ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

IND vs NZ: ਟੀਮ ਇੰਡੀਆ ‘ਚ 2 ਬਦਲਾਅ, ਸੂਰਿਆਕੁਮਾਰ ਯਾਦਵ ਕਰਨਗੇ ਵਿਸ਼ਵ ਕੱਪ ‘ਚ ਡੈਬਿਊ, ਇਹ ਹੈ ਪਲੇਇੰਗ ਇਲੈਵਨ

World cup Playing XI: ਅੱਜ ਭਾਰਤ ਅਤੇ ਨਿਊਜ਼ੀਲੈਂਡ ਧਰਮਸ਼ਾਲਾ ਵਿੱਚ ਆਹਮੋ-ਸਾਹਮਣੇ ਹਨ। ਇਹ ਮੈਚ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਹ ਤੈਅ ਕਰੇਗਾ ਕਿ ਟੇਬਲ ਟਾਪਰ ਕੌਣ ਬਣੇਗਾ? ਧਰਮਸ਼ਾਲਾ 'ਚ ਅੱਜ ਕੌਣ ਜਿੱਤੇਗਾ, ਇਸ ਦਾ ਕਾਫੀ ਹੱਦ ਤੱਕ ਅੰਦਾਜ਼ਾ ਭਾਰਤ ਅਤੇ ਨਿਊਜ਼ੀਲੈਂਡ ਦੀ ਪਲੇਇੰਗ ਇਲੈਵਨ ਨੂੰ ਦੇਖ ਕੇ ਲਗਾਇਆ ਜਾ ਸਕਦਾ ਹੈ। ਖਾਸ ਗੱਲ ਇਹ ਹੈ ਕਿ ਦੋਵੇਂ ਟੀਮਾਂ ਟੂਰਨਾਮੈਂਟ 'ਚ ਅਜੇਤੂ ਹਨ। ਭਾਵ ਜੋ ਅੱਜ ਹਾਰੇਗਾ, ਇਹ ਉਸ ਦੀ ਪਹਿਲੀ ਹਾਰ ਹੋਵੇਗੀ।

IND vs NZ: ਟੀਮ ਇੰਡੀਆ ‘ਚ 2 ਬਦਲਾਅ, ਸੂਰਿਆਕੁਮਾਰ ਯਾਦਵ ਕਰਨਗੇ ਵਿਸ਼ਵ ਕੱਪ ‘ਚ ਡੈਬਿਊ, ਇਹ ਹੈ ਪਲੇਇੰਗ ਇਲੈਵਨ
(Image Credit source: PTI Photo)
Follow Us
tv9-punjabi
| Published: 22 Oct 2023 14:13 PM

ਵਿਸ਼ਵ ਕੱਪ 2023 ਵਿੱਚ ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਅੱਜ ਧਰਮਸ਼ਾਲਾ ਵਿੱਚ ਆਹਮੋ-ਸਾਹਮਣੇ ਹਨ। ਜਿੱਤ ਜਾਂ ਹਾਰ ਦੇ ਨਤੀਜੇ ਤੋਂ ਇਲਾਵਾ ਇਹ ਮੈਚ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਅੰਕ ਸੂਚੀ ਵਿਚ ਸਿਖਰ ‘ਤੇ ਕੌਣ ਹੋਵੇਗਾ। ਖਾਸ ਗੱਲ ਇਹ ਹੈ ਕਿ ਦੋਵੇਂ ਟੀਮਾਂ ਟੂਰਨਾਮੈਂਟ ‘ਚ ਅਜੇਤੂ ਹਨ। ਭਾਵ ਜੋ ਅੱਜ ਹਾਰੇਗਾ, ਇਹ ਉਸ ਦੀ ਪਹਿਲੀ ਹਾਰ ਹੋਵੇਗੀ। ਵੈਸੇ ਵੀ ਮੈਚ ਦਾ ਟਾਸ ਹੋ ਗਿਆ ਹੈ। ‘ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਟਾਸ ਤੋਂ ਬਾਅਦ ਦੋਵਾਂ ਟੀਮਾਂ ਨੇ ਆਪਣੀ ਪਲੇਇੰਗ ਇਲੈਵਨ ਦਾ ਐਲਾਨ ਵੀ ਕਰ ਦਿੱਤਾ। ਭਾਰਤੀ ਟੀਮ ‘ਚ ਬਦਲਾਅ ਹੋਏ ਹਨ। ਕੀਵੀ ਟੀਮ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਵਿਸ਼ਵ ਕੱਪ 2023 ਵਿੱਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਇਹ 5ਵਾਂ ਮੈਚ ਹੈ। ਇਸ ਤੋਂ ਪਹਿਲਾਂ ਦੋਵੇਂ 4-4 ਮੈਚ ਜਿੱਤ ਚੁੱਕੇ ਹਨ। ਨਿਊਜ਼ੀਲੈਂਡ ਇਸ ਸਮੇਂ ਬਿਹਤਰ ਰਨ ਰੇਟ ਦੇ ਆਧਾਰ ‘ਤੇ ਅੰਕ ਸੂਚੀ ‘ਚ ਸਿਖਰ ‘ਤੇ ਹੈ। ਜਦਕਿ ਭਾਰਤੀ ਟੀਮ ਦੂਜੇ ਸਥਾਨ ‘ਤੇ ਹੈ। ਪਰ ਅੱਜ ਦੇ ਮੈਚ ਤੋਂ ਬਾਅਦ ਸਮੀਕਰਨ ਬਹੁਤ ਬਦਲ ਜਾਵੇਗਾ।

