ ਬਾਰੇ ਕੀ ਬੋਲੇ?
BJP ਪ੍ਰਧਾਨ ਨਿਤਿਨ ਨਬੀਨ ਨੇ ਜਲੰਧਰ 'ਚ ਕੀਤਾ ਯੋਗਾ, ਜਾਣੋ ਪੰਜਾਬ ਚੋਣਾਂ ਬਾਰੇ ਕੀ ਬੋਲੇ?...
ਬੀਜੇਪੀ ਦਾ ਮਿਸ਼ਨ 2027 ਪੰਜਾਬ, ਅੰਮ੍ਰਿਤਸਰ ਪਹੁੰਚੇ ਨਿਤਿਨ ਨਬੀਨ
ਬੀਜੇਪੀ ਦਾ ਮਿਸ਼ਨ 2027 ਪੰਜਾਬ, ਅੰਮ੍ਰਿਤਸਰ ਪਹੁੰਚੇ ਨਿਤਿਨ ਨਬੀਨ...