ਏਸ਼ੀਆਈ ਪੈਰਾ ਖੇਡਾਂ 2023 ‘ਚ ਭਾਰਤ ਨੇ ਰਚਿਆ ਇਤਿਹਾਸ, ਤਗਮਿਆਂ ਦਾ ਸੈਂਕੜਾ ਕੀਤਾ ਪੂਰਾ; PM ਮੋਦੀ ਨੇ ਦਿੱਤੀ ਵਧਾਈ
ਭਾਰਤ ਨੇ ਏਸ਼ੀਆਈ ਪੈਰਾ ਖੇਡਾਂ 2023 ਵਿੱਚ ਇਤਿਹਾਸ ਰਚ ਦਿੱਤਾ ਹੈ। ਇਨ੍ਹਾਂ ਖੇਡਾਂ ਵਿੱਚ ਭਾਰਤ ਦੀ ਤਗਮੇ ਦੀ ਗਿਣਤੀ ਸੈਂਕੜੇ ਦਾ ਅੰਕੜਾ ਪਾਰ ਕਰ ਗਈ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਪ੍ਰਾਪਤੀ ਤੋਂ ਖੁਸ਼ ਹਨ। ਉਨ੍ਹਾਂ ਨੇ ਸਾਰੇ ਏਸ਼ੀਆਈ ਪੈਰਾ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਭਾਰਤ ਨੇ 26 ਸੋਨ, 29 ਚਾਂਦੀ ਅਤੇ 45 ਕਾਂਸੀ ਦੇ ਤਗ਼ਮੇ ਜਿੱਤੇ ਹਨ। ਇਸ ਤਰ੍ਹਾਂ ਮੈਡਲਾਂ ਦੀ ਗਿਣਤੀ ਤਿੰਨ ਅੰਕਾਂ ਤੱਕ ਪਹੁੰਚ ਗਈ ਹੈ।
ਭਾਰਤੀ ਪੈਰਾ-ਐਥਲੀਟਾਂ ਨੇ ਸ਼ਨੀਵਾਰ 28 ਅਕਤੂਬਰ ਨੂੰ ਇਤਿਹਾਸ ਰਚ ਦਿੱਤਾ ਹੈ। ਭਾਰਤੀ ਖਿਡਾਰੀਆਂ ਨੇ ਹਾਂਗਜ਼ੂ ਵਿੱਚ ਚੱਲ ਰਹੀਆਂ ਏਸ਼ਿਆਈ ਪੈਰਾ ਖੇਡਾਂ ਵਿੱਚ ਆਪਣਾ 100ਵਾਂ ਤਗ਼ਮਾ ਜਿੱਤਿਆ ਹੈ। ਜਿਸ ਵਿੱਚ ਦਲੀਪ ਮਹਾਦੂ ਗਾਵਿਤ ਨੇ ਦੇਸ਼ ਨੂੰ ਸੋਨ ਤਗ਼ਮਾ ਦਿਵਾਇਆ ਹੈ। ਪਹਿਲੀ ਵਾਰ ਭਾਰਤ ਨੇ ਇਨ੍ਹਾਂ ਖੇਡਾਂ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਤਗਮੇ ਜਿੱਤੇ ਹਨ। ਦੇਸ਼ ਦੀ ਇਸ ਪ੍ਰਾਪਤੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਖੁਸ਼ ਹਨ। ਸ਼ੁੱਕਰਵਾਰ 27 ਅਕਤੂਬਰ ਤੱਕ, ਭਾਰਤ ਨੇ 99 ਤਗਮੇ ਜਿੱਤੇ ਸਨ, ਜਿਸ ਵਿੱਚ 25 ਸੋਨ ਤਗਮੇ ਸ਼ਾਮਲ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ ‘ਤੇ ਲਿਖਿਆ, “ਏਸ਼ੀਅਨ ਪੈਰਾ ਖੇਡਾਂ ‘ਚ 100 ਤਗਮੇ! ਬੇਮਿਸਾਲ ਖੁਸ਼ੀ ਦਾ ਪਲ। ਇਹ ਸਫਲਤਾ ਸਾਡੇ ਐਥਲੀਟਾਂ ਦੀ ਪ੍ਰਤਿਭਾ, ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਦਾ ਨਤੀਜਾ ਹੈ। ਇਹ ਸ਼ਾਨਦਾਰ ਮੀਲ ਪੱਥਰ ਸਾਡੇ ਦਿਲਾਂ ਨੂੰ ਬਹੁਤ ਮਾਣ ਨਾਲ ਭਰ ਦਿੰਦਾ ਹੈ। ਮੈਂ ਆਪਣੇ ਅਥਲੀਟਾਂ, ਕੋਚਾਂ, ਅਤੇ ਉਹਨਾਂ ਦੇ ਨਾਲ ਕੰਮ ਕਰਨ ਵਾਲੀ ਸਮੁੱਚੀ ਸਹਾਇਤਾ ਪ੍ਰਣਾਲੀ ਦੀ ਡੂੰਘੀ ਪ੍ਰਸ਼ੰਸਾ ਅਤੇ ਧੰਨਵਾਦ ਕਰਦਾ ਹਾਂ। ਇਹ ਤਗਮੇ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦੇ ਹਨ। ਇਹ ਯਾਦ ਦਿਵਾਉਣ ਦਾ ਕੰਮ ਕਰਦੇ ਹਨ ਕਿ ਸਾਡੇ ਨੌਜਵਾਨਾਂ ਲਈ ਕੁਝ ਵੀ ਅਸੰਭਵ ਨਹੀਂ ਹੈ।”
100 MEDALS at the Asian Para Games! A moment of unparalleled joy. This success is a result of the sheer talent, hard work, and determination of our athletes.
This remarkable milestone fills our hearts with immense pride. I extend my deepest appreciation and gratitude to our pic.twitter.com/UYQD0F9veM
— Narendra Modi (@narendramodi) October 28, 2023
ਇਹ ਵੀ ਪੜ੍ਹੋ
ਦਿਲੀਪ ਮਹਾਦੂ ਗਾਵਿਤ ਨੇ ਪੁਰਸ਼ਾਂ ਦੀ 400 ਮੀਟਰ T47 ਈਵੈਂਟ ਵਿੱਚ ਸੋਨ ਤਗ਼ਮਾ ਜਿੱਤਿਆ। ਉਨ੍ਹਾਂ ਨੇ 49.48 ਸਕਿੰਟ ਦੇ ਸ਼ਾਨਦਾਰ ਸਮੇਂ ਨਾਲ ਸੋਨ ਤਗਮੇ ‘ਤੇ ਕਬਜ਼ਾ ਕੀਤਾ। ਪਹਿਲੀ ਵਾਰ, ਭਾਰਤੀ ਪੈਰਾ ਦਲ ਨੇ ਇਨ੍ਹਾਂ ਖੇਡਾਂ ਵਿੱਚ 100 ਤਗਮੇ ਜਿੱਤੇ ਹਨ, ਜਿਸ ਨਾਲ ਇਹ ਪੈਰਾ ਏਸ਼ੀਅਨ ਖੇਡਾਂ ਦੀ ਹੁਣ ਤੱਕ ਦੀ ਉਨ੍ਹਾਂ ਦੀ ਸਭ ਤੋਂ ਸਫਲ ਮੁਹਿੰਮ ਹੈ। ਖ਼ਬਰ ਲਿਖੇ ਜਾਣ ਤੱਕ ਭਾਰਤ ਨੇ 26 ਸੋਨ, 29 ਚਾਂਦੀ ਅਤੇ 45 ਕਾਂਸੀ ਦੇ ਤਗ਼ਮੇ ਜਿੱਤੇ ਹਨ। ਇਸ ਤਰ੍ਹਾਂ ਮੈਡਲਾਂ ਦੀ ਗਿਣਤੀ ਤਿੰਨ ਅੰਕਾਂ ਤੱਕ ਪਹੁੰਚ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਏਸ਼ੀਅਨ ਪੈਰਾ ਖੇਡਾਂ ਦਾ ਆਯੋਜਨ ਚੌਥੀ ਵਾਰ ਹੋ ਰਿਹਾ ਹੈ ਅਤੇ ਭਾਰਤ ਨੇ ਚੌਥੀ ਕੋਸ਼ਿਸ਼ ਵਿੱਚ ਹੀ ਮੈਡਲਾਂ ਦਾ ਸੈਂਕੜਾ ਪੂਰਾ ਕਰ ਲਿਆ ਹੈ। ਇਸ ਦੇ ਨਾਲ ਹੀ ਭਾਰਤ ਨੂੰ ਮੈਨ ਏਸ਼ੀਅਨ ਖੇਡਾਂ ਵਿੱਚ ਇਹ ਉਪਲਬਧੀ ਹਾਸਲ ਕਰਨ ਵਿੱਚ ਕਈ ਦਹਾਕੇ ਲੱਗ ਗਏ। ਭਾਰਤ ਨੇ ਕੁਝ ਮਹੀਨੇ ਪਹਿਲਾਂ ਹੀ ਏਸ਼ੀਆਈ ਖੇਡਾਂ 2023 ਵਿੱਚ 100 ਤੋਂ ਵੱਧ ਤਗਮੇ ਜਿੱਤੇ ਸਨ। ਦੇਸ਼ ਲਈ ਸਭ ਤੋਂ ਵੱਧ ਤਮਗੇ ਪਿਛਲੀਆਂ ਏਸ਼ੀਅਨ ਪੈਰਾ ਖੇਡਾਂ ਵਿੱਚ ਆਏ ਸਨ, ਜਦੋਂ ਭਾਰਤ ਨੇ ਜਕਾਰਤਾ 2018 ਵਿੱਚ 15 ਸੋਨ, 24 ਚਾਂਦੀ ਅਤੇ 33 ਕਾਂਸੀ ਸਮੇਤ 72 ਤਗਮੇ ਜਿੱਤੇ ਸਨ।