ਟੀਮ ਇੰਡੀਆ ‘ਚ 2 ਬਦਲਾਅ, ਨਿਊਜ਼ੀਲੈਂਡ ‘ਚ ਨਹੀਂ

ਜਿੱਥੋਂ ਤੱਕ ਪਲੇਇੰਗ ਇਲੈਵਨ ਦਾ ਸਵਾਲ ਹੈ, ਟੀਮ ਇੰਡੀਆ ‘ਚ 2 ਬਦਲਾਅ ਹੋਏ ਹਨ, ਨਿਊਜ਼ੀਲੈਂਡ ‘ਚ ਕੋਈ ਬਦਲਾਅ ਨਹੀਂ ਹੋਇਆ ਹੈ। ਕੀਵੀ ਟੀਮ ਆਪਣੇ ਜੇਤੂ ਸੰਜੋਗ ਦੇ ਨਾਲ ਪ੍ਰਵੇਸ਼ ਕਰ ਚੁੱਕੀ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਨੂੰ ਵੀ ਸੱਟ ਕਾਰਨ ਟੀਮ ਵਿੱਚ ਬਦਲਾਅ ਕਰਨ ਲਈ ਮਜਬੂਰ ਹੋਣਾ ਪਿਆ।

ਭਾਰਤੀ ਟੀਮ ਵਿੱਚ ਦੋ ਬਦਲਾਅ ਕੀਤੇ ਗਏ ਹਨ, ਇੱਕ ਹਾਰਦਿਕ ਪੰਡਯਾ ਦੀ ਥਾਂ ਤੇ ਦੂਜਾ ਸ਼ਾਰਦੁਲ ਠਾਕੁਰ ਦੀ ਥਾਂ। ਹਾਰਦਿਕ ਦੀ ਜਗ੍ਹਾ ਸੂਰਿਆਕੁਮਾਰ ਯਾਦਵ ਨੇ ਲਈ ਹੈ। ਸ਼ਾਰਦੁਲ ਦੀ ਜਗ੍ਹਾ ਸ਼ਮੀ ਆਇਆ ਹੈ। ਸੂਰਿਆਕੁਮਾਰ ਯਾਦਵ ਵੀ ਇਸ ਮੈਚ ਨਾਲ ਵਿਸ਼ਵ ਕੱਪ ‘ਚ ਆਪਣਾ ਡੈਬਿਊ ਕਰਨਗੇ।

ਇਹ ਦੋਵੇਂ ਟੀਮਾਂ ਦੀ ਪਲੇਇੰਗ ਇਲੈਵਨ

ਭਾਰਤ ਦੀ ਪਲੇਇੰਗ ਇਲੈਵਨ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ, ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ, ਮੁਹੰਮਦ ਸਿਰਾਜ।

ਨਿਊਜ਼ੀਲੈਂਡ ਦੀ ਪਲੇਇੰਗ ਇਲੈਵਨ: ਡੇਵੋਨ ਕੋਨਵੇ, ਵਿਲ ਯੰਗ, ਰਚਿਨ ਰਵਿੰਦਰਾ, ਡੇਰਿਲ ਮਿਸ਼ੇਲ, ਟਾਮ ਲੈਥਮ (ਕਪਤਾਨ), ਗਲੇਨ ਫਿਲਿਪਸ, ਮਾਰਕ ਚੈਪਮੈਨ, ਮਿਸ਼ੇਲ ਸੈਂਟਨਰ, ਮੈਟ ਹੈਨਰੀ, ਲਾਕੀ ਫਰਗੂਸਨ, ਟ੍ਰੇਂਟ ਬੋਲਟ।