AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

IPL 2026: ਹੈਦਰਾਬਾਦ ਤੋਂ ਕਰਾਰੀ ਹਾਰ ਦੇ ਬਾਵਜੂਦ RCB ਦੀ ਮੌਜ, ਪੁਆਇੰਟਸ ਟੇਬਲ ‘ਚ ਹੋਇਆ ਇਹ ਵੱਡਾ ਕਮਾਲ

IPL 2026: ਆਈਪੀਐਲ 2026 ਦੇ ਇੱਕ ਰੋਮਾਂਚਕ ਮੁਕਾਬਲੇ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਆਪਣੇ ਘਰੇਲੂ ਮੈਦਾਨ ਰਾਜੀਵ ਗਾਂਧੀ ਸਟੇਡੀਅਮ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਬੇਹੰਦ ਆਸਾਨੀ ਨਾਲ 55 ਦੌੜਾਂ ਦੇ ਵੱਡੇ ਫਰਕ ਨਾਲ ਮਾਤ ਦੇ ਦਿੱਤੀ ਹੈ। ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੈਦਰਾਬਾਦ ਦੀ ਟੀਮ ਨੇ ਨਿਰਧਾਰਿਤ 20 ਓਵਰਾਂ ਵਿੱਚ 255 ਦੌੜਾਂ ਦਾ ਪਹਾੜ ਵਰਗਾ ਸਕੋਰ ਖੜ੍ਹਾ ਕੀਤਾ, ਜਿਸ ਦੇ ਜਵਾਬ ਵਿੱਚ ਬੈਂਗਲੁਰੂ ਦੀ ਟੀਮ ਟੀਚੇ ਦਾ ਪਿੱਛਾ ਕਰਨ ਵਿੱਚ ਅਸਫ਼ਲ ਰਹੀ।

IPL 2026: ਹੈਦਰਾਬਾਦ ਤੋਂ ਕਰਾਰੀ ਹਾਰ ਦੇ ਬਾਵਜੂਦ RCB ਦੀ ਮੌਜ, ਪੁਆਇੰਟਸ ਟੇਬਲ 'ਚ ਹੋਇਆ ਇਹ ਵੱਡਾ ਕਮਾਲ
Photo: (PTI)
tv9-punjabi
| Published: 22 May 2026 23:56 PM IST
Share

ਆਈਪੀਐਲ 2026 ਦੇ ਇੱਕ ਰੋਮਾਂਚਕ ਮੁਕਾਬਲੇ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਆਪਣੇ ਘਰੇਲੂ ਮੈਦਾਨ ਰਾਜੀਵ ਗਾਂਧੀ ਸਟੇਡੀਅਮ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਬੇਹੰਦ ਆਸਾਨੀ ਨਾਲ 55 ਦੌੜਾਂ ਦੇ ਵੱਡੇ ਫਰਕ ਨਾਲ ਮਾਤ ਦੇ ਦਿੱਤੀ ਹੈ। ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੈਦਰਾਬਾਦ ਦੀ ਟੀਮ ਨੇ ਨਿਰਧਾਰਿਤ 20 ਓਵਰਾਂ ਵਿੱਚ 255 ਦੌੜਾਂ ਦਾ ਪਹਾੜ ਵਰਗਾ ਸਕੋਰ ਖੜ੍ਹਾ ਕੀਤਾ, ਜਿਸ ਦੇ ਜਵਾਬ ਵਿੱਚ ਬੈਂਗਲੁਰੂ ਦੀ ਟੀਮ ਟੀਚੇ ਦਾ ਪਿੱਛਾ ਕਰਨ ਵਿੱਚ ਅਸਫ਼ਲ ਰਹੀ।

ਹਾਲਾਂਕਿ, ਇਸ ਵੱਡੀ ਹਾਰ ਦੇ ਬਾਵਜੂਦ ਆਰਸੀਬੀ ਨੂੰ ਕੋਈ ਨੁਕਸਾਨ ਨਹੀਂ ਹੋਇਆ ਕਿਉਂਕਿ ਇਹ ਟੀਮ ਬਿਹਤਰ ਨੈੱਟ ਰਨ-ਰੇਟ ਦੇ ਆਧਾਰ ‘ਤੇ ਅੰਕ ਸੂਚੀ ਵਿੱਚ ਸਿਖਰਲੇ ਸਥਾਨ ‘ਤੇ ਬਰਕਰਾਰ ਹੈ ਅਤੇ ਹੁਣ ਉਸ ਨੂੰ ਫਾਈਨਲ ਵਿੱਚ ਪਹੁੰਚਣ ਲਈ ਦੋ ਮੌਕੇ ਮਿਲਣਗੇ। ਦੂਜੇ ਪਾਸੇ, ਹੈਦਰਾਬਾਦ ਨੂੰ ਇਸ ਸ਼ਾਨਦਾਰ ਜਿੱਤ ਦਾ ਕੋਈ ਖ਼ਾਸ ਫਾਇਦਾ ਨਹੀਂ ਮਿਲਿਆ ਅਤੇ ਉਹ ਤੀਜੇ ਨੰਬਰ ‘ਤੇ ਹੀ ਰਹੀ। ਬੈਂਗਲੁਰੂ, ਗੁਜਰਾਤ ਅਤੇ ਹੈਦਰਾਬਾਦ ਤਿੰਨਾਂ ਨੇ ਹੀ ਲੀਗ ਪੜਾਅ ਦਾ ਅੰਤ 18-18 ਅੰਕਾਂ ਨਾਲ ਕੀਤਾ ਹੈ। ਹੁਣ 1 ਮਈ ਨੂੰ ਪਹਿਲੇ ਕੁਆਲੀਫਾਇਰ ਮੁਕਾਬਲੇ ਵਿੱਚ ਆਰਸੀਬੀ ਅਤੇ ਗੁਜਰਾਤ ਟਾਈਟਨਸ ਦੀ ਟੱਕਰ ਹੋਵੇਗੀ।

ਹੈਦਰਾਬਾਦ ਦੀ ਜਿੱਤ ਦੇ ਹੀਰੋ

ਇਸ ਮੈਚ ਵਿੱਚ ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਅਤੇ ਅਭਿਸ਼ੇਕ ਸ਼ਰਮਾ ਨੇ ਟੀਮ ਨੂੰ ਬੇਹੰਦ ਤੂਫ਼ਾਨੀ ਸ਼ੁਰੂਆਤ ਦਿੱਤੀ। ਦੋਵਾਂ ਨੇ ਪਹਿਲੀ ਵਿਕਟ ਲਈ ਮਹਿਜ਼ 4 ਓਵਰਾਂ ਵਿੱਚ 45 ਦੌੜਾਂ ਜੋੜੀਆਂ, ਪਰ ਰਸਿਖ ਸਲਾਮ ਡਾਰ ਨੇ ਹੈੱਡ ਨੂੰ 26 ਦੌੜਾਂ ‘ਤੇ ਬੋਲਡ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ। ਇਸ ਤੋਂ ਬਾਅਦ ਅਭਿਸ਼ੇਕ ਸ਼ਰਮਾ ਨੇ ਇਸ਼ਾਨ ਕਿਸ਼ਨ ਦੇ ਨਾਲ ਮਿਲ ਕੇ ਬੈਂਗਲੁਰੂ ਦੇ ਗੇਂਦਬਾਜ਼ਾਂ ਦੀ ਰੱਜ ਕੇ ਧੁਲਾਈ ਕੀਤੀ। ਅਭਿਸ਼ੇਕ ਨੇ ਮਹਿਜ਼ 20 ਗੇਂਦਾਂ ਵਿੱਚ ਆਪਣਾ ਅਰਧ-ਸੈਂਕੜਾ ਪੂਰਾ ਕੀਤਾ ਅਤੇ 22 ਗੇਂਦਾਂ ਵਿੱਚ 56 ਦੌੜਾਂ ਦੀ ਪਾਰੀ ਖੇਡੀ।

ਇਸ਼ਾਨ ਕਿਸ਼ਨ ਨੇ ਵੀ ਹੇਨਰਿਕ ਕਲਾਸੇਨ ਦੇ ਨਾਲ ਮਿਲ ਕੇ ਰਨ-ਰੇਟ ਨੂੰ ਤੇਜ਼ੀ ਨਾਲ ਅੱਗੇ ਵਧਾਇਆ। ਕਲਾਸੇਨ ਨੇ 24 ਗੇਂਦਾਂ ਵਿੱਚ 51 ਦੌੜਾਂ ਬਣਾਈਆਂ, ਜਦਕਿ ਇਸ਼ਾਨ ਕਿਸ਼ਨ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 79 ਦੌੜਾਂ ਦਾ ਯੋਗਦਾਨ ਪਾਇਆ। ਅਖੀਰ ਵਿੱਚ ਨੀਤੀਸ਼ ਰੈੱਡੀ ਨੇ ਵੀ ਪੰਜਵੇਂ ਨੰਬਰ ‘ਤੇ ਉਤਰ ਕੇ 12 ਗੇਂਦਾਂ ਵਿੱਚ 29 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਟੀਮ ਦੇ ਸਕੋਰ ਨੂੰ 255 ਤੱਕ ਪਹੁੰਚਾਇਆ।

ਬੈਂਗਲੁਰੂ ਦੇ ਬੱਲੇਬਾਜ਼ ਪਏ ਧੀਮੇ

ਹੈਦਰਾਬਾਦ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਨ ਉਤਰੀ ਬੈਂਗਲੁਰੂ ਦੀ ਮਜ਼ਬੂਤ ਬੱਲੇਬਾਜ਼ੀ ਯੂਨਿਟ ਲੋੜ ਮੁਤਾਬਕ ਤੇਜ਼ੀ ਨਾਲ ਦੌੜਾਂ ਬਣਾਉਣ ਵਿੱਚ ਨਾਕਾਮ ਰਹੀ। ਵੈਂਕਟੇਸ਼ ਅਈਅਰ ਨੇ 19 ਗੇਂਦਾਂ ਵਿੱਚ 44 ਦੌੜਾਂ ਬਣਾ ਕੇ ਟੀਮ ਨੂੰ ਤੇਜ਼ ਸ਼ੁਰੂਆਤ ਜ਼ਰੂਰ ਦਿੱਤੀ, ਪਰ ਉਸ ਨੂੰ ਅਹਿਸਾਨ ਮਲਿੰਗਾ ਨੇ ਆਊਟ ਕਰ ਦਿੱਤਾ। ਇਸ ਤੋਂ ਬਾਅਦ ਆਰਸੀਬੀ ਨੂੰ ਸਭ ਤੋਂ ਵੱਡਾ ਝਟਕਾ ਸਾਕਿਬ ਹੁਸੈਨ ਨੇ ਦਿੱਤਾ, ਜਿਸ ਨੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਮਹਿਜ਼ 15 ਦੌੜਾਂ ‘ਤੇ ਪਵੇਲੀਅਨ ਭੇਜ ਦਿੱਤਾ।

ਦੇਵਦੱਤ ਪਡੀਕਲ ਵੀ 14 ਗੇਂਦਾਂ ਵਿੱਚ ਸਿਰਫ਼ 21 ਦੌੜਾਂ ਹੀ ਬਣਾ ਸਕੇ। ਰਜਤ ਪਾਟੀਦਾਰ ਨੇ 56 ਦੌੜਾਂ ਦੀ ਅਰਧ-ਸੈਂਕੜੇ ਵਾਲੀ ਪਾਰੀ ਜ਼ਰੂਰ ਖੇਡੀ, ਪਰ ਉਨ੍ਹਾਂ ਦੀ ਬੱਲੇਬਾਜ਼ੀ ਦੀ ਰਫ਼ਤਾਰ ਕਾਫ਼ੀ ਧੀਮੀ ਰਹੀ। ਕਰੁਣਾਲ ਪੰਡਯਾ ਨੇ ਅਜੇਤੂ 41 ਅਤੇ ਟਿਮ ਡੇਵਿਡ ਨੇ ਅਜੇਤੂ 15 ਦੌੜਾਂ ਬਣਾਈਆਂ। ਆਖ਼ਰਕਾਰ ਆਰਸੀਬੀ ਦੀ ਟੀਮ 20 ਓਵਰਾਂ ਵਿੱਚ 200 ਦੌੜਾਂ ਹੀ ਬਣਾ ਸਕੀ ਅਤੇ 55 ਦੌੜਾਂ ਨਾਲ ਮੈਚ ਹਾਰ ਗਈ।

IPL 2026 ਅੰਕ ਸੂਚੀ ਦੀ ਸਥਿਤੀ

ਲੀਗ ਪੜਾਅ ਦੇ ਖ਼ਤਮ ਹੋਣ ਤੋਂ ਬਾਅਦ ਅੰਕ ਸੂਚੀ ਵਿੱਚ ਬੈਂਗਲੁਰੂ ਦੀ ਟੀਮ ਟਾਪ ‘ਤੇ ਰਹੀ, ਜਿਸ ਨੇ 14 ਵਿੱਚੋਂ 9 ਮੈਚ ਜਿੱਤੇ ਅਤੇ ਉਸ ਦੇ 18 ਅੰਕ ਹਨ। ਗੁਜਰਾਤ ਟਾਈਟਨਸ ਨੇ ਵੀ 14 ਵਿੱਚੋਂ 9 ਮੈਚ ਜਿੱਤੇ ਅਤੇ 18 ਅੰਕਾਂ ਨਾਲ ਦੂਜੇ ਸਥਾਨ ‘ਤੇ ਰਹੀ। ਹੈਦਰਾਬਾਦ ਨੇ ਵੀ 14 ਵਿੱਚੋਂ 9 ਮੈਚ ਜਿੱਤੇ ਪਰ ਉਸ ਦਾ ਨੈੱਟ ਰਨ-ਰੇਟ ਆਰਸੀਬੀ ਅਤੇ ਗੁਜਰਾਤ ਨਾਲੋਂ ਖ਼ਰਾਬ ਹੋਣ ਕਾਰਨ ਉਹ ਤੀਜੇ ਸਥਾਨ ‘ਤੇ ਰਹੀ। ਹੁਣ ਪਲੇਆਫ ਦੇ ਚੌਥੇ ਨੰਬਰ ‘ਤੇ ਜਗ੍ਹਾ ਬਣਾਉਣ ਲਈ ਰਾਜਸਥਾਨ ਰਾਇਲਜ਼ ਕੋਲ ਵੱਡਾ ਮੌਕਾ ਹੈ। ਰਾਜਸਥਾਨ ਦਾ ਮੁਕਾਬਲਾ ਮੁੰਬਈ ਇੰਡੀਅਨਜ਼ ਨਾਲ ਹੈ; ਜੇਕਰ ਰਾਜਸਥਾਨ ਇਹ ਮੈਚ ਜਿੱਤਦਾ ਹੈ ਤਾਂ ਉਹ ਸਿੱਧਾ ਪਲੇਆਫ ਵਿੱਚ ਪਹੁੰਚ ਜਾਵੇਗਾ, ਪਰ ਜੇਕਰ ਉਹ ਹਾਰਦਾ ਹੈ ਤਾਂ ਕੇਕੇਆਰ (KKR) ਕੋਲ ਅਗਲੇ ਪੜਾਅ ਵਿੱਚ ਪਹੁੰਚਣ ਦਾ ਸੁਨਹਿਰੀ ਮੌਕਾ ਹੋਵੇਗਾ।

Follow Us
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ......
PM Modi Breaks Nehru Record: PM ਮੋਦੀ ਨੇ ਤੋੜਿਆ ਨਹਿਰੂ ਦਾ ਰਿਕਾਰਡ , ਬਣੇ ਭਾਰਤ ਦੇ ਸਭ ਤੋਂ ਲੰਬੇ ਸਮੇਂ ਕਾਰਜਕਾਲ ਵਾਲੇ ਪ੍ਰਧਾਨ ਮੰਤਰੀ
PM Modi Breaks Nehru Record: PM ਮੋਦੀ ਨੇ ਤੋੜਿਆ ਨਹਿਰੂ ਦਾ ਰਿਕਾਰਡ , ਬਣੇ ਭਾਰਤ ਦੇ ਸਭ ਤੋਂ ਲੰਬੇ ਸਮੇਂ ਕਾਰਜਕਾਲ ਵਾਲੇ ਪ੍ਰਧਾਨ ਮੰਤਰੀ...
Lawrence Bishnoi ਦਾ ਜਾਨੀ ਦੁਸ਼ਮਨ Shehzad Bhatti ਭਾਰਤ ਵਿੱਚ ਬਣਾ ਰਿਹਾ ਗੈਂਗ, Special Cell ਦਾ ਵੱਡਾ ਖੁਲਾਸਾ
Lawrence Bishnoi ਦਾ ਜਾਨੀ ਦੁਸ਼ਮਨ Shehzad Bhatti ਭਾਰਤ ਵਿੱਚ ਬਣਾ ਰਿਹਾ ਗੈਂਗ, Special Cell ਦਾ ਵੱਡਾ ਖੁਲਾਸਾ...
Weather Update: ਉੱਤਰੀ ਭਾਰਤ ਵਿੱਚ ਝੁਲਸਾਉਣ ਲੱਗੀ ਗਰਮੀ! ਇਸ ਦਿਨ ਆਵੇਗਾ Monsoon
Weather Update: ਉੱਤਰੀ ਭਾਰਤ ਵਿੱਚ ਝੁਲਸਾਉਣ ਲੱਗੀ ਗਰਮੀ! ਇਸ ਦਿਨ ਆਵੇਗਾ Monsoon...
Zojila Tunnel: ਸ਼੍ਰੀਨਗਰ-ਲੇਹ ਰੂਟ 'ਤੇ ਆਲ ਵੈਦਰ ਕੁਨੈਕਟਿਵਿਟੀ ਦਾ ਨਵਾਂ ਅਧਿਆਇ
Zojila Tunnel: ਸ਼੍ਰੀਨਗਰ-ਲੇਹ ਰੂਟ 'ਤੇ ਆਲ ਵੈਦਰ ਕੁਨੈਕਟਿਵਿਟੀ ਦਾ ਨਵਾਂ ਅਧਿਆਇ...
ਨਾਇਬ ਸੈਣੀ ਦਾ ਧੁਰੀ ਰੈਲੀ, ਇੰਡੀਆ ਗਠਜੋੜ ਦੀ ਮੀਟਿੰਗ, ਸੀਐਮ ਦਾ ਤਿੱਖਾ ਪਲਟਵਾਰ
ਨਾਇਬ ਸੈਣੀ ਦਾ ਧੁਰੀ ਰੈਲੀ, ਇੰਡੀਆ ਗਠਜੋੜ ਦੀ ਮੀਟਿੰਗ, ਸੀਐਮ ਦਾ ਤਿੱਖਾ ਪਲਟਵਾਰ...
Monsoon Update: : ਕੇਰਲਮ ਵਿੱਚ ਮਾਨਸੂਨ ਦੀ ਦਸਤਕ, IMD ਦਾ ਅਲਰਟ, ਪੂਰੇ ਸੀਜ਼ਨ ਦੌਰਾਨ ਆਮ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ
Monsoon Update: : ਕੇਰਲਮ ਵਿੱਚ ਮਾਨਸੂਨ ਦੀ ਦਸਤਕ, IMD ਦਾ ਅਲਰਟ, ਪੂਰੇ ਸੀਜ਼ਨ ਦੌਰਾਨ ਆਮ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ...
'AAP' ਦਾ 'ਮਿਸ਼ਨ ਪੰਜਾਬ ਕਲੀਨ' ਲਾਂਚ, ਨਗਰ ਨਿਗਮ ਅਧਿਕਾਰੀਕਰਵਾਉਣਗੇ ਸਫਾਈ; ਮੰਤਰੀ VC ਰਾਹੀਂ ਲੈਣਗੇ ਹਾਜ਼ਰੀ
'AAP' ਦਾ 'ਮਿਸ਼ਨ ਪੰਜਾਬ ਕਲੀਨ' ਲਾਂਚ, ਨਗਰ ਨਿਗਮ ਅਧਿਕਾਰੀਕਰਵਾਉਣਗੇ ਸਫਾਈ; ਮੰਤਰੀ VC ਰਾਹੀਂ ਲੈਣਗੇ ਹਾਜ਼ਰੀ